Prime Minister meets with the President of Trinidad and Tobago
July 04th, 11:37 pm
PM Modi met Trinidad & Tobago President Kangaloo and the two leaders reflected on the enduring bonds shared by the two countries, anchored by strong people-to-people ties. PM Modi conveyed his sincere gratitude for the conferment of the ‘Order of the Republic of Trinidad and Tobago’—describing it as an honour for the 1.4 billion people of India.ਪ੍ਰਧਾਨ ਮੰਤਰੀ ਨੇ ਪੋਰਟ ਆਵ੍ ਸਪੇਨ ਵਿੱਚ ਤ੍ਰਿਨੀਦਾਦ ਦੇ ਗਾਇਕ ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ
July 04th, 09:42 am
ਪੋਰਟ ਆਵ੍ ਸਪੇਨ ਵਿੱਚ ਆਯੋਜਿਤ ਡਿਨਰ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਤ੍ਰਿਨੀਦਾਦ ਦੇ ਗਾਇਕ, ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਹਿਪ ਨੇ ਕੁਝ ਵਰ੍ਹੇ ਪਹਿਲੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ‘ਵੈਸ਼ਣਵ ਜਨ ਤੋ’ (‘Vaishnava Jana To’) ਗਾਇਆ ਸੀ।ਪ੍ਰਧਾਨ ਮੰਤਰੀ ਨੇ ਪੋਰਟ ਆਵ੍ ਸਪੇਨ ਵਿੱਚ ਭੋਜਪੁਰੀ ਚੌਤਾਲ ਪ੍ਰਸਤੁਤੀ ਦੀ ਸ਼ਲਾਘਾ ਕੀਤੀ
July 04th, 09:06 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਰਟ ਆਵ੍ ਸਪੇਨ ਵਿੱਚ ਇੱਕ ਜੀਵੰਤ ਭੋਜਪੁਰੀ ਚੌਤਾਲ (Bhojpuri Chautaal) ਪ੍ਰਸਤੁਤੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਦਰਮਿਆਨ ਦੇ ਸਥਾਈ ਸੱਭਿਆਚਾਰਕ ਸਬੰਧਾਂ ਨੂੰ ਰੇਖਾਂਕਿਤ ਕੀਤਾ ਗਿਆ।ਪ੍ਰਧਾਨ ਮੰਤਰੀ ਤ੍ਰਿਨੀਦਾਦ ਅਤੇ ਟੋਬੈਗੋ ਦੀ ਸਰਕਾਰੀ ਯਾਤਰਾ ‘ਤੇ ਪੋਰਟ ਆਵ੍ ਸਪੇਨ ਪਹੁੰਚੇ
July 04th, 02:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3-4 ਜੁਲਾਈ, 2025 ਤੱਕ ਤ੍ਰਿਨੀਦਾਦ ਅਤੇ ਟੋਬੈਗੋ ਗਣਰਾਜ (ਟੀਐਂਡਟੀ-T&T) ਦੀ ਸਰਕਾਰੀ ਯਾਤਰਾ ‘ਤੇ ਅੱਜ ਪੋਰਟ ਆਵ੍ ਸਪੇਨ ਪਹੁੰਚੇ। ਸੰਨ 1999 ਦੇ ਬਾਅਦ ਤੋਂ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਤ੍ਰਿਨੀਦਾਦ ਅਤੇ ਟੋਬੈਗੋ ਦੀ ਪਹਿਲੀ ਦੁਵੱਲੀ ਯਾਤਰਾ ਹੈ। ਦੋਹਾਂ ਦੇਸ਼ਾਂ ਦੇ ਦਰਮਿਆਨ ਨਿਕਟ ਸਬੰਧਾਂ ਦੇ ਪ੍ਰਤੀਕ ਦੇ ਰੂਪ ਵਿੱਚ ਪੋਰਟ ਆਵ੍ ਸਪੇਨ ਦੇ ਹਵਾਈ ਅੱਡੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਸੁਆਗਤ ਤ੍ਰਿਨੀਦਾਦ ਅਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ ਨੇ ਕੀਤਾ। ਉਨ੍ਹਾਂ ਦੇ ਨਾਲ ਕੈਬਨਿਟ ਦੇ ਮੈਂਬਰ ਅਤੇ ਕਈ ਹੋਰ ਪਤਵੰਤੇ ਭੀ ਸਨ। ਪ੍ਰਧਾਨ ਮੰਤਰੀ ਨੂੰ ਰਸਮੀ ਗਾਰਡ ਆਵ੍ ਆਨਰ ਦਿੱਤਾ ਗਿਆ ਅਤੇ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ।