ਆਈਸੀਸੀ ਮਹਿਲਾ ਵਿਸ਼ਵ ਕੱਪ ਚੈਂਪੀਅਨਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
November 06th, 10:15 am
ਮਾਣਯੋਗ ਪ੍ਰਧਾਨ ਮੰਤਰੀ ਬਹੁਤ-ਬਹੁਤ ਧੰਨਵਾਦ। ਸਾਨੂੰ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਸਿਰਫ਼ ਇੱਕ ਕੈਂਪੇਨ ਬਾਰੇ ਦੱਸਣਾ ਚਾਹਾਂਗਾ, ਜੋ ਇਨ੍ਹਾਂ ਕੁੜੀਆਂ ਨੇ ਕਮਾਲ ਕਰ ਦਿੱਤਾ ਹੈ। ਦੇਸ਼ ਦੀਆਂ ਬੇਟੀਆਂ ਨੇ ਕਮਾਲ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਤੋਂ ਇਹ ਲੱਗੀਆਂ ਹੋਈਆਂ ਸਨ ਸਰ, ਇਨ੍ਹਾਂ ਨੇ ਬੇਹੱਦ ਮਿਹਨਤ ਕੀਤੀ ਹੈ। ਹਰ ਪ੍ਰੈਕਟਿਸ ਸੈਸ਼ਨ ਓਨੀ ਹੀ ਤੀਬਰਤਾ ਨਾਲ ਖੇਡਿਆ, ਹਰ ਵਾਰ ਗਰਾਊਂਡ ਵਿੱਚ ਓਨੀ ਹੀ ਊਰਜਾ ਨਾਲ ਉੱਤਰੀਆਂ ਅਤੇ ਮੈਂ ਕਹਾਂਗਾ ਕਿ ਇਨ੍ਹਾਂ ਦੀ ਮਿਹਨਤ ਰੰਗ ਲਿਆਈ।ਪ੍ਰਧਾਨ ਮੰਤਰੀ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਚੈਂਪੀਅਨਾਂ ਨਾਲ ਗੱਲਬਾਤ ਕੀਤੀ
November 06th, 10:00 am
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿਖੇ ਆਈਸੀਸੀ ਮਹਿਲਾ ਵਿਸ਼ਵ ਕੱਪ 2025 ਦੀਆਂ ਜੇਤੂ ਖਿਡਾਰਨਾਂ ਨਾਲ ਗੱਲਬਾਤ ਕੀਤੀ। ਭਾਰਤੀ ਟੀਮ ਨੇ ਐਤਵਾਰ 2 ਨਵੰਬਰ, 2025 ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਵਿਰੁੱਧ ਜਿੱਤ ਹਾਸਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਹ ਦੇਵ ਦੀਵਾਲੀ ਅਤੇ ਗੁਰਪੁਰਬ ਦੋਵਾਂ ਨੂੰ ਦਰਸਾਉਂਦਾ ਹੈ ਅਤੇ ਉਨ੍ਹਾਂ ਨੇ ਮੌਜੂਦ ਸਾਰਿਆਂ ਨੂੰ ਆਪਣੇ ਵੱਲੋਂ ਵਧਾਈਆਂ ਵੀ ਦਿੱਤੀਆਂ।7, ਲੋਕ ਕਲਿਆਨ ਮਾਰਗ, ਨਵੀਂ ਦਿੱਲੀ ਵਿੱਚ ਨੈਸ਼ਨਲ ਅਵਾਰਡੀ ਟੀਚਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
September 04th, 05:35 pm
ਸਾਡੇ ਇੱਥੇ ਅਧਿਆਪਕ ਦੇ ਪ੍ਰਤੀ ਇੱਕ ਸੁਭਾਵਿਕ ਸਨਮਾਨ ਹੁੰਦਾ ਹੈ ਅਤੇ ਉਹ ਸਮਾਜ ਦੀ ਇੱਕ ਬਹੁਤ ਵੱਡੀ ਸ਼ਕਤੀ ਵੀ ਹੈ। ਅਤੇ ਅਧਿਆਪਕਾਂ ਨੂੰ ਆਸ਼ੀਰਵਾਦ ਦੇਣ ਲਈ ਖੜ੍ਹੇ ਹੋਣਾ ਇੱਕ ਪਾਪ ਹੈ। ਇਸ ਲਈ ਮੈਂ ਅਜਿਹਾ ਪਾਪ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਾ ਚਾਹਾਂਗਾ। ਮੈਂ ਤੁਹਾਨੂੰ ਸੰਵਾਦ ਜ਼ਰੂਰ ਕਰਨਾ ਚਾਹਾਂਗਾ । ਮੇਰੇ ਲਈ ਬਹੁਤ ਵਧੀਆ ਇਹ ਐਕਸਪੀਰੀਅੰਸ ਸੀ ਕਿ ਤੁਹਾਨੂੰ ਸਾਰਿਆ ਨੂੰ, ਉਂਜ ਤਾਂ ਸਾਰਿਆ ਨੂੰ ਮੈਨੂੰ, ਕਿਉਂਕਿ ਤੁਹਾਡੀ ਹਰ ਇੱਕ ਦੀ ਸਟੋਰੀ ਹੋਵੇਗੀ , ਹਰ ਇੱਕ ਦੇ ਆਪਣੇ ਜੀਵਨ ਵਿੱਚ ਕਿਉਂਕਿ ਉਸ ਦੇ ਬਿਨਾ ਇੱਥੇ ਤੱਕ ਪਹੁੰਚੇ ਨਹੀਂ ਹੋਵੋਗੇ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ
September 04th, 05:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਭਾਰਤੀ ਸਮਾਜ ਵਿੱਚ ਅਧਿਆਪਕਾਂ ਦੇ ਪ੍ਰਤੀ ਸੁਭਾਵਿਕ ਸਨਮਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਇੱਕ ਸਸ਼ਕਤ ਤਾਕਤ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਦਾ ਸਨਮਾਨ ਸਿਰਫ਼ ਇੱਕ ਰਿਵਾਜ਼ ਨਹੀਂ, ਸਗੋਂ ਉਨ੍ਹਾਂ ਦੇ ਆਜੀਵਨ ਸਮਰਪਣ ਅਤੇ ਪ੍ਰਭਾਵ ਦਾ ਸਨਮਾਨ ਹੈ।79ਵੇਂ ਸੁਤੰਤਰਤਾ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦੇ ਮੁੱਖ ਅੰਸ਼
August 15th, 03:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਲਾਲ ਕਿਲੇ ਦੀ ਫ਼ਸੀਲ ਤੋਂ 79ਵੇਂ ਸੁਤੰਤਰਤਾ ਦਿਵਸ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਦਾ ਰਾਸ਼ਟਰ ਨੂੰ ਸੰਬੋਧਨ ਲਾਲ ਕਿਲੇ ਤੋਂ ਸਭ ਤੋਂ ਲੰਬਾ ਅਤੇ ਸਭ ਤੋਂ ਨਿਰਣਾਇਕ ਭਾਸ਼ਣ ਸੀ, ਜੋ 103 ਮਿੰਟ ਚਲਿਆ, ਜਿਸ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਦਾ ਸੰਬੋਧਨ ਆਤਮਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਕੇਂਦ੍ਰਿਤ ਸੀ, ਜਿਸ ਵਿੱਚ ਦੂਸਰਿਆਂ 'ਤੇ ਇੱਕ ਨਿਰਭਰ ਰਾਸ਼ਟਰ ਦੇ ਆਲਮੀ ਰੂਪ ਤੋਂ ਇੱਕ ਆਤਮ-ਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਲਚੀਲੇ ਦੇਸ਼ ਬਣਨ ਦੀ ਭਾਰਤ ਦੀ ਯਾਤਰਾ 'ਤੇ ਪ੍ਰਕਾਸ਼ ਪਾਇਆ ਗਿਆ।79ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
August 15th, 07:00 am
ਆਜ਼ਾਦੀ ਦਾ ਇਹ ਮਹਾਪੁਰਬ 140 ਕਰੋੜ ਸੰਕਲਪਾਂ ਦਾ ਪੁਰਬ ਹੈ। ਆਜ਼ਾਦੀ ਦਾ ਇਹ ਪੁਰਬ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਪਲ ਹੈ ਅਤੇ ਹਿਰਦਾ ਉਮੰਗ ਨਾਲ ਭਰਿਆ ਹੋਇਆ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ। 140 ਕਰੋੜ ਦੇਸ਼ਵਾਸੀ ਅੱਜ ਤਿਰੰਗੇ ਦੇ ਰੰਗ ਵਿੱਚ ਰੰਗੇ ਹੋਏ ਹਨ। ਹਰ ਘਰ ਤਿਰੰਗਾ, ਭਾਰਤ ਦੇ ਹਰ ਕੋਣੇ ਤੋਂ, ਚਾਹੇ ਰੇਗਿਸਤਾਨ ਹੋਵੇ, ਜਾਂ ਹਿਮਾਲਿਆ ਦੀਆਂ ਚੋਟੀਆਂ, ਸਮੁੰਦਰ ਦੇ ਤਟ ਹੋਣ ਜਾਂ ਸੰਘਣੀ ਅਬਾਦੀ ਵਾਲੇ ਖੇਤਰ, ਹਰ ਤਰਫ਼ ਤੋਂ ਇੱਕ ਹੀ ਗੂੰਜ ਹੈ, ਇੱਕ ਹੀ ਜੈਕਾਰਾ ਹੈ, ਸਾਡੇ ਪ੍ਰਾਣ ਤੋਂ ਵੀ ਪਿਆਰੀ ਮਾਤਭੂਮੀ ਦਾ ਜੈਗਾਨ ਹੈ।India celebrates 79th Independence Day
August 15th, 06:45 am
PM Modi, in his address to the nation on the 79th Independence day paid tribute to the Constituent Assembly, freedom fighters, and Constitution makers. He reiterated that India will always protect the interests of its farmers, livestock keepers and fishermen. He highlighted key initiatives—GST reforms, Pradhan Mantri Viksit Bharat Rozgar Yojana, National Sports Policy, and Sudharshan Chakra Mission—aimed at achieving a Viksit Bharat by 2047. Special guests like Panchayat members and “Drone Didis” graced the Red Fort celebrations.ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.06.2025)
June 29th, 11:30 am
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਆਚਾਰੀਆਂ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 28th, 11:15 am
ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ ਦੇ ਇੱਕ ਮਹੱਤਵਪੂਰਣ ਮੌਕੇ ਦੇ ਸਾਕਸ਼ੀ ਬਣ ਰਹੇ ਹਾਂ। ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ, ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ, ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ ਦੇ ਨਾਲ ਹੀ, ਲੱਖਾਂ ਲੋਕ ਔਨਲਾਈਨ ਵਿਵਸਥਾ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ। ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
June 28th, 11:01 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਵਿਸ਼ਾਖਾਪਟਨਮ, ਆਂਧਰ ਪ੍ਰਦੇਸ਼ ਵਿੱਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
June 21st, 07:06 am
ਆਂਧਰ ਪ੍ਰਦੇਸ਼ ਦੇ ਰਾਜਪਾਲ ਸੈੱਯਦ ਅਬਦੁੱਲ ਨਜ਼ੀਰ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ, ਮੇਰੇ ਪਰਮ ਮਿੱਤਰ ਚੰਦ੍ਰਬਾਬੂ ਨਾਇਡੂ ਗਾਰੂ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ, ਕੇ. ਰਾਮਮੋਹਨ ਨਾਇਡੂ ਜੀ, ਪ੍ਰਤਾਪਰਾਓ ਜਾਧਵ ਜੀ, ਚੰਦ੍ਰਸ਼ੇਖਰ ਜੀ, ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਜੀ, ਰਾਜ ਦੇ ਡਿਪਟੀ ਸੀਐੱਮ ਪਵਨ ਕਲਿਆਣ ਗਾਰੂ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! ਆਪ ਸਾਰਿਆਂ ਨੂੰ ਨਮਸਕਾਰ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ
June 21st, 06:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ (ਆਈਵਾਈਡੀ) ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਮਾਰੋਹ ਦੀ ਅਗਵਾਈ ਕੀਤੀ ਅਤੇ ਯੋਗਾ ਸੈਸ਼ਨ ਵਿੱਚ ਹਿੱਸਾ ਲਿਆ।ਪ੍ਰਧਾਨ ਮੰਤਰੀ ਨੇ ਵਰਲਡ ਲਿਵਰ ਡੇਅ ‘ਤੇ ਨਾਗਰਿਕਾਂ ਨੂੰ ਸੰਤੁਲਿਤ ਖੁਰਾਕ ਅਪਣਾਉਣ ਅਤੇ ਮੋਟਾਪੇ ਨਾਲ ਲੜਨ ਦੀ ਤਾਕੀਦ ਕੀਤੀ
April 19th, 01:13 pm
ਵਰਲਡ ਲੀਵਰ ਡੇਅ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਨੂੰ ਸੰਤੁਲਿਤ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਪ੍ਰਾਥਮਿਕਤਾ ਦੇਣ ਦੀ ਤਾਕੀਦ ਕੀਤੀ। ਛੋਟੇ ਲੇਕਿਨ ਪ੍ਰਭਾਵੀ ਬਦਲਾਵਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲ ਦਾ ਸੇਵਨ ਘੱਟ ਕਰਨ ਜਿਹੇ ਉਪਾਅ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।ਸਿਲਵਾਸਾ ਦੇ ਵਿਕਾਸ ਕਾਰਜਾਂ ਦੇ ਲਾਂਚ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
March 07th, 03:00 pm
ਸਿਲਵਾਸਾ ਦੀ ਇਹ ਕੁਦਰਤੀ ਸੁੰਦਰਤਾ, ਇੱਥੇ ਦੇ ਲੋਕਾਂ ਦਾ ਪਿਆਰ ਅਤੇ ਦਾਦਰਾ ਨਗਰ ਹਵੇਲੀ, ਦਮਨ ਦਿਉ, ਆਪ ਸਭ ਜਾਣਦੇ ਹੋ, ਮੇਰਾ ਕਿੰਨਾ ਪੁਰਾਣਾ ਨਾਤਾ ਹੈ, ਆਪ ਲੋਕਾਂ ਨਾਲ। ਇਹ ਦਹਾਕਿਆਂ ਪੁਰਾਣਾ ਅਪਣਾਪਣ, ਇੱਥੇ ਆ ਕੇ ਮੈਨੂੰ ਕਿੰਨਾ ਆਨੰਦ ਮਿਲਦਾ ਹੈ, ਇਹ ਕੇਵਲ ਮੈਂ ਅਤੇ ਤੁਸੀਂ ਹੀ ਜਾਣਦੇ ਹੋ। ਬਹੁਤ ਪੁਰਾਣੇ ਸਾਥੀਆਂ ਨੂੰ ਅੱਜ ਮੈਂ ਦੇਖ ਰਿਹਾ ਸੀ। ਵਰ੍ਹਿਆਂ ਪਿਹਲੇ ਮੈਨੂੰ ਇੱਥੇ ਬਹੁਤ ਵਾਰ ਆਉਣ ਦਾ ਅਵਸਰ ਮਿਲਿਆ ਸੀ। ਸਿਲਵਾਸਾ ਅਤੇ ਪੂਰਾ ਦਾਦਰਾ ਨਗਰ ਹਵੇਲੀ, ਦਮਨ-ਦਿਉ, ਉਸ ਸਮੇਂ ਕੀ ਹਾਲਾਤ ਸੀ, ਕਿੰਨਾ ਅਲੱਗ ਸੀ ਅਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਸਮੁੰਦਰ ਦੇ ਕਿਨਾਰੇ ਛੋਟੀ ਜਿਹੀ ਜਗ੍ਹਾ, ਉੱਥੇ ਕੀ ਹੋ ਸਕਦਾ ਹੈ? ਲੇਕਿਨ ਮੈਨੂੰ ਇੱਥੇ ਦੇ ਲੋਕ, ਇੱਥੇ ਦੇ ਲੋਕਾਂ ਦੀ ਸਮਰੱਥਾ ‘ਤੇ ਭਰੋਸਾ ਸੀ, ਤੁਹਾਡੇ ‘ਤੇ ਭਰੋਸਾ ਸੀ। 2014 ਵਿੱਚ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਨੇ ਇਸ ਭਰੋਸੇ ਨੂੰ ਸ਼ਕਤੀ ਵਿੱਚ ਪਰਿਵਰਤਿਤ ਕਰ ਦਿੱਤਾ, ਉਸ ਨੂੰ ਅੱਗੇ ਵਧਾਇਆ ਅਤੇ ਅੱਜ ਸਾਡਾ ਸਿਲਵਾਸਾ, ਇਹ ਪ੍ਰਦੇਸ਼ ਇੱਕ ਆਧੁਨਿਕ ਪਹਿਚਾਣ ਦੇ ਨਾਲ ਉੱਭਰ ਰਿਹਾ ਹੈ। ਸਿਲਵਾਸਾ ਇੱਕ ਅਜਿਹਾ ਸ਼ਹਿਰ ਬਣ ਚੁੱਕਿਆ ਹੈ, ਜਿੱਥੇ ਹਰ ਜਗ੍ਹਾ ਦੇ ਲੋਕ ਰਹਿ ਰਹੇ ਹਨ। ਇੱਥੇ ਦਾ ਇਹ cosmopolitan ਮਿਜਾਜ ਇਹ ਦੱਸਦਾ ਹੈ ਕਿ ਦਾਦਰਾ ਨਗਰ ਹਵੇਲੀ ਵਿੱਚ ਕਿੰਨੀ ਤੇਜ਼ੀ ਨਾਲ ਨਵੇਂ ਮੌਕਿਆਂ ਦਾ ਵਿਕਾਸ ਹੋਇਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਕਾਰਜਾਂ ਨੂੰ ਲਾਂਚ ਅਤੇ ਉਦਘਾਟਨ ਕੀਤਾ
March 07th, 02:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦਿਉ ਦੇ ਸਿਲਵਾਸਾ ਵਿੱਚ 2580 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਕਾਰਜਾਂ ਨੂੰ ਲਾਂਚ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਤੋਂ ਪਹਿਲਾਂ ਸਿਲਵਾਸਾ ਵਿੱਚ ਨਮੋ ਹਸਪਤਾਲ ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੇ ਸਮਰਪਿਤ ਵਰਕਰਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖੇਤਰ ਨਾਲ ਮਿਲਣ ਅਤੇ ਜੁੜਨ ਦਾ ਅਵਸਰ ਦਿੱਤਾ। ਉਨ੍ਹਾਂ ਨੇ ਲੋਕਾਂ ਦੇ ਨਾਲ ਆਪਣੀ ਗਰਮਜੋਸ਼ੀ ਅਤੇ ਲੰਬੇ ਸਮੇਂ ਤੋਂ ਚਲੇ ਆ ਰਹੇ ਜੁੜਾਅ ਨੂੰ ਸਵੀਕਾਰ ਕੀਤਾ ਅਤੇ ਦੱਸਿਆ ਕਿ ਇਸ ਖੇਤਰ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਉਨ੍ਹਾਂ ਨੇ ਵਰ੍ਹੇ 2014 ਵਿੱਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਇਸ ਖੇਤਰ ਵਿੱਚ ਹੋਈ ਪ੍ਰਗਤੀ ‘ਤੇ ਚਾਨਣਾ ਪਾਇਆ, ਜਿਸ ਨੇ ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ ਦੀ ਸਮਰੱਥਾ ਨੂੰ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਪਹਿਚਾਣ ਵਿੱਚ ਬਦਲ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਨਵੀਨਤਮ ਐਪੀਸੋਡ ਵਿੱਚ ਮੋਟਾਪੇ ਦੇ ਖਿਲਾਫ ਸਮੂਹਿਕ ਕਾਰਵਾਈ ਦਾ ਸੱਦਾ ਦਿੱਤਾ
February 24th, 09:11 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੋਟਾਪੇ ਦੀ ਵਧਦੀ ਦਰ ਨਾਲ ਨਿਪਟਣ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਖੁਰਾਕ ਵਾਲੇ ਤੇਲ ਦੀ ਖਪਤ ਨੂੰ ਘੱਟ ਕਰਨ ਦੇ ਲਈ ਪ੍ਰਮੁੱਖ ਵਿਅਕਤੀਆਂ ਨੂੰ ਨਾਮਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅੰਦੋਲਨ ਨੂੰ ਹੋਰ ਵਿਸਤਾਰ ਦੇਣ ਦੇ ਲਈ 10 ਹੋਰ ਲੋਕਾਂ ਨੂੰ ਨਾਮਾਂਕਿਤ ਕਰਨ ਦੀ ਵੀ ਤਾਕੀਦ ਕੀਤੀ।