ਪ੍ਰਧਾਨ ਮੰਤਰੀ ਨੇ ਸ਼੍ਰੀ ਮੋਹਨ ਲਾਲ ਜੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ
September 20th, 07:42 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਮੋਹਨ ਲਾਲ ਜੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਮੋਹਨ ਲਾਲ ਜੀ ਉੱਤਮਤਾ ਅਤੇ ਬਹੁਮੁਖੀ ਪ੍ਰਤਿਭਾ ਦੇ ਪ੍ਰਤੀਕ ਹਨ। ਸ਼੍ਰੀ ਮੋਦੀ ਨੇ ਕਿਹਾ, “ਕਈ ਦਹਾਕਿਆਂ ਦੇ ਸਮ੍ਰਿੱਧ ਕਾਰਜਾਂ ਨਾਲ, ਉਹ ਮਲਿਆਲਮ ਸਿਨੇਮਾ ਅਤੇ ਰੰਗਮੰਚ ਦੇ ਇੱਕ ਮੋਹਰੀ ਚਾਨਣ ਮੁਨਾਰੇ ਹਨ ਅਤੇ ਕੇਰਲ ਦੇ ਸੱਭਿਆਚਾਰ ਪ੍ਰਤੀ ਡੂੰਘੀ ਸ਼ਰਧਾ ਰੱਖਦੇ ਹਨ। ਉਨ੍ਹਾਂ ਨੇ ਤੇਲਗੂ, ਤਮਿਲ, ਕੰਨੜ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਮਹੱਤਵਪੂਰਨ ਅਦਾਕਾਰੀ ਕੀਤੀ ਹੈ। ਵੱਖ-ਵੱਖ ਮਾਧਿਅਮਾਂ ਵਿੱਚ ਉਨ੍ਹਾਂ ਦੀ ਸਿਨੇਮਾਈ ਅਤੇ ਨਾਟਕੀ ਪ੍ਰਤਿਭਾ ਸੱਚਮੁੱਚ ਪ੍ਰੇਰਣਾਦਾਇਕ ਹੈ।”ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਨਵੀਨਤਮ ਐਪੀਸੋਡ ਵਿੱਚ ਮੋਟਾਪੇ ਦੇ ਖਿਲਾਫ ਸਮੂਹਿਕ ਕਾਰਵਾਈ ਦਾ ਸੱਦਾ ਦਿੱਤਾ
February 24th, 09:11 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੋਟਾਪੇ ਦੀ ਵਧਦੀ ਦਰ ਨਾਲ ਨਿਪਟਣ ਦੀ ਤਤਕਾਲ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਖੁਰਾਕ ਵਾਲੇ ਤੇਲ ਦੀ ਖਪਤ ਨੂੰ ਘੱਟ ਕਰਨ ਦੇ ਲਈ ਪ੍ਰਮੁੱਖ ਵਿਅਕਤੀਆਂ ਨੂੰ ਨਾਮਿਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਅੰਦੋਲਨ ਨੂੰ ਹੋਰ ਵਿਸਤਾਰ ਦੇਣ ਦੇ ਲਈ 10 ਹੋਰ ਲੋਕਾਂ ਨੂੰ ਨਾਮਾਂਕਿਤ ਕਰਨ ਦੀ ਵੀ ਤਾਕੀਦ ਕੀਤੀ।