ਪ੍ਰਧਾਨ ਮੰਤਰੀ ਨੇ ਨਾਗਰਿਕ ਅਲੰਕਰਣ ਸਮਾਰੋਹ- II ਵਿੱਚ ਹਿੱਸਾ ਲਿਆ
May 28th, 09:27 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਰਿਕ ਅਲੰਕਰਣ ਸਮਾਰੋਹ- II ਵਿੱਚ ਹਿੱਸਾ ਲਿਆ। ਇਸ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ। ਸ਼੍ਰੀ ਮੋਦੀ ਨੇ ਕਿਹਾ, ਪਦਮ ਪੁਰਸਕਾਰ ਜੇਤੂਆਂ ਨੇ ਸਾਡੇ ਸਮਾਜ ਦੇ ਲਈ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਜੀਵਨ ਯਾਤਰਾ ਬਹੁਤ ਪ੍ਰੇਰਣਾਦਾਇਕ ਹੈ।ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਿਵਾਨੰਦ ਬਾਬਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ
May 04th, 10:58 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗ ਸਾਧਕ ਅਤੇ ਕਾਸ਼ੀ ਨਿਵਾਸੀ ਸ਼੍ਰੀ ਸ਼ਿਵਾਨੰਦ ਬਾਬਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ।ਮੁੰਬਈ ਵਿੱਚ ਵੇਵਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 01st, 03:35 pm
ਅੱਜ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਮਹਾਰਾਸ਼ਟਰ ਦਿਵਸ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਧਰਤੀ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ! (छत्रपती शिवाजी महाराजांच्या या भूमीतील सर्व बंधू-भगिनींना महाराष्ट्र दिनाच्या खूप खूप शुभेच्छा!)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦਾ ਉਦਘਾਟਨ ਕੀਤਾ
May 01st, 11:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ-2025 ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਮਹਾਰਾਸ਼ਟਰ ਦਿਵਸ ਅਤੇ ਗੁਜਰਾਤ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਰਚਨਾਤਮਕ ਉਦਯੋਗ ਨਾਲ ਜੁੜੇ ਸਾਰੇ ਅੰਤਰਰਾਸ਼ਟਰੀ ਪਤਵੰਤਿਆਂ, ਰਾਜਦੂਤਾਂ ਅਤੇ ਪ੍ਰਮੁਖਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਇਨੋਵੇਟਰਸ, ਇਨਵੈਸਟਰਸ ਅਤੇ ਨੀਤੀ ਨਿਰਮਾਤਾ ਪ੍ਰਤਿਭਾ ਅਤੇ ਰਚਨਾਤਮਕਤਾ ਦੇ ਗਲੋਬਲ ਈਕੋਸਿਸਟਮ ਦੀ ਨੀਂਹ ਰੱਖਣ ਦੇ ਲਈ ਇਕੱਠੇ ਇੱਕ ਮੰਚ ‘ਤੇ ਆਏ ਹਨ।ਪ੍ਰਧਾਨ ਮੰਤਰੀ ਨੇ ਸਿਵਿਲ ਅਲੰਕਰਣ ਸਮਾਰੋਹ-1 (Civil Investiture Ceremony-I) ਸ਼ਿਰਕਤ ਕੀਤੀ
April 28th, 09:46 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਵਿਲ ਅਲੰਕਰਣ ਸਮਾਰੋਹ-1 (Civil Investiture Ceremony-I) ਵਿੱਚ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ। ਸ਼੍ਰੀ ਮੋਦੀ ਨੇ ਕਿਹਾ, “ਸਾਰੇ ਖੇਤਰਾਂ ਦੇ ਉਤਕ੍ਰਿਸ਼ਟ ਵਿਅਕਤੀਆਂ ਨੂੰ ਉਨ੍ਹਾਂ ਦੀ ਸੇਵਾ ਅਤੇ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ।”ਪ੍ਰਧਾਨ ਮੰਤਰੀ ਨੇ 2025 ਦੇ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ
January 25th, 09:27 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਲ 2025 ਦੇ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਹਰੇਕ ਪੁਰਸਕਾਰ ਜੇਤੂ ਸਖ਼ਤ ਮਿਹਨਤ, ਜਨੂਨ ਅਤੇ ਇਨੋਵੇਸ਼ਨ ਦਾ ਸਮਾਨਾਰਥੀ ਹੈ, ਜਿਸ ਨੇ ਅਣਗਿਣਤ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।ਪ੍ਰਧਾਨ ਮੰਤਰੀ ਨੇ ਪਦਮ ਪੁਰਸਕਾਰ ਨਾਲ ਸਨਮਾਨਿਤ ਅਤੇ ਉੱਘੇ ਬਨਸਪਤੀ ਵਿਗਿਆਨੀ (botanist) ਡਾ. ਕੇਐੱਸ ਮਣੀਲਾਲ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ
January 01st, 10:29 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਦਮ ਪੁਰਸਕਾਰ ਨਾਲ ਸਨਮਾਨਿਤ ਅਤੇ ਉੱਘੇ ਬਨਸਪਤੀ ਵਿਗਿਆਨੀ (botanist) ਡਾ. ਕੇਐੱਸ ਮਣੀਲਾਲ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ।