ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਓਮਾਨ ਦੌਰੇ ਦੌਰਾਨ ਭਾਰਤ-ਓਮਾਨ ਸਾਂਝਾ ਬਿਆਨ

December 18th, 05:28 pm

ਓਮਾਨ ਦੇ ਸੁਲਤਾਨ ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17-18 ਦਸੰਬਰ, 2025 ਨੂੰ ਓਮਾਨ ਦੀ ਸਲਤਨਤ ਦਾ ਸਰਕਾਰੀ ਦੌਰਾ ਕੀਤਾ। ਪ੍ਰਧਾਨ ਮੰਤਰੀ ਦਾ ਹਵਾਈ ਅੱਡੇ 'ਤੇ ਰੱਖਿਆ ਮਾਮਲਿਆਂ ਦੇ ਉਪ ਪ੍ਰਧਾਨ ਮੰਤਰੀ ਸੱਯਦ ਸ਼ਿਹਾਬ ਬਿਨ ਤਾਰਿਕ ਵੱਲੋਂ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ। ਮਹਾਮਹਿਮ ਸੁਲਤਾਨ ਹੈਥਮ ਬਿਨ ਤਾਰਿਕ ਨੇ 18 ਦਸੰਬਰ, 2025 ਨੂੰ ਅਲ ਬਰਾਕਾ ਪੈਲੇਸ ਵਿਖੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।