ਨਵੀਂ ਦਿੱਲੀ ਵਿੱਚ ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 07th, 09:20 am

ਮੰਤਰੀ ਮੰਡਲ(ਕੈਬਨਿਟ) ਦੇ ਮੇਰੇ ਸਹਿਯੋਗੀ ਸ਼ਿਵਰਾਜ ਸਿੰਘ ਚੌਹਾਨ ਜੀ, ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਸੌਮਯਾ ਸਵਾਮੀਨਾਥਨ ਜੀ, ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ ਜੀ, ਮੈਂ ਦੇਖ ਰਿਹਾ ਹਾਂ ਸਵਾਮੀਨਾਥਨ ਜੀ ਦੇ ਪਰਿਵਾਰ ਨੂੰ ਵੀ ਸਾਰੇ ਜਨ ਇੱਥੇ ਮੌਜੂਦ ਹਨ, ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਸਾਰੇ ਸਾਇੰਸਟਿਸਟਸ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਨੂੰ ਸੰਬੋਧਨ ਕੀਤਾ

August 07th, 09:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਆਈਸੀਏਆਰ ਪੂਸਾ(ICAR PUSA) ਵਿੱਚ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਦਾ ਉਦਘਾਟਨ ਕੀਤਾ ਆਤੇ ਸੰਮੇਲਨ ਕੀਤਾ। ਪ੍ਰੋਫੈਸਰ ਐੱਮਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਵਿਅਕਤਿਤਵ ਵਰਣਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਕਿਸੇ ਵੀ ਯੁਗ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਇੱਕ ਮਹਾਨ ਵਿਗਿਆਨੀ ਸਨ, ਜਿਨ੍ਹਾਂ ਨੇ ਵਿਗਿਆਨ ਨੂੰ ਜਨਸੇਵਾ ਦੇ ਮਾਧਿਅਮ ਵਿੱਚ ਬਦਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਰਾਸ਼ਟਰ ਦੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਇੱਕ ਐਸੀ ਚੇਤਨਾ ਜਾਗਰਿਤ ਕੀਤੀ ਜੋ ਆਉਣ ਵਾਲੀਆਂ ਸਦੀਆਂ ਤੱਕ ਭਾਰਤ ਦੀਆਂ ਨੀਤੀਆਂ ਅਤੇ ਪ੍ਰਾਥਮਿਕਤਾਵਾਂ ਦਾ ਮਾਰਗਦਰਸ਼ਨ ਕਰਦੀ ਰਹੇਗੀ। ਉਨ੍ਹਾਂ ਨੇ ਸਵਾਮੀਨਾਥਨ ਜਨਮ ਸ਼ਤਾਬਦੀ ਸਮਾਰੋਹ ਦੇ ਅਵਸਰ ‘ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਕੇਂਦਰੀ ਕੈਬਨਿਟ ਨੇ 15ਵੇਂ ਵਿੱਤ ਕਮਿਸ਼ਨ ਚੱਕਰ (2021-22 ਤੋਂ 2025-26) ਦੌਰਾਨ ਚੱਲ ਰਹੀ ਕੇਂਦਰੀ ਖੇਤਰ ਯੋਜਨਾ "ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ" (ਪੀਐੱਮਕੇਐੱਸਵਾਈ) ਲਈ 1920 ਕਰੋੜ ਰੁਪਏ ਦੇ ਵਾਧੂ ਖਰਚ ਸਮੇਤ ਕੁੱਲ 6520 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਦਿੱਤੀ

July 31st, 03:04 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ 15ਵੇਂ ਵਿੱਤ ਕਮਿਸ਼ਨ ਚੱਕਰ (ਐੱਫਸੀਸੀ) (2021-22 ਤੋਂ 2025-26) ਦੌਰਾਨ ਚੱਲ ਰਹੀ ਕੇਂਦਰੀ ਖੇਤਰ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਲਈ 1920 ਕਰੋੜ ਰੁਪਏ ਦੇ ਵਾਧੂ ਖਰਚ ਸਮੇਤ ਕੁੱਲ 6520 ਕਰੋੜ ਰੁਪਏ ਦੇ ਖਰਚ ਨੂੰ ਮਨਜ਼ੂਰੀ ਦਿੱਤੀ ਹੈ।

ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 20th, 11:45 am

ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ

September 20th, 11:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।

ਵਰਲਡ ਫੂਡ ਇੰਡੀਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ ਪਾਠ

September 19th, 12:30 pm

ਵਰਲਡ ਫੂਡ ਇੰਡੀਆ 2024 ਦੇ ਆਯੋਜਨ ਬਾਰੇ ਜਾਣ ਕੇ ਖੁਸ਼ੀ ਹੋਈ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਸਾਰੇ ਪ੍ਰਤੀਭਾਗੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।