ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸੇਸ਼ੇਲਸ ਦੀ ਨੈਸ਼ਨਲ ਅਸੈਂਬਲੀ ਵਿੱਚ ਭਾਸ਼ਣ ਦਾ ਪੰਜਾਬੀ ਅਨੁਵਾਦ
June 28th, 05:00 pm
ਮੈਂ ਅੱਜ ਇਸ ਤੋਂ ਪਹਿਲਾਂ ਬਲੂ ਹੋਰਾਈਜ਼ਨ ਦੇ ਗਾਰਡੀਅਨ ਸਨਮਾਨ ਨਾਲ ਮੈਨੂੰ ਸਨਮਾਨਿਤ ਕਰਨ ਲਈ ਮੈਂ ਰਾਸ਼ਟਰਪਤੀ ਏਰਮੀਨੀ ਅਤੇ ਸੇਸ਼ੇਲਸ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ। ਇਹ ਸਨਮਾਨ ਉਨ੍ਹਾਂ ਸਾਰੇ ਲੋਕਾਂ ਨੂੰ ਹੋਰ ਪ੍ਰੇਰਿਤ ਕਰੇਗਾ, ਜੋ ਵਾਤਾਵਰਨ ਦੀ ਸੁਰੱਖਿਆ ਲਈ ਲਗਾਤਾਰ ਯਤਨ ਕਰ ਰਹੇ ਹਨ। ਮੈਂ ਆਪਣੇ ਨਾਲ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।ਪ੍ਰਧਾਨ ਮੰਤਰੀ ਨੇ ਆਦਿ ਸ਼ੰਕਰਾਚਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ
April 21st, 01:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਮਹਾਨ ਅਧਿਆਤਮਿਕ ਗੁਰੂਆਂ ਵਿੱਚੋਂ ਇੱਕ ਆਦਿ ਸ਼ੰਕਰਾਚਾਰੀਆ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਡੂੰਘੀਆਂ ਸਿੱਖਿਆਵਾਂ, ਵਿਚਾਰ ਅਤੇ ਅਦਵੈਤ ਵੇਦਾਂਤ ਦਾ ਫਲਸਫਾ ਵਿਸ਼ਵ ਪੱਧਰ ’ਤੇ ਅਣਗਿਣਤ ਲੋਕਾਂ ਦਾ ਮਾਰਗ-ਦਰਸ਼ਨ ਕਰਦਾ ਆ ਰਿਹਾ ਹੈ। ਅਧਿਆਤਮਿਕ ਚਿੰਤਨ ਨੂੰ ਮੁੜ ਸੁਰਜੀਤ ਕਰਨ ਅਤੇ ਦੇਸ਼ ਭਰ ਵਿੱਚ ਅਧਿਆਤਮਿਕ ਕੇਂਦਰ ਸਥਾਪਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਪ੍ਰੇਰਨਾ ਸਰੋਤ ਬਣੀਆਂ ਰਹਿਣਗੀਆਂ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਗਿਆਨ ਸਾਡੇ ਮਾਰਗ ਨੂੰ ਰੋਸ਼ਨ ਕਰਦਾ ਰਹੇਗਾ ਅਤੇ ਸੱਚ, ਦਇਆ ਅਤੇ ਸਮੂਹਿਕ ਭਲਾਈ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ।ਕਰਨਾਟਕ ਦੇ ਮੰਡਿਆ ਵਿੱਚ ਸ਼੍ਰੀ ਗੁਰੂ ਭੈਰਵੈਕਯ ਮੰਦਰ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
April 15th, 11:10 am
ਪਰਮ ਪੂਜਨੀਕ ਜਗਤਗੁਰੂ ਸ਼੍ਰੀ ਸ਼੍ਰੀ ਸ਼੍ਰੀ ਡਾਕਟਰ ਨਿਰਮਲਾਨੰਦਨਾਥ ਮਹਾਸਵਾਮੀ ਜੀ, ਸਾਬਕਾ ਪ੍ਰਧਾਨ ਮੰਤਰੀ ਆਦਰਯੋਗ ਐੱਚ.ਡੀ. ਦੇਵੇਗੌੜਾ ਜੀ, ਇੱਥੋਂ ਦੇ ਰਾਜਪਾਲ ਸ਼੍ਰੀਮਾਨ ਥਾਵਰ ਚੰਦ ਗਹਿਲੋਤ ਜੀ, ਪਰਮ ਪੂਜਨੀਕ ਜਗਤਗੁਰੂ ਸਵਾਮੀ ਪਰਮਾਤਮਾਨੰਦ ਜੀ ਸਰਸਵਤੀ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਐੱਚ.ਡੀ. ਕੁਮਾਰਸਵਾਮੀ, ਸ਼ੋਭਾ ਕਰੰਦਲਾਜੇ ਜੀ, ਕਰਨਾਟਕ ਦੇ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕਾ ਜੀ, ਰਾਜ ਦੇ ਮੰਤਰੀ ਐੱਨ. ਚੇਲੂਵਰਾਯ ਸਵਾਮੀ ਜੀ, ਸਾਰੇ ਪੂਜਨੀਕ ਸੰਤ, ਹੋਰ ਸਾਰੇ ਮਹਾਨ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਸਾਰੇ ਭਰਾਵੋ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਮੰਡਿਆ ਵਿੱਚ ਸ਼੍ਰੀ ਖੇਤਰ ਆਦਿਚੁੰਚਨਗਿਰੀ ਵਿਖੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਸ਼ੁਭ-ਆਰੰਭ ਕੀਤਾ
April 15th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਸ਼੍ਰੀ ਖੇਤਰ ਆਦਿਚੁੰਚਨਗਿਰੀ ਵਿਖੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦਾ ਸ਼ੁਭ-ਆਰੰਭ ਕੀਤਾ। ਇਸ ਮੌਕੇ ਦੀ ਡੂੰਘੀ ਅਧਿਆਤਮਿਕ ਮਹੱਤਤਾ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਭੈਰਵੈਕਯ ਮੰਦਰ ਦੇ ਸ਼ਾਨਦਾਰ ਸ਼ੁਭ-ਆਰੰਭ ਸਮਾਰੋਹ ਵਿੱਚ ਸ਼ਾਮਲ ਹੋਣ ਅਤੇ ਪਰਮ ਪੂਜਨੀਕ ਸੰਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣ 'ਤੇ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸਕ ਜਵਾਲਾ ਪੀਠ ਵਿੱਚ ਸਮਾਂ ਬਿਤਾਉਣਾ ਅਤੇ ਸ਼ਰਧਾਲੂਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਾ ਬਹੁਤ ਭਾਵੁਕ ਕਰਨ ਵਾਲਾ ਹੈ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਹ ਦੈਵੀ ਅਨੁਭਵ ਮੇਰੀ ਯਾਦ ਵਿੱਚ ਹਮੇਸ਼ਾ ਲਈ ਅਮਿੱਟ ਰਹਿਣਗੇ।ਗੁਜਰਾਤ ਦੇ ਗਾਂਧੀਨਗਰ ਵਿੱਚ ਸਮਰਾਟ ਸੰਪ੍ਰਤੀ ਮਿਊਜ਼ੀਅਮ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 31st, 10:25 am
ਆਚਾਰੀਆ ਭਗਵੰਤਸ਼੍ਰੀ ਪਦਮਸਾਗਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ, ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਰਾਜ ਦੇ ਉਪ-ਮੁੱਖ ਮੰਤਰੀ ਭਾਈ ਹਰਸ਼ ਸੰਘਵੀ ਜੀ, ਪਰਮ ਪੂਜਯ ਆਚਾਰੀਆ ਭਗਵੰਤ, ਪੂਜਯ ਸਾਧੁਭਗਵੰਤ, ਸਾਧਵੀ ਜੀ ਭਗਵੰਤ, ਇਸ ਪਵਿੱਤਰ ਸਭਾ ਵਿੱਚ ਮੌਜੂਦ ਸਮੂਹ ਆਚਾਰੀਆ ਸਾਹਿਬਾਨ ਅਤੇ ਮੁਨਿਭਗਵੰਤ, ਮਾਣਯੋਗ ਦਾਨਵੀਰ, ਵਿਦਵਾਨ ਲੋਕ, ਦੇਵੀਓ ਅਤੇ ਸੱਜਣੋ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ ਦਾ ਉਦਘਾਟਨ ਕੀਤਾ
March 31st, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਗਵਾਨ ਮਹਾਵੀਰ ਜਯੰਤੀ ਦੇ ਸ਼ੁਭ ਮੌਕੇ 'ਤੇ ਗੁਜਰਾਤ ਦੇ ਗਾਂਧੀਨਗਰ ਵਿੱਚ ਕੋਬਾ ਤੀਰਥ ਵਿਖੇ ਸਮਰਾਟ ਸੰਪ੍ਰਤੀ ਅਜਾਇਬ ਘਰ, ਜੈਨ ਵਿਰਾਸਤ ਅਜਾਇਬ ਘਰ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕਿਹਾ, ਕੋਬਾ ਤੀਰਥ ਅਧਿਆਤਮਿਕ ਸ਼ਾਂਤੀ ਨਾਲ ਭਰਪੂਰ ਹੈ, ਇਹ ਉਹ ਸਥਾਨ ਹੈ ਜਿੱਥੇ ਬਹੁਤ ਸਾਰੇ ਜੈਨ ਭਿਕਸ਼ੂਆਂ ਅਤੇ ਸੰਤਾਂ ਦੀ ਤਪੱਸਿਆ ਪ੍ਰਗਟ ਹੁੰਦੀ ਹੈ, ਅਤੇ ਜਿੱਥੇ ਸਿਰਜਣਾ ਅਤੇ ਸੇਵਾ ਕੁਦਰਤੀ ਰੂਪ ਵਿੱਚ ਖਿੜਦੇ ਹਨ।ਪ੍ਰਧਾਨ ਮੰਤਰੀ ਨੇ ਉੱਘੇ ਕੰਨੜ ਲੇਖਕ ਅਤੇ ਚਿੰਤਕ ਸ਼੍ਰੀ ਐੱਸ.ਐੱਲ. ਭੈਰੱਪਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ
September 24th, 04:29 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਘੇ ਕੰਨੜ ਲੇਖਕ ਅਤੇ ਚਿੰਤਕ ਸ਼੍ਰੀ ਐੱਸ.ਐੱਲ. ਭੈਰੱਪਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਦੱਸਿਆ ਜਿਨ੍ਹਾਂ ਨੇ ਰਾਸ਼ਟਰ ਦੀ ਅੰਤਰ-ਆਤਮਾ ਨੂੰ ਹਿਲਾ ਦਿੱਤਾ ਅਤੇ ਭਾਰਤ ਦੀ ਰੂਹ ਨੂੰ ਡੂੰਘਾਈ ਤੱਕ ਛੂਹ ਲਿਆ।ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦਾ ਮੂਲ-ਪਾਠ
September 12th, 04:54 pm
ਅੱਜ ਵਿਗਿਆਨ ਭਵਨ, ਭਾਰਤ ਦੇ ਸਵਰਣਿਮ ਅਤੀਤ ਦੇ ਪੁਨਰ ਜਾਗਰਣ ਦਾ ਗਵਾਹ ਬਣ ਰਿਹਾ ਹੈ। ਕੁਝ ਹੀ ਦਿਨ ਪਹਿਲਾਂ, ਮੈਂ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ। ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਹੀ ਅਸੀਂ ਗਿਆਨ ਭਾਰਤਮ ਇੰਟਰਨੈਸ਼ਨਲ ਕਾਨਫਰੰਸ ਦਾ ਆਯੋਜਨ ਕਰ ਰਹੇ ਹਾਂ। ਹੁਣ ਇਸ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਇਹ ਇੱਕ ਸਰਕਾਰੀ ਜਾਂ academic event ਨਹੀਂ ਹੈ, ਗਿਆਨ ਭਾਰਤਮ ਮਿਸ਼ਨ, ਭਾਰਤ ਦੇ ਸੱਭਿਆਚਾਰ, ਸਾਹਿਤ ਅਤੇ ਚੇਤਨਾ ਦਾ ਨਾਅਰਾ ਬਣਨ ਜਾ ਰਿਹਾ ਹੈ। ਹਜ਼ਾਰਾ ਪੀੜ੍ਹੀਆਂ ਦਾ ਚਿੰਤਨ-ਮਨਨ, ਭਾਰਤ ਦੇ ਮਹਾਨ ਰਿਸ਼ੀਆਂ-ਅਚਾਰਿਆਂ ਅਤੇ ਵਿਦਵਾਨਾਂ ਦਾ ਬੋਧ ਅਤੇ ਖੋਜ, ਸਾਡੀਆਂ ਗਿਆਨ ਪਰੰਪਰਾਵਾਂ, ਸਾਡੀ ਵਿਗਿਆਨਕ ਵਿਰਾਸਤਾਂ, ਗਿਆਨ ਭਾਰਤਮ ਮਿਸ਼ਨ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ digitize ਕਰਨ ਜਾ ਰਹੇ ਹਾਂ। ਮੈਂ ਇਸ ਮਿਸ਼ਨ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਮੈਂ ਗਿਆਨ ਭਾਰਤਮ ਦੀ ਪੂਰੀ ਟੀਮ ਨੂੰ, ਅਤੇ ਸੱਭਿਆਚਾਰ ਮੰਤਰਾਲੇ ਨੂੰ ਵੀ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਗਿਆਨ ਭਾਰਤਮ 'ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ
September 12th, 04:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਗਿਆਨ ਭਾਰਤਮ ‘ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਭਵਨ ਅੱਜ ਭਾਰਤ ਦੇ ਸੁਨਹਿਰੇ ਅਤੀਤ ਦੇ ਪੁਨਰ ਉਥਾਨ ਦਾ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਗਿਆਨ ਭਾਰਤਮ ਮਿਸ਼ਨ ਦਾ ਐਲਾਨ ਕੀਤਾ ਸੀ ਅਤੇ ਇੰਨੇ ਘਟ ਸਮੇਂ ਵਿੱਚ ਗਿਆਨ ਭਾਰਤਮ ਅੰਤਰਰਾਸ਼ਟਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਮਿਸ਼ਨ ਨਾਲ ਜੁੜਿਆ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਕੋਈ ਸਰਕਾਰੀ ਜਾ ਅਕਾਦਮਿਕ ਪ੍ਰੋਗਰਾਮ ਨਹੀਂ ਹੈ।