ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਗਜ਼ਲ ਗਆਇਕ ਪੰਕਜ ਉਧਾਸ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ
February 26th, 07:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਗਾਇਕ ਪੰਕਜ ਉਧਾਸ ਦੇ ਦੇਹਾਂਤ ‘ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਪੰਕਜ ਉਧਾਸ ਦੇ ਨਾਲ ਆਪਣੀਆਂ ਵਿਭਿੰਨ ਗੱਲਬਾਤਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੰਕਜ ਉਧਾਸ ਜੀ ਭਾਰਤੀ ਸੰਗੀਤ ਦੇ ਇੱਕ ਪ੍ਰਤੀਕ ਸਨ, ਜਿਨ੍ਹਾਂ ਦੀਆਂ ਧੁਨਾਂ ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਵਿੱਚ ਇੱਕ ਖਾਲੀਪਣ ਆ ਗਿਆ ਹੈ ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।