ਇੰਡੀਆ ਟੁਡੇ ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 11:17 pm
ਇੰਡੀਆ ਟੁਡੇ ਕਨਕਲੇਵ ਵਿੱਚ ਜੁੜੇ ਸਾਰੇ ਮਹਾਨੁਭਾਵਾਂ ਨੂੰ ਮੇਰਾ ਨਮਸਕਾਰ। ਦੇਸ਼-ਵਿਦੇਸ਼ ਤੋਂ ਜੋ ਦਰਸ਼ਕ-ਪਾਠਕ, ਡਿਜੀਟਲ ਮਾਧਿਅਮ ਨਾਲ ਸਾਡੇ ਨਾਲ ਜੁੜੇ ਹਨ, ਉਨ੍ਹਾਂ ਦਾ ਵੀ ਅਭਿਨੰਦਨ। ਮੈਨੂੰ ਇਹ ਦੇਖ ਕੇ ਚੰਗਾ ਲਗਿਆ ਕਿ ਇਸ ਕਨਕਲੇਵ ਦੀ ਥੀਮ ਹੈ – The India Moment. ਅੱਜ ਦੁਨੀਆ ਦੇ ਬੜੇ economists, analysts, thinkers, ਸਾਰੇ ਇਹ ਕਹਿੰਦੇ ਹਨ ਕਿ ਇਹ ਅਤੇ ਇੱਕ ਸਵਰ (ਸੁਰ) ਵਿੱਚ ਕਹਿੰਦੇ ਹਨ ‘It is India’s moment.’ ਲੇਕਿਨ ਜਦੋਂ India Today group ਇਹ optimism ਦਿਖਾਉਂਦਾ ਹੈ, ਤਾਂ ਇਹ extra special ਹੈ। ਵੈਸੇ ਮੈਂ 20 ਮਹੀਨੇ ਪਹਿਲਾਂ ਲਾਲ ਕਿਲੇ ਤੋਂ ਕਿਹਾ ਸੀ- ਇਹੀ ਸਮਾਂ ਹੈ, ਸਹੀ ਸਮਾਂ ਹੈ। ਲੇਕਿਨ ਇੱਥੇ ਪਹੁੰਚਦੇ-ਪਹੁੰਚਦੇ 20 ਮਹੀਨੇ ਲਗ ਗਏ। ਤਦ ਵੀ ਭਾਵਨਾ ਇਹੀ ਸੀ- This is India’s Moment.ਪੀਐੱਮ ਨੇ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ
March 18th, 08:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਹੋਟਲ ਤਾਜ ਪੈਲੇਸ ਵਿੱਚ ਇੰਡੀਆ ਟੁਡੇ ਕਨਕਲੇਵ ਨੂੰ ਸੰਬੋਧਨ ਕੀਤਾ।'ਮਨ ਕੀ ਬਾਤ' ਜਨਤਕ ਭਾਗੀਦਾਰੀ ਦੇ ਪ੍ਰਗਟਾਵੇ ਦਾ ਇੱਕ ਸ਼ਾਨਦਾਰ ਮਾਧਿਅਮ ਬਣ ਗਿਆ ਹੈ: ਪ੍ਰਧਾਨ ਮੰਤਰੀ ਮੋਦੀ
February 26th, 11:00 am
ਸਾਥੀਓ, ਅੱਜ ਇਸ ਮੌਕੇ ’ਤੇ ਮੈਨੂੰ ਲਤਾ ਮੰਗੇਸ਼ਕਰ ਜੀ, ਲਤਾ ਦੀਦੀ ਦੀ ਯਾਦ ਆਉਣਾ ਬਹੁਤ ਸੁਭਾਵਿਕ ਹੈ, ਕਿਉਂਕਿ ਜਦੋਂ ਇਹ ਮੁਕਾਬਲਾ ਸ਼ੁਰੂ ਹੋਇਆ ਸੀ, ਉਸ ਦਿਨ ਲਤਾ ਦੀਦੀ ਨੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਅਨੁਰੋਧ ਕੀਤਾ ਸੀ ਕਿ ਉਹ ਇਸ ਪ੍ਰਥਾ ਵਿੱਚ ਜ਼ਰੂਰ ਸ਼ਾਮਲ ਹੋਣ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਐੱਨ ਲੂੰਗ (Lee Hsien Loong) ਨੇ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਯੂਪੀਆਈ-ਪੇਨਾਓ ਲਿੰਕੇਜ ਦੇ ਵਰਚੁਅਲ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ
February 21st, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸਿਐੱਨ ਲੂੰਗ ਨੇ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਅਤੇ ਸਿੰਗਾਪੁਰ ਦੇ ਪੇਨਾਓ ਦੇ ਦਰਮਿਆਨ ਰੀਅਲ ਟਾਈਮ ਪੇਮੈਂਟ ਲਿੰਕੇਜ ਦੇ ਵਰਚੁਅਲ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਦੇ ਮੌਦ੍ਰਿਕ ਅਥਾਰਿਟੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵੀ ਮੇਨਨ ਨੇ ਆਪਣੇ-ਆਪਣੇ ਮੋਬਾਇਲ ਫੋਨ ਦਾ ਉਪਯੋਗ ਕਰਦੇ ਹੋਏ ਇੱਕ ਦੂਸਰੇ ਦੇ ਨਾਲ ਲਾਈਵ ਸੀਮਾ ਪਾਰ ਲੈਣ-ਦੇਣ ਸੰਪੰਨ ਕੀਤਾ।ਭਾਰਤ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ 21 ਫਰਵਰੀ ਨੂੰ ਦੋਹਾਂ ਦੇਸ਼ਾਂ ਦੇ ਦਰਮਿਆਨ ‘ਰੀਅਲ-ਟਾਈਮ ਪੇਮੈਂਟ ਸਿਸਟਮ ਲਿੰਕੇਜ’ ਦੇ ਲਾਂਚ ਦੇ ਗਵਾਹ ਬਣਨਗੇ
February 20th, 12:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਸ਼੍ਰੀ ਲੀ ਸੀਨ ਲੂੰਗ 21 ਫਰਵਰੀ, 2023 ਨੂੰ ਸਵੇਰੇ 11 ਵਜੇ (ਆਈਐੱਸਟੀ) ਭਾਰਤ ਦੇ ਯੂਨਾਫਾਈਡ ਪੇਮੈਂਟ੍ਸ ਇੰਟਰਫੇਸ (ਯੂਪੀਆਈ) ਅਤੇ ਸਿੰਗਾਪੁਰ ਦੇ ‘ਪੇ ਨਾਓ’ ਦੇ ਦਰਮਿਆਨ ਕ੍ਰਾਸ,-ਬਾਰਡਰ ਕਨੈਕਟੀਵਿਟੀ ਲਾਂਚ ਹੋਣ ਦੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗਵਾਹ ਬਣਨਗੇ। ਇਹ ਲਾਂਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਅਤੇ ਮਾਨੇਟਰੀ ਆਥਰਿਟੀ ਆਵ੍ ਸਿੰਗਾਪੁਰ (ਐੱਮਏਐੱਸ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵੀ ਮੇਨਨ ਦੁਆਰਾ ਕੀਤਾ ਜਾਵੇਗਾ।