ਕੇਂਦਰੀ ਕੈਬਨਿਟ ਨੇ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਨਾਲ ਹਾਈਬ੍ਰਿਡ ਐਨੁਇਟੀ ਮਾਡਲ ‘ਤੇ ਉੱਤਰ ਪ੍ਰਦੇਸ਼ ਵਿੱਚ ਵਰੁਣ ਨਦੀ ਤੱਟ ਅਤੇ ਉਸ ਦੇ ਰੈਂਪ/ਲੂਬ ਦੇ ਨਾਲ6/4 ਲੇਨ ਦੇ ਐਲੀਵੇਟਿਡ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ
July 15th, 04:47 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਭੀੜ-ਭੜੱਕਾ ਘੱਟ ਕਰਨ ਲਈ ਵਰੁਣਾ ਨਦੀ ਦੇ ਕਿਨਾਰੇ ਐੱਨਐੱਚ-31 ਅਤੇ ਵਾਰਾਣਸੀ ਰਿੰਗ ਰੋਡ ਨੂੰ ਜੋੜਨ ਵਾਲੇ 43.218 ਕਿਲੋਮੀਟਰ ਦੇ ਲਿੰਕ/ਕਨੈਕਟਰ ਕੌਰੀਡੋਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 6/4-ਲੇਨ ਦਾ ਜ਼ਿਆਦਾਤਰ ਐਲੀਵੇਟਿਡ ਕੌਰੀਡੋਰ ਹੈ, ਜਿਸ ਵਿੱਚ ਮੇਨ ਕੈਰੇਜਵੇਅ, ਫਲਾਈਓਵਰ, ਲੂਪ, ਰੈਂਪ ਅਤੇ ਸਰਵਿਸ ਰੋਡ ਸ਼ਾਮਲ ਹਨ। ਇਸ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਹਾਈਬ੍ਰਿਡ ਐਨੂਅਿਟੀ ਮਾਡਲ (ਐੱਚਏਐੱਮ) ਦੇ ਤਹਿਤ 10,998.32 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ 'ਤੇ ਲਾਗੂ ਕਰੇਗੀ। ਇਸ ਵਿੱਚ 4,565.33 ਕਰੋੜ ਰੁਪਏ ਦੀ ਸਿਵਲ ਕੰਸਟ੍ਰਕਸ਼ਨ ਲਾਗਤ ਅਤੇ 934.91 ਕਰੋੜ ਰੁਪਏ ਦੀ ਜ਼ਮੀਨ ਐਕਵਾਇਰ ਲਾਗਤ ਸ਼ਾਮਲ ਹੈ।ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ NH-34 (ਕਾਨਪੁਰ-ਕਬਰਾਈ ਸੈਕਸ਼ਨ) ਦੇ 4/6-ਲੇਨ ਵਾਲੇ ਐਕਸੈੱਸ- ਕੰਟ੍ਰੋਲਡ ਸੈਕਸ਼ਨ ਦੇ ਨਿਰਮਾਣ ਨੂੰ BOT (ਟੋਲ) ਮੋਡ 'ਤੇ 7145.14 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਮਨਜ਼ੂਰੀ ਦਿੱਤੀ
July 01st, 03:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਰਾਸ਼ਟਰੀ ਰਾਜਮਾਰਗ (ਓ) ਪ੍ਰੋਗਰਾਮ ਅਧੀਨ ਭੋਪਾਲ-ਕਾਨਪੁਰ ਆਰਥਿਕ ਕੌਰੀਡੋਰ ਦੇ ਇੱਕ ਮਹੱਤਵਪੂਰਨ ਸੈਕਸ਼ਨ ਵਜੋਂ 117.7 ਕਿਲੋਮੀਟਰ ਲੰਬੇ ਕਾਨਪੁਰ-ਕਬਰਾਈ ਐਕਸੈੱਸ-ਕੰਟ੍ਰੋਲਡ ਗ੍ਰੀਨਫੀਲਡ ਹਾਈਵੇਅ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਚਾਰ-ਲੇਨ ਦਾ ਐਕਸੈੱਸ-ਕੰਟ੍ਰੋਲਡ ਕੌਰੀਡੋਰ ਹੈ ਜਿਸ ਵਿੱਚ ਭਵਿੱਖ ਵਿੱਚ ਛੇ ਲੇਨ ਤੱਕ ਵਿਸਥਾਰ ਕਰਨ ਦੀ ਵਿਵਸਥਾ ਵੀ ਹੈ। 7,145.14 ਕਰੋੜ ਰੁਪਏ ਦੀ ਅਨੁਮਾਨਿਤ ਕੁੱਲ ਪੂੰਜੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਰਾਜਮਾਰਗ ਅਥਾਰਿਟੀ (NHAI) ਦੁਆਰਾ BOT (ਟੋਲ) ਮੋਡ 'ਤੇ ਲਾਗੂ ਕੀਤਾ ਜਾਵੇਗਾ, ਨਾਲ ਹੀ NH-34 ਦੇ ਮੌਜੂਦਾ ਕਾਨਪੁਰ-ਕਬਰਾਈ ਸੈਕਸ਼ਨ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਕੀਤਾ ਜਾਵੇਗਾ।