ਪ੍ਰਧਾਨ ਮੰਤਰੀ 15 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

ਪ੍ਰਧਾਨ ਮੰਤਰੀ 15 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ

January 13th, 11:16 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 15 ਜਨਵਰੀ ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 10:30 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਨੇਵਲ ਡੌਕਯਾਰਡ ਵਿੱਚ ਤਿੰਨ ਫਰੰਟਲਾਈਨ ਨੇਵਲ ਜੰਗੀ ਜਹਾਜ਼ (combatants) ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ ਦੁਪਹਿਰ 3:30 ਵਜੇ ਉਹ ਨਵੀ ਮੁੰਬਈ ਦੇ ਖਾਰਘਰ ਵਿੱਚ ਇਸਕੌਨ ਮੰਦਿਰ ਦਾ ਉਦਘਾਟਨ ਕਰਨਗੇ।