PM Modi’s interaction with the BJP Karyakartas from Tamil Nadu
April 13th, 04:00 pm
PM Modi interacted with BJP Karyakartas from Tamil Nadu during the ‘Mera Booth, Sabse Mazboot Samvaad’, acknowledging their relentless grassroots efforts in strengthening the NDA’s outreach across the state.PM Modi addresses an enthusiastic public rally in Madurai, Tamil Nadu
March 01st, 04:30 pm
PM Modi addressed a massive public rally in Madurai, beginning his speech with deep reverence for Tamil Nadu’s spiritual heritage. He said he had just visited Tirupparankundram and received the darshan of Bhagwan Murugan, describing it as a truly pine experience. He said he prayed for the prosperity of Tamil Nadu and the entire nation.ਤਾਮਿਲਨਾਡੂ ਦੇ ਮਦੁਰਾਈ ਵਿੱਚ ਵੱਖ-ਵੱਖ ਬੁਨਿਆਦੀ ਢਾਂਚਾ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 01st, 03:30 pm
ਮੈਂ ਪਵਿੱਤਰ ਅਤੇ ਇਤਿਹਾਸਕ ਸ਼ਹਿਰ ਮਦੁਰਾਈ ਵਿੱਚ ਆ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਮੀਨਾਕਸ਼ੀ ਅੰਮਨ ਅਤੇ ਭਗਵਾਨ ਸੁੰਦਰੇਸ਼ਵਰ ਨੂੰ ਨਮਨ ਕਰਦਾ ਹਾਂ। ਅੱਜ ਦਾ ਪ੍ਰੋਗਰਾਮ ਤਾਮਿਲਨਾਡੂ ਦੀ ਵਿਕਾਸ ਯਾਤਰਾ ਵਿੱਚ ਇੱਕ ਮਾਣਮੱਤੇ ਅਧਿਆਏ ਦਾ ਪ੍ਰਤੀਕ ਹੈ। ਅਸੀਂ ਚਾਰ ਹਜ਼ਾਰ ਚਾਰ ਸੌ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਇਹ ਪ੍ਰੋਜੈਕਟ ਸੰਪਰਕ ਵਿੱਚ ਸੁਧਾਰ ਲਿਆਉਣਗੇ, ਅਰਥਚਾਰੇ ਨੂੰ ਹੁਲਾਰਾ ਦੇਣਗੇ, ਰੁਜ਼ਗਾਰ ਪੈਦਾ ਕਰਨਗੇ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦੇਣਗੇ। ਇਸ ਨਾਲ ਕਿਸਾਨਾਂ ਨੂੰ ਬਾਜ਼ਾਰਾਂ ਤੱਕ ਪਹੁੰਚਣ ਲਈ ਬਿਹਤਰ ਸੜਕਾਂ ਦੀ ਸਹੂਲਤ ਮਿਲੇਗੀ ਅਤੇ ਤੀਰਥ ਯਾਤਰੀਆਂ ਤੇ ਸੈਲਾਨੀਆਂ ਨੂੰ ਯਾਤਰਾ ਕਰਨ ਵਿੱਚ ਆਸਾਨੀ ਹੋਵੇਗੀ। ਨਾਲ ਹੀ ਕਾਰੋਬਾਰਾਂ ਲਈ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ। ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦਾ ਨਿਰਮਾਣ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਦੁਰਾਈ ਵਿੱਚ 4,400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ, ਲੋਕ ਅਰਪਣ ਅਤੇ ਨੀਂਹ ਪੱਥਰ ਰੱਖਿਆ
March 01st, 03:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਮਦੁਰਾਈ ਵਿੱਚ 4,400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਮਦੁਰਾਈ ਦੀ ਪਾਵਨ ਧਰਤੀ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਤਮਿਲਨਾਡੂ ਦੀ ਵਿਕਾਸ ਯਾਤਰਾ ਵਿੱਚ ਇੱਕ ਗੌਰਵਮਈ ਅਧਿਆਏ ਵਜੋਂ ਦਰਜ ਹੋ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਰਾਜ ਵਿੱਚ ਸੰਪਰਕ ਦਾ ਕਾਇਆ-ਕਲਪ ਕਰਨਾ, ਅਰਥਚਾਰੇ ਨੂੰ ਗਤੀ ਦੇਣਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਿਆਪਕ ਮੌਕੇ ਪੈਦਾ ਕਰਦੇ ਹੋਏ ਲੱਖਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰੀਨ ਬੁਨਿਆਦੀ ਢਾਂਚੇ ਦਾ ਨਿਰਮਾਣ ਮੂਲ ਰੂਪ ਵਿੱਚ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਮਾਧਿਅਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ, ਇਨ੍ਹਾਂ ਵਿਕਾਸ ਕਾਰਜਾਂ ਦਾ ਅਰਥ ਹੈ—ਕਿਸਾਨਾਂ ਲਈ ਬਾਜ਼ਾਰਾਂ ਤੱਕ ਪਹੁੰਚਣ ਲਈ ਬਿਹਤਰ ਸੜਕਾਂ, ਤੀਰਥ ਯਾਤਰੀਆਂ ਅਤੇ ਸੈਲਾਨੀਆਂ ਲਈ ਆਸਾਨ ਯਾਤਰਾ ਅਤੇ ਕਾਰੋਬਾਰਾਂ ਲਈ ਤੇਜ਼ ਆਵਾਜਾਈ ਦੀ ਸਹੂਲਤ।ਨਵੀਂ ਦਿੱਲੀ ਵਿੱਚ ਆਯੋਜਿਤ ਪੋਂਗਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
January 14th, 11:00 am
ਅੱਜ ਪੋਂਗਲ ਇੱਕ ਗਲੋਬਲ ਤਿਉਹਾਰ ਬਣ ਚੁੱਕਿਆ ਹੈ। ਦੁਨੀਆ ਭਰ ਵਿੱਚ ਤਾਮਿਲ ਸਮੁਦਾਇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਇਸ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ, ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਖ਼ਾਸ ਤਿਉਹਾਰ ਨੂੰ ਤੁਹਾਡੇ ਸਾਰਿਆਂ ਦੇ ਨਾਲ ਮਨਾਉਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਸਾਡੇ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ਨੁਮਾ ਅਹਿਸਾਸ ਦੀ ਤਰ੍ਹਾਂ ਹੈ, ਇਸ ਵਿੱਚ ਅੰਨਦਾਤਾ ਦੀ ਮਿਹਨਤ, ਧਰਤੀ ਅਤੇ ਸੂਰਜ ਦੇ ਪ੍ਰਤੀ ਸ਼ੁਕਰਗੁਜ਼ਾਰੀ ਦੀ ਭਾਵਨਾ ਹੈ, ਨਾਲ ਹੀ ਇਹ ਤਿਉਹਾਰ ਸਾਨੂੰ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਬਣਾਉਣ ਦਾ ਰਸਤਾ ਦਿਖਾਉਂਦਾ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਬਾਰੇ ਉਤਸ਼ਾਹ ਹੈ। ਮੈਂ ਭਾਰਤ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਸਾਰੇ ਤਾਮਿਲ ਭਾਈ-ਭੈਣਾਂ ਨੂੰ ਪੋਂਗਲ ਦੀਆਂ ਅਤੇ ਸਾਰੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪੋਂਗਲ ਦੇ ਸਮਾਗਮਾਂ ਨੂੰ ਸੰਬੋਧਨ ਕੀਤਾ
January 14th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੋਂਗਲ ਦੇ ਜਸ਼ਨਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਤਾਮਿਲ ਭਾਸ਼ਾ ਵਿੱਚ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, ਅੱਜ ਪੋਂਗਲ ਇੱਕ ਵਿਸ਼ਵ-ਵਿਆਪੀ ਤਿਉਹਾਰ ਬਣ ਗਿਆ ਹੈ, ਜਿਸਨੂੰ ਦੁਨੀਆ ਭਰ ਵਿੱਚ ਤਾਮਿਲ ਭਾਈਚਾਰੇ ਅਤੇ ਤਾਮਿਲ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖ਼ਾਸ ਤਿਉਹਾਰ ਨੂੰ ਸਭ ਦੇ ਨਾਲ ਮਨਾਉਣਾ ਉਨ੍ਹਾਂ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲ ਜੀਵਨ ਵਿੱਚ ਪੋਂਗਲ ਇੱਕ ਖ਼ੁਸ਼ੀ ਭਰਿਆ ਅਹਿਸਾਸ ਹੈ, ਜੋ ਕਿਸਾਨਾਂ ਦੀ ਮਿਹਨਤ, ਧਰਤੀ ਅਤੇ ਸੂਰਜ ਪ੍ਰਤੀ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਹੈ, ਨਾਲ ਹੀ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਵੱਲ ਮਾਰਗ-ਦਰਸ਼ਨ ਕਰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਹੜੀ, ਮਕਰ ਸੰਕ੍ਰਾਂਤੀ, ਮਾਘ ਬਿਹੂ ਅਤੇ ਹੋਰ ਤਿਉਹਾਰਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਸਾਰੇ ਤਾਮਿਲ ਭਾਈਆਂ ਅਤੇ ਭੈਣਾਂ ਨੂੰ ਪੋਂਗਲ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਤਿਉਹਾਰਾਂ ਲਈ ਦਿਲੋਂ ਵਧਾਈ ਪ੍ਰਗਟ ਕੀਤੀ।ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 26th, 08:16 pm
ਵਣਕੱਮ! ਤਮਿਲ ਨਾਡੂ ਦੇ ਗਵਰਨਰ R. N. Ravi ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਕਿੰਜਰਾਪੂ ਰਾਮਮੋਹਨ ਨਾਇਡੂ ਜੀ, ਡਾ. ਐੱਲ. ਮੁਰੂਗਨ ਜੀ, ਤਮਿਲ ਨਾਡੂ ਦੇ ਮੰਤਰੀ ਤੰਗਮ ਤੇਨੱਰਸੁ ਜੀ, ਡਾ.T.R.B. ਰਾਜਾ ਜੀ, ਪੀ. ਗੀਤਾ ਜੀਵਨ ਜੀ, ਅਨੀਤਾ ਆਰ ਰਾਧਾਕ੍ਰਿਸ਼ਣਨ ਜੀ, ਸਾਂਸਦ ਕਨਿਮੋੱਲੀ ਜੀ, ਤਮਿਲ ਨਾਡੂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸਾਡੇ MLA ਨਯਨਾਰ ਨਾਗੇਂਦ੍ਰਨ ਜੀ, ਅਤੇ ਤਮਿਲ ਨਾਡੂ ਦੇ ਮੇਰੇ ਭਰਾਵੋ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ 4800 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ
July 26th, 07:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਥੂਥੁਕੁਡੀ ਵਿੱਚ 4800 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਲੋਕ ਅਰਪਣ ਕੀਤਾ। ਵਿਭਿੰਨ ਖੇਤਰਾਂ ਵਿੱਚ ਅਨੇਕ ਇਤਿਹਾਸਕ ਪ੍ਰੋਜੈਕਟ ਖੇਤਰੀ ਸੰਪਰਕ ਨੂੰ ਮਹੱਤਵਪੂਰਨ ਰੂਪ ਨਾਲ ਵਧਾਉਣਗੇ, ਲੌਜਿਸਟਿਕਸ ਕੁਸ਼ਲਤਾ ਨੂੰ ਹੁਲਾਰਾ ਦੇਣਗੇ, ਸਵੱਛ ਊਰਜਾ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ ਅਤੇ ਪੂਰੇ ਤਮਿਲ ਨਾਡੂ ਵਿੱਚ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਗੇ। ਕਾਰਗਿਲ ਵਿਜੈ ਦਿਵਸ ਦੇ ਮੌਕੇ 'ਤੇ ਸ਼੍ਰੀ ਮੋਦੀ ਨੇ ਕਾਰਗਿਲ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਹਾਦਰ ਯੋਧਿਆਂ ਨੂੰ ਨਮਨ ਕੀਤਾ ਅਤੇ ਦੇਸ਼ ਦੇ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ।ਰਾਜਸਥਾਨ ਦੇ ਬੀਕਾਨੇਰ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
May 22nd, 12:00 pm
ਰਾਜਸਥਾਨ ਦੇ ਰਾਜਪਾਲ ਹਰਿਭਾਊ ਬਾਗੜੇ ਜੀ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਭਜਨ ਲਾਲ ਜੀ, ਸਾਬਕਾ ਮੁੱਖ ਮੰਤਰੀ ਭੈਣ ਵਸੁੰਧਰਾ ਰਾਜੇ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਅਰਜੁਨ ਰਾਮ ਮੇਘਵਾਲ ਜੀ, ਰਾਜਸਥਾਨ ਦੀ ਉਪ-ਮੁੱਖ ਮੰਤਰੀ ਦੀਯਾ ਕੁਮਾਰੀ ਜੀ, ਪ੍ਰੇਮ ਚੰਦ ਜੀ, ਰਾਜਸਥਾਨ ਸਰਕਾਰ ਦੇ ਹੋਰ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਮਦਨ ਰਾਠੌਰ ਜੀ, ਹੋਰ ਸਾਂਸਦ ਅਤੇ ਵਿਧਾਇਕਗਣ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਬੀਕਾਨੇਰ ਵਿੱਚ 26,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
May 22nd, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ 26,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਇਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਅਵਸਰ ‘ਤੇ ਕਾਰਜਕ੍ਰਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਉਪਸਥਿਤ ਜਨਸਮੂਹ ਦਾ ਸੁਆਗਤ ਕੀਤਾ ਅਤੇ ਔਨਲਾਇਨ ਸ਼ਾਮਲ ਹੋਏ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦੀ ਮਹੱਤਵਪੂਰਨ ਭਾਗੀਦਾਰੀ ਦੇ ਪ੍ਰਤੀ ਭੀ ਆਭਾਰ ਪ੍ਰਗਟ ਕੀਤਾ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਰਾਜਪਾਲਾਂ, ਮੁੱਖ ਮੰਤਰੀਆਂ, ਉਪ ਰਾਜਪਾਲਾਂ ਅਤੇ ਹੋਰ ਜਨ ਪ੍ਰਤੀਨਿਧੀਆਂ ਦੀ ਉਪਸਥਿਤੀ ਦਾ ਉਲੇਖ ਕਰਦੇ ਹੋਏ ਦੇਸ਼ ਭਰ ਤੋਂ ਜੁੜੇ ਸਾਰੇ ਸਨਮਾਨਿਤ ਪਤਵੰਤਿਆਂ ਅਤੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
April 06th, 02:00 pm
ਤਮਿਲ ਨਾਡੂ ਦੇ ਰਾਜਪਾਲ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਡਾਕਟਰ ਐੱਲ ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ ਗਣ, ਸਾਂਸਦ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
April 06th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਨੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲੇ, ਉਨ੍ਹਾਂ ਨੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸੀ ਬਰਿਜ (vertical lift sea bridge)- ਨਵੇਂ ਪੰਬਨ ਰੇਲ ਬਰਿਜ (Pamban Rail Bridge) ਦਾ ਉਦਘਾਟਨ ਕੀਤਾ ਅਤੇ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾਈ ਅਤੇ ਪੁਲ਼ ਦਾ ਸੰਚਾਲਨ ਦੇਖਿਆ। ਉਨ੍ਹਾਂ ਨੇ ਰਾਮੇਸ਼ਵਰਮ ਵਿੱਚ ਰਾਮਨਾਥਸੁਆਮੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ (darshan and pooja) ਭੀ ਕੀਤੀ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸ਼੍ਰੀ ਰਾਮ ਨੌਮੀ ਦਾ ਪਾਵਨ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ (magnificent Ram Mandir in Ayodhya) ਵਿੱਚ ਸੂਰਜ ਦੀਆਂ ਦਿੱਬ ਕਿਰਨਾਂ ਨੇ ਰਾਮਲਲਾ ਨੂੰ ਸ਼ਾਨਦਾਰ ਤਿਲਕ (grand tilak) ਨਾਲ ਸੁਸ਼ੋਭਿਤ ਕੀਤਾ। ਉਨ੍ਹਾਂ ਨੇ ਕਿਹਾ, “ਭਗਵਾਨ ਸ਼੍ਰੀ ਰਾਮ ਦਾ ਜੀਵਨ ਅਤੇ ਉਨ੍ਹਾਂ ਦੇ ਸ਼ਾਸਨਕਾਲ ਤੋਂ ਮਿਲੀ ਸੁਸ਼ਾਸਨ ਨੂੰ ਪ੍ਰੇਰਣਾ ਦੇ ਲਈ ਮਹੱਤਵਪੂਰਨ ਅਧਾਰ ਦਾ ਕੰਮ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਸੰਗਮ ਯੁਗ ਦੇ ਸਾਹਿਤ (Tamil Nadu's Sangam-era literature) ਵਿੱਚ ਭੀ ਭਗਵਾਨ ਸ਼੍ਰੀ ਰਾਮ (Lord Shri Ram) ਦਾ ਉਲੇਖ ਹੈ, ਉਨ੍ਹਾਂ ਨੇ ਰਾਮੇਸ਼ਵਰਮ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਰਾਮ ਨੌਮੀ ਦੇ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਰਾਮ ਨੌਮੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਤਮਿਲ ਨਾਡੂ ਦਾ ਦੌਰਾ ਕਰਨਗੇ ਅਤੇ ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜਨ ਵਾਲੇ ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ
April 04th, 02:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਪ੍ਰੈਲ ਨੂੰ ਤਮਿਲ ਨਾਡੂ ਦਾ ਦੌਰਾ ਕਰਨਗੇ। ਰਾਮ ਨੌਮੀ ਦੇ ਅਵਸਰ ‘ਤੇ, ਦੁਪਹਿਰ ਕਰੀਬ 12 ਵਜੇ, ਉਹ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ਼-ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਪੁਲ਼ ਦਾ ਸੰਚਾਲਨ ਦੇਖਣਗੇ।