ਪ੍ਰਧਾਨ ਮੰਤਰੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਆਲਮੀ ਨੇਤਾਵਾਂ ਦੀਆਂ ਨਿੱਘੀਆਂ ਵਧਾਈਆਂ ਲਈ ਧੰਨਵਾਦ ਕੀਤਾ

August 15th, 05:48 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ 'ਤੇ ਨਿੱਘੀਆਂ ਵਧਾਈਆਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ ਅਤੇ ਦੁਨੀਆ ਭਰ ਤੋਂ ਪ੍ਰਾਪਤ ਵਧਾਈ ਸੁਨੇਹਿਆਂ ਲਈ ਪ੍ਰਸ਼ੰਸਾ ਪ੍ਰਗਟ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 15th, 11:33 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਤੀਸਲਾਵਾ ਵਿਖੇ ਰਾਸ਼ਟਰਪਤੀ ਭਵਨ ਵਿੱਚ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਪੀਟਰ ਪੇਲੇਗ੍ਰਿਨੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਪਹੁੰਚੇ

June 15th, 02:15 am

ਪ੍ਰਧਾਨ ਮੰਤਰੀ ਮੋਦੀ ਭਾਰਤ-ਸਲੋਵਾਕੀਆ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਸਲੋਵਾਕੀਆ ਦੇ ਬ੍ਰਾਤੀਸਲਾਵਾ ਪਹੁੰਚੇ। ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਦਾ ਫ਼ਰਾਂਸ ਅਤੇ ਸਲੋਵਾਕੀਆ ਦੀ ਯਾਤਰਾ ਤੋਂ ਪਹਿਲਾਂ ਰਵਾਨਗੀ ਬਿਆਨ

June 13th, 10:03 am

ਫ਼ਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੂਅਲ ਮੈਕਰੌਂ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰੌਬਰਟ ਫਿਕੋ ਦੇ ਸੱਦੇ ’ਤੇ, ਮੈਂ 13 ਤੋਂ 18 ਜੂਨ, 2026 ਤੱਕ ਫ਼ਰਾਂਸ ਅਤੇ ਸਲੋਵਾਕ ਗਣਰਾਜ ਦੀ ਯਾਤਰਾ ਕਰਾਂਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਫ਼ਰਾਂਸ ਅਤੇ ਸਲੋਵਾਕੀਆ ਦਾ ਦੌਰਾ

June 09th, 07:20 pm

ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਤੋਂ 14 ਜੂਨ, 2026 (ਨੀਸ) ਅਤੇ 16 ਤੋਂ 19 ਜੂਨ, 2026 (ਏਵੀਅਨ ਅਤੇ ਪੈਰਿਸ) ਤੱਕ ਫ਼ਰਾਂਸ ਦੀ ਅਤੇ 14 ਤੋਂ 16 ਜੂਨ, 2026 ਤੱਕ ਸਲੋਵਾਕੀਆ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਦੌਰੇ ਦੇ ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ ਨੂੰ ਨੀਸ ਵਿੱਚ ਰਾਸ਼ਟਰਪਤੀ ਮੈਕਰੋਨ ਨਾਲ ਦੁਵੱਲੀ ਬੈਠਕ ਕਰਨਗੇ। ਦੋਵੇਂ ਨੇਤਾ ਭਾਰਤ-ਫ਼ਰਾਂਸ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ 'ਖ਼ਾਸ ਵਿਸ਼ਵ ਰਣਨੀਤਕ ਸਾਂਝੇਦਾਰੀ' ਦੇ ਪੱਧਰ ਤੱਕ ਵਧਾਇਆ ਗਿਆ ਸੀ। ਨੀਸ ਵਿੱਚ ਦੋਵੇਂ ਨੇਤਾ ਸਾਂਝੇ ਤੌਰ 'ਤੇ 'ਭਾਰਤ ਇਨੋਵੇਟਸ' ਪ੍ਰੋਗਰਾਮ ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਭਾਰਤ, ਫ਼ਰਾਂਸ ਅਤੇ ਹੋਰ ਦੇਸ਼ਾਂ ਦੇ ਮੋਹਰੀ ਇਨੋਵੇਸ਼ਨ ਸਟਾਰਟਅੱਪ ਅਤੇ ਵੈਂਚਰ ਕੈਪੀਟਲ ਫੰਡ ਇੱਕ ਮੰਚ ’ਤੇ ਆਉਣਗੇ। ਭਾਰਤ-ਫ਼ਰਾਂਸ ਇਨੋਵੇਸ਼ਨ ਸਾਲ ਦੌਰਾਨ ਆਯੋਜਿਤ ਇਹ ਪ੍ਰਮੁੱਖ ਸਮਾਗਮ ਦੋਵਾਂ ਦੇਸ਼ਾਂ ਵਿਚਕਾਰ ਮੌਜੂਦ ਮਜ਼ਬੂਤ ਇਨੋਵੇਸ਼ਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਦਾ ਹੈ।

ਭਾਰਤ-ਏਆਈ ਇੰਪੈਕਟ ਸੰਮੇਲਨ 2026 ਦੌਰਾਨ ਪ੍ਰਧਾਨ ਮੰਤਰੀ ਦੀ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ ਪੀਟਰ ਪੈਲੇਗਰਿਨੀ ਨਾਲ ਦੁਵੱਲੀ ਮੁਲਾਕਾਤ

February 20th, 09:37 pm

ਨਵੀਂ ਦਿੱਲੀ ਵਿੱਚ 16 ਤੋਂ 20 ਫਰਵਰੀ, 2026 ਤੱਕ ਆਯੋਜਿਤ ਭਾਰਤ-ਏਆਈ ਇੰਪੈਕਟ ਸੰਮੇਲਨ 2026 ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਲੋਵਾਕ ਗਣਰਾਜ ਦੇ ਰਾਸ਼ਟਰਪਤੀ, ਸ਼੍ਰੀ ਪੀਟਰ ਪੈਲੇਗਰਿਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ।