
ਪ੍ਰਧਾਨ ਮੰਤਰੀ ਨੇ ਨਵੇਂ ਓਸੀਆਈ ਪੋਰਟਲ (OCI Portal) ਦੀ ਸ਼ਲਾਘਾ ਕੀਤੀ
May 19th, 09:28 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਓਸੀਆਈ ਪੋਰਟਲ (OCI Portal) ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, ਜ਼ਿਆਦਾ ਸੁਵਿਧਾਵਾਂ ਅਤੇ ਬਿਹਤਰ ਕਾਰਜਸਮਰੱਥਾ ਦੇ ਨਾਲ, ਨਵਾਂ ਓਸੀਆਈ ਪੋਰਟਲ (OCI Portal) ਨਾਗਰਿਕਾਂ ਦੇ ਅਨੁਕੂਲ ਡਿਜੀਟਲ ਸ਼ਾਸਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ।