ਪ੍ਰਧਾਨ ਮੰਤਰੀ ਮੋਦੀ 15 ਤੋਂ 19 ਜੂਨ ਤੱਕ ਸਾਈਪ੍ਰਸ ਗਣਰਾਜ, ਕੈਨੇਡਾ ਅਤੇ ਕਰੋਸ਼ੀਆ ਦਾ ਦੌਰਾ ਕਰਨਗੇ

June 14th, 11:58 am

ਪ੍ਰਧਾਨ ਮੰਤਰੀ ਮੋਦੀ 15-16 ਜੂਨ ਨੂੰ ਸਾਈਪ੍ਰਸ, 16-17 ਜੂਨ ਨੂੰ ਜੀ7 ਸਮਿਟ ਦੇ ਲਈ ਕੈਨੇਡਾ ਅਤੇ 18 ਜੂਨ ਨੂੰ ਕਰੋਸ਼ੀਆ ਜਾਣਗੇ। ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਦੇ ਰਾਸ਼ਟਰਪਤੀ ਕ੍ਰਿਸਟੋਡੌਲਾਇਡਜ਼ (Christodoulides) ਨਾਲ ਗੱਲਬਾਤ ਕਰਨਗੇ ਅਤੇ ਲਿਮਾਸੋਲ ਵਿੱਚ ਬਿਜ਼ਨਸ ਲੀਡਰਸ ਨੂੰ ਸੰਬੋਧਨ ਕਰਨਗੇ। ਬਾਅਦ ਵਿੱਚ ਕੈਨੇਡਾ ਵਿੱਚ, ਜੀ7 ਸਮਿਟ ਵਿੱਚ, ਪ੍ਰਧਾਨ ਮੰਤਰੀ ਮੋਦੀ ਜੀ7 ਦੇਸ਼ਾਂ ਦੇ ਨੇਤਾਵਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਕਰੋਸ਼ੀਆ ਵਿੱਚ, ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਪਲੇਨਕੋਵਿਕ (Plenković) ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਕ੍ਰੋਸ਼ੀਆ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ (Zoran Milanović) ਨਾਲ ਮੁਲਾਕਾਤ ਕਰਨਗੇ।