ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 22nd, 10:24 pm
ਰਿਪਬਲਿਕ ਟੀਵੀ ਨੈੱਟਵਰਕ ਦੇ ਸਾਰੇ ਦਰਸ਼ਕ ਅਤੇ ਹੁਣ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਵੀ ਮੇਰਾ ਪ੍ਰਣਾਮ! ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਆਏ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦਾ ਹਾਂ। 24 ਘੰਟੇ ਚੱਲਣ ਵਾਲੇ ਚੈਨਲਾਂ ਵਿੱਚ ਬ੍ਰੇਕਿੰਗ ਨਿਊਜ਼ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਅੱਜ-ਕੱਲ੍ਹ ਤਾਂ ਦੁਨੀਆ ਵਿੱਚ ਹੀ, ਪੂਰੀ ਦੁਨੀਆ ਵਿੱਚ ਕਿਤੇ ਵੀ ਨਜ਼ਰ ਮਾਰੀਏ, ਪੂਰੀ ਦੁਨੀਆ ਬ੍ਰੇਕਿੰਗ ਨਿਊਜ਼ ਦੇ ਮੋਡ ’ਤੇ ਹੀ ਹੈ, ਅਤੇ ਇੰਨੀ ਭੱਜ-ਦੌੜ ਵਿੱਚ ਤੁਸੀਂ ਸਾਰੇ, ਇਸ ਸਮਿਟ ਨੂੰ ਹੋਸਟ ਕਰ ਰਹੇ ਹੋ, ਇਸ ਦਾ ਹਿੱਸਾ ਬਣੇ ਹੋ। ਅਤੇ ਇਸ ਲਈ ਤੁਸੀਂ ਖ਼ਾਸ ਵਧਾਈ ਦੇ ਪਾਤਰ ਹੋ। ਅਤੇ ਇਸ ਵਾਰ ਤੁਹਾਡੀ ਚਰਚਾ ਦਾ ਵਿਸ਼ਾ ਵੀ ਓਨਾ ਹੀ ਮਹੱਤਵਪੂਰਨ ਹੈ... ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ (Great Power India: Nation First...)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਨੂੰ ਸੰਬੋਧਨ ਕੀਤਾ
June 22nd, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਰਿਪਬਲਿਕ ਸਮਿਟ' ਨੂੰ ਸੰਬੋਧਨ ਕੀਤਾ। ਸਮਿਟ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਬੰਧਕਾਂ ਨੂੰ ਅਜਿਹੇ ਦੌਰ ਵਿੱਚ ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ” (Great Power India: Nation First) ਵਿਸ਼ੇ ’ਤੇ ਚਰਚਾ ਆਯੋਜਿਤ ਕਰਨ ਦੇ ਲਈ ਵਧਾਈਆਂ ਦਿੱਤੀਆਂ, ਜਦੋਂ ਦੁਨੀਆ ਤੇਜ਼ੀ ਨਾਲ ਅਤੇ ਮਹੱਤਵਪੂਰਨ ਬਦਲਾਵ ਦੇਖ ਰਹੀ ਹੈ।ਪ੍ਰਧਾਨ ਮੰਤਰੀ 23 ਜਨਵਰੀ ਨੂੰ ਕੇਰਲ ਦਾ ਦੌਰਾ ਕਰਨਗੇ
January 22nd, 02:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2026 ਨੂੰ ਕੇਰਲ ਦਾ ਦੌਰਾ ਕਰਨਗੇ। ਸਵੇਰੇ ਲਗਭਗ 10:45 ਵਜੇ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਹਰੀ ਝੰਡੀ ਦਿਖਾਉਣਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000 ਤੋਂ ਅਧਿਕ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 12th, 11:30 am
ਕੇਂਦਰ ਸਰਕਾਰ ਵਿੱਚ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਣ ਦਾ ਸਾਡਾ ਅਭਿਯਾਨ ਨਿਰੰਤਰ ਜਾਰੀ ਹੈ। ਅਤੇ ਸਾਡੀ ਪਹਿਚਾਣ ਭੀ ਹੈ, ਬਿਨਾ ਪਰਚੀ, ਬਿਨਾ ਖਰਚੀ। ਅੱਜ 51 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਜਿਹੇ ਰੋਜ਼ਗਾਰ ਮੇਲਿਆਂ ਦੇ ਮਾਧਿਅਮ ਨਾਲ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਜੌਬ ਮਿਲ ਚੁੱਕੀ ਹੈ। ਹੁਣ ਇਹ ਨੌਜਵਾਨ, ਰਾਸ਼ਟਰ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾ ਰਹੇ ਹਨ। ਅੱਜ ਭੀ ਤੁਹਾਡੇ ਵਿੱਚੋਂ ਕਈ ਨੇ ਭਾਰਤੀ ਰੇਲਵੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਕੀਤੀ ਹੈ, ਕਈ ਸਾਥੀ ਹੁਣ ਦੇਸ਼ ਦੀ ਸੁਰੱਖਿਆ ਦੇ ਭੀ ਪਹਿਰੇਦਾਰ ਬਣਨਗੇ, ਡਾਕ ਵਿਭਾਗ ਵਿੱਚ ਨਿਯੁਕਤ ਹੋਏ ਸਾਥੀ, ਪਿੰਡ-ਪਿੰਡ ਸਰਕਾਰ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣਗੇ, ਕੁਝ ਸਾਥੀ Health for All ਮਿਸ਼ਨ ਦੇ ਸਿਪਾਹੀ ਹੋਣਗੇ, ਕਈ ਯੁਵਾ ਫਾਇਨੈਂਸ਼ਿਅਲ ਇੰਕਲੂਜਨ ਦੇ ਇੰਜਣ ਨੂੰ ਹੋਰ ਤੇਜ਼ ਕਰਨਗੇ ਅਤੇ ਬਹੁਤ ਸਾਰੇ ਸਾਥੀ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ
July 12th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦਾ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਇਨ੍ਹਾਂ ਨੌਜਵਾਨਾਂ ਦੇ ਲਈ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਦਾ ਦਿਨ ਹੈ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਲੱਗ-ਅਲੱਗ ਭੂਮਿਕਾਵਾਂ ਦੇ ਬਾਵਜੂਦ, ਉਨ੍ਹਾਂ ਦਾ ਸਾਂਝਾ ਟੀਚਾ ਨਾਗਰਿਕ ਪ੍ਰਥਮ ਦੇ ਸਿਧਾਂਤ ’ਤੇ ਅਧਾਰਿਤ ਰਾਸ਼ਟਰ ਸੇਵਾ ਹੈ।ਪ੍ਰਧਾਨ ਮੰਤਰੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ
August 18th, 01:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੰਗਲੁਰੂ ਦੇ ਕੈਂਬ੍ਰਿਜ ਲੇਆਊਟ ਵਿੱਚ ਭਾਰਤ ਦੇ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦੀ ਸ਼ਲਾਘਾ ਕੀਤੀ, ਜੋ ਸਾਡੇ ਰਾਸ਼ਟਰ ਦੀ ਇਨੋਵੇਸ਼ਨ ਅਤੇ ਪ੍ਰਗਤੀ ਦਾ ਪਰਿਚਾਇਕ ਹੈ।