‘ਵੋਕਲ ਫੌਰ ਲੋਕਲ’ - ‘ਮਨ ਕੀ ਬਾਤ’ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸਵਦੇਸ਼ੀ ਮਾਣ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ

August 31st, 11:30 am

ਇਸ ਮਹੀਨੇ ਦੇ ‘ਮਨ ਕੀ ਬਾਤ’ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਖੇਡ ਸਮਾਗਮਾਂ, ਸੌਰ ਊਰਜਾ, ‘ਅਪ੍ਰੇਸ਼ਨ ਪੋਲੋ’ ਅਤੇ ਭਾਰਤੀ ਸੱਭਿਆਚਾਰ ਦੇ ਆਲਮੀ ਪ੍ਰਸਾਰ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਛੂਹਿਆ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਤਿਉਹਾਰਾਂ ਦੇ ਮੌਸਮ ਦੌਰਾਨ ਮੇਡ-ਇਨ-ਇੰਡੀਆ ਉਤਪਾਦਾਂ ਨੂੰ ਖਰੀਦਣ ਅਤੇ ਸਵੱਛਤਾ ਬਣਾਈ ਰੱਖਣ ਦੀ ਮਹੱਤਤਾ ਬਾਰੇ ਯਾਦ ਦਿਵਾਇਆ।

ਮੁੰਬਈ ਵਿੱਚ ਵੇਵਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 01st, 03:35 pm

ਅੱਜ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਮਹਾਰਾਸ਼ਟਰ ਦਿਵਸ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਧਰਤੀ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ! (छत्रपती शिवाजी महाराजांच्या या भूमीतील सर्व बंधू-भगिनींना महाराष्ट्र दिनाच्या खूप खूप शुभेच्छा!)

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦਾ ਉਦਘਾਟਨ ਕੀਤਾ

May 01st, 11:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ-2025 ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਮਹਾਰਾਸ਼ਟਰ ਦਿਵਸ ਅਤੇ ਗੁਜਰਾਤ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਰਚਨਾਤਮਕ ਉਦਯੋਗ ਨਾਲ ਜੁੜੇ ਸਾਰੇ ਅੰਤਰਰਾਸ਼ਟਰੀ ਪਤਵੰਤਿਆਂ, ਰਾਜਦੂਤਾਂ ਅਤੇ ਪ੍ਰਮੁਖਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਇਨੋਵੇਟਰਸ, ਇਨਵੈਸਟਰਸ ਅਤੇ ਨੀਤੀ ਨਿਰਮਾਤਾ ਪ੍ਰਤਿਭਾ ਅਤੇ ਰਚਨਾਤਮਕਤਾ ਦੇ ਗਲੋਬਲ ਈਕੋਸਿਸਟਮ ਦੀ ਨੀਂਹ ਰੱਖਣ ਦੇ ਲਈ ਇਕੱਠੇ ਇੱਕ ਮੰਚ ‘ਤੇ ਆਏ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਲੇਕਸ ਫ੍ਰਿਡਮੈਨ ਦੇ ਨਾਲ ਪੌਡਕਾਸਟ ਹੁਣ ਕਈ ਭਾਸ਼ਾਵਾਂ ਵਿੱਚ ਉਪਲਬਧ

March 23rd, 12:21 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਵਿਖਿਆਤ ਏਆਈ ਰਿਸਰਚਰ ਅਤੇ ਪੌਡਕਾਸਟਰ ਲੇਕਸ ਫ੍ਰਿਡਮੈਨ ਦੇ ਨਾਲ ਹਾਲੀਆ ਪੌਡਕਾਸਟ ਹੁਣ ਕਈ ਭਾਸ਼ਾਵਾਂ ਵਿੱਚ ਹੈ ਅਤੇ ਇਹ ਆਲਮੀ ਪੱਧਰ ‘ਤੇ ਉਪਲਬਧ ਹੋ ਗਿਆ ਹੈ।

ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਦੇ ਨਾਲ ਪ੍ਰਧਾਨ ਮੰਤਰੀ ਦੀ ਬਾਤਚੀਤ ਦਾ ਮੂਲ-ਪਾਠ

March 16th, 11:47 pm

ਪ੍ਰਧਾਨ ਮੰਤਰੀ -ਮੇਰੀ ਜੋ ਤਾਕਤ ਹੈ, ਉਹ ਮੋਦੀ ਨਹੀਂ ਹੈ, 140 ਕਰੋੜ ਦੇਸ਼ਵਾਸੀ ਹਜ਼ਾਰਾਂ ਸਾਲ ਦੀ ਮਹਾਨ ਸੰਸਕ੍ਰਿਤੀ, ਪਰੰਪਰਾ ਉਹ ਹੀ ਮੇਰੀ ਸਮਰੱਥਾ ਹੈ। ਇਸ ਲਈ ਮੈਂ ਜਿੱਥੇ ਭੀ ਜਾਂਦਾ ਹਾਂ, ਤਾਂ ਮੋਦੀ ਨਹੀਂ ਜਾਂਦਾ ਹੈ, ਹਜ਼ਾਰਾਂ ਸਾਲ ਦੀ ਵੇਦ ਤੋਂ ਵਿਵੇਕਾਨੰਦ ਦੀ ਮਹਾਨ ਪਰੰਪਰਾ ਨੂੰ 140 ਕਰੋੜ ਲੋਕਾਂ, ਉਨ੍ਹਾਂ ਦੇ ਸੁਪਨਿਆਂ ਨੂੰ ਲੈ ਕੇ, ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਲੈ ਕੇ ਮੈਂ ਨਿਕਲਦਾ ਹਾਂ ਅਤੇ ਇਸ ਲਈ ਮੈਂ ਦੁਨੀਆ ਦੇ ਕਿਸੇ ਨੇਤਾ ਨਾਲ ਹੱਥ ਮਿਲਾਉਂਦਾ ਹਾਂ ਨਾ, ਤਾਂ ਮੋਦੀ ਹੱਥ ਨਹੀਂ ਮਿਲਾਉਂਦਾ ਹੈ, 140 ਕਰੋੜ ਲੋਕਾਂ ਦਾ ਹੱਥ ਹੁੰਦਾ ਹੈ ਉਹ। ਤਾਂ ਸਮਰੱਥਾ ਮੋਦੀ ਦੀ ਨਹੀਂ ਹੈ, ਸਮਰੱਥਾ ਭਾਰਤ ਦੀ ਹੈ। ਜਦੋਂ ਭੀ ਅਸੀਂ ਸ਼ਾਂਤੀ ਦੇ ਲਈ ਬਾਤ ਕਰਦੇ ਹਾਂ, ਤਾਂ ਵਿਸ਼ਵ ਸਾਨੂੰ ਸੁਣਦਾ ਹੈ। ਕਿਉਂਕਿ ਇਹ ਬੁੱਧ ਦੀ ਭੂਮੀ ਹੈ, ਇਹ ਮਹਾਤਮਾ ਗਾਂਧੀ ਦੀ ਭੂਮੀ ਹੈ, ਤਾਂ ਵਿਸ਼ਵ ਸਾਨੂੰ ਸੁਣਦਾ ਹੈ ਅਤੇ ਅਸੀਂ ਸੰਘਰਸ਼ ਦੇ ਪੱਖ ਦੇ ਹਾਂ ਹੀ ਨਹੀਂ। ਅਸੀਂ ਤਾਲਮੇਲ ਦੇ ਪੱਖ ਦੇ ਹਾਂ। ਨਾ ਅਸੀਂ ਪ੍ਰਕ੍ਰਿਤੀ ਨਾਲ ਸੰਘਰਸ਼ ਚਾਹੁੰਦੇ ਹਾਂ, ਨਾ ਅਸੀਂ ਰਾਸ਼ਟਰਾਂ ਦੇ ਦਰਮਿਆਨ ਸੰਘਰਸ਼ ਚਾਹੁੰਦੇ ਹਾਂ, ਅਸੀਂ ਤਾਲਮੇਲ ਚਾਹੁਣ ਵਾਲੇ ਲੋਕ ਹਾਂ ਅਤੇ ਉਸ ਵਿੱਚ ਅਗਰ ਕੋਈ ਭੂਮਿਕਾ ਅਸੀਂ ਅਦਾ ਕਰ ਸਕਦੇ ਹਾਂ, ਤਾਂ ਅਸੀਂ ਨਿਰੰਤਰ ਅਦਾ ਕਰਨ ਦਾ ਪ੍ਰਯਤਨ ਕੀਤਾ ਹੈ। ਮੇਰਾ ਜੀਵਨ ਬਹੁਤ ਹੀ ਅਤਿਅੰਤ ਗ਼ਰੀਬੀ ਤੋਂ ਨਿਕਲਿਆ ਸੀ। ਲੇਕਿਨ ਅਸੀਂ ਕਦੇ ਗ਼ਰੀਬੀ ਦਾ ਕਦੇ ਬੋਝ ਨਹੀਂ ਫੀਲ ਕੀਤਾ, ਕਿਉਂਕਿ ਜੋ ਵਿਅਕਤੀ ਵਧੀਆ ਜੁੱਤੇ ਪਹਿਨਦਾ ਹੈ ਅਤੇ ਅਗਰ ਉਸ ਦੇ ਜੁੱਤੇ ਨਹੀਂ ਹਨ, ਤਾਂ ਉਸ ਨੂੰ ਲਗਦਾ ਹੈ ਯਾਰ ਇਹ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ

March 16th, 05:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੱਖ-ਵੱਖ ਵਿਸ਼ਿਆਂ ਬਾਰੇ ਇੱਕ ਪੌਡਕਾਸਟ ਵਿੱਚ ਲੈਕਸ ਫ੍ਰਿਡਮੈਨ ਨਾਲ ਗੱਲਬਾਤ ਕੀਤੀ। ਇੱਕ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਉਂ ਵਰਤ ਰੱਖਦੇ ਹਨ ਅਤੇ ਉਹ ਕਿਵੇਂ ਪ੍ਰਬੰਧਨ ਕਰਦੇ ਹਨ, ਤਾਂ ਪ੍ਰਧਾਨ ਮੰਤਰੀ ਨੇ ਲੈਕਸ ਫ੍ਰਿਡਮੈਨ ਦਾ ਪ੍ਰਧਾਨ ਮੰਤਰੀ ਪ੍ਰਤੀ ਸਤਿਕਾਰ ਦੇ ਪ੍ਰਤੀਕ ਵਜੋਂ ਵਰਤ ਰੱਖਣ ਲਈ ਧੰਨਵਾਦ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਵਿੱਚ, ਧਾਰਮਿਕ ਪਰੰਪਰਾਵਾਂ ਰੋਜ਼ਾਨਾ ਜੀਵਨ ਨਾਲ ਗਹਿਰਾਈ ਨਾਲ ਜੁੜੀਆਂ ਹੋਈਆਂ ਹਨ, ਉਨ੍ਹਾਂ ਨੇ ਅੱਗੇ ਕਿਹਾ ਕਿ ਹਿੰਦੂ ਧਰਮ ਸਿਰਫ਼ ਰਸਮਾਂ ਬਾਰੇ ਨਹੀਂ ਹੈ ਬਲਕਿ ਜੀਵਨ ਨੂੰ ਦਰਸਾਉਣ ਵਾਲਾ ਇੱਕ ਦਰਸ਼ਨ ਹੈ, ਜਿਵੇਂ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੁਆਰਾ ਇਸ ਦੀ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਰਤ ਅਨੁਸ਼ਾਸਨ ਪੈਦਾ ਕਰਨ ਅਤੇ ਅੰਦਰੂਨੀ ਅਤੇ ਬਾਹਰੀ ਖ਼ੁਦੀ ਨੂੰ ਸੰਤੁਲਿਤ ਕਰਨ ਦਾ ਇੱਕ ਸਾਧਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤ ਰੱਖਣ ਨਾਲ ਇੰਦਰੀਆਂ ਤੇਜ਼ ਹੁੰਦੀਆਂ ਹਨ, ਜਿਸ ਨਾਲ ਉਹ ਵਧੇਰੇ ਸੰਵੇਦਨਸ਼ੀਲ ਅਤੇ ਜਾਗਰੂਕ ਹੋ ਜਾਂਦੀਆਂ ਹਨ। ਉਨ੍ਹਾਂ ਨੇ ਦੇਖਿਆ ਕਿ ਵਰਤ ਦੌਰਾਨ, ਕੋਈ ਵੀ ਸੂਖਮ ਖੁਸ਼ਬੂਆਂ ਅਤੇ ਵੇਰਵਿਆਂ ਨੂੰ ਹੋਰ ਸਪਸ਼ਟ ਰੂਪ ਵਿੱਚ ਮਹਿਸੂਸ ਕਰ ਸਕਦਾ ਹੈ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਸੋਚਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ, ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਅਤੇ ਨਿਵੇਕਲੀ ਸੋਚ ਨੂੰ ਉਤਸ਼ਾਹ ਮਿਲਦਾ ਹੈ। ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਵਰਤ ਰੱਖਣ ਦਾ ਮਤਲਬ ਸਿਰਫ਼ ਭੋਜਨ ਤੋਂ ਪਰਹੇਜ਼ ਕਰਨਾ ਨਹੀਂ ਹੈ; ਇਸ ਵਿੱਚ ਤਿਆਰੀ ਅਤੇ ਡੀਟੌਕਸੀਫਿਕੇਸ਼ਨ ਦੀ ਇੱਕ ਵਿਗਿਆਨਕ ਪ੍ਰਕਿਰਿਆ ਸ਼ਾਮਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਈ ਦਿਨ ਪਹਿਲਾਂ ਤੋਂ ਆਯੁਰਵੈਦਿਕ ਅਤੇ ਯੋਗ ਅਭਿਆਸਾਂ ਦੀ ਪਾਲਣਾ ਕਰਕੇ ਆਪਣੇ ਸਰੀਰ ਨੂੰ ਵਰਤ ਲਈ ਤਿਆਰ ਕਰਦੇ ਹਨ ਅਤੇ ਇਸ ਸਮੇਂ ਦੌਰਾਨ ਹਾਈਡ੍ਰੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹਨ। ਇੱਕ ਵਾਰ ਵਰਤ ਸ਼ੁਰੂ ਹੋਣ ਤੋਂ ਬਾਅਦ, ਉਹ ਇਸ ਨੂੰ ਸ਼ਰਧਾ ਅਤੇ ਸਵੈ-ਅਨੁਸ਼ਾਸਨ ਦੇ ਇੱਕ ਕਾਰਜ ਵਜੋਂ ਵੇਖਦੇ ਹਨ, ਜਿਸ ਨਾਲ ਗਹਿਰਾ ਆਤਮ-ਨਿਰੀਖਣ ਅਤੇ ਧਿਆਨ ਕੇਂਦ੍ਰਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਵਰਤ ਰੱਖਣ ਦੇ ਅਭਿਆਸ ਦੀ ਸ਼ੁਰੂਆਤ ਨਿਜੀ ਅਨੁਭਵ ਤੋਂ ਹੋਈ ਸੀ, ਜੋ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੌਰਾਨ ਮਹਾਤਮਾ ਗਾਂਧੀ ਦੁਆਰਾ ਪ੍ਰੇਰਿਤ ਇੱਕ ਅੰਦੋਲਨ ਨਾਲ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੇ ਪਹਿਲੇ ਵਰਤ ਦੌਰਾਨ ਊਰਜਾ ਅਤੇ ਜਾਗਰੂਕਤਾ ਦਾ ਉਛਾਲ਼ ਮਹਿਸੂਸ ਕੀਤਾ, ਜਿਸ ਨੇ ਉਨ੍ਹਾਂ ਨੂੰ ਇਸ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਯਕੀਨ ਦਿਵਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਵਰਤ ਰੱਖਣ ਨਾਲ ਉਨ੍ਹਾਂ ਦੇ ਵਿਚਾਰ ਵਧੇਰੇ ਸੁਤੰਤਰ ਅਤੇ ਰਚਨਾਤਮਕ ਤੌਰ 'ਤੇ ਵਹਿੰਦੇ ਹਨ, ਜਿਸ ਲਈ ਇਹ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੇ ਹਨ।