ਮੰਗੋਲੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ

October 14th, 01:15 pm

ਛੇ ਵਰ੍ਹਿਆਂ ਬਾਅਦ ਮੰਗੋਲੀਆ ਦੇ ਰਾਸ਼ਟਰਪਤੀ ਦਾ ਭਾਰਤ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਖ਼ਾਸ ਮੌਕਾ ਹੈ। ਅਤੇ ਇਹ ਦੌਰਾ ਓਦੋਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਮੰਗੋਲੀਆ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਅਤੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਮਨਾ ਰਹੇ ਹਨ। ਇਸ ਮੌਕੇ ’ਤੇ ਅੱਜ ਅਸੀਂ ਸਾਂਝੀ ਡਾਕ ਟਿਕਟ ਜਾਰੀ ਕੀਤੀ ਹੈ, ਜੋ ਸਾਡੀ ਸਾਂਝੀ ਵਿਰਾਸਤ, ਵਿਭਿੰਨਤਾ ਅਤੇ ਡੂੰਘੇ ਸੱਭਿਅਤਾ ਸਬੰਧਾਂ ਦਾ ਪ੍ਰਤੀਕ ਹੈ।