ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

February 27th, 08:30 pm

ਤੁਸੀਂ ਸਾਰੇ ਰਾਈਜ਼ਿੰਗ ਭਾਰਤ ਦੀ ਚਰਚਾ ਕਰ ਰਹੇ ਹੋ। ਅਤੇ ਇਸ ਵਿੱਚ ਅੰਦਰੂਨੀ ਤਾਕਤ ’ਤੇ ਤੁਹਾਡਾ ਜ਼ੋਰ ਹੈ, ਯਾਨੀ ਸਧਾਰਨ ਸ਼ਬਦਾਂ ਵਿੱਚ ਕਹਾਂ, ਤਾਂ ਦੇਸ਼ ਦੀ ਆਪਣੀ ਖ਼ੁਦ ਦੀ ਸਮਰੱਥਾ ’ਤੇ ਤੁਹਾਡਾ ਫੋਕਸ ਹੈ। ਅਤੇ ਸਾਡੇ ਇੱਥੇ ਤਾਂ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ - ਤਤ ਤਵਮ ਅਸਿ! ਯਾਨੀ ਜਿਸ ਬ੍ਰਹਮ ਦੀ ਖੋਜ ਵਿੱਚ ਅਸੀਂ ਨਿਕਲੇ ਹਾਂ, ਉਹ ਅਸੀਂ ਹੀ ਹਾਂ, ਉਹ ਸਾਡੇ ਅੰਦਰ ਹੀ ਹੈ। ਜੋ ਤਾਕਤ ਸਾਡੇ ਅੰਦਰ ਹੈ ਉਸਨੂੰ ਅਸੀਂ ਪਹਿਚਾਨਣਾ ਹੈ। ਬੀਤੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਉਹੀ ਤਾਕਤ ਪਹਿਚਾਣੀ ਹੈ ਅਤੇ ਇਸ ਤਾਕਤ ਨੂੰ ਸਸ਼ਕਤ ਕਰਨ ਲਈ ਅੱਜ ਦੇਸ਼ ਲਗਾਤਾਰ ਯਤਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ

February 27th, 08:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ “ਅੰਦਰੂਨੀ ਤਾਕਤ (ਆਪਣੀ ਤਾਕਤ)” ਦੇ ਵਿਸ਼ੇ 'ਤੇ ਕੇਂਦ੍ਰਿਤ ਵਿਚਾਰ ਰੱਖੇ। ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਯਾਤਰਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮਰੱਥਾ ਨੂੰ ਮੁੜ ਪ੍ਰਾਪਤ ਕਰਨ, ਆਰਥਿਕ ਸਵੈ-ਨਿਰਭਰਤਾ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਤੈਅ ਕੀਤੇ ਗਏ ਰੋਡਮੈਪ ’ਤੇ ਵਿਸਤਾਰ ਨਾਲ ਚਰਚਾ ਕੀਤੀ।