ਉਡੁਪੀ, ਕਰਨਾਟਕ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 28th, 11:45 am
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।'ਵੰਦੇ ਮਾਤਰਮ' ਦੀ ਭਾਵਨਾ ਭਾਰਤ ਦੀ ਅਮਰ ਚੇਤਨਾ ਨਾਲ ਜੁੜੀ ਹੋਈ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
October 26th, 11:30 am
ਇਸ ਮਹੀਨੇ ਦੇ ਮਨ ਕੀ ਬਾਤ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਛੱਠ ਪੂਜਾ ਤਿਉਹਾਰ, ਵਾਤਾਵਰਣ ਸੁਰੱਖਿਆ, ਭਾਰਤੀ ਕੁੱਤਿਆਂ ਦੀਆਂ ਨਸਲਾਂ, ਭਾਰਤੀ ਕੌਫੀ, ਆਦਿਵਾਸੀ ਭਾਈਚਾਰੇ ਦੇ ਨੇਤਾ ਅਤੇ ਸੰਸਕ੍ਰਿਤ ਭਾਸ਼ਾ ਦੀ ਮਹੱਤਤਾ ਜਿਹੇ ਦਿਲਚਸਪ ਵਿਸ਼ਿਆਂ 'ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ 'ਵੰਦੇ ਮਾਤਰਮ' ਗੀਤ ਦੇ 150ਵੇਂ ਸਾਲ ਦਾ ਵਿਸ਼ੇਸ਼ ਜ਼ਿਕਰ ਕੀਤਾ।ਮੰਗੋਲੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
October 14th, 01:15 pm
ਛੇ ਵਰ੍ਹਿਆਂ ਬਾਅਦ ਮੰਗੋਲੀਆ ਦੇ ਰਾਸ਼ਟਰਪਤੀ ਦਾ ਭਾਰਤ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਖ਼ਾਸ ਮੌਕਾ ਹੈ। ਅਤੇ ਇਹ ਦੌਰਾ ਓਦੋਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਮੰਗੋਲੀਆ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਅਤੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਮਨਾ ਰਹੇ ਹਨ। ਇਸ ਮੌਕੇ ’ਤੇ ਅੱਜ ਅਸੀਂ ਸਾਂਝੀ ਡਾਕ ਟਿਕਟ ਜਾਰੀ ਕੀਤੀ ਹੈ, ਜੋ ਸਾਡੀ ਸਾਂਝੀ ਵਿਰਾਸਤ, ਵਿਭਿੰਨਤਾ ਅਤੇ ਡੂੰਘੇ ਸੱਭਿਅਤਾ ਸਬੰਧਾਂ ਦਾ ਪ੍ਰਤੀਕ ਹੈ।ਪ੍ਰਧਾਨ ਮੰਤਰੀ ਨੇ ਪ੍ਰਿੰਸ ਚਾਰਲਸ III ਵਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਕਦੰਬ ਦਾ ਬੂਟਾ ਲਗਾਇਆ
September 19th, 05:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਿੰਸ ਚਾਰਲਸ III ਵਲੋਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਇੱਕ ਕਦੰਬ ਦਾ ਬੂਟਾ 7, ਲੋਕ ਕਲਿਆਣ ਮਾਰਗ ਵਿਖੇ ਆਪਣੇ ਨਿਵਾਸ ਸਥਾਨ 'ਤੇ ਲਗਾਇਆ। ਸ਼੍ਰੀ ਮੋਦੀ ਨੇ ਕਿਹਾ, ਉਹ ਵਾਤਾਵਰਣ ਅਤੇ ਸਥਿਰਤਾ ਪ੍ਰਤੀ ਬਹੁਤ ਭਾਵੁਕ ਹਨ, ਅਤੇ ਇਹ ਵਿਸ਼ਾ ਸਾਡੀਆਂ ਵਿਚਾਰ - ਚਰਚਾਵਾਂ ਵਿੱਚ ਸ਼ਾਮਲ ਹੁੰਦਾ ਹੈ।ਪ੍ਰਧਾਨ ਮੰਤਰੀ ਨੇ ਕਰਤਵਯ ਭਵਨ (Kartavya Bhawan) ਰਾਸ਼ਟਰ ਨੂੰ ਸਮਰਪਿਤ ਕੀਤਾ
August 06th, 12:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਰਤਵਯ ਭਵਨ (Kartavya Bhawan) ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਇਸ ਨੂੰ ਜਨ-ਜਨ ਦੀ ਸੇਵਾ ਦੇ ਪ੍ਰਤੀ ਅਟੁੱਟ ਸੰਕਲਪ ਅਤੇ ਨਿਰੰਤਰ ਪ੍ਰਯਾਸਾਂ ਦਾ ਪ੍ਰਤੀਕ ਦੱਸਿਆ।PM chairs 47th Annual General Meeting of Prime Ministers Museum and Library (PMML) Society in New Delhi
June 23rd, 09:35 pm
PM Modi chaired the 47th AGM of the Prime Ministers Museum and Library (PMML) Society. He put forward the vision of a “Museum Map of India” and suggested the development of a comprehensive national database of all museums in the country. He highlighted the need to create committee to bring out fresh ideas on museums. He advised compiling documents related to the Emergency period to aid researchers.ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਪੌਦਾ ਲਗਾਇਆ; ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੇ ਤਹਿਤ ਅਰਾਵਲੀ ਰੇਂਜ ਨੂੰ ਫਿਰ ਤੋਂ ਸੰਪੂਰਨ ਵਨ ਖੇਤਰ ਬਣਾਉਣ ਦਾ ਸੰਕਲਪ ਲਿਆ
June 05th, 01:33 pm
ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਪੌਦਾ ਲਗਾ ਕੇ ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਪਹਿਲ ਨੂੰ ਅੱਗੇ ਵਧਾਉਂਦੇ ਹੋਏ ਇਸ ਮੁਹਿੰਮ ਨੂੰ ਹੋਰ ਵਿਆਪਕ ਬਣਾਉਣ ਦਾ ਸੰਕਲਪ ਲਿਆ।ਪ੍ਰਧਾਨ ਮੰਤਰੀ, ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ “ਏਕ ਪੇੜ ਮਾਂ ਕੇ ਨਾਮ” (Ek Ped Maa Ke Naam) ਪਹਿਲ ਦੇ ਤਹਿਤ ਵਿਸ਼ੇਸ਼ ਪੌਦੇ ਲਗਾਉਣ ਦੇ ਅਭਿਯਾਨ ਦੀ ਅਗਵਾਈ ਕਰਨਗੇ
June 04th, 01:20 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ 5 ਜੂਨ, 2025 ਨੂੰ ਸਵੇਰੇ 10:15 ਵਜੇ ਨਵੀਂ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਵਿਸ਼ੇਸ਼ ਪੌਦੇ ਲਗਾਉਣ ਦੀ ਪਹਿਲ ਦੀ ਅਗਵਾਈ ਕਰਦੇ ਹੋਏ ਵਾਤਾਵਰਣ ਸੰਭਾਲ਼ ਅਤੇ ਗ੍ਰੀਨ ਮੋਬਿਲਿਟੀ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਗੇ।ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
April 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਜਦੋਂ ਮੈਂ ਤੁਹਾਡੇ ਨਾਲ ‘ਮਨ ਕੀ ਬਾਤ’ ਕਰ ਰਿਹਾ ਹਾਂ ਤਾਂ ਮਨ ਵਿੱਚ ਡੂੰਘੀ ਪੀੜ ਹੈ। 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਈ ਅੱਤਵਾਦੀ ਹਮਲੇ ਨੇ ਦੇਸ਼ ਦੇ ਹਰ ਨਾਗਰਿਕ ਨੂੰ ਦੁੱਖ ਪਹੁੰਚਾਇਆ ਹੈ। ਪੀੜ੍ਹਤ ਪਰਿਵਾਰਾਂ ਦੇ ਪ੍ਰਤੀ ਹਰ ਭਾਰਤੀ ਦੇ ਮਨ ਵਿੱਚ ਡੂੰਘੀ ਸੰਵੇਦਨਾ ਹੈ। ਭਾਵੇਂ ਉਹ ਕਿਸੇ ਵੀ ਰਾਜ ਦਾ ਹੋਵੇ, ਉਹ ਕੋਈ ਵੀ ਭਾਸ਼ਾ ਬੋਲਦਾ ਹੋਵੇ, ਲੇਕਿਨ ਉਹ ਉਨ੍ਹਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਰਿਹਾ ਹੈ, ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੇ ਅਜ਼ੀਜਾਂ ਨੂੰ ਗੁਆਇਆ ਹੈ। ਮੈਨੂੰ ਅਹਿਸਾਸ ਹੈ ਕਿ ਹਰ ਭਾਰਤੀ ਦਾ ਖੂਨ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਨੂੰ ਵੇਖ ਕੇ ਖੌਲ ਰਿਹਾ ਹੈ। ਪਹਿਲਗਾਮ ਵਿੱਚ ਹੋਇਆ ਇਹ ਹਮਲਾ ਅੱਤਵਾਦ ਨੂੰ ਸ਼ੈਅ ਦੇਣ ਵਾਲਿਆਂ ਦੀ ਨਿਰਾਸ਼ਾ ਨੂੰ ਦਿਖਾਉਂਦਾ ਹੈ, ਉਨ੍ਹਾਂ ਦੀ ਬੁਜ਼ਦਿਲੀ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਕਸ਼ਮੀਰ ਵਿੱਚ ਸ਼ਾਂਤੀ ਹੋ ਰਹੀ ਸੀ, ਸਕੂਲਾਂ-ਕਾਲਜਾਂ ਵਿੱਚ ਇੱਕ vibrancy ਸੀ, ਨਿਰਮਾਣ ਕਾਰਜਾਂ ਵਿੱਚ ਅਨੋਖੀ ਗਤੀ ਆਈ ਸੀ, ਲੋਕਤੰਤਰ ਮਜ਼ਬੂਤ ਹੋ ਰਿਹਾ ਸੀ, ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋ ਰਿਹਾ ਸੀ, ਲੋਕਾਂ ਦੀ ਕਮਾਈ ਵਧ ਰਹੀ ਸੀ, ਨੌਜਵਾਨਾਂ ਦੇ ਲਈ ਨਵੇਂ ਮੌਕੇ ਤਿਆਰ ਹੋ ਰਹੇ ਸਨ। ਦੇਸ਼ ਦੇ ਦੁਸ਼ਮਣਾਂ ਨੂੰ, ਜੰਮੂ-ਕਸ਼ਮੀਰ ਦੇ ਦੁਸ਼ਮਣਾਂ ਨੂੰ ਇਹ ਰਾਸ ਨਹੀਂ ਆਇਆ। ਅੱਤਵਾਦੀ ਅਤੇ ਅੱਤਵਾਦ ਦੇ ਆਕਾ ਚਾਹੁੰਦੇ ਹਨ ਕਿ ਕਸ਼ਮੀਰ ਫਿਰ ਤੋਂ ਤਬਾਹ ਹੋ ਜਾਵੇ, ਇਸ ਲਈ ਇੰਨੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਅੱਤਵਾਦ ਦੇ ਖਿਲਾਫ ਇਸ ਯੁੱਧ ਵਿੱਚ ਦੇਸ਼ ਦੀ ਏਕਤਾ, 140 ਕਰੋੜ ਭਾਰਤੀਆਂ ਦੀ ਇੱਕਜੁੱਟਤਾ, ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਏਕਤਾ ਅੱਤਵਾਦ ਦੇ ਖਿਲਾਫ ਸਾਡੀ ਫੈਸਲਾਕੁੰਨ ਲੜਾਈ ਦਾ ਅਧਾਰ ਹੈ। ਅਸੀਂ ਦੇਸ਼ ਦੇ ਸਾਹਮਣੇ ਆਈ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਸੰਕਲਪਾਂ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਦ੍ਰਿੜ੍ਹ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਹੈ। ਅੱਜ ਦੁਨੀਆ ਵੇਖ ਰਹੀ ਹੈ, ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰਾ ਦੇਸ਼ ਇੱਕ ਸੁਰ ਵਿੱਚ ਬੋਲ ਰਿਹਾ ਹੈ।ਪ੍ਰਧਾਨ ਮੰਤਰੀ ਨੇ ਸ਼੍ਰੀ ਦਰੀਪੱਲੀ ਰਮਈਆ (Daripalli Ramaiah) ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
April 12th, 01:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਦਰੀਪੱਲੀ ਰਮਈਆ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਸਥਿਰਤਾ ਦੇ ਸਮਰਥਕ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਆਪਣਾ ਜੀਵਨ ਲੱਖਾਂ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ ਸਮਰਪਿਤ ਕਰ ਦਿੱਤਾ।ਮਾਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 06:07 am
ਜਦੋਂ 10 ਵਰ੍ਹੇ ਪਹਿਲਾਂ ਅੱਜ ਦੀ ਹੀ ਮਿਤੀ ਨੂੰ ਮੈਂ ਮਾਰੀਸ਼ਸ ਆਇਆ ਸੀ....ਉਸ ਸਾਲ ਤਦ ਹੋਲੀ ਇੱਕ ਹਫ਼ਤੇ ਪਹਿਲਾਂ ਹੀ ਬੀਤੀ ਸੀ....ਤਦ ਮੈਂ ਭਾਰਤ ਤੋਂ ਫਗੁਆ ਦੀ ਉਮੰਗ ਆਪਣੇ ਨਾਲ ਲਿਆਇਆ ਸੀ..... ਹੁਣ ਇਸ ਵਾਰ ਮਾਰੀਸ਼ਸ ਤੋਂ ਹੋਲੀ ਦੇ ਰੰਗ ਆਪਣੇ ਨਾਲ ਲੈ ਕੇ ਭਾਰਤ ਜਾਵਾਂਗਾ....ਇੱਕ ਦਿਨ ਬਾਅਦ ਹੀ ਉੱਥੇ ਵੀ ਹੋਲੀ ਹੈ....14 ਤਾਰੀਖ ਨੂੰ ਹਰ ਤਰਫ਼ ਰੰਗ ਹੀ ਰੰਗ ਹੋਵੇਗਾ.........ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
March 11th, 07:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦਰ ਰਾਮਗੁਲਾਮ ਦੇ ਨਾਲ ਅੱਜ ਟ੍ਰਾਇਨੋਨ ਕਨਵੈਂਨਸ਼ਨ ਸੈਂਟਰ (Trianon Convention Centre) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੌਰੀਸ਼ਸ ਦੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਪੇਸ਼ੇਵਰਾਂ, ਸਮਾਜਿਕ-ਸੱਭਿਆਚਾਰਕ ਸੰਗਠਨਾਂ ਅਤੇ ਕਾਰੋਬਾਰ ਜਗਤ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਭਾਰਤੀ ਪ੍ਰਵਾਸੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਇਸ ਵਿੱਚ ਮੌਰੀਸ਼ਸ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 28th, 09:36 pm
ਦੇਵਭੂਮੀ ਅੱਜ ਯੁਵਾ ਊਰਜਾ ਨਾਲ ਹੋਰ ਦਿੱਬ ਹੋ ਉੱਠੀ ਹੈ। ਬਾਬਾ ਕੇਦਾਰ, ਬਦ੍ਰੀਨਾਥ ਜੀ, ਮਾਂ ਗੰਗਾ ਦੇ ਸ਼ੁਭਅਸੀਸ ਦੇ ਨਾਲ, ਅੱਜ ਨੈਸ਼ਨਲ ਗੇਮਸ ਸ਼ੁਰੂ ਹੋ ਰਹੀਆਂ ਹਨ। ਇਹ ਵਰ੍ਹਾ ਉੱਤਰਾਖੰਡ ਦੇ ਨਿਰਮਾਣ ਦਾ 25ਵਾਂ ਵਰ੍ਹਾ ਹੈ। ਇਸ ਯੁਵਾ ਰਾਜ ਵਿੱਚ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹਜ਼ਾਰਾਂ ਯੁਵਾ ਆਪਣੀ ਸਮਰੱਥਾ ਦਿਖਾਉਣ ਵਾਲੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਇੱਥੇ ਦਿਖ ਰਹੀ ਹੈ। ਨੈਸ਼ਨਲ ਗੇਮਸ ਵਿੱਚ ਇਸ ਵਾਰ ਭੀ ਕਈ ਦੇਸੀ ਪਰੰਪਰਾਗਤ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦੀਆਂ ਨੈਸ਼ਨਲ ਗੇਮਸ, ਇੱਕ ਪ੍ਰਕਾਰ ਨਾਲ ਗ੍ਰੀਨ ਗੇਮਸ ਭੀ ਹਨ। ਇਸ ਵਿੱਚ environment friendly ਚੀਜ਼ਾਂ ਦਾ ਕਾਫੀ ਇਸਤੇਮਾਲ ਹੋ ਰਿਹਾ ਹੈ। ਨੈਸ਼ਨਲ ਗੇਮਸ ਵਿੱਚ ਮਿਲਣ ਵਾਲੇ ਸਾਰੇ ਮੈਡਲ ਅਤੇ ਟ੍ਰਾਫੀਆਂ ਭੀ ਈ-ਵੇਸਟ ਦੀਆਂ ਬਣੀਆਂ ਹਨ। ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ‘ਤੇ ਇੱਥੇ ਇੱਕ ਪੌਦਾ ਭੀ ਲਗਾਇਆ ਜਾਵੇਗਾ। ਇਹ ਬਹੁਤ ਹੀ ਅੱਛੀ ਪਹਿਲ ਹੈ। ਮੈਂ ਸਾਰੇ ਖਿਡਾਰੀਆਂ ਨੂੰ, ਬਿਹਤਰੀਨ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰਾਖੰਡ ਦੇ ਹਰ ਨਾਗਰਿਕ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ
January 28th, 09:02 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅੱਜ ਨੌਜਵਾਨਾਂ ਦੀ ਊਰਜਾ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰਨਾਥ, ਬਦਰੀਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ ਅੱਜ 38ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਉੱਤਰਾਖੰਡ ਦੇ ਗਠਨ ਦਾ 25ਵਾਂ ਵਰ੍ਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਇਸ ਯੁਵਾ ਰਾਜ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat’) ਦੀ ਸੁੰਦਰ ਤਸਵੀਰ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਕਈ ਸਥਾਨਕ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਥੀਮ ‘ਗ੍ਰੀਨ ਗੇਮਸ’(‘Green Games’) ਹੈ, ਕਿਉਂਕਿ ਇਸ ਵਿੱਚ ਵਾਤਾਵਰਣ ਦੇ ਅਨੁਕੂਲ ਵਸਤਾਂ ਦਾ ਉਪਯੋਗ ਕੀਤਾ ਗਿਆ ਹੈ। ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਟਰਾਫੀਆਂ ਅਤੇ ਮੈਡਲ ਭੀ ਈ-ਕਚਰੇ (e-Waste) ਤੋਂ ਬਣੇ ਹਨ ਅਤੇ ਹਰੇਕ ਮੈਡਲ ਜੇਤੂ ਦੇ ਨਾਮ ‘ਤੇ ਇੱਕ ਪੌਦਾ ਲਗਾਇਆ ਜਾਵੇਗਾ ਜੋ ਬੜੀ ਪਹਿਲ ਹੋਵੇਗੀ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਤਨੇ ਸ਼ਾਨਦਾਰ ਆਯੋਜਨ ਦੇ ਲਈ ਉੱਤਰਾਖੰਡ ਸਰਕਾਰ ਅਤੇ ਜਨਤਾ ਨੂੰ ਵਧਾਈਆਂ ਭੀ ਦਿੱਤੀਆਂ।'ਮਨ ਕੀ ਬਾਤ' ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਐਂਕਰ ਹਨ: ਪ੍ਰਧਾਨ ਮੰਤਰੀ ਮੋਦੀ
September 29th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।ਸੀਓਪੀ(COP)-28ਵਿੱਚ ‘ਗ੍ਰੀਨ ਕ੍ਰੈਡਿਟ ਪ੍ਰੋਗਰਾਮ’ ‘ਤੇ ਉੱਚ ਪੱਧਰੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ
December 01st, 07:22 pm
ਇਸ ਸਪੈਸ਼ਲ event ਵਿੱਚ ਆਪ ਸਭ ਦਾ ਹਾਰਦਿਕ ਸੁਆਗਤ ਹੈ।ਵਾਤਾਵਰਣ ਅਤੇ ਪ੍ਰਕ੍ਰਿਤੀ ਦੀ ਸੰਭਾਲ਼ ਦੇ ਲਈ ਗ੍ਰਹਿ ਮੰਤਰਾਲੇ ਦੀ ਰੁੱਖ ਲਗਾਓ ਮੁਹਿੰਮ ਸਭ ਨੂੰ ਪ੍ਰੇਰਿਤ ਕਰੇਗੀ : ਪ੍ਰਧਾਨ ਮੰਤਰੀ
August 19th, 11:19 am
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਇੱਕ ਐਕਸ (X) ਪੋਸਟ ਵਿੱਚ ਦੱਸਿਆ ਕਿ ਗ੍ਰਹਿ ਮੰਤਰਾਲੇ ਦੀ ‘ਸਰਬ ਭਾਰਤੀ ਰੁੱਖ ਲਗਾਓ ਮੁਹਿੰਮ’('All India Tree Plantation Campaign') ਦੇ ਤਹਿਤ 4 ਕਰੋੜ ਪੌਦੇ ਲਗਾਏ ਗਏ ਹਨ। ਸ਼੍ਰੀ ਸ਼ਾਹ ਨੇ ਵਾਤਾਵਰਣ ਦੀ ਸੰਭਾਲ਼ ਦੀ ਇਸ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (all the CAPFs) ਨੂੰ ਵਧਾਈਆਂ ਭੀ ਦਿੱਤੀਆਂ।Despite hostilities of TMC in Panchayat polls, BJP West Bengal Karyakartas doing exceptional work: PM Modi
August 12th, 11:00 am
Addressing the Kshetriya Panchayati Raj Parishad in West Bengal via video conference, Prime Minister Narendra Modi remarked that the no-confidence motion tabled by the Opposition against the NDA government was defeated in the Lok Sabha. “The situation was such that the people of the opposition left the house in the middle of the discussion and ran away. The truth is that they were scared of voting on the no-confidence motion,” he said.PM Modi addresses at Kshetriya Panchayati Raj Parishad in West Bengal via VC
August 12th, 10:32 am
Addressing the Kshetriya Panchayati Raj Parishad in West Bengal via video conference, Prime Minister Narendra Modi remarked that the no-confidence motion tabled by the Opposition against the NDA government was defeated in the Lok Sabha. “The situation was such that the people of the opposition left the house in the middle of the discussion and ran away. The truth is that they were scared of voting on the no-confidence motion,” he said.