ਪ੍ਰਧਾਨ ਮੰਤਰੀ ਨੇ ਸ਼੍ਰੀ ਐੱਮਟੀ ਵਾਸੂਦੇਵਨ ਨਾਇਰ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ

December 26th, 10:16 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਲਿਆਲਮ ਸਿਨੇਮਾ ਅਤੇ ਸਾਹਿਤ ਦੀਆਂ ਸਨਮਾਨਿਤ ਸ਼ਖਸੀਅਤਾਂ ਵਿੱਚੋਂ ਇੱਕ ਸ਼੍ਰੀ ਐੱਮ.ਟੀ. ਵਾਸੂਦੇਵਨ ਨਾਇਰ ਜੀ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਐੱਮ.ਟੀ. ਵਾਸੂਦੇਵਨ ਨਾਇਰ ਜੀ ਦੇ ਕੰਮਾਂ ਨੇ ਮਨੁੱਖੀ ਭਾਵਨਾਵਾਂ ਦੇ ਗਹਿਣ ਅਧਿਐਨ ਦੇ ਨਾਲ ਕਈ ਪੀੜ੍ਹੀਆਂ ਨੂੰ ਆਕਾਰ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਣਗੇ।