ਪ੍ਰਧਾਨ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਦੀ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਜਿੱਤਣ ਦੇ ਲਈ ਪ੍ਰਸ਼ੰਸਾ ਕੀਤੀ

March 16th, 02:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਦੀ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਜਿੱਤਣ ਦੇ ਲਈ ਪ੍ਰਸ਼ੰਸਾ ਕੀਤੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਨੂੰ ਬ੍ਰਿਟੇਨ ਦੇ ਲੰਦਨ ਵਿੱਚ ਸੈਂਟਰਲ ਬੈਂਕਿੰਗ ਨੇ ਡਿਜੀਟਲ ਟ੍ਰਾਂਸਫਰਮੇਸ਼ਨ ਅਵਾਰਡ 2025 ਨਾਲ ਸਨਮਾਨਿਤ ਕੀਤਾ ਹੈ। ਇਸ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ-RBI) ਦੀ ਇਨ-ਹਾਊਸ ਡਿਵੈਲਪਮੈਂਟ ਟੀਮ ਦੁਆਰਾ ਵਿਕਸਿਤ ਇਸ ਦੀਆਂ ਅਭਿਨਵ ਡਿਜੀਟਲ ਪਹਿਲਾਂ- ਪ੍ਰਵਾਹ ਅਤੇ ਸਾਰਥੀ (Pravaah and Sarthi) ਨੂੰ ਮਾਨਤਾ ਦਿੱਤੀ ਗਈ ਹੈ।