ਏਆਈ ਸਫ਼ਲਤਾਵਾਂ ਤੋਂ ਲੈ ਕੇ ਟੀ20 ਵਿਸ਼ਵ ਕੱਪ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਭਾਰਤ ਦੇ ਉਭਾਰ ਨੂੰ ਦਰਸਾਇਆ

February 22nd, 11:30 am

ਇਸ ਮਹੀਨੇ ਦੇ ਮਨ ਕੀ ਬਾਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿੱਚ ਆਯੋਜਿਤ ਇੰਡੀਆ ਏਆਈ ਇੰਪੈਕਟ ਸਮਿਟ ਵਿੱਚ ਆਪਣੇ ਤਜ਼ਰਬਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਭਾਰਤੀ ਮੂਲ ਦੇ ਕ੍ਰਿਕਟਰ, ਅੰਗ ਦਾਨ, ਨਦੀ ਤਿਉਹਾਰ, ਡਿਜੀਟਲ ਸੁਰੱਖਿਆ, ਪਰੀਕਸ਼ਾ ਪੇ ਚਰਚਾ ਅਤੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 23 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ 'ਰਾਜਾਜੀ ਉਤਸਵ' ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਨਾਰੀ ਸ਼ਕਤੀ ਨਾਲ ਡੂੰਘੇ ਸਬੰਧ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰੀਕਸ਼ਾ ਪੇ ਚਰਚਾ’ 2026 ਦੇ ਦੂਜੇ ਐਪੀਸੋਡ ਵਿੱਚ ਕੋਇੰਬਟੂਰ, ਛੱਤੀਸਗੜ੍ਹ, ਗੁਜਰਾਤ ਅਤੇ ਅਸਾਮ ਦੇ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

February 10th, 05:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਪ੍ਰੀਕਸ਼ਾ ਪੇ ਚਰਚਾ’ (ਪੀਪੀਸੀ) 2026 ਦੇ 9ਵੇਂ ਐਡੀਸ਼ਨ ਵਿੱਚ ਵਿਦਿਆਰਥੀਆਂ ਨਾਲ ਆਪਣੀ ਗੱਲਬਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪੀਪੀਸੀ 2026 ਦੇ ਦੂਜੇ ਐਪੀਸੋਡ ਦੌਰਾਨ ਪ੍ਰਧਾਨ ਮੰਤਰੀ ਨੇ ਕੋਇੰਬਟੂਰ, ਛੱਤੀਸਗੜ੍ਹ, ਗੁਜਰਾਤ ਅਤੇ ਅਸਾਮ ਦੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ' ਪ੍ਰੀਕਸ਼ਾ ਪੇ ਚਰਚਾ' ਦੇ ਵਿਸ਼ੇਸ਼ ਐਡੀਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਗਿਆ।

“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਦੇ ਐਪੀਸੋਡ-2 ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

February 09th, 10:30 am

ਪ੍ਰਧਾਨ ਮੰਤਰੀ- ਮੇਰੇ ਪਿਆਰੇ ਸਾਥੀਓ। ‘ਪ੍ਰੀਕਸ਼ਾ ਪੇ ਚਰਚਾ’ ਦੇ ਇਸ ਮਹੱਤਵਪੂਰਨ ਐਡੀਸ਼ਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰ ਪ੍ਰੀਕਸ਼ਾ ਪੇ ਚਰਚਾ ਕੁਝ ਅਲੱਗ ਹੈ, ਕੁਝ ਖ਼ਾਸ ਹੈ, ਬਹੁਤ ਸਾਰੇ ਵਿਦਿਆਰਥੀਆਂ ਨੇ ਮੈਨੂੰ ਇਹ ਸੁਝਾਅ ਭੇਜਿਆ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪ੍ਰੀਕਸ਼ਾ ਪੇ ਚਰਚਾ ਹੋਣੀ ਚਾਹੀਦੀ ਹੈ, ਤਾਂ ਇਸ ਵਾਰ ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਵਿਦਿਆਰਥੀਆਂ ਨਾਲ ਬੈਠ ਕੇ ਪ੍ਰੀਕਸ਼ਾ ਪੇ ਚਰਚਾ ਕੀਤੀ ਹੈ। ਇਸ ਖ਼ਾਸ ਐਪੀਸੋਡ ਵਿੱਚ ਤੁਸੀਂ ਇਹੀ ਦੇਖਣ ਜਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਚਲਦੇ ਹਾਂ ਤਾਮਿਲਨਾਡੂ ਦੇ ਕੋਇੰਬਟੂਰ। ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ, ਉਨ੍ਹਾਂ ਦੀ ਉਤਸੁਕਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਆਓ ਦੇਖਦੇ ਹਾਂ।

'ਪ੍ਰੀਕਸ਼ਾ ਪੇ ਚਰਚਾ 2026' ਦੇ ਦੂਜੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

February 09th, 10:00 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਪ੍ਰੀਕਸ਼ਾ ਪੇ ਚਰਚਾ (ਪੀਪੀਸੀ) 2026 ਦੇ 9ਵੇਂ ਐਡੀਸ਼ਨ ਦੇ ਤਹਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਪ੍ਰੋਗਰਾਮ ਦੇ ਦੂਜੇ ਐਪੀਸੋਡ ਵਿੱਚ ਉਨ੍ਹਾਂ ਨੇ ਕੋਇੰਬਟੂਰ, ਰਾਏਪੁਰ, ਦੇਵਮੋਗਰਾ ਅਤੇ ਗੁਹਾਟੀ ਦੇ ਵਿਦਿਆਰਥੀਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਪ੍ਰੀਕਸ਼ਾ ਪੇ ਚਰਚਾ ਦੇ ਇਸ ਵਿਸ਼ੇਸ਼ ਐਡੀਸ਼ਨ ਵਿੱਚ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਇਹ ਪ੍ਰੋਗਰਾਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਕੋਇੰਬਟੂਰ ਐਡੀਸ਼ਨ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਾਮਿਲਨਾਡੂ ਦੇ ਵਿਦਿਆਰਥੀਆਂ ਦੀ ਊਰਜਾ ਅਤੇ ਉਤਸੁਕਤਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ ਵਣਕਮ ਕਹਿ ਕੇ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਹਲਕੀ-ਫੁਲਕੀ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੀਆਂ ਅੱਖਾਂ ’ਤੇ ਵਿਸ਼ਵਾਸ ਨਹੀਂ ਹੋਇਆ। ਉਹ ਇੱਕ ਸ਼ਾਨਦਾਰ ਆਗਮਨ ਦੀ ਉਮੀਦ ਕਰ ਰਹੇ ਸਨ, ਪਰ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੇ ਬਹੁਤ ਹੀ ਸਾਦੇ, ਨਿਮਰ ਅਤੇ ਸਹਿਜ ਪਾਇਆ। ਇੱਕ ਵਿਦਿਆਰਥੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ਨਾਲ ਉਨ੍ਹਾਂ ਨੂੰ ਰੁਮਾਂਚਿਤ ਮਹਿਸੂਸ ਹੋਇਆ।

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੀ ਬੇਅੰਤ ਸਮਰੱਥਾ ਅਤੇ ‘ਪ੍ਰੀਕਸ਼ਾ ਪੇ ਚਰਚਾ' ਦੀ ਪ੍ਰੇਰਨਾਦਾਇਕ ਭਾਵਨਾ ਨੂੰ ਦਰਸਾਉਂਦਿਆ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

February 09th, 09:06 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਾਡੇ ਵਿਦਿਆਰਥੀ ਵਿਲੱਖਣ ਪ੍ਰਤਿਭਾ ਦੇ ਧਨੀ ਹਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਪੂਰੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ‘ਪ੍ਰੀਕਸ਼ਾ ਪੇ ਚਰਚਾ' ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਹੁਨਰ ਦੀ ਸਹੀ ਵਰਤੋਂ ਕਰਕੇ ਨਿੱਜੀ ਵਿਕਾਸ ਅਤੇ ਸਫਲਤਾ ਦਾ ਰਸਤਾ ਦਿਖਾਉਣਾ ਹੈ।

“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ

February 06th, 10:21 am

ਵਿਦਿਆਰਥੀ- ਮੈਂ ਸਾਨਵੀ ਆਚਾਰੀਆ, ਤੁਹਾਡੇ ਹੀ ਰਾਜ ਭਾਵ ਗੁਜਰਾਤ ਤੋਂ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮਾਤਾ-ਪਿਤਾ ਵੀ ਸਾਡੀ ਚਿੰਤਾ ਕਰਦੇ ਹਨ, ਅਧਿਆਪਕ ਵੀ ਸਾਨੂੰ ਸਪੋਰਟ ਕਰਦੇ ਹਨ। ਪਰ ਮੁਸ਼ਕਿਲ ਓਦੋਂ ਆ ਜਾਂਦੀ ਹੈ ਜਦੋਂ ਟੀਚਰਸ ਸਾਨੂੰ ਪੜ੍ਹਾਈ ਦਾ ਇੱਕ ਵੱਖਰਾ ਤਰੀਕਾ ਦੱਸਦੇ ਹਨ। ਮਾਤਾ-ਪਿਤਾ ਇੱਕ ਵੱਖ ਤਰ੍ਹਾਂ ਨਾਲ ਬੋਲਦੇ ਹਨ ਕਿ ਇਸ ਤਰੀਕੇ ਨਾਲ ਪੜ੍ਹੋ ਅਤੇ ਬੱਚਿਆਂ ਵਿੱਚ ਤਾਂ ਵੱਖਰਾ ਟ੍ਰੈਂਡ ਹੀ ਚੱਲ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਅਸੀਂ ਉਲਝ ਜਾਂਦੇ ਹਾਂ ਕਿ ਕਿਹੜਾ ਤਰੀਕਾ ਸਹੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੀਕਸ਼ਾ ਪੇ ਚਰਚਾ 2026' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

February 06th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪ੍ਰੀਕਸ਼ਾ ਪੇ ਚਰਚਾ' (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਐਗਜ਼ਾਮ ਵਾਰੀਅਰਜ਼ (ਪ੍ਰੀਖਿਆ ਯੋਧਿਆਂ) ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ #ParikshaPeCharcha26 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ

February 05th, 09:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ ਕੱਲ੍ਹ, 6 ਫ਼ਰਵਰੀ ਨੂੰ ਸਵੇਰੇ 10 ਵਜੇ ਹੋਣ ਵਾਲੇ #ParikshaPeCharcha26 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਐਡੀਸ਼ਨ ਵਿੱਚ ਪ੍ਰੀਖਿਆਵਾਂ ਨਾਲ ਸਬੰਧਿਤ ਬਹੁਤ ਦਿਲਚਸਪ ਵਿਸ਼ਿਆਂ, ਖ਼ਾਸ ਕਰਕੇ ਤਣਾਅ ਮੁਕਤ ਰਹਿਣ ਅਤੇ ਸਿੱਖਣ ’ਤੇ ਧਿਆਨ ਕੇਂਦਰਿਤ ਕਰਨ ਦੀ ਮਹੱਤਤਾ ’ਤੇ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਪਲੇਟਫ਼ਾਰਮ ਹਮੇਸ਼ਾ ਉਨ੍ਹਾਂ ਦਾ ਪਸੰਦੀਦਾ ਰਿਹਾ ਹੈ, ਕਿਉਂਕਿ ਇਸ ਨਾਲ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ।