ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੇ ਵਿਸ਼ੇਸ਼ ਸਨਮਾਨ ‘ਗਾਰਡੀਅਨ ਆਫ਼ ਦਿ ਬਲੂ ਹੋਰਾਈਜ਼ਨ’ ਨਾਲ ਸਨਮਾਨਿਤ ਕੀਤਾ ਗਿਆ
June 28th, 03:07 pm
ਸੇਸ਼ੇਲਸ ਦੇ ਰਾਸ਼ਟਰਪਤੀ ਮਹਾਮਹਿਮ ਡਾ. ਪੈਟ੍ਰਿਕ ਹਰਮਿਨੀ ਨੇ ਵਿਸ਼ੇਸ਼ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਰਾਸ਼ਟਰਪਤੀ ਦੇ ਵਿਸ਼ੇਸ਼ ਸਨਮਾਨ ‘ਗਾਰਡੀਅਨ ਆਫ਼ ਦਿ ਬਲੂ ਹੋਰਾਈਜ਼ਨ’ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਨ੍ਹਾਂ ਦੀ ਵਾਤਾਵਰਨ-ਪੱਖੀ ਅਗਵਾਈ (ਗ੍ਰੀਨ ਲੀਡਰਸ਼ਿਪ), ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਅਤੇ ਬਲੂ ਇਕੌਨਮੀ, ਜਲਵਾਯੂ ਤਬਦੀਲੀ, ਸਮੁੰਦਰੀ ਵਸੀਲਿਆਂ ਦੇ ਟਿਕਾਊ ਪ੍ਰਬੰਧਨ ਅਤੇ ਛੋਟੇ ਟਾਪੂ ਵਾਲੇ ਵਿਕਾਸਸ਼ੀਲ ਦੇਸ਼ਾਂ ਦੀਆਂ ਵਿਕਾਸ ਇੱਛਾਵਾਂ ਨੂੰ ਹੁਲਾਰਾ ਦੇਣ ਪ੍ਰਤੀ ਉਨ੍ਹਾਂ ਦੀ ਲੰਮੇ ਸਮੇਂ ਦੀ ਵਚਨਬੱਧਤਾ ਲਈ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਇਹ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਇਟਲੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
May 20th, 07:19 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸਰਜੀਓ ਮੈਟਾਰੇਲਾ ਨਾਲ ਮੁਲਾਕਾਤ ਕੀਤੀ।