ਨਵਾ ਰਾਏਪੁਰ ਵਿਖੇ ਛੱਤੀਸਗੜ੍ਹ ਰਜਤ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

November 01st, 03:30 pm

ਛੱਤੀਸਗੜ੍ਹ ਦੇ ਸਿਲਵਰ ਜੁਬਲੀ ਸਮਾਰੋਹ ਵਿੱਚ ਛੱਤੀਸਗੜ੍ਹੀਆ ਭਰਾਵਾਂ-ਭੈਣਾਂ ਦੇ ਨਾਲ-ਨਾਲ ਸਹਿਭਾਗੀ ਬਣਨਾ ਮੇਰੇ ਲਈ ਸੁਭਾਗ ਦੀ ਗੱਲ ਹੈ। ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਰੂਪ ਵਿੱਚ ਛੱਤੀਸਗੜ੍ਹ ਰਾਜ ਗਠਨ ਤੋਂ ਪਹਿਲਾਂ ਦਾ ਦੌਰ ਵੀ ਦੇਖਿਆ ਹੈ ਅਤੇ ਬੀਤੇ 25 ਸਾਲ ਵਿੱਚ ਸਫ਼ਰ ਦਾ ਗਵਾਹ ਵੀ ਰਿਹਾ ਹਾਂ। ਇਸ ਲਈ, ਇਸ ਸ਼ਾਨਦਾਰ ਪਲ ਦਾ ਹਿੱਸਾ ਬਣਨਾ ਮੇਰੇ ਲਈ ਵੀ ਇੱਕ ਸ਼ਾਨਦਾਰ ਅਹਿਸਾਸ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਜਤ ਮਹੋਤਸਵ ਨੂੰ ਸੰਬੋਧਨ ਕੀਤਾ

November 01st, 03:26 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਰਾਜ ਦੇ ਗਠਨ ਦੇ 25 ਸਾਲ ਪੂਰੇ ਹੋਣ ਮੌਕੇ ਅੱਜ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਰਜਤ ਮਹੋਤਸਵ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੜਕ, ਉਦਯੋਗ, ਸਿਹਤ-ਸੰਭਾਲ ਅਤੇ ਊਰਜਾ ਵਰਗੇ ਪ੍ਰਮੁੱਖ ਖੇਤਰਾਂ ਨਾਲ ਜੁੜੇ 14,260 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਅਤੇ ਪਰਿਵਰਤਨਕਾਰੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ ਨਮਸਕਾਰ ਕਰਦਿਆਂ ਕਿਹਾ ਕਿ ਅੱਜ ਛੱਤੀਸਗੜ੍ਹ ਰਾਜ ਦੇ ਗਠਨ ਨੂੰ 25 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਛੱਤੀਸਗੜ੍ਹ ਦੇ ਸਾਰੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਕਰਨਾਟਕ ਦੇ ਬੰਗਲੁਰੂ ਵਿੱਚ ਵਿਭਿੰਨ ਮੈਟਰੋ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 10th, 01:30 pm

ਕਰਨਾਟਕ ਦੇ ਗਵਰਨਰਰ ਸ਼੍ਰੀ ਥਾਵਰ ਚੰਦ ਗਹਿਲੋਤ ਜੀ, ਮੁੱਖ ਮੰਤਰੀ ਸਿੱਧਾਰਮਈਆ ਜੀ, ਕੇਂਦਰ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਖੱਟਰ ਜੀ, ਐੱਚ.ਡੀ. ਕੁਮਾਰਸਵਾਮੀ ਜੀ, ਅਸ਼ਵਿਨੀ ਵੈਸ਼ਣਵ ਜੀ, ਵੀ. ਸੋਮੰਨਾ ਜੀ, ਸੁਸ਼੍ਰੀ ਸ਼ੋਭਾ ਜੀ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਜੀ, ਕਰਨਾਟਕ ਸਰਕਾਰ ਦੇ ਮੰਤਰੀ ਬੀ. ਸੁਰੇਸ਼ ਜੀ, ਵਿਰੋਧੀ ਧਿਰ ਦੇ ਨੇਤਾ ਆਰ ਅਸ਼ੋਕ ਜੀ, ਸਾਂਸਦ ਤੇਜਸਵੀ ਸੂਰਯਾ ਜੀ, ਡਾਕਟਰ ਮੰਜੂਨਾਥ ਜੀ, MLA ਵਿਜੈਂਦਰ ਯੇਡਿਯੁਰੱਪਾ ਜੀ, ਅਤੇ ਕਰਨਾਟਕ ਦੇ ਮੇਰੇ ਭਾਈਓ ਅਤੇ ਭੈਣੋਂ,

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਲਗਭਗ 22,800 ਕਰੋੜ ਰੁਪਏ ਦੇ ਮੈਟਰੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

August 10th, 01:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਲਗਭਗ 7,160 ਕਰੋੜ ਰੁਪਏ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Yellow Line of Bangalore Metro) ਦਾ ਉਦਘਾਟਨ ਅਤੇ 15,160 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਫੇਜ਼-3 ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬੰਗਲੁਰੂ ਦੇ ਕੇਐੱਸਆਰ ਰੇਲਵੇ ਸਟੇਸ਼ਨ (KSR Railway Station) ‘ਤੇ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੀ ਧਰਤੀ ‘ਤੇ ਕਦਮ ਰੱਖਦੇ ਹੀ ਉਨ੍ਹਾਂ ਨੂੰ ਇੱਕ ਅਲੱਗ ਆਤਮੀਅਤਾ ਦਾ ਅਹਿਸਾਸ ਹੋਇਆ। ਕਰਨਾਟਕ ਦਾ ਸਮ੍ਰਿੱਧ ਸੱਭਿਆਚਾਰ, ਇੱਥੋਂ ਦੇ ਲੋਕਾਂ ਦੇ ਸਨੇਹ ਅਤੇ ਹਿਰਦੇ ਨੂੰ ਗਹਿਰਾਈ ਨਾਲ ਛੂਹ ਲੈਣ ਵਾਲੀ ਕੰਨੜ ਭਾਸ਼ਾ ਦੀ ਮਧੁਰਤਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਬੰਗਲੁਰੂ ਦੀ ਅਧਿਸ਼ਠਾਤਰੀ ਦੇਵੀ ਅੰਨੰਮਾ ਥਾਯੀ (Bengaluru’s presiding deity, Annamma Thayi) ਦੇ ਚਰਨਾਂ ਵਿੱਚ ਸ਼ਰਧਾ ਸੁਮਨ ਅਰਪਿਤ ਕੀਤੇ। ਇਹ ਯਾਦ ਕਰਦੇ ਹੋਏ ਕਿ ਸਦੀਆਂ ਪਹਿਲੇ, ਨਾਦਪ੍ਰਭੁ ਕੇਂਪੇਗੌੜਾ (Nadaprabhu Kempegowda) ਨੇ ਬੰਗਲੁਰੂ ਸ਼ਹਿਰ ਦੀ ਨੀਂਹ ਰੱਖੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਪੇਗੌੜਾ (Kempegowda) ਨੇ ਇੱਕ ਐਸੇ ਸ਼ਹਿਰ ਦੀ ਕਲਪਨਾ ਕੀਤੀ ਸੀ ਜੋ ਪਰੰਪਰਾਵਾਂ ਨਾਲ ਓਤਪ੍ਰੋਤ ਹੋਵੇ ਅਤੇ ਉੱਨਤੀ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ। ਪ੍ਰਧਾਨ ਮੰਤਰੀ ਨੇ ਕਿਹਾ, “ਬੰਗਲੁਰੂ ਨੇ ਹਮੇਸ਼ਾ ਉਸ ਭਾਵਨਾ ਨੂੰ ਜੀਵਿਆ ਹੈ ਅਤੇ ਉਸ ਨੂੰ ਸੰਜੋਇਆ ਹੈ ਅਤੇ ਅੱਜ, ਬੰਗਲੁਰੂ ਉਸੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ।”

ਕੇਂਦਰੀ ਕੈਬਨਿਟ ਨੇ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 574 ਕਿਲੋਮੀਟਰ ਦਾ ਵਾਧਾ ਕਰਦੇ ਹੋਏ ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਓਡੀਸ਼ਾ ਅਤੇ ਝਾਰਖੰਡ ਰਾਜਾਂ ਦੇ 13 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਚਾਰ ਮਲਟੀਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ

July 31st, 03:13 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਰੇਲਵੇ ਮੰਤਰਾਲੇ ਦੇ ਕੁੱਲ 11,169 ਕਰੋੜ ਰੁਪਏ (ਲਗਭਗ) ਲਾਗਤ ਵਾਲੇ ਚਾਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:

ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

April 14th, 11:00 am

ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ

April 14th, 10:16 am

ਹਵਾਈ ਯਾਤਰਾ ਨੂੰ ਸਾਰਿਆਂ ਦੇ ਲਈ ਸੁਰੱਖਿਅਤ, ਕਿਫਾਇਤੀ ਅਤੇ ਸੁਲਭ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਹਿਸਾਰ ਵਿੱਚ ਮਹਾਰਾਜਾ ਅਗ੍ਰਸੇਨ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ, ਜਿਸ ‘ਤੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ। ਉਪਸਥਿਤ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਤਾਕਤ, ਖੇਡ ਭਾਵਨਾ ਅਤੇ ਭਾਈਚਾਰੇ ਨੂੰ ਰਾਜ ਦੀ ਪਹਿਚਾਣ ਦੇ ਰੂਪ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਵਿਅਸਤ ਫਸਲ ਦੇ ਮੌਸਮ ਦੌਰਾਨ ਅਸ਼ੀਰਵਾਦ ਦੇਣ ਦੇ ਲਈ ਵੱਡੀ ਸੰਖਿਆ ਵਿੱਚ ਉਪਸਥਿਤ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਨਾਗਪੁਰ ਵਿੱਚ ਦੀਕਸ਼ਾਭੂਮੀ (Deekshabhoomi) ਦੀ ਯਾਤਰਾ ਦੌਰਾਨ ਡਾ. ਬਾਬਾਸਾਹੇਬ ਅੰਬੇਡਕਰ ਦੇ ਦ੍ਰਿਸ਼ਟੀਕੋਣ ਦੇ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

March 30th, 12:02 pm

ਨਾਗਪੁਰ ਵਿੱਚ ਦੀਕਸ਼ਾਭੂਮੀ (Deekshabhoomi) ਦੀ ਸਮਾਜਿਕ ਨਿਆਂ ਅਤੇ ਦਲਿਤਾਂ ਨੂੰ ਸਸ਼ਕਤ ਬਣਾਉਣ (empowering the downtrodden) ਦੇ ਪ੍ਰਤੀਕ ਦੇ ਰੂਪ ਵਿੱਚ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਬਾਬਾਸਾਹੇਬ ਅੰਬੇਡਕਰ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਕਰਨ ਦੇ ਲਈ ਹੋਰ ਭੀ ਅਧਿਕ ਮਿਹਨਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

Our youth, imbued with the spirit of nation-building, are moving ahead towards the goal of Viksit Bharat by 2047: PM Modi in Nagpur

March 30th, 11:53 am

PM Modi laid the foundation stone of Madhav Netralaya Premium Centre in Nagpur, emphasizing its role in quality eye care. He highlighted India’s healthcare strides, including Ayushman Bharat, Jan Aushadhi Kendras and AIIMS expansion. He also paid tribute to Dr. Hedgewar and Pujya Guruji, acknowledging their impact on India’s cultural and social consciousness.

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ

March 30th, 11:52 am

ਪ੍ਰਧਾਨ ਮੰਤਰੀ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਚੇਤਰ ਸ਼ੁਕਲ ਪ੍ਰਤਿਪਦਾ (Chaitra Shukla Pratipada) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਇਹ ਪਵਿੱਤਰ ਨਵਰਾਤ੍ਰਿਆਂ ਦੇ ਉਤਸਵ (Navratri festival) ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਜ ਗੁੜੀ ਪੜਵਾ, ਉਗਾਦਿ ਅਤੇ ਨਵਰੇਹ (Gudi Padwa, Ugadi, and Navreh) ਜਿਹੇ ਤਿਉਹਾਰ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿਉਂਕਿ ਇਸੇ ਦਿਨ ਭਗਵਾਨ ਝੂਲੇਲਾਲ ਅਤੇ ਗੁਰੂ ਅੰਗਦ ਦੇਵ ਜੀ ਦੀ ਜਨਮ ਵਰ੍ਹੇਗੰਢ (birth anniversaries of Bhagwan Jhulelal and Guru Angad Dev) ਭੀ ਹੈ। ਉਨ੍ਹਾਂ ਨੇ ਇਸ ਅਵਸਰ ਨੂੰ ਪ੍ਰੇਰਣਾਦਾਈ ਡਾ. ਕੇ ਬੀ ਹੇਡਗੇਵਾਰ ਦੀ ਜਯੰਤੀ ਅਤੇ ਰਾਸ਼ਟਰੀਯ ਸਵਯੰਸੇਵਕ ਸੰਘ (ਆਰਐੱਸਐੱਸ- RSS) ਦੀ ਸ਼ਾਨਦਾਰ ਯਾਤਰਾ ਦੇ ਸ਼ਤਾਬਦੀ ਵਰ੍ਹੇ ਦੇ ਰੂਪ ਵਿੱਚ ਭੀ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਮਹੱਤਵਪੂਰਨ ਦਿਨ ‘ਤੇ ਡਾ. ਹੇਡਗੇਵਾਰ ਅਤੇ ਸ਼੍ਰੀ ਗੋਲਵਲਕਰ ਗੁਰੂਜੀ (Dr. Hedgewar and Shri Golwalkar Guruji) ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮ੍ਰਿਤੀ ਮੰਦਿਰ (Smruti Mandir) ਜਾਣ ‘ਤੇ ਆਪਣਾ ਸਨਮਾਨ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਨਾਗਪੁਰ ਵਿੱਚ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ

March 30th, 11:48 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਦੇ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ। ਆਪਣੇ ਦੌਰੇ ਦੇ ਦੌਰਾਨ, ਉਨ੍ਹਾਂ ਨੇ ਡਾ. ਕੇ. ਬੀ. ਹੇਡਗੇਵਾਰ ਅਤੇ ਸ਼੍ਰੀ ਐੱਮ.ਐੱਸ. ਗੋਲਵਲਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ

March 28th, 02:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਮਾਰਚ ਨੂੰ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦਾ ਦੌਰਾਨ ਕਰਨਗੇ। ਉਹ ਨਾਗਪੁਰ ਜਾਣਗੇ ਅਤੇ ਸੁਬ੍ਹਾ ਕਰੀਬ 9 ਵਜੇ ਸਮ੍ਰਿਤੀ ਮੰਦਿਰ(SmrutiMandir) ਵਿਖੇ ਦਰਸ਼ਨ(Darshan) ਕਰਨਗੇ, ਫਿਰ ਦੀਕਸ਼ਾਭੂਮੀ (Deekshabhoomi) ਜਾਣਗੇ। ਸੁਬ੍ਹਾ ਕਰੀਬ 10 ਵਜੇ ਉਹ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (MadhavNetralaya Premium Centre) ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।

Mahayuti in Maharashtra, BJP-NDA in the Centre, this means double-engine government in Maharashtra: PM Modi in Chimur

November 12th, 01:01 pm

Campaigning in Maharashtra has gained momentum, with PM Modi addressing a public meeting in Chimur. Congratulating Maharashtra BJP on releasing an excellent Sankalp Patra, PM Modi said, “This manifesto includes a series of commitments for the welfare of our sisters, for farmers, for the youth, and for the development of Maharashtra. This Sankalp Patra will serve as a guarantee for Maharashtra's development over the next 5 years.

PM Modi addresses public meetings in Chimur, Solapur & Pune in Maharashtra

November 12th, 01:00 pm

Campaigning in Maharashtra has gained momentum, with PM Modi addressing multiple public meetings in Chimur, Solapur & Pune. Congratulating Maharashtra BJP on releasing an excellent Sankalp Patra, PM Modi said, “This manifesto includes a series of commitments for the welfare of our sisters, for farmers, for the youth, and for the development of Maharashtra. This Sankalp Patra will serve as a guarantee for Maharashtra's development over the next 5 years.

ਮਹਾਰਾਸ਼ਟਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 09th, 01:09 pm

ਮਹਾਰਾਸ਼ਟਰ ਦੇ ਗਵਰਨਰ ਸੀ ਪੀ ਰਾਧਾਕ੍ਰਿਸ਼ਣਨ ਜੀ, ਮੁੱਖ ਮੰਤਰੀ ਏਕਨਾਥ ਸ਼ਿੰਦੇ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਜੀ, ਅਜਿਤ ਪਵਾਰ ਜੀ, ਹੋਰ ਸਾਰੇ ਮਹਾਨੁਭਾਵ ਅਤੇ ਮਹਾਰਾਸ਼ਟਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ...

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

October 09th, 01:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਦੇ ਪ੍ਰੋਜੈਕਟਾਂ ਵਿੱਚ ਡਾ. ਬਾਬਾਸਾਹੇਬ ਅੰਬੇਡਕਰ ਅੰਤਰਰਾਸ਼ਟਰੀ ਹਵਾਈ ਅੱਡੇ, ਨਾਗਪੁਰ ਦੇ ਅੱਪਗ੍ਰੇਡੇਸ਼ਨ ਅਤੇ ਸ਼ਿਰਡੀ ਹਵਾਈ ਅੱਡੇ ‘ਤੇ ਇੱਕ ਨਵੇਂ ਏਕੀਕ੍ਰਿਤ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਵਿੱਚ 10 ਸਰਕਾਰੀ ਮੈਡੀਕਲ ਕਾਲਜਾਂ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ ਅਤੇ ਭਾਰਤੀ ਕੌਸ਼ਲ ਸੰਸਥਾਨ (ਆਈਆਈਐੱਸ), ਮੁੰਬਈ ਅਤੇ ਮਹਾਰਾਸ਼ਟਰ ਦੇ ਵਿਦਿਆ ਸਮੀਕਸ਼ਾ ਕੇਂਦਰ (ਵੀਐੱਸਕੇ) ਦਾ ਵੀ ਉਦਘਾਟਨ ਕੀਤਾ।

ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 20th, 11:45 am

ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ

September 20th, 11:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।

The INDI Alliance struggles with a lack of substantial issues: PM Modi in Wardha

April 19th, 06:00 pm

Prime Minister Narendra Modi attended & addressed a public meeting in Wardha, Maharashtra. The PM was enamoured by the audience. The PM too showered his love and admiration on the crowd.

Enthusiasts of Wardha, Maharashtra welcome PM Modi at a public meeting

April 19th, 05:15 pm

Prime Minister Narendra Modi attended & addressed a public meeting in Wardha, Maharashtra. The PM was enamoured by the audience. The PM too showered his love and admiration on the crowd.