ਪ੍ਰਧਾਨ ਮੰਤਰੀ ਨੇ ਕਵੀ ਅਤੇ ਚਿੰਤਕ ਐਂਡੇ ਸ੍ਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

November 10th, 03:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਕਵੀ ਅਤੇ ਚਿੰਤਕ ਐਂਡੇ ਸ੍ਰੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਐਂਡੇ ਸ੍ਰੀ ਦੇ ਦੇਹਾਂਤ ਨੇ ਸਾਡੇ ਸਭਿਆਚਾਰਕ ਅਤੇ ਬੌਧਿਕ ਖੇਤਰ ਵਿੱਚ ਇੱਕ ਡੂੰਘਾ ਖਲਾਅ ਪੈਦਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ਉਨ੍ਹਾਂ ਦੇ ਵਿਚਾਰ ਤੇਲੰਗਾਨਾ ਦੀ ਆਤਮਾ ਨੂੰ ਦਰਸਾਉਂਦੇ ਸਨ। ਇੱਕ ਸ਼ਕਤੀਸ਼ਾਲੀ ਕਵੀ ਅਤੇ ਚਿੰਤਕ ਦੇ ਰੂਪ ਵਿੱਚ ਉਨ੍ਹਾਂ ਨੇ ਲੋਕਾਂ ਦੇ ਸੰਘਰਸ਼ਾਂ, ਇੱਛਾਵਾਂ ਅਤੇ ਅਮਰ ਭਾਵਨਾਵਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਦੇ ਸ਼ਬਦਾਂ ਵਿੱਚ ਦਿਲਾਂ ਨੂੰ ਛੂਹਣ, ਲੋਕਾਂ ਨੂੰ ਇੱਕਜੁੱਟ ਕਰਨ ਅਤੇ ਸਮਾਜ ਦੇ ਸਮੂਹਿਕ ਦਿਲ ਦੀ ਧੜਕਣ ਨੂੰ ਆਕਾਰ ਦੇਣ ਦੀ ਤਾਕਤ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਸਮਾਜਿਕ ਚੇਤਨਾ ਨੂੰ ਕਾਵਿਕ ਸੁੰਦਰਤਾ ਨਾਲ ਮਿਲਾਇਆ, ਉਹ ਸ਼ਾਨਦਾਰ ਸੀ।

ਪ੍ਰਧਾਨ ਮੰਤਰੀ ਨੇ ਸ਼੍ਰੀ ਰਮਾਕਾਂਤ ਰਥ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ

March 16th, 02:53 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਕਵੀ ਅਤੇ ਵਿਦਵਾਨ ਸ਼੍ਰੀ ਰਮਾਕਾਂਤ ਰਥ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ ਅਤੇ ਕਿਹਾ ਕਿ ਸ਼੍ਰੀ ਰਮਾਕਾਂਤ ਰਥ ਜੀ ਦੀਆਂ ਰਚਨਾਵਾਂ, ਵਿਸ਼ੇਸ਼ ਕਰਕੇ ਉਨ੍ਹਾਂ ਦੀਆਂ ਕਵਿਤਾਵਾਂ, ਸਮਾਜ ਦੇ ਸਾਰੇ ਵਰਗਾਂ ਵਿੱਚ ਵਿਆਪਕ ਤੌਰ ‘ਤੇ ਮਕਬੂਲ ਹਨ।

ਦਿੱਲੀ ਵਿੱਚ ਆਯੋਜਿਤ ‘ਜਹਾਂ-ਏ-ਖੁਸਰੋ 2025’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

February 28th, 07:31 pm

ਅੱਜ ਜਹਾਨ-ਏ-ਖੁਸਰੋ ਵਿੱਚ ਆ ਕੇ ਮਨ ਦਾ ਖੁਸ਼ ਹੋਣਾ ਬਹੁਤ ਸੁਭਾਵਿਕ ਹੈ। ਹਜ਼ਰਤ ਅਮੀਰ ਖੁਸਰੋ ਜਿਸ ਬਸੰਤ ਦੇ ਦੀਵਾਨੇ ਸਨ, ਉਹ ਬਸੰਤ ਅੱਜ ਇੱਥੇ ਦਿੱਲੀ ਵਿੱਚ ਮੌਸਮ ਹੈ ਹੀ ਨਹੀਂ, ਸਗੋਂ ਜਹਾਨ-ਏ-ਖੁਸਰੋ ਦੀ ਇਸ ਆਬੋਹਵਾ (ਦੇ ਇਸ ਮਾਹੌਲ) ਵਿੱਚ ਵੀ ਘੁਲਿਆ ਹੋਇਆ ਹੈ। ਹਜ਼ਰਤ ਖੁਸਰੋ ਦੇ ਸ਼ਬਦਾਂ ਵਿੱਚ ਕਹੀਏ ਤਾਂ-

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ

February 28th, 07:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਸੁੰਦਰ ਨਰਸਰੀ ਵਿੱਚ ਆਯੋਜਿਤ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ 28 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲੈਣਗੇ

February 27th, 06:30 pm

ਨਵੀਂ ਦਿੱਲੀ ਵਿੱਚ ਸ਼ਾਨਦਾਰ ਸੂਫੀ ਸੰਗੀਤ ਸਮਾਰੋਹ, ਜਹਾਨ-ਏ-ਖੁਸਰੋ 2025 ਵਿੱਚ ਹਿੱਸਾ ਲੈਣਗੇ।