ਭਾਰਤ-ਨੌਰਡਿਕ ਤੀਜੇ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੀ ਡੈਨਮਾਰਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
May 19th, 06:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅੱਜ ਓਸਲੋ ਵਿੱਚ ਭਾਰਤ-ਨੌਰਡਿਕ ਤੀਜੇ ਸਿਖਰ ਸੰਮੇਲਨ ਦੌਰਾਨ ਡੈਨਮਾਰਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫ੍ਰੇਡਰਿਕਸਨ ਨਾਲ ਮੁਲਾਕਾਤ ਹੋਈ।ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ
May 18th, 08:21 pm
ਦੋਵਾਂ ਆਗੂਆਂ ਨੇ ਭਾਰਤ-ਨਾਰਵੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਵਪਾਰ ਅਤੇ ਨਿਵੇਸ਼, ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਉੱਤੇ ਅਗਲੇਰੀ ਕਾਰਵਾਈ, ਜਲਵਾਯੂ ਕਾਰਵਾਈ ਅਤੇ ਊਰਜਾ ਤਬਦੀਲੀ, ਬਲੂ ਇਕੌਨਮੀ ਅਤੇ ਓਸ਼ਨ ਗਵਰਨੈਂਸ, ਖੋਜ ਅਤੇ ਉੱਚ ਸਿੱਖਿਆ, ਆਰਕਟਿਕ ਅਤੇ ਧਰੁਵੀ ਸਹਿਯੋਗ, ਪੁਲਾੜ ਅਤੇ ਟੇਲੈਂਟ ਮੋਬਿਲਿਟੀ ਸ਼ਾਮਲ ਸਨ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ‘ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ’ ਵਜੋਂ ਉੱਚ ਪੱਧਰ ਉੱਤੇ ਲਿਜਾਣ ਲਈ ਸਹਿਮਤ ਹੋਏ, ਜੋ ਟਿਕਾਊ ਵਿਕਾਸ ਅਤੇ ਹਰੀ ਪ੍ਰਗਤੀ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।ਪ੍ਰਧਾਨ ਮੰਤਰੀ ਨੇ ਨਾਰਵੇ ਦੇ ਮਹਾਮਹਿਮ ਰਾਜਾ ਹੈਰਾਲਡ V ਨਾਲ ਮੁਲਾਕਾਤ ਕੀਤੀ
May 18th, 07:36 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਸਲੋ ਵਿਖੇ ਰਾਇਲ ਪੈਲੇਸ ਵਿੱਚ ਨਾਰਵੇ ਦੇ ਮਹਾਮਹਿਮ ਰਾਜਾ ਹੈਰਾਲਡ V ਨਾਲ ਮੁਲਾਕਾਤ ਕੀਤੀ।