ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗ-19 ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਹਾਈਬ੍ਰਿਡ ਐਨੂਇਟੀ ਮਾਡਲ ‘ਤੇ 14447.64 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ 6 ਲੇਨ ਵਾਲੇ ਗ੍ਰੀਨਫੀਲਡ ਐਲੀਵੇਟਿਡ ਕੌਰੀਡੋਰ, ਰੈਂਪ/ਲੂਪ ਅਤੇ ਫੁੱਟ ਓਵਰ ਬ੍ਰਿਜ ਦੇ ਵਿਕਾਸ ਨੂੰ ਐੱਨਐੱਚ (ਓ) ਦੇ ਤਹਿਤ ਮਨਜ਼ੂਰੀ ਦਿੱਤੀ
July 15th, 04:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਆਰਥਿਕ ਮਾਮਲੇ ਦੀ ਕਮੇਟੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਵਿੱਚ ਆਵਾਜਾਈ ਦੀ ਭੀੜ ਘੱਟ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਰਾਜਮਾਰਗ-19 (ਐੱਨਐੱਚ-19) ਅਤੇ ਵਾਰਾਣਸੀ ਰਿੰਗ ਰੋਡ ਦਰਮਿਆਨ ਗੰਗਾ ਨਦੀ ਦੇ ਕਿਨਾਰੇ ਕਨੈਕਟੀਵਿਟੀ ਦੇ ਨਾਲ ਇੱਕ ਲਿੰਕ/ਕਨੈਕਟਰ ਕੌਰੀਡੋਰ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। 46.039 ਕਿਲੋਮੀਟਰ ਲੰਬੇ ਇਸ ਪ੍ਰੋਜੈਕਟ ਵਿੱਚ 6 ਲੇਨ ਦਾ ਐਲੀਵੇਟਿਡ ਮੇਨ ਕੈਰੀਜਵੇ, ਇੱਕ ਪ੍ਰਤਿਸ਼ਠਿਤ ਕੇਬਲ-ਸਟੇਅ ਬ੍ਰਿਜ, ਇੱਕ ਐਕਸਟਰਾਡੋਜ਼ਡ ਫੁੱਟ ਓਵਰ ਬ੍ਰਿਜ-ਕਮ-ਮੇਜਰ ਬ੍ਰਿਜ, ਲੂਪ, ਰੈਂਪ, ਲਿੰਕ ਰੋਡ ਅਤੇ ਸਰਵਿਸ ਰੋਡ ਸ਼ਾਮਲ ਹਨ। ਇਹ ਪ੍ਰੋਜੈਕਟ ਹਾਈਬ੍ਰਿਡ ਐਨੁਇਟੀ ਮਾਡਲ (ਐੱਚਐੱਮ) ਦੇ ਤਹਿਤ ਕੁੱਲ 14,447.64 ਕਰੋੜ ਰੁਪਏ ਦੀ ਪੂੰਜੀ ਲਾਗਤ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਵਿੱਚ 6,037.85 ਕਰੋੜ ਰੁਪਏ ਦੇ ਸਿਵਿਲ ਨਿਰਮਾਣ ਲਾਗਤ (ਯੂਟੀਲਿਟੀ ਸ਼ਿਫਟਿੰਗ ਸਮੇਤ, ਜੀਐੱਸਟੀ ਨੂੰ ਛੱਡ ਕੇ) ਅਤੇ ਐੱਨਐੱਚ (ਓ) ਦੇ ਤਹਿਤ 541.11 ਕਰੋੜ ਰੁਪਏ ਦੀ ਜ਼ਮੀਨ ਪ੍ਰਾਪਤੀ ਲਾਗਤ ਸ਼ਾਮਲ ਹੈ।ਪ੍ਰਧਾਨ ਮੰਤਰੀ 28-29 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
April 26th, 03:46 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28-29 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। 28 ਅਪ੍ਰੈਲ ਨੂੰ ਸ਼ਾਮ 5 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਮਹਿਲਾ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਉਹ ਲਗਭਗ ₹6,350 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।