"ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਵੈਬਿਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 27th, 01:01 pm
ਇਸ ਸਾਲ ਦੇ ਪਹਿਲੇ ਬਜਟ ਵੈਬਿਨਾਰ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਪਿਛਲੇ ਕੁਝ ਸਾਲਾਂ ਵਿੱਚ ਬਜਟ ਵੈਬਿਨਾਰ ਇਸ ਦੀ ਇੱਕ ਮਜ਼ਬੂਤ ਪਰੰਪਰਾ ਬਣ ਗਈ ਹੈ। ਅਕਸਰ ਬਜਟ ਦਾ ਮੁਲਾਂਕਣ ਵੱਖ-ਵੱਖ ਮਾਪਦੰਡਾਂ ’ਤੇ ਕੀਤਾ ਜਾਂਦਾ ਹੈ, ਕਦੇ ਸਟਾਕ ਮਾਰਕਿਟ ਦੀਆਂ ਗਤੀਵਿਧੀਆਂ ’ਤੇ ਗੱਲ ਹੁੰਦੀ ਹੈ, ਕਦੇ ਆਮਦਨ ਟੈਕਸ ਪ੍ਰਸਤਾਵਾਂ ’ਤੇ ਚਰਚਾ ਕੇਂਦ੍ਰਿਤ ਹੋ ਜਾਂਦੀ ਹੈ। ਸਚਾਈ ਇਹ ਹੈ ਕਿ ਰਾਸ਼ਟਰੀ ਬਜਟ ਇੱਕ ਛੋਟੀ ਮਿਆਦ ਦਾ ਵਪਾਰਕ ਦਸਤਾਵੇਜ਼ ਨਹੀਂ ਹੁੰਦਾ, ਇਹ ਇੱਕ ਨੀਤੀਗਤ ਰੋਡਮੈਪ ਹੁੰਦਾ ਹੈ। ਇਸ ਲਈ, ਬਜਟ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਠੋਸ ਮਾਪਦੰਡਾਂ ’ਤੇ ਵੀ ਕੀਤਾ ਜਾਣਾ ਚਾਹੀਦਾ ਹੈ। ਅਜਿਹੀਆਂ ਨੀਤੀਆਂ ਜੋ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ, ਜੋ ਕ੍ਰੈਡਿਟ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣ, ਜੋ ਕਾਰੋਬਾਰ ਕਰਨ ਵਿੱਚ ਆਸਾਨੀ ਵਧਾਉਣ, ਸ਼ਾਸਨ ਵਿੱਚ ਪਾਰਦਰਸ਼ਤਾ ਵਧਾਉਣ, ਜੋ ਜਨਤਾ ਲਈ ਜੀਵਨ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਲਈ ਨਵੇਂ ਮੌਕੇ ਬਣਾਉਣ। ਬਜਟ ਵਿੱਚ ਇਸ ਨਾਲ ਜੁੜੇ ਫ਼ੈਸਲੇ ਹੀ ਅਰਥਵਿਵਸਥਾ ਨੂੰ ਸਥਾਈ ਮਜ਼ਬੂਤੀ ਦਿੰਦੇ ਹਨ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਬਜਟ ਨੂੰ ਅਲੱਗ-ਥਲੱਗ, ਇਕੱਲੇ ਨਹੀਂ ਦੇਖਿਆ ਜਾਣਾ ਚਾਹੀਦਾ। ਰਾਸ਼ਟਰ ਨਿਰਮਾਣ, ਇਹ ਇੱਕ ਨਿਰੰਤਰ ਪ੍ਰਕਿਰਿਆ ਹੁੰਦੀ ਹੈ। ਹਰ ਬਜਟ ਇੱਕ ਵੱਡੇ ਟੀਚੇ ਵੱਲ ਵਧਣ ਦਾ ਇੱਕ ਪੜਾਅ ਹੁੰਦਾ ਹੈ ਅਤੇ ਸਾਡੇ ਸਾਹਮਣੇ ਉਹ ਵੱਡਾ ਟੀਚਾ ਹੈ ਸਾਲ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ "ਵਿਕਸਿਤ ਭਾਰਤ ਲਈ ਤਕਨਾਲੋਜੀ, ਸੁਧਾਰ ਅਤੇ ਵਿੱਤ" ਵਿਸ਼ੇ ’ਤੇ ਬਜਟ ਤੋਂ ਬਾਅਦ ਆਯੋਜਿਤ ਹੋਣ ਵਾਲੇ ਵੈਬਿਨਾਰ ਨੂੰ ਸੰਬੋਧਨ ਕੀਤਾ
February 27th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 2026-27 ਦੇ ਬਜਟ ਦੇ ਬਾਅਦ ਆਯੋਜਿਤ ਵੈਬਿਨਾਰ ਲੜੀ ਦੇ ਪਹਿਲੇ ਵੈਬਿਨਾਰ ਨੂੰ ਸੰਬੋਧਨ ਕੀਤਾ, ਜਿਸ ਦਾ ਵਿਸ਼ਾ ਸੀ ਵਿਕਸਿਤ ਭਾਰਤ ਲਈ ਤਕਨਾਲੋਜੀ ਸੁਧਾਰ ਅਤੇ ਵਿੱਤ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਬਜਟ ਇੱਕ ਨੀਤੀਗਤ ਢਾਂਚਾ ਹੈ, ਨਾ ਕਿ ਇੱਕ ਥੋੜ੍ਹੇ ਸਮੇਂ ਦਾ ਵਪਾਰਕ ਦਸਤਾਵੇਜ਼। ਉਨ੍ਹਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕਜੁੱਟ ਯਤਨ ਕਰਨ ਦਾ ਸੱਦਾ ਦਿੱਤਾ।ਵਿੱਤ ਮੰਤਰੀ ਨੇ ਵਿਆਪਕ ਵੇਰਵਾ ਦਿੰਦਿਆਂ ਸਪਸ਼ਟ ਕੀਤਾ ਕਿ ਬਜਟ ਸਾਡੇ ਰਾਸ਼ਟਰ ਦੇ ਆਰਥਿਕ ਬਦਲਾਓ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਵੇਗਾ: ਪ੍ਰਧਾਨ ਮੰਤਰੀ
February 12th, 02:13 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਨੇ ਅੱਜ ਲੋਕ ਸਭਾ ਵਿੱਚ ਆਪਣੇ ਭਾਸ਼ਣ ਵਿੱਚ ਇਸ ਗੱਲ ਦਾ ਵਿਸਤ੍ਰਿਤ ਵੇਰਵਾ ਦਿੱਤਾ ਕਿ ਇਸ ਸਾਲ ਦਾ ਬਜਟ ਸਾਡੇ ਦੇਸ਼ ਦੇ ਆਰਥਿਕ ਬਦਲਾਓ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਰਿਫਾਰਮ ਐਕਸਪ੍ਰੈੱਸ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈਜ਼) ਨੂੰ ਸਮਰਥਨ, ਕੌਸ਼ਲ ਵਿਕਾਸ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ, ਸਿਹਤ ਸੇਵਾ ਅਤੇ ਸਿੱਖਿਆ ਨੂੰ ਹੁਲਾਰਾ ਦੇਣ ਦੇ ਯਤਨਾਂ ਅਤੇ ਹੋਰ ਪਹਿਲੂਆਂ 'ਤੇ ਜ਼ੋਰ ਦਿੱਤਾ।ਮਲੇਸ਼ੀਆ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ
February 07th, 03:59 pm
ਸਭ ਤੋਂ ਪਹਿਲਾਂ, ਮੈਂ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਭਾਈਚਾਰਕ ਉਤਸਵ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦਾ ਇਸ ਗੱਲ ਲਈ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਹੁਣੇ ਆਪਣੇ ਭਾਸ਼ਣ ਵਿੱਚ ਭਾਰਤ-ਮਲੇਸ਼ੀਆ ਦੋਸਤੀ ਦੀ ਵਿਸ਼ਾਲਤਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਇੰਨੇ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਦੌਰਾਨ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕੀਤਾ
February 07th, 03:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾਲੰਪੁਰ ਵਿੱਚ ਇੱਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਨਿੱਘਾ ਸਵਾਗਤ ਸਾਡੇ ਸਾਂਝੇ ਸੱਭਿਆਚਾਰ ਦੀ ਖ਼ੂਬਸੂਰਤ ਵਿਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਪਣੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਸ ਜਸ਼ਨ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਿੱਜੀ ਤੌਰ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ’ਤੇ ਆਏ ਅਤੇ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਸਮਾਗਮ ਵਾਲੀ ਥਾਂ ਤੱਕ ਲੈ ਗਏ। ਸ਼੍ਰੀ ਮੋਦੀ ਨੇ ਕਿਹਾ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਇਹ ਵਿਸ਼ੇਸ਼ ਸੰਕੇਤ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਨੂੰ ਦਰਸਾਉਂਦਾ ਹੈ, ਨਾਲ ਹੀ ਇੱਥੇ ਮੌਜੂਦ ਤੁਹਾਡੇ ਸਾਰਿਆਂ ਲਈ ਉਨ੍ਹਾਂ ਦੇ ਸਤਿਕਾਰ ਨੂੰ ਵੀ ਦਰਸਾਉਂਦਾ ਹੈ।ਕੇਂਦਰੀ ਬਜਟ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
February 01st, 01:38 pm
ਅੱਜ ਦਾ ਬਜਟ ਇਤਿਹਾਸਿਕ ਹੈ, ਇਹ ਦੇਸ਼ ਦੀ ਮਹਿਲਾ ਸ਼ਕਤੀ ਦਾ ਮਜ਼ਬੂਤ ਪ੍ਰਤੀਬਿੰਬ ਦਰਸਾਉਂਦਾ ਹੈ। ਮਹਿਲਾ ਵਿੱਤ ਮੰਤਰੀ ਵਜੋਂ ਵਿੱਚ ਨਿਰਮਲਾ ਜੀ ਨੇ ਲਗਾਤਾਰ ਨੌਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਹ ਬਜਟ ਬੇਅੰਤ ਮੌਕਿਆਂ ਦਾ ਰਾਜ-ਮਾਰਗ ਹੈ। ਇਹ ਬਜਟ ਵਰਤਮਾਨ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਇਹ ਬਜਟ 2047 ਦੇ ਵਿਕਸਿਤ ਭਾਰਤ ਦੀ ਸਾਡੀ ਉੱਚੀ ਉਡਾਣ ਦਾ ਮਜ਼ਬੂਤ ਅਧਾਰ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੇਂਦਰੀ ਬਜਟ 2026 ’ਤੇ ਟਿੱਪਣੀਆਂ
February 01st, 01:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਰਾਹੀਂ ਕੇਂਦਰੀ ਬਜਟ 2026 ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਜਟ ਇਤਿਹਾਸਕ ਹੈ ਅਤੇ ਦੇਸ਼ ਦੀਆਂ ਸਸ਼ਕਤ ਮਹਿਲਾਵਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਨੌਵੀਂ ਵਾਰ ਮਹਿਲਾ ਵਿੱਤ ਮੰਤਰੀ ਵਜੋਂ ਦੇਸ਼ ਦਾ ਬਜਟ ਪੇਸ਼ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਬੇਅੰਤ ਮੌਕਿਆਂ ਦਾ ਮਾਰਗ ਹੈ, ਜੋ ਮੌਜੂਦਾ ਸੁਪਨਿਆਂ ਨੂੰ ਸਾਕਾਰ ਕਰਦਾ ਹੈ ਅਤੇ ਭਾਰਤ ਦੇ ਉੱਜਵਲ ਭਵਿੱਖ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਬਜਟ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਵੱਲ ਭਾਰਤ ਦੀ ਉੱਚੀ ਉਡਾਣ ਦੀ ਨੀਂਹ ਹੈ।ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
January 29th, 10:15 am
ਕੱਲ੍ਹ ਰਾਸ਼ਟਰਪਤੀ ਜੀ ਦਾ ਭਾਸ਼ਣ 140 ਕਰੋੜ ਦੇਸ਼-ਵਾਸੀਆਂ ਦੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਸੀ, 140 ਕਰੋੜ ਦੇਸ਼-ਵਾਸੀਆਂ ਦੇ ਯਤਨਾਂ ਦਾ ਬਿਰਤਾਂਤ ਸੀ ਅਤੇ 140 ਕਰੋੜ ਦੇਸ਼-ਵਾਸੀਆਂ ਅਤੇ ਉਸ ਵਿੱਚ ਵੀ ਜ਼ਿਆਦਾਤਰ ਨੌਜਵਾਨ, ਉਨ੍ਹਾਂ ਦੀਆਂ ਇੱਛਾਵਾਂ ਨੂੰ ਰੇਖਾਂਕਿਤ ਕਰਨ ਦਾ ਬਹੁਤ ਹੀ ਸਟੀਕ ਭਾਸ਼ਣ, ਸਾਰੇ ਸੰਸਦ ਮੈਂਬਰਾਂ ਲਈ ਕਈ ਮਾਰਗ-ਦਰਸ਼ਕ ਗੱਲਾਂ ਵੀ, ਕੱਲ੍ਹ ਮਾਣਯੋਗ ਰਾਸ਼ਟਰਪਤੀ ਜੀ ਨੇ ਸਦਨ ਵਿੱਚ ਸਭ ਦੇ ਸਾਹਮਣੇ ਰੱਖੀਆਂ ਹਨ। ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਅਤੇ 2026 ਦੀ ਸ਼ੁਰੂਆਤ ਵਿੱਚ ਹੀ ਮਾਣਯੋਗ ਰਾਸ਼ਟਰਪਤੀ ਜੀ ਨੇ ਸੰਸਦ ਮੈਂਬਰਾਂ ਤੋਂ ਜੋ ਉਮੀਦਾਂ ਪ੍ਰਗਟਾਈਆਂ ਹਨ, ਉਨ੍ਹਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਰਾਸ਼ਟਰ ਦੇ ਮੁਖੀ ਵਜੋਂ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਮਾਣਯੋਗ ਸੰਸਦ ਮੈਂਬਰਾਂ ਨੇ ਉਸ ਨੂੰ ਗੰਭੀਰਤਾ ਨਾਲ ਹੀ ਲਿਆ ਹੋਵੇਗਾ ਅਤੇ ਇਹ ਸੈਸ਼ਨ ਆਪਣੇ ਆਪ ਵਿੱਚ ਬਹੁਤ ਹੀ ਮਹੱਤਵਪੂਰਨ ਸੈਸ਼ਨ ਹੁੰਦਾ ਹੈ।2026 ਬਜਟ ਸੈਸ਼ਨ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
January 29th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਕੰਪਲੈਕਸ ਵਿੱਚ 2026 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ 140 ਕਰੋੜ ਨਾਗਰਿਕਾਂ ਦੇ ਭਰੋਸੇ ਦਾ ਪ੍ਰਗਟਾਵਾ, ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਬੂਤ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਸਟੀਕ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਸੈਸ਼ਨ ਅਤੇ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਸਾਰੇ ਸੰਸਦ ਮੈਂਬਰਾਂ ਦੇ ਸਾਹਮਣੇ ਕਈ ਮਾਰਗ-ਦਰਸ਼ਕ ਨੁਕਤੇ ਰੱਖੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਮੁਖੀ ਵਜੋਂ ਰਾਸ਼ਟਰਪਤੀ ਵੱਲੋਂ ਸਰਲ ਸ਼ਬਦਾਂ ਵਿੱਚ ਪ੍ਰਗਟਾਈਆਂ ਗਈਆਂ ਉਮੀਦਾਂ ਨੂੰ ਸਾਰੇ ਸੰਸਦ ਮੈਂਬਰਾਂ ਨੇ ਗੰਭੀਰਤਾ ਨਾਲ ਲਿਆ ਹੋਵੇਗਾ, ਜਿਸ ਨਾਲ ਇਹ ਸੈਸ਼ਨ ਬੇਹੱਦ ਅਹਿਮ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਸੈਸ਼ਨ 21ਵੀਂ ਸਦੀ ਦੀ ਪਹਿਲੀ ਤਿਮਾਹੀ ਦੀ ਸਮਾਪਤੀ ਅਤੇ ਦੂਜੀ ਤਿਮਾਹੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਗਲੇ 25 ਸਾਲ ਅਹਿਮ ਹਨ ਅਤੇ ਇਹ ਬਜਟ ਸਦੀ ਦੀ ਦੂਜੀ ਤਿਮਾਹੀ ਦਾ ਪਹਿਲਾ ਬਜਟ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਜੋ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੈ, ਲਗਾਤਾਰ ਨੌਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕਰ ਰਹੀ ਹੈ, ਜੋ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਇੱਕ ਮਾਣਮੱਤਾ ਪਲ ਹੈ।ਸੰਸਦ ਵਿੱਚ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ ਨੇ ਭਾਰਤੀ ਅਰਥਵਿਵਸਥਾ ਅਤੇ ਸਾਡੇ ਦੁਆਰਾ ਕੀਤੇ ਜਾ ਰਹੇ ਸੁਧਾਰਾਂ ਦੀ ਬਹੁਤ ਸਪਸ਼ਟ ਤਸਵੀਰ ਪੇਸ਼ ਕੀਤੀ ਹੈ: ਪ੍ਰਧਾਨ ਮੰਤਰੀ
February 15th, 04:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੇ ਸੰਸਦ ਵਿੱਚ ਦਿੱਤੇ ਗਏ ਭਾਸ਼ਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨਾਲ ਭਾਰਤੀ ਅਰਥਵਿਵਸਥਾ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਸੁਧਾਰ ਕਾਰਜਾਂ ਦੀ ਸਪਸ਼ਟ ਤਸਵੀਰ ਸਾਹਮਣੇ ਆਉਂਦੀ ਹੈ।ਕੇਂਦਰੀ ਬਜਟ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
February 01st, 03:00 pm
ਅੱਜ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਇਹ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਦਾ ਬਜਟ ਹੈ, ਇਹ ਹਰ ਭਾਰਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਅਸੀਂ ਕਈ ਸੈਕਟਰਸ ਨੌਜਵਾਨਾਂ ਦੇ ਲਈ ਖੋਲ੍ਹ ਦਿੱਤੇ ਹਨ। ਆਮ ਨਾਗਰਿਕ, ਵਿਕਸਿਤ ਭਾਰਤ ਦੇ ਮਿਸ਼ਨ ਨੂੰ ਡਰਾਇਵ ਕਰਨ ਵਾਲਾ ਹੈ। ਇਹ ਬਜਟ ਇੱਕ ਫੋਰਸ ਮਲਟੀਪਲੇਅਰ ਹੈ। ਇਹ ਬਜਟ ਸੇਵਿੰਗਸ ਨੂੰ ਵਧਾਏਗਾ, ਇਨਵੈਸਟਮੈਂਟ ਨੂੰ ਵਧਾਏਗਾ, ਕੰਜ਼ੰਪਸ਼ਨ ਨੂੰ ਵਧਾਏਗਾ ਅਤੇ ਗ੍ਰੋਥ ਨੂੰ ਭੀ ਤੇਜ਼ੀ ਨਾਲ ਵਧਾਏਗਾ। ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਜਨਤਾ ਜਨਾਰਦਨ ਦਾ ਬਜਟ, ਪੀਪਲਸ ਦਾ ਬਜਟ, ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਕੇਂਦਰੀ ਬਜਟ 2025-26 'ਤੇ ਟਿੱਪਣੀਆਂ
February 01st, 02:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਕੇਂਦਰੀ ਬਜਟ 2025-26 'ਤੇ ਆਪਣੀਆਂ ਟਿੱਪਣੀਆਂ ਦਿੱਤੀਆਂ। ਭਾਰਤ ਦੇ ਵਿਕਾਸ ਦੀ ਯਾਤਰਾ ਵਿੱਚ ਅੱਜ ਦੇ ਦਿਨ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਜਟ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦਾ ਹੈ ਅਤੇ ਹਰ ਨਾਗਰਿਕ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਲਈ ਕਈ ਖੇਤਰ ਖੋਲ੍ਹੇ ਗਏ ਹਨ, ਅਤੇ ਆਮ ਨਾਗਰਿਕ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਏਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਇੱਕ ਫੋਰਸ ਮਲਟੀਪਲਾਇਰ ਹੈ ਜੋ ਬੱਚਤ, ਨਿਵੇਸ਼, ਖਪਤ ਅਤੇ ਵਿਕਾਸ ਨੂੰ ਅੱਗੇ ਵਧਾਏਗਾ। ਉਨ੍ਹਾਂ ਨੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਉਨ੍ਹਾਂ ਦੀ ਟੀਮ ਨੂੰ ਇਸ 'ਲੋਕਾਂ ਦੇ ਬਜਟ' (ਪੀਪਲਸ ਬਜਟ) ਲਈ ਵਧਾਈ ਦਿੱਤੀ।ਭਾਰਤ ਦੀਆਂ 81% ਕੰਪਨੀਆਂ ਦਾ ਪੀਐੱਮ ਦੀ ਇੰਟਰਨਸ਼ਿਪ ਸਕੀਮ ਨੂੰ ਸਮਰਥਨ: ਨਿਰਮਲਾ ਸੀਤਾਰਮਣ ਨੇ ਇੰਡਸਟ੍ਰੀ ਦੇ ਗੇਮ-ਚੇਂਜਿੰਗ ਸਪੋਰਟ ਦੀ ਸ਼ਲਾਘਾ ਕੀਤੀ
January 17th, 04:34 pm
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਦੀ ਇੰਟਰਨਸ਼ਿਪ ਯੋਜਨਾ ਨੂੰ ਲੈ ਕੇ ਕਾਰਪੋਰੇਟ ਇੰਡੀਆ ਤੋਂ ਮਿਲੇ ਜ਼ਬਰਦਸਤ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਤੇ ਦੇਸ਼ ਦੀ ਅਰਥਵਿਵਸਥਾ ਦੇ ਲਈ ਇਸ ਦੀ ਪਰਿਵਰਤਨਕਾਰੀ ਸਮਰੱਥਾ ਦਾ ਹਵਾਲਾ ਦਿੱਤਾ। ਇਸ ਯੋਜਨਾ ਦੇ ਲਈ ਭਾਰਤੀ ਉਦਯੋਗ ਜਗਤ ਤੋਂ ਮਿਲੇ 81% ਪ੍ਰਭਾਵਸ਼ਾਲੀ ਸਮਰਥਨ ਨੂੰ ਉਜਾਗਰ ਕਰਨ ਵਾਲੀਆਂ ਰਿਪੋਰਟਾਂ 'ਤੇ ਬੋਲਦੇ ਹੋਏ, ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲ ਸਿੱਖਿਆ ਅਤੇ ਰੋਜ਼ਗਾਰ ਦੇ ਦਰਮਿਆਨ ਪਾੜੇ ਨੂੰ ਪੂਰਾ ਕਰੇਗੀ ਅਤੇ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (CSR) ਦੇ ਜ਼ਰੀਏ ਸਕਿੱਲ ਡਿਵੈਲਪਮੈਂਟ ਵਿੱਚ ਸੰਸਕ੍ਰਿਤੀ ਨੂੰ ਹੁਲਾਰਾ ਦੇਵੇਗੀ।ਨਿਰਮਲਾ ਸੀਤਾਰਮਣ ਨੇ ਗ੍ਰਾਮੀਣ ਭਾਰਤ ਵਿੱਚ ਰਿਣ-ਅਧਾਰਿਤ ਖਪਤ ਦੀ ਸ਼ਲਾਘਾ ਕੀਤੀ, ਕਿਹਾ - ਪ੍ਰਧਾਨ ਮੰਤਰੀ ਮੋਦੀ ਨੇ ਗ੍ਰਾਮੀਣ ਗ਼ਰੀਬਾਂ ਨੂੰ ਦੇਸ਼ ਦੀ ਵਿਕਾਸ ਗਾਥਾ ਵਿੱਚ ਹਿੱਸਾ ਲੈਣ ਦੇ ਲਈ ਸਾਧਨ ਦਿੱਤੇ
October 02nd, 09:19 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਵਿੱਤੀ ਸਮਾਵੇਸ਼ਨ ਨੀਤੀਆਂ ਦਾ ਜ਼ੋਰਦਾਰ ਸਮਰਥਨ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਗ੍ਰਾਮੀਣ ਭਾਰਤ ਵਿੱਚ ਰਿਣ-ਅਧਾਰਿਤ ਖਪਤ ਵਿੱਚ ਆਏ ਭਾਰੀ ਵਾਧੇ ਦੀ ਸ਼ਲਾਘਾ ਕੀਤੀ। ਇਸ ਵਾਧੇ ਦਾ ਕ੍ਰੈਡਿਟ ਮੁੱਖ ਤੌਰ 'ਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਦੇ ਤਹਿਤ ਨਵੇਂ ਬੈਂਕ ਖਾਤੇ ਖੋਲ੍ਹਣ ਅਤੇ ਕੰਜ਼ਿਊਮਰ ਫਾਇਨੈਂਸਿੰਗ ਦੀ ਗਹਿਰੀ ਪੈਠ ਨੂੰ ਜਾਂਦਾ ਹੈ, ਜਿਸ ਨੂੰ ਸੀਤਾਰਮਣ ਨੇ ਕ੍ਰਾਂਤੀਕਾਰੀ ਬਦਲਾਅ ਦੱਸਿਆ ਹੈ।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤ ਦੇ ਮੈਨੂਫੈਕਚਰਿੰਗ ਕਮਬੈਕ ਦੀ ਸ਼ਲਾਘਾ ਕੀਤੀ: ਵਿੱਤ ਵਰ੍ਹੇ 23 ਵਿੱਚ ਨੌਕਰੀਆਂ 7.6%, ਤਨਖ਼ਾਹ 5.5% ਅਤੇ ਜੀਵੀਏ 21% ਵਧਿਆ
October 01st, 08:11 pm
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤ ਵਰ੍ਹੇ 2023 ‘ਚ ਮੈਨੂਫੈਕਚਰਿੰਗ ਸੈਕਟਰ ਵਿੱਚ ਨੌਕਰੀਆਂ ਅਤੇ ਸ਼੍ਰਮਿਕਾਂ ਦੀਆਂ ਤਨਖ਼ਾਹ ਵਿੱਚ ਹਾਲ ਹੀ ਵਿੱਚ ਦਰਜ ਕੀਤੇ ਗਏ ਜ਼ਿਕਰਯੋਗ ਵਾਧੇ ਦੀ ਸ਼ਲਾਘਾ ਕੀਤੀ। ਇੱਕ ਸਰਕਾਰੀ ਸਰਵੇਖਣ ਦੇ ਅਨੁਸਾਰ, ਵਿੱਤ ਵਰ੍ਹੇ 2023 ਵਿੱਚ ਮੈਨੂਫੈਕਚਰਿੰਗ ਖੇਤਰ ਵਿੱਚ ਨੌਕਰੀਆਂ ‘ਚ 7.6% ਦਾ ਵਾਧਾ ਹੋਇਆ ਹੈ ਅਤੇ ਤਨਖ਼ਾਹ ਵਿੱਚ 5.5% ਦਾ ਵਾਧਾ ਦੇਖਿਆ ਗਿਆ ਹੈ।Viksit Bharat Ambassador Campus Dialogue, Chennai at VELS University
April 02nd, 05:30 pm
The Viksit Bharat Ambassador Campus Dialogue was held at VELS University in Chennai. Over 1,000 students from perse s and more than 20 entrepreneurs, professionals, and actors from the city attended the event. Notable attendees included representatives from FICCI, FLO, EO, and YPO.ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਦੇ ਸੰਬੋਧਨ) ਦਾ ਮੂਲ-ਪਾਠ
January 31st, 10:45 am
ਇਸ ਨਵੇਂ ਸੰਸਦ ਭਵਨ ਵਿੱਚ ਜੋ ਪਹਿਲਾ ਸੈਸ਼ਨ ਹੋਇਆ ਸੀ, ਉਸ ਦੇ ਅਖੀਰ ਵਿੱਚ ਇਸ ਸੰਸਦ ਨੇ ਇੱਕ ਬਹੁਤ ਹੀ ਗਰਿਮਾਪੂਰਨ ਫ਼ੈਸਲਾ ਲਿਆ ਸੀ, ਅਤੇ ਉਹ ਫ਼ੈਸਲਾ ਸੀ- ਨਾਰੀ ਸ਼ਕਤੀ ਵੰਦਨ ਅਧਿਨਿਯਮ। ਅਤੇ ਉਸ ਦੇ ਬਾਅਦ 26 ਜਨਵਰੀ ਨੂੰ ਭੀ ਅਸੀਂ ਦੇਖਿਆ, ਕਿਸ ਪ੍ਰਕਾਰ ਨਾਲ ਦੇਸ਼ ਨੇ ਕਰਤਵਯ ਪਥ ‘ਤੇ ਨਾਰੀ ਸ਼ਕਤੀ ਦੀ ਸਮਰੱਥਾ ਨੂੰ, ਨਾਰੀ ਸ਼ਕਤੀ ਦੇ ਸ਼ੌਰਯ ਨੂੰ, ਨਾਰੀ ਸ਼ਕਤੀ ਦੇ ਸੰਕਲਪ ਦੀ ਸ਼ਕਤੀ ਨੂੰ ਅਨੁਭਵ ਕੀਤਾ। ਅਤੇ ਅੱਜ ਬਜਟ ਸੈਸ਼ਨ ਦਾ ਅਰੰਭ ਹੋ ਰਿਹਾ ਹੈ, ਤਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੇ ਮਾਰਗਦਰਸ਼ਨ ਅਤੇ ਕੱਲ੍ਹ ਨਿਰਮਲਾ ਸੀਤਾਰਮਣ ਜੀ ਦੁਆਰਾ Interim Budget ਇੱਕ ਪ੍ਰਕਾਰ ਨਾਲ ਇਹ ਨਾਰੀ ਸ਼ਕਤੀ ਦੇ ਸਾਖਿਆਤਕਾਰ ਦਾ ਪਰਵ (ਪੁਰਬ) ਹੈ।ਪ੍ਰਧਾਨ ਮੰਤਰੀ ਨੇ ਸੰਸਦ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ
January 31st, 10:30 am
ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਯਾਦ ਕੀਤਾ ਅਤੇ ਪਹਿਲੇ ਸੈਸ਼ਨ ਵਿੱਚ ਲਏ ਗਏ ਮਹੱਤਵਪੂਰਨ ਨਿਰਣੇ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਕਿਹਾ, “ਨਾਰੀ ਸ਼ਕਤੀ ਵੰਦਨ ਅਧਿਨਿਯਮ (Women Empowerment and Adulation Act) ਦਾ ਪਾਸ ਹੋਣਾ ਸਾਡੇ ਦੇਸ਼ ਦੇ ਲਈ ਇੱਕ ਮਹੱਤਵਪੂਰਨ ਖਿਣ ਹੈ।” 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਾਰੀ ਸ਼ਕਤੀ (Nari Shakti) ਦੀ ਤਾਕਤ, ਵੀਰਤਾ ਅਤੇ ਦ੍ਰਿੜ੍ਹ ਸੰਕਲਪ ਨੂੰ ਦੇਸ਼ ਨੇ ਗਲੇ ਲਗਾਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਅੰਤ੍ਰਿਮ ਬਜਟ ਪੇਸ਼ ਕੀਤੇ ਜਾਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਇਸ ਨੂੰ ਮਹਿਲਾ ਸਸ਼ਕਤੀਕਰਣ ਦੇ ਲਈ ਆਨੰਦ ਦੇਣ ਵਾਲੇ ਵਿਸ਼ੇਸ਼ ਦਿਨ ਦਾ ਪ੍ਰਤੀਕ ਦੱਸਿਆ।ਕੇਂਦਰੀ ਬਜਟ 2023 ’ਤੇ ਪ੍ਰਧਾਨ ਮੰਤਰੀ ਦੇ ਟਿੱਪਣੀਆਂ ਦਾ ਮੂਲ-ਪਾਠ
February 01st, 02:01 pm
ਅੰਮ੍ਰਿਤਕਾਲ ਦਾ ਇਹ ਪਹਿਲਾ ਬਜਟ ਵਿਕਸਿਤ ਭਾਰਤ ਦੇ ਵਿਰਾਟ ਸੰਕਲਪ ਨੂੰ ਪੂਰਾ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਦਾ ਨਿਰਮਾਣ ਕਰੇਗਾ। ਇਹ ਬਜਟ ਵੰਚਿਤਾਂ ਨੂੰ ਵਰੀਅਤਾ (ਪਹਿਲਾ ਤਰਜੀਹ) ਦਿੰਦਾ ਹੈ। ਇਹ ਬਜਟ ਅੱਜ ਦੀ Aspirational Society- ਪਿੰਡ - ਗ਼ਰੀਬ, ਕਿਸਾਨ, ਮੱਧ ਵਰਗ, ਸਭ ਦੇ ਸੁਪਨਿਆਂ ਨੂੰ ਪੂਰਾ ਕਰੇਗਾ।ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ: ਪ੍ਰਧਾਨ ਮੰਤਰੀ
February 01st, 02:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਪਹਿਲੇ ਬਜਟ ਨੇ ਇੱਕ ਵਿਕਸਿਤ ਭਾਰਤ ਦੀਆਂ ਆਸਾਂ-ਉਮੀਦਾਂ ਅਤੇ ਸੰਕਲਪਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਅਧਾਰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਵੰਚਿਤ ਲੋਕਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਅਤੇ ਖਾਹਿਸ਼ੀ ਸਮਾਜ, ਗ਼ਰੀਬਾਂ, ਪਿੰਡਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।