ਦ ਵਰਲਡ ਦਿਸ ਵੀਕ ਔਨ ਇੰਡੀਆ

April 22nd, 12:27 pm

ਕੂਟਨੀਤਕ ਫੋਨ ਕਾਲਾਂ ਤੋਂ ਲੈ ਕੇ ਸ਼ਾਨਦਾਰ ਵਿਗਿਆਨਕ ਖੋਜਾਂ ਤੱਕ, ਇਸ ਹਫ਼ਤੇ ਆਲਮੀ ਮੰਚ 'ਤੇ ਭਾਰਤ ਦੀ ਮੌਜੂਦਗੀ ਸਹਿਯੋਗ, ਇਨੋਵੇਸ਼ਨ ਅਤੇ ਸੱਭਿਆਚਾਰਕ ਮਾਣ ਨਾਲ ਚਿੰਨ੍ਹਿਤ ਸੀ।

ਪ੍ਰਧਾਨ ਮੰਤਰੀ ਨੇ ਐਲਨ ਮਸਕ ਨਾਲ ਗੱਲਬਾਤ ਵਿੱਚ ਦੁਵੱਲੇ ਟੈਕਨੋਲੋਜੀ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ

April 18th, 01:07 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਐਲਨ ਮਸਕ ਦੇ ਨਾਲ ਰਚਨਾਤਮਕ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਆਪਸੀ ਹਿਤਾਂ ਦੇ ਕਈ ਮੁੱਦਿਆਂ ‘ਦੇ ਗਹਿਨ ਵਿਚਾਰ-ਵਟਾਂਦਰਾ ਹੋਇਆ। ਇਸ ਵਰ੍ਹੇ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਹੋਈ ਉਨ੍ਹਾਂ ਦੀ ਮੀਟਿੰਗ ਦੌਰਾਨ ਚਰਚਾ ਵਿੱਚ ਸ਼ਾਮਲ ਵਿਸ਼ਿਆਂ ‘ਤੇ ਫਿਰ ਤੋਂ ਗੱਲਬਾਤ ਕੀਤੀ ਗਈ, ਜਿਸ ਵਿੱਚ ਤਕਨੀਕੀ ਉੱਨਤੀ ਲਈ ਸਾਂਝੇ ਦ੍ਰਿਸ਼ਟੀਕੋਣ ਨੂੰ ਰੇਖਾਂਕਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਮੋਦੀ ਅਤੇ ਟ੍ਰੰਪ ਨੇ ਇੱਕ MEGA ਭਾਰਤ-ਅਮਰੀਕਾ ਸਾਂਝੇਦਾਰੀ ਬਣਾਈ

February 14th, 06:46 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਹਾਲੀਆ ਅਮਰੀਕਾ ਯਾਤਰਾ ਇੱਕ ਯਾਦਗਾਰੀ ਮੌਕਾ ਸੀ, ਜੋ ਦੋਵਾਂ ਦੇਸ਼ਾਂ ਦੇ ਦਰਮਿਆਨ ਗਹਿਰੇ ਹੋ ਰਹੇ ਰਣਨੀਤਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੀ ਹੈ। ਆਪਣੇ ਠਹਿਰਾਅ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਨੇਤਾਵਾਂ, ਕਾਰੋਬਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਨਾਲ ਕਈ ਉੱਚ-ਪ੍ਰੋਫਾਈਲ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਕੀਤੇ, ਜਿਨ੍ਹਾਂ ਵਿੱਚ ਰੱਖਿਆ, ਵਪਾਰ, ਨਿਵੇਸ਼, ਟੈਕਨੋਲੋਜੀ ਅਤੇ ਕੂਟਨੀਤੀ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਯਾਤਰਾ ਨੇ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕੀਤੀ, ਦੋਵਾਂ ਦੇਸ਼ਾਂ ਨੂੰ ਇੱਕ ਨਵੀਂ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਵਿੱਚ ਆਲਮੀ ਸਾਂਝੇਦਾਰਾਂ ਦੇ ਰੂਪ ਵਿੱਚ ਸਥਾਪਿਤ ਕੀਤਾ।

ਅਮਰੀਕੀ ਸਰਕਾਰੀ ਦਕਸ਼ਤਾ ਵਿਭਾਗ (ਡੀਓਜੀਈ- DOGE) ਦੇ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

February 13th, 11:51 pm

ਅਮਰੀਕੀ ਸਰਕਾਰੀ ਦਕਸ਼ਤਾ ਵਿਭਾਗ (ਡੀਓਜੀਈ- DOGE) ਦੇ ਪ੍ਰਮੁੱਖ ਅਤੇ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO) ਸ਼੍ਰੀ ਐਲਨ ਮਸਕ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਆਲਮੀ ਨੇਤਾਵਾਂ ਵੱਲੋਂ ਵਧਾਈ ਸੁਨੇਹੇ ਮਿਲਣੇ ਜਾਰੀ

June 10th, 12:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਸੁਨੇਹਿਆਂ ਲਈ ਆਲਮੀ ਨੇਤਾਵਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਐਕਸ' 'ਤੇ ਆਲਮੀ ਨੇਤਾਵਾਂ ਦੇ ਸੁਨੇਹਿਆਂ ਦਾ ਜੁਆਬ ਦਿੱਤਾ।

ਪ੍ਰਧਾਨ ਮੰਤਰੀ ਦੀ ਦਿੱਗਜ ਕਾਰੋਬਾਰੀ (ਬਿਜ਼ਨਸ ਮੈਗਨੇਟ) ਸ਼੍ਰੀ ਐਲਨ ਮਸਕ ਨਾਲ ਮੁਲਾਕਾਤ

June 21st, 08:22 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਕਨੀਕ ਖੇਤਰ ਦੇ ਮੋਹਰੀ ਵਿਅਕਤੀ( ਟੈੱਕ ਪਾਇਨੀਅਰ), ਕਾਰੋਬਾਰੀ ਦਿੱਗਜ ਅਤੇ ਟੇਸਲਾ ਇੰਕ. ਐਡ ਸਪੇਸ ਐਕਸ(Tesla Inc. & SpaceX); ਦੇ ਸੀਈਓ, ਟਵਿੱਟਰ ਦੇ ਮਾਲਕ, ਸੀਟੀਓ ਅਤੇ ਚੇਅਰਮੈਨ; ਬੋਰਿੰਗ ਕੰਪਨੀ ਅਤੇ ਐਕਸ ਕਾਰਪ ਦੇ ਸੰਸਥਾਪਕ; ਨਿਊਰਾਲਿੰਕ ਅਤੇ ਓਪਨਏਆਈ ਦੇ ਸਹਿ-ਸੰਸਥਾਪਕ (co-founder of Neuralink and OpenAI,) ਸ਼੍ਰੀ ਐਲਨ ਮਸਕ ਦੇ ਨਾਲ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਮੁਲਾਕਾਤ ਕੀਤੀ।