ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਦੇ ਜਵਾਬ ਦਾ ਪੰਜਾਬੀ ਅਨੁਵਾਦ

February 05th, 05:35 pm

ਇਸ ਧੰਨਵਾਦ ਪ੍ਰਸਤਾਵ ’ਤੇ ਸਮਰਥਨ ਦੇ ਲਈ ਇਸ ਸਦਨ ਵਿੱਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਇਸ ਨੂੰ ਮੈਂ ਆਪਣਾ ਸੁਭਾਗ ਮੰਨਦਾ ਹਾਂ।

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਜਵਾਬ

February 05th, 05:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਧੰਨਵਾਦ ਮਤੇ ਦੇ ਸਮਰਥਨ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਪਿਛਲਾ ਸਾਲ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਤੇਜ਼ ਤਰੱਕੀ ਵਾਲਾ ਰਿਹਾ ਹੈ, ਜਿਸ ਵਿੱਚ ਹਰ ਖੇਤਰ ਅਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਬਦਲਾਅ ਦਿਖਾਈ ਦੇ ਰਿਹਾ ਹੈ, ਕਿਉਂਕਿ ਦੇਸ਼ ਬਹੁਤ ਤੇਜ਼ੀ ਨਾਲ ਸਹੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਨੇ ਇਨ੍ਹਾਂ ਵਿਸ਼ਿਆਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਸਪਸ਼ਟਤਾ ਨਾਲ ਪੇਸ਼ ਕੀਤਾ ਹੈ।

ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਰਾਸ਼ਟਰਪਤੀ ਜੀ ਦੇ ਸੰਬੋਧਨ ਨੇ ਸਾਡੇ ਸੰਵਿਧਾਨ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ ਅਤੇ ਦੇਸ਼-ਵਾਸੀਆਂ ਨੂੰ ਲੋਕਤੰਤਰ ਨੂੰ ਸਸ਼ਕਤ ਬਣਾਉਣ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ

January 25th, 09:30 pm

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੀ ਵਿਲੱਖਣਤਾ ਨੂੰ ਸ਼ਾਨਦਾਰ ਢੰਗ ਨਾਲ ਉਜਾਗਰ ਕੀਤਾ ਹੈ ਅਤੇ ਸਾਡੇ ਰਾਸ਼ਟਰ ਨੂੰ ਅੱਗੇ ਵਧਾਉਣ ਵਾਲੀ ਸਮੂਹਿਕ ਭਾਵਨਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਦਾ ਸੰਬੋਧਨ ਹਰ ਦੇਸ਼ਵਾਸੀ ਨੂੰ ਲੋਕਤੰਤਰ ਨੂੰ ਸਸ਼ਕਤ ਬਣਾਉਣ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦਾ ਹੈ।

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ

February 06th, 04:21 pm

ਆਦਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੀਆਂ ਉਪਲਬਧੀਆਂ ਬਾਰੇ, ਦੁਨੀਆ ਦੀ ਭਾਰਤ ਤੋਂ ਅਪੇਖਿਆਵਾਂ ਬਾਰੇ ਅਤੇ ਭਾਰਤ ਦੇ ਸਾਧਾਰਣ ਮਾਨਵੀ ਦਾ ‍ਆਤਮਵਿਸ਼ਵਾਸ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਦੇ ਵਿਸਤਾਰ ਨਾਲ ਚਰਚਾ ਕੀਤੀ ਹੈ, ਦੇਸ਼ ਨੂੰ ਅੱਗੇ ਦੀ ਦਿਸ਼ਾ ਭੀ ਦਿਖਾਈ ਹੈ। ਆਦਰਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ ਪ੍ਰੇਰਕ ਭੀ ਸੀ, ਪ੍ਰਭਾਵੀ ਭੀ ਸੀ ਅਤੇ ਸਾਡੇ ਸਭ ਦੇ ਲਈ ਭਵਿੱਖ ਦੇ ਕੰਮ ਦਾ ਮਾਰਗਦਰਸ਼ਨ ਭੀ ਸੀ। ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ‘ਤੇ ਧੰਨਵਾਦ ਕਰਨ ਦੇ ਲਈ ਉਪਸਥਿਤ ਹੋਇਆ ਹਾਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ

February 06th, 04:00 pm

ਸ਼੍ਰੀ ਮੋਦੀ ਨੇ ਕਿਹਾ ਕਿ 70 ਤੋਂ ਅਧਿਕ ਮਾਣਯੋਗ ਸਾਂਸਦਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਚਰਚਾ ਹੋਈ ਅਤੇ ਸਾਰਿਆਂ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਆਪਣੀ ਸਮਝ ਦੇ ਅਧਾਰ ‘ਤੇ ਸਮਝਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ(Sabka Saath, Sabka Vikas) ਬਾਰੇ ਬਹੁਤ ਕੁਝ ਕਿਹਾ ਗਿਆ ਹੈ ਅਤੇ ਉਹ ਸਮਝ ਨਹੀਂ ਪਾ ਰਹੇ ਹਨ ਕਿ ਇਸ ਵਿੱਚ ਕਠਿਨਾਈਆਂ ਕੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਦੇਸ਼ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਹੈ।

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ

February 04th, 07:00 pm

ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ

February 04th, 06:55 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।

ਰਾਸ਼ਟਰਪਤੀ ਜੀ ਦਾ ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਸੰਬੋਧਨ, ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਮਾਰਗ ਦੀ ਗੂੰਜਦੀ ਰੂਪਰੇਖਾ ਹੈ: ਪ੍ਰਧਾਨ ਮੰਤਰੀ

January 31st, 02:43 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸੰਬੋਧਨ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵਿਆਪਕ ਵਿਜ਼ਨ ਦੱਸਿਆ ਹੈ।

ਰਾਸ਼ਟਰਪਤੀ ਜੀ ਨੇ ਇੱਕ ਪ੍ਰੇਰਕ ਸੰਬੋਧਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਪ੍ਰਕਾਸ਼ ਪਾਇਆ ਅਤੇ ਸਾਡੇ ਸੰਵਿਧਾਨ ਦੀ ਮਹਾਨਤਾ ਅਤੇ ਰਾਸ਼ਟਰੀ ਪ੍ਰਗਤੀ ਦੇ ਲਈ ਕੰਮ ਕਰਦੇ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ: ਪ੍ਰਧਾਨ ਮੰਤਰੀ

January 25th, 10:09 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਜੀ ਦੁਆਰਾ ਦਿੱਤੇ ਗਏ ਰਾਸ਼ਟਰ ਦੇ ਨਾਮ ਇੱਕ ਸੰਬੋਧਨ ਨੂੰ ਪ੍ਰੇਰਣਾਦਾਈ ਸੰਬੋਧਨ ਦੱਸਦੇ ਹੋਏ ਰਾਸ਼ਟਰਪਤੀ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਅਨੇਕ ਵਿਸ਼ਿਆਂ ‘ਤੇ ਪ੍ਰਕਾਸ਼ ਪਾਇਆ ਅਤੇ ਸਾਡੇ ਸੰਵਿਧਾਨ ਦੀ ਮਹਾਨਤਾ ਅਤੇ ਰਾਸ਼ਟਰੀ ਪ੍ਰਗਤੀ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ।

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਮਤੇ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲਪਾਠ

July 03rd, 12:45 pm

ਰਾਸ਼ਟਰਪਤੀ ਜੀ ਦੇ ਅਭਿਭਾਸ਼ਣ ‘ਤੇ ਧੰਨਵਾਦ ਕਰਨ ਲਈ ਮੈਂ ਵੀ ਇਸ ਚਰਚਾ ਵਿੱਚ ਸ਼ਾਮਲ ਹੋਇਆ ਹਾਂ। ਰਾਸ਼ਟਰਪਤੀ ਮਹੋਦਯਾ ਦੇ ਭਾਸ਼ਣ ਵਿੱਚ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਵੀ ਸੀ, ਪ੍ਰੋਤਸਾਹਨ ਵੀ ਸੀ ਅਤੇ ਇੱਕ ਪ੍ਰਕਾਰ ਨਾਲ ਸੱਚੇ ਮਾਰਗ ਨੂੰ ਪੁਰਸਕ੍ਰਿਤ ਵੀ ਕੀਤਾ ਗਿਆ ਸੀ।

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦਾ ਜਵਾਬ

July 03rd, 12:00 pm

ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਦੇ ਪ੍ਰੇਰਣਾਦਾਇਕ ਅਤੇ ਉਤਸ਼ਾਹਜਨਕ ਭਾਸ਼ਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਗਭਗ 70 ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਮੈਂਬਰਾਂ ਦਾ ਧੰਨਵਾਦ ਕੀਤਾ।

ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰਪਤੀ ਦੇ ਅਭਿਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦਾ ਮੂਲ-ਪਾਠ

July 02nd, 09:58 pm

ਸਾਡੇ ਮਾਣਯੋਗ ਰਾਸ਼ਟਰਪਤੀ ਜੀ ਨੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਆਪਣੇ ਪ੍ਰਵਚਨ ਵਿੱਚ ਵਿਸਤਾਰ ਦਿੱਤਾ ਹੈ। ਮਾਣਯੋਗ ਰਾਸ਼ਟਰਪਤੀ ਮਹੋਦਯ ਨੇ ਅਹਿਮ ਵਿਸ਼ੇ ਉਠਾਏ ਹਨ। ਮਾਣਯੋਗ ਰਾਸ਼ਟਰਪਤੀ ਜੀ ਨੇ ਸਾਡਾ ਸਾਰਿਆਂ ਦਾ ਅਤੇ ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ, ਇਸ ਦੇ ਲਈ ਮੈਂ ਰਾਸ਼ਟਰਪਤੀ ਜੀ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ।

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ 'ਤੇ ਪ੍ਰਧਾਨ ਮੰਤਰੀ ਦਾ ਜਵਾਬ

July 02nd, 04:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਵਲੋਂ ਸੰਸਦ ਵਿੱਚ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੱਤਾ।