ਪੁਡੂਚੇਰੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

March 01st, 12:00 pm

ਪੁਡੂਚੇਰੀ ਦੇ ਮੁੱਖ ਮੰਤਰੀ ਸ਼੍ਰੀ ਐੱਨ. ਰੰਗਾਸਾਮੀ, ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਮਨਸੁਖ ਮਾਂਡਵੀਆ, ਪੁਡੂਚੇਰੀ ਦੇ ਉਪ ਰਾਜਪਾਲ ਸ਼੍ਰੀ ਕੇ. ਕੈਲਾਸਨਾਥਨ, ਰਾਜ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਆਰ. ਸੇਲਵਮ, ਗ੍ਰਹਿ ਮੰਤਰੀ ਸ਼੍ਰੀ ਏ. ਨਮਾਸਿਵਾਯਮ, ਹੋਰ ਨੇਤਾ, ਮੇਰੇ ਪਿਆਰੇ ਪੁਡੂਚੇਰੀ ਦੀਆਂ ਭੈਣਾਂ ਅਤੇ ਭਰਾਵੋ, ਵਣੱਕਮ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਡੂਚੇਰੀ ਵਿੱਚ 2,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ

March 01st, 11:45 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਡੂਚੇਰੀ ਵਿੱਚ 2,700 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਅਤੇ ਗਤੀਸ਼ੀਲਤਾ ਵਰਗੇ ਮੁੱਖ ਖੇਤਰਾਂ ’ਤੇ ਕੇਂਦ੍ਰਿਤ ਹਨ।

ਪ੍ਰਧਾਨ ਮੰਤਰੀ 14 ਫ਼ਰਵਰੀ ਨੂੰ ਅਸਾਮ ਦਾ ਦੌਰਾ ਕਰਨਗੇ

February 13th, 11:38 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਫ਼ਰਵਰੀ, 2026 ਨੂੰ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 10:30 ਵਜੇ ਡਿਬਰੂਗੜ੍ਹ ਦੇ ਮੋਰਾਨ ਬਾਈਪਾਸ 'ਤੇ ਸਥਿਤ ਐਮਰਜੈਂਸੀ ਲੈਂਡਿੰਗ ਸਹੂਲਤ 'ਤੇ ਉਤਰਨਗੇ, ਜਿੱਥੇ ਉਹ ਲੜਾਕੂ ਜਹਾਜ਼ਾਂ, ਟ੍ਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਹਵਾਈ ਪ੍ਰਦਰਸ਼ਨ ਨੂੰ ਦੇਖਣਗੇ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਦੁਪਹਿਰ ਲਗਭਗ 1:00 ਵਜੇ ਬ੍ਰਹਮਪੁਤਰ ਨਦੀ ’ਤੇ ਬਣੇ ਕੁਮਾਰ ਭਾਸਕਰ ਵਰਮਾ ਸੇਤੁ ਦਾ ਦੌਰਾ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 1:30 ਵਜੇ, ਪ੍ਰਧਾਨ ਮੰਤਰੀ ਗੁਹਾਟੀ ਦੇ ਲਚਿਤ ਘਾਟ ’ਤੇ ₹5,450 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕਰਨਗੇ।