“ਸਬਕਾ ਸਾਥ ਸਬਕਾ ਵਿਕਾਸ – ਜਨਤਾ ਦੀਆਂ ਇੱਛਾਵਾਂ ਦੀ ਪੂਰਤੀ” ਵਿਸ਼ੇ ’ਤੇ ਪੋਸਟ ਬਜਟ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 09th, 10:30 am
ਬਜਟ ਤੋਂ ਬਾਅਦ ਵੈਬਿਨਾਰਾਂ ਦੀ ਇਸ ਲੜੀ ਵਿੱਚ ਅੱਜ ਇਹ ਚੌਥਾ ਅਤੇ ਸਭ ਤੋਂ ਮਹੱਤਵਪੂਰਨ ਵੈਬਿਨਾਰ ਹੈ। ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਸਿਰਫ਼ ਚਰਚਾ ਦਾ ਵਿਸ਼ਾ ਨਹੀਂ ਹੈ, ਇਹ ਇਸ ਬਜਟ ਦਾ ਮੁੱਖ ਉਦੇਸ਼ ਹੈ ਅਤੇ ਇਸ ਸਰਕਾਰ ਦਾ ਸੰਕਲਪ ਵੀ ਹੈ। ਇਨ੍ਹਾਂ ਦੀਆਂ ਜਨ ਇੱਛਾਵਾਂ ਦੀ ਪੂਰਤੀ ਦਾ ਬਹੁਤ ਵੱਡਾ ਮਾਧਿਅਮ ਸਿੱਖਿਆ, ਹੁਨਰ, ਸਿਹਤ, ਸੈਰ-ਸਪਾਟਾ, ਖੇਡਾਂ, ਸਭਿਆਚਾਰ ਵਰਗੇ ਬੁਨਿਆਦੀ ਖੇਤਰ ਹਨ। ਇਸ ਲਈ, ਇਸ ਵੈਬਿਨਾਰ ਵਿੱਚ ਅਸੀਂ ਇਨ੍ਹਾਂ ਮਹੱਤਵਪੂਰਨ ਪਹਿਲੂਆਂ ’ਤੇ ਚਰਚਾ ਕਰ ਰਹੇ ਹਾਂ। ਬਜਟ ਘੋਸ਼ਣਾਵਾਂ ਨੂੰ ਲਾਗੂ ਕਰਨ ਲਈ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਸਾਰੇ ਮਾਹਰਾਂ, ਨੀਤੀ ਨਿਰਮਾਤਾਵਾਂ ਅਤੇ ਵਿਦਵਾਨਾਂ, ਉੱਦਮੀਆਂ ਅਤੇ ਮੇਰੇ ਨੌਜਵਾਨ ਦੋਸਤਾਂ ਦੇ ਵਿਚਾਰ ਅਤੇ ਸੁਝਾਅ ਬਹੁਤ ਮਹੱਤਵਪੂਰਨ ਹਨ। ਮੈਂ ਤੁਹਾਡਾ ਸਾਰਿਆਂ ਦਾ ਇਸ ਚੌਥੇ ਬਜਟ ਵੈਬਿਨਾਰ ਦੇ ਇਸ ਸੈਸ਼ਨ ਵਿੱਚ ਸਵਾਗਤ ਕਰਦਾ ਹਾਂ, ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਸਬਕਾ ਸਾਥ ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ" ਥੀਮ 'ਤੇ ਆਯੋਜਿਤ ਬਜਟ ਤੋਂ ਬਾਅਦ ਦੇ ਵੈਬਿਨਾਰ ਨੂੰ ਸੰਬੋਧਨ ਕੀਤਾ
March 09th, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਤੋਂ ਬਾਅਦ ਵੈਬਿਨਾਰ ਲੜੀ ਦੇ ਚੌਥੇ ਆਯੋਜਿਤ ਵੈਬਿਨਾਰ ਨੂੰ ਸੰਬੋਧਨ ਕੀਤਾ, ਜਿਸਦੀ ਥੀਮ ਸੀ ਸਬਕਾ ਸਾਥ ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ। ਸ਼੍ਰੀ ਮੋਦੀ ਨੇ ਸਿੱਖਿਆ, ਹੁਨਰ, ਸਿਹਤ, ਸੈਰ-ਸਪਾਟਾ, ਖੇਡਾਂ ਅਤੇ ਸਭਿਆਚਾਰ ਖੇਤਰਾਂ ਨੂੰ ਇਨ੍ਹਾਂ ਟੀਚਿਆਂ ਦੀ ਪੂਰਤੀ ਦਾ ਪ੍ਰਮੁੱਖ ਜ਼ਰ੍ਹੀਆ ਦਸਦੇ ਹੋਏ, ਬਜਟ ਐਲਾਨਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂਕਰਨ 'ਤੇ ਵਿਚਾਰ-ਵਟਾਂਦਰਾ ਕਰਨ ਲਈ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਸਿਰਫ਼ ਇੱਕ ਵਿਸ਼ਾ ਨਹੀਂ ਹੈ; ਇਹ ਇਸ ਬਜਟ ਦਾ ਮੁੱਖ ਮੰਤਵ ਹੈ ਅਤੇ ਇਸ ਸਰਕਾਰ ਦਾ ਸੰਕਲਪ ਹੈ।ਪ੍ਰਧਾਨ ਮੰਤਰੀ 9 ਮਾਰਚ ਨੂੰ "ਸਬਕਾ ਸਾਥ, ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ
March 08th, 04:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਮਾਰਚ 2026 ਨੂੰ ਸਵੇਰੇ 10:15 ਵਜੇ ਵੀਡੀਓ ਕਾਨਫਰੰਸ ਰਾਹੀਂ ਸਬਕਾ ਸਾਥ, ਸਬਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ।ਖੇਤੀ ਅਤੇ ਪੇਂਡੂ ਤਬਦੀਲੀ” ਵਿਸ਼ੇ ’ਤੇ ਬਜਟ ਉਪਰੰਤ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 06th, 01:14 pm
ਬਜਟ ਵੈਬਿਨਾਰ ਲੜੀ ਦੇ ਤੀਜੇ ਵੈਬਿਨਾਰ ਵਿੱਚ ਮੈਂ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ। ਇਸ ਤੋਂ ਪਹਿਲਾਂ, ਤਕਨਾਲੋਜੀ, ਸੁਧਾਰਾਂ ਅਤੇ ਆਰਥਿਕ ਵਾਧੇ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਦੋ ਵੈਬਿਨਾਰ ਹੋ ਚੁੱਕੇ ਹਨ। ਅੱਜ ਪੇਂਡੂ ਅਰਥਵਿਵਸਥਾ ਅਤੇ ਖੇਤੀ ਵਰਗੇ ਮਹੱਤਵਪੂਰਨ ਖੇਤਰਾਂ ’ਤੇ ਚਰਚਾ ਹੋ ਰਹੀ ਹੈ। ਤੁਸੀਂ ਸਭ ਨੇ ਬਜਟ ਤਿਆਰ ਕਰਨ ਵਿੱਚ ਆਪਣੇ ਕੀਮਤੀ ਸੁਝਾਵਾਂ ਨਾਲ ਬਹੁਤ ਸਹਿਯੋਗ ਦਿੱਤਾ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਬਜਟ ਵਿੱਚ ਤੁਸੀਂ ਸਭ ਦੇ ਸੁਝਾਅ ਦਰਸਾਏ ਗਏ ਹਨ, ਬਹੁਤ ਕੰਮ ਆਏ ਹਨ। ਪਰ ਹੁਣ ਬਜਟ ਆ ਚੁੱਕਾ ਹੈ, ਹੁਣ ਬਜਟ ਦੇ ਬਾਅਦ ਉਸ ਦੀ ਪੂਰੀ ਸਮਰੱਥਾ ਦਾ ਲਾਭ ਦੇਸ਼ ਨੂੰ ਮਿਲੇ, ਇਸ ਦਿਸ਼ਾ ਵਿੱਚ ਵੀ ਤੁਹਾਡਾ ਤਜਰਬਾ, ਤੁਹਾਡੇ ਸੁਝਾਅ ਅਤੇ ਸੌਖੇ ਤਰੀਕੇ ਨਾਲ ਬਜਟ ਦਾ ਸਭ ਤੋਂ ਵੱਧ ਲੋਕਾਂ ਨੂੰ ਲਾਭ ਮਿਲੇ। ਬਜਟ ਦਾ ਇੱਕ-ਇੱਕ ਪੈਸਾ ਜਿਸ ਮਕਸਦ ਲਈ ਦਿੱਤਾ ਗਿਆ ਹੈ, ਉਸ ਨੂੰ ਪੂਰੀ ਤਰ੍ਹਾਂ ਕਿਵੇਂ ਮੁਕੰਮਲ ਕਰੀਏ? ਜਲਦੀ ਤੋਂ ਜਲਦੀ ਕਿਵੇਂ ਕਰੀਏ? ਤੁਹਾਡੇ ਸੁਝਾਅ ਇਸ ਵੈਬਿਨਾਰ ਲਈ ਬਹੁਤ ਮਹੱਤਵਪੂਰਨ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਵਿਸ਼ੇ ’ਤੇ ਬਜਟ ਤੋਂ ਬਾਅਦ ਵੈਬਿਨਾਰ ਨੂੰ ਸੰਬੋਧਨ ਕੀਤਾ
March 06th, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਤੋਂ ਬਾਅਦ ਕਰਵਾਏ ਗਏ ਤੀਜੇ ਵੈਬਿਨਾਰ ਨੂੰ ਸੰਬੋਧਨ ਕੀਤਾ। ਇਸ ਵੈਬਿਨਾਰ ਦਾ ਮੁੱਖ ਵਿਸ਼ਾ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਸੀ। ਤਕਨਾਲੋਜੀ ਅਤੇ ਆਰਥਿਕ ਵਿਕਾਸ ਨਾਲ ਸਬੰਧਿਤ ਪਿਛਲੇ ਸੈਸ਼ਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਤਿਆਰ ਕਰਨ ਦੌਰਾਨ ਹਿੱਸੇਦਾਰਾਂ ਨੇ ਬਹੁਮੁੱਲਾ ਸਹਿਯੋਗ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਬਜਟ ਤੋਂ ਬਾਅਦ, ਇਹ ਵੀ ਓਨਾ ਹੀ ਜ਼ਰੂਰੀ ਹੈ ਕਿ ਦੇਸ਼ ਆਪਣੀ ਪੂਰੀ ਸਮਰੱਥਾ ਦਾ ਫ਼ਾਇਦਾ ਉਠਾਏ ਅਤੇ ਇਸ ਦਿਸ਼ਾ ਵਿੱਚ ਤੁਹਾਡੇ ਸੁਝਾਅ ਅਤੇ ਇਹ ਵੈਬਿਨਾਰ ਬਹੁਤ ਅਹਿਮ ਹਨ।ਪ੍ਰਧਾਨ ਮੰਤਰੀ 6 ਮਾਰਚ ਨੂੰ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਵਿਸ਼ੇ ’ਤੇ ਬਜਟ ਤੋਂ ਬਾਅਦ ਵੈਬੀਨਾਰ ਨੂੰ ਸੰਬੋਧਨ ਕਰਨਗੇ
March 05th, 06:04 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਮਾਰਚ, 2026 ਨੂੰ ਸਵੇਰੇ 11:15 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ‘ਖੇਤੀਬਾੜੀ ਅਤੇ ਪੇਂਡੂ ਬਦਲਾਅ’ ਵਿਸ਼ੇ ’ਤੇ ਹੋਣ ਵਾਲੇ ਬਜਟ ਤੋਂ ਬਾਅਦ ਵਾਲੇ ਵੈਬੀਨਾਰ ਨੂੰ ਸੰਬੋਧਨ ਕਰਨਗੇ।"ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 03rd, 11:30 am
ਪਿਛਲੇ ਹਫ਼ਤੇ ਬਜਟ ਵੈਬਿਨਾਰ ਲੜੀ ਦੇ ਪਹਿਲੇ ਵੈਬਿਨਾਰ ਦਾ ਆਯੋਜਨ ਹੋਇਆ ਅਤੇ ਮੈਨੂੰ ਅਜਿਹਾ ਦੱਸਿਆ ਗਿਆ ਕਿ ਉਹ ਬਹੁਤ ਸਫਲ ਰਿਹਾ ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸੰਬੰਧੀ ਹਰ ਕਿਸੇ ਨੇ ਬਹੁਤ ਸ਼ਾਨਦਾਰ ਸੁਝਾਅ ਦਿੱਤੇ, ਸਾਰਿਆਂ ਦੀ ਸਰਗਰਮ ਭਾਗੀਦਾਰੀ ਦਾ ਮੈਂ ਸਵਾਗਤ ਕਰਦਾ ਹਾਂ ਅਤੇ ਅੱਜ ਇਸ ਲੜੀ ਦੇ ਦੂਜੇ ਵੈਬਿਨਾਰ ਦਾ ਆਯੋਜਨ ਹੋ ਰਿਹਾ ਹੈ ਅਤੇ ਮੈਨੂੰ ਦੱਸਿਆ ਗਿਆ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ, ਬਹੁਤ ਸਾਰੇ ਵਿਸ਼ਿਆਂ 'ਤੇ ਅਣਗਿਣਤ ਲੋਕ ਆਪਣੇ ਸੁਝਾਅ ਦੇਣ ਵਾਲੇ ਹਨ । ਵਿਸ਼ੇ ਦੇ ਜੋ ਮਾਹਰ ਹਨ, ਉਹ ਵੀ ਸਾਡੇ ਨਾਲ ਜੁੜਨ ਵਾਲੇ ਹਨ । ਇੰਨੀ ਵੱਡੀ ਗਿਣਤੀ ਵਿੱਚ ਬਜਟ 'ਤੇ ਚਰਚਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਸਫਲ ਪ੍ਰਯੋਗ ਹੈ। ਤੁਸੀਂ ਸਾਰੇ ਸਮਾਂ ਕੱਢ ਕੇ ਇਸ ਵੈਬਿਨਾਰ ਵਿੱਚ ਸ਼ਾਮਲ ਹੋਏ ਹੋ। ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ, ਤੁਹਾਡਾ ਸਵਾਗਤ ਕਰਦਾ ਹਾਂ। ਇਸ ਵੈਬਿਨਾਰ ਦਾ ਵਿਸ਼ਾ ਦੇਸ਼ ਦੇ ਆਰਥਿਕ ਵਿਕਾਸ ਨੂੰ ਲਗਾਤਾਰ ਮਜ਼ਬੂਤੀ ਦੇਣ ਨਾਲ ਜੁੜਿਆ ਹੈ । ਅੱਜ ਜਦੋਂ ਭਾਰਤ ਆਪਣੀ ਮਜ਼ਬੂਤ ਅਰਥਵਿਵਸਥਾ ਨਾਲ ਪੂਰੀ ਦੁਨੀਆ ਦੀ ਉਮੀਦ ਬਣਿਆ ਹੋਇਆ ਹੈ, ਅੱਜ ਜਦੋਂ ਆਲਮੀ ਸਪਲਾਈ ਚੇਨ ਮੁੜ ਆਕਾਰ ਵਿੱਚ ਆ ਰਹੀ ਹੈ, ਤਾਂ ਅਰਥਵਿਵਸਥਾ ਦੀ ਤੇਜ਼ ਪ੍ਰਗਤੀ ਵਿਕਸਤ ਭਾਰਤ ਦਾ ਵੀ ਬਹੁਤ ਵੱਡਾ ਆਧਾਰ ਹੈ। ਸਾਡੀ ਦਿਸ਼ਾ ਸਪੱਸ਼ਟ ਹੈ, ਸਾਡਾ ਸੰਕਲਪ ਸਪੱਸ਼ਟ ਹੈ, ਹੋਰ ਬਣਾਓ, ਹੋਰ ਪੈਦਾ ਕਰੋ, ਹੋਰ ਜੁੜੋ (Build more, produce more, connect more)ਅਤੇ ਹੁਣ ਲੋੜ ਹੈ ਨਿਰਯਾਤ ਹੋਰ ਅਤੇ ਨਿਸ਼ਚਤ ਤੌਰ 'ਤੇ ਇਸ ਵਿੱਚ ਅੱਜ ਤੁਹਾਡੇ ਵਿਚਕਾਰ ਜੋ ਵਿਚਾਰ-ਵਟਾਂਦਰਾ ਹੋਵੇਗਾ, ਇਸ ਵਿਚਾਰ-ਵਟਾਂਦਰੇ ਤੋਂ ਜੋ ਸੁਝਾਅ ਨਿਕਲਣਗੇ, ਉਨ੍ਹਾਂ ਦੀ ਵੱਡੀ ਭੂਮਿਕਾ ਹੋਵੇਗੀ ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ" ਦੇ ਵਿਸ਼ੇ ’ਤੇ ਬਜਟ ਤੋਂ ਬਾਅਦ ਵੈਬਿਨਾਰ ਨੂੰ ਸੰਬੋਧਨ ਕੀਤਾ
March 03rd, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਜਟ ਵੈਬਿਨਾਰ ਲੜੀ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕੀਤਾ ਜਿਸ ਦਾ ਮੁੱਖ ਵਿਸ਼ਾ ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ ਸੀ। ਪ੍ਰਧਾਨ ਮੰਤਰੀ ਨੇ ਪਿਛਲੇ ਹਫ਼ਤੇ ਦੀ ਤਰੱਕੀ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਪਹਿਲਾ ਵੈਬਿਨਾਰ ਬਹੁਤ ਸਫਲ ਰਿਹਾ ਅਤੇ ਬਜਟ ਪ੍ਰਬੰਧਾਂ ਨੂੰ ਲਾਗੂ ਕਰਨ ਸਬੰਧੀ ਸ਼ਾਨਦਾਰ ਸੁਝਾਅ ਪ੍ਰਾਪਤ ਹੋਏ।ਪ੍ਰਧਾਨ ਮੰਤਰੀ 3 ਮਾਰਚ ਨੂੰ "ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ" ਵਿਸ਼ੇ 'ਤੇ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ
March 02nd, 07:10 pm
ਪ੍ਰਧਾਨ ਮੰਤਰੀ 3 ਮਾਰਚ, 2026 ਨੂੰ ਸਵੇਰੇ 11:15 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟਿਕਾਊ ਅਤੇ ਮਜ਼ਬੂਤ ਆਰਥਿਕ ਵਿਕਾਸ ਵਿਸ਼ੇ 'ਤੇ ਆਯੋਜਿਤ ਪੋਸਟ ਬਜਟ ਵੈਬਿਨਾਰ ਨੂੰ ਸੰਬੋਧਨ ਕਰਨਗੇ।"ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 27th, 01:01 pm
ਇਸ ਸਾਲ ਦੇ ਪਹਿਲੇ ਬਜਟ ਵੈਬਿਨਾਰ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪਿਛਲੇ ਕੁਝ ਸਾਲਾਂ ਵਿੱਚ ਬਜਟ ਵੈਬਿਨਾਰ ਇਸ ਦੀ ਇੱਕ ਮਜ਼ਬੂਤ ਪਰੰਪਰਾ ਬਣ ਗਈ ਹੈ। ਅਕਸਰ ਬਜਟ ਦਾ ਮੁਲਾਂਕਣ ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਜਾਂਦਾ ਹੈ, ਕਦੇ ਸਟਾਕ ਮਾਰਕਿਟ ਦੀਆਂ ਗਤੀਵਿਧੀਆਂ ’ਤੇ ਗੱਲ ਹੁੰਦੀ ਹੈ, ਕਦੇ ਆਮਦਨ ਟੈਕਸ ਪ੍ਰਸਤਾਵਾਂ ’ਤੇ ਚਰਚਾ ਕੇਂਦ੍ਰਿਤ ਹੋ ਜਾਂਦੀ ਹੈ। ਸਚਾਈ ਇਹ ਹੈ ਕਿ ਰਾਸ਼ਟਰੀ ਬਜਟ ਇੱਕ ਛੋਟੀ ਮਿਆਦ ਦਾ ਵਪਾਰਕ ਦਸਤਾਵੇਜ਼ ਨਹੀਂ ਹੁੰਦਾ, ਇਹ ਇੱਕ ਨੀਤੀਗਤ ਰੋਡਮੈਪ ਹੁੰਦਾ ਹੈ। ਇਸ ਲਈ, ਬਜਟ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਠੋਸ ਮਾਪਦੰਡਾਂ ’ਤੇ ਵੀ ਕੀਤਾ ਜਾਣਾ ਚਾਹੀਦਾ ਹੈ। ਅਜਿਹੀਆਂ ਨੀਤੀਆਂ ਜੋ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ, ਜੋ ਕ੍ਰੈਡਿਟ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣ, ਜੋ ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ, ਸ਼ਾਸਨ ਵਿੱਚ ਪਾਰਦਰਸ਼ਤਾ ਵਧਾਉਣ, ਜੋ ਜਨਤਾ ਲਈ ਜੀਵਨ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਲਈ ਨਵੇਂ ਮੌਕੇ ਬਣਾਉਣ। ਬਜਟ ਵਿੱਚ ਇਸ ਨਾਲ ਜੁੜੇ ਫ਼ੈਸਲੇ ਹੀ ਅਰਥਵਿਵਸਥਾ ਨੂੰ ਸਥਾਈ ਮਜ਼ਬੂਤੀ ਦਿੰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਬਜਟ ਨੂੰ ਅਲੱਗ-ਥਲੱਗ, ਇਕੱਲੇ ਨਹੀਂ ਦੇਖਿਆ ਜਾਣਾ ਚਾਹੀਦਾ। ਰਾਸ਼ਟਰ ਨਿਰਮਾਣ, ਇਹ ਇੱਕ ਨਿਰੰਤਰ ਪ੍ਰਕਿਰਿਆ ਹੁੰਦੀ ਹੈ। ਹਰ ਬਜਟ ਇੱਕ ਵੱਡੇ ਟੀਚੇ ਵੱਲ ਵਧਣ ਦਾ ਇੱਕ ਪੜਾਅ ਹੁੰਦਾ ਹੈ ਅਤੇ ਸਾਡੇ ਸਾਹਮਣੇ ਉਹ ਵੱਡਾ ਟੀਚਾ ਹੈ ਸਾਲ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਹੋਣ ਵਾਲੇ ਵੈਬਿਨਾਰ ਨੂੰ ਸੰਬੋਧਨ ਕੀਤਾ
February 27th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2026-27 ਦੇ ਬਜਟ ਦੇ ਬਾਅਦ ਆਯੋਜਿਤ ਵੈਬਿਨਾਰ ਲੜੀ ਦੇ ਪਹਿਲੇ ਵੈਬਿਨਾਰ ਨੂੰ ਸੰਬੋਧਨ ਕੀਤਾ, ਜਿਸ ਦਾ ਵਿਸ਼ਾ ਸੀ ਵਿਕਸਿਤ ਭਾਰਤ ਲਈ ਤਕਨਾਲੋਜੀ ਸੁਧਾਰ ਅਤੇ ਵਿੱਤ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਬਜਟ ਇੱਕ ਨੀਤੀਗਤ ਢਾਂਚਾ ਹੈ, ਨਾ ਕਿ ਇੱਕ ਥੋੜ੍ਹੇ ਸਮੇਂ ਦਾ ਵਪਾਰਕ ਦਸਤਾਵੇਜ਼। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕਜੁੱਟ ਯਤਨ ਕਰਨ ਦਾ ਸੱਦਾ ਦਿੱਤਾ।ਪ੍ਰਧਾਨ ਮੰਤਰੀ 27 ਫਰਵਰੀ ਨੂੰ "ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਹੋਣ ਵਾਲੇ ਵੈਬਿਨਾਰ ਨੂੰ ਸੰਬੋਧਨ ਕਰਨਗੇ
February 26th, 08:07 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ 27 ਫਰਵਰੀ ਨੂੰ ਸਵੇਰੇ ਲਗਭਗ 11:30 ਵਜੇ ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ ਵਿਸ਼ੇ ’ਤੇ ਆਯੋਜਿਤ ਬਜਟ ਤੋਂ ਬਾਅਦ ਵੈਬਿਨਾਰ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਨਗੇ। ਇਸ ਵੈਬਿਨਾਰ ਵਿੱਚ ਜਨਤਕ ਪੂੰਜੀ ਖ਼ਰਚ ਨੂੰ ਵਧਾਉਣਾ, ਬੁਨਿਆਦੀ ਢਾਂਚਾ ਵਿਕਾਸ, ਬੈਂਕਿੰਗ ਖੇਤਰ ਵਿੱਚ ਸੁਧਾਰ, ਵਿੱਤੀ ਖੇਤਰ ਦੇ ਢਾਂਚੇ ਨੂੰ ਮਜ਼ਬੂਤ ਕਰਨਾ, ਪੂੰਜੀ ਬਾਜ਼ਾਰਾਂ ਨੂੰ ਮਜ਼ਬੂਤ ਬਣਾਉਣ ਅਤੇ ਟੈਕਸ ਸੁਧਾਰਾਂ ਰਾਹੀਂ ਨਾਗਰਿਕਾਂ ਦੇ ਜੀਵਨ ਨੂੰ ਵਧੇਰੇ ਆਸਾਨ ਅਤੇ ਸਹਿਜ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਆਪਕ ਚਰਚਾ ਕੀਤੀ ਜਾਵੇਗੀ।ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 05th, 01:35 pm
ਤੁਹਾਡਾ ਸਾਰਿਆਂ ਦਾ ਇਸ ਮਹੱਤਵਪੂਰਨ ਬਜਟ ਵੈਬੀਨਾਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। Investing in People, Economy and Innovation- ਇਹ ਇੱਕ ਅਜਿਹੀ ਥੀਮ ਹੈ, ਜੋ ਵਿਕਸਿਤ ਭਾਰਤ ਦੇ ਰੋਡਮੈਪ ਨੂੰ define ਕਰਦੀ ਹੈ। ਇਸ ਸਾਲ ਦੇ ਬਜਟ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਬਹੁਤ ਵੱਡੇ ਸਕੇਲ ‘ਤੇ ਦਿਸ ਰਿਹਾ ਹੈ। ਇਸ ਲਈ, ਇਹ ਬਜਟ ਭਾਰਤ ਦੇ ਭਵਿੱਖ ਦਾ ਬਲੂਪ੍ਰਿੰਟ ਬਣ ਕੇ ਸਾਹਮਣੇ ਆਇਆ ਹੈ। ਅਸੀਂ ਇਨਵੈਸਟਮੈਂਟ ਵਿੱਚ ਜਿੰਨੀ ਪ੍ਰਾਥਮਿਕਤਾ infrastructure ਅਤੇ industries ਨੂੰ ਦਿੱਤੀ ਹੈ, ਉਨੀ ਹੀ ਪ੍ਰਾਥਮਿਕਤਾ People, Economy ਅਤੇ Innovation ਨੂੰ ਵੀ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੋ, Capacity building ਅਤੇ talent ਨਰਚਰਿੰਗ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਫਾਉਂਡੇਸ਼ਨ ਸਟੋਨ ਦਾ ਕੰਮ ਕਰਦੀ ਹੈ। ਇਸ ਲਈ, ਹੁਣ ਵਿਕਾਸ ਦੇ ਅਗਲੇ ਪੜਾਅ ਵਿੱਚ ਅਸੀਂ ਇਨ੍ਹਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨਾ ਹੈ। ਇਸ ਦੇ ਲਈ ਸਾਨੂੰ ਸਾਰੇ ਸਟੇਕਹੋਲਡਰਸ ਨੂੰ ਅੱਗੇ ਆਉਣਾ ਹੋਵੇਗਾ। ਕਿਉਂਕਿ ਇਹ ਦੇਸ਼ ਦੀ economic success ਦੇ ਲਈ ਜ਼ਰੂਰੀ ਹੈ। ਅਤੇ ਨਾਲ ਹੀ, ਇਹ ਹਰ organization ਦੀ success ਦਾ ਵੀ ਅਧਾਰ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਸਿਰਜਣ-ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ‘ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ
March 05th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੈਬੀਨਾਰ ਦੇ ਵਿਸ਼ਾ-ਵਸਤੂ “ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼” ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਵਿਕਸਿਤ ਭਾਰਤ ਦੇ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਇਸ ਵਿਸ਼ਾ-ਵਸਤੂ ਨੂੰ ਵੱਡੇ ਪੈਮਾਨੇ ‘ਤੇ ਦਰਸਾਉਂਦਾ ਹੈ ਅਤੇ ਭਾਰਤ ਦੇ ਭਵਿੱਖ ਦੇ ਲਈ ਇੱਕ ਖਾਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ, ਉਦਯੋਗਾਂ, ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਸਮਾਨ ਤੌਰ ‘ਤੇ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਦਾ ਵਿਕਾਸ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹਨ, ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਤੋਂ ਅੱਗੇ ਆ ਕੇ ਇਨ੍ਹਾਂ ਖੇਤਰਾਂ ਵਿੱਚ ਵੱਧ ਨਿਵੇਸ਼ ਕਰਨ ਦੀ ਤਾਕੀਦ ਕੀਤੀ ਕਿਉਂਕਿ ਵਿਕਾਸ ਦੇ ਅਗਲੇ ਪੜਾਅ ਵਿੱਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਆਰਥਿਕ ਸਫਲਤਾ ਦੇ ਲਈ ਜ਼ਰੂਰੀ ਹੈ ਅਤੇ ਹਰ ਸੰਗਠਨ ਦੀ ਸਫਲਤਾ ਦਾ ਅਧਾਰ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਨੂੰ ਰੋਜ਼ਗਾਰ ਵਿਸ਼ੇ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਹਿੱਸਾ ਲੈਣਗੇ
March 04th, 05:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਮਾਰਚ ਨੂੰ ਕਰੀਬ 1:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਵਿੱਚ ਹਿੱਸਾ ਲੈਣਗੇ। ਵੈਬੀਨਾਰ ਦੇ ਮੁੱਖ ਵਿਸ਼ਿਆਂ ਵਿੱਚ ਲੋਕਾਂ ਵਿੱਚ ਨਿਵੇਸ਼, ਅਰਥਵਿਵਸਥਾ ਅਤੇ ਇਨੋਵੇਸ਼ਨ ਸ਼ਾਮਲ ਹਨ। ਪ੍ਰਧਾਨ ਮੰਤਰੀ ਇਸ ਮੌਕੇ ‘ਤੇ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।ਪ੍ਰਧਾਨ ਮੰਤਰੀ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ 4 ਮਾਰਚ ਨੂੰ ਹਿੱਸਾ ਲੈਣਗੇ
March 03rd, 09:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪੋਸਟ-ਬਜਟ ਵੈਬੀਨਾਰਾਂ ਵਿੱਚ ਹਿੱਸਾ ਲੈਣਗੇ। ਬਜਟ ਤੋਂ ਬਾਅਦ ਸਲਾਹ-ਮਸ਼ਵਰੇ ਦੇ ਸਿਲਸਿਲੇ ਵਿੱਚ ਇਹ ਵੈਬੀਨਾਰ ਹੇਠਾਂ ਲਿਖੇ ਵਿਸ਼ਿਆਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ- ਵਿਕਾਸ ਦੇ ਇੰਜਣ ਦੇ ਰੂਪ ਵਿੱਚ ਐੱਮਐੱਸਐੱਮਈ: ਮੈਨੂਫੈਕਚਰਿੰਗ, ਨਿਰਯਾਤ ਅਤੇ ਪਰਮਾਣੂ ਊਰਜਾ ਮਿਸ਼ਨ; ਰੈਗੂਲੇਟਰੀ, ਨਿਵੇਸ਼ ਅਤੇ ਵਪਾਰ ਕਰਨ ਵਿੱਚ ਅਸਾਨੀ ਸਬੰਧੀ ਸੁਧਾਰ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।ਖੇਤੀਬਾੜੀ ਅਤੇ ਗ੍ਰਾਮੀਣ ਸਮ੍ਰਿਧੀ ‘ਤੇ ਬਜਟ ਦੇ ਬਾਅਦ ਦੇ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 01st, 01:00 pm
ਬਜਟ ਦੇ ਬਾਅਦ, ਬਜਟ ਨਾਲ ਜੁੜੇ ਵੈਬੀਨਾਰ ਵਿੱਚ ਆਪ ਸਭ ਦੀ ਉਪਸਥਿਤੀ ਬਹੁਤ ਅਹਿਮ ਹੈ। ਇਸ ਪ੍ਰੋਗਰਾਮ ਨਾਲ ਜੁੜਣ ਲਈ ਆਪ ਸਭ ਦਾ ਧੰਨਵਾਦ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਬਾਰੇ ਬਜਟ ਤੋਂ ਬਾਅਦ ਵੈਬੀਨਾਰ ਨੂੰ ਸੰਬੋਧਨ ਕੀਤਾ
March 01st, 12:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਤੀਬਾੜੀ ਅਤੇ ਪੇਂਡੂ ਖੁਸ਼ਹਾਲੀ ਬਾਰੇ ਬਜਟ ਤੋਂ ਬਾਅਦ ਵੈਬੀਨਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਬਜਟ ਤੋਂ ਬਾਅਦ ਦੇ ਵੈਬੀਨਾਰ ਵਿੱਚ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਵਰ੍ਹੇ ਦਾ ਬਜਟ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਹੈ, ਜੋ ਨੀਤੀਆਂ ਵਿੱਚ ਨਿਰੰਤਰਤਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਇੱਕ ਨਵੇਂ ਵਿਸਤਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬਜਟ ਤੋਂ ਪਹਿਲਾਂ ਸਾਰੇ ਹਿਤਧਾਰਕਾਂ ਤੋਂ ਪ੍ਰਾਪਤ ਕੀਮਤੀ ਜਾਣਕਾਰੀਆਂ ਅਤੇ ਸੁਝਾਵਾਂ ਨੂੰ ਸਵੀਕਾਰ ਕੀਤਾ, ਜੋ ਕਿ ਬਹੁਤ ਉਪਯੋਗੀ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਜਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਹਿਤਧਾਰਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ।ਪ੍ਰਧਾਨ ਮੰਤਰੀ ਇੱਕ ਮਾਰਚ ਨੂੰ "ਖੇਤੀਬਾੜੀ ਅਤੇ ਗ੍ਰਾਮੀਣ ਸਮ੍ਰਿੱਧੀ" 'ਤੇ ਬਜਟ ਤੋਂ ਬਾਅਦ ਦੇ ਵੈਬੀਨਾਰ ਵਿੱਚ ਹਿੱਸਾ ਲੈਣਗੇ
February 28th, 07:32 pm
ਵੈਬੀਨਾਰ ਇਸ ਵਰ੍ਹੇ ਦੇ ਬਜਟ ਦੇ ਦ੍ਰਿਸ਼ਟੀਕੋਣ ਨੂੰ ਕਾਰਵਾਈਯੋਗ ਨਤੀਜਿਆਂ ਵਿੱਚ ਬਦਲਣ ਲਈ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।