ਕੈਬਨਿਟ ਨੇ ਓਡੀਸ਼ਾ ਵਿੱਚ ਐੱਨਐੱਚ-326 ਦੇ 68,600 ਕਿਲੋਮੀਟਰ ਤੋਂ 311,700 ਕਿਲੋਮੀਟਰ ਤੱਕ ਮੌਜੂਦਾ 2-ਲੇਨ ਸੜਕ ਨੂੰ ਪੇਵਡ ਸ਼ੋਲਡਰ ਸਹਿਤ 2-ਲੇਨ ਸੜਕ ਵਿੱਚ ਬਦਲਣ ਦੇ ਲਈ 1526.21 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ 'ਤੇ ਚੌੜਾ ਅਤੇ ਮਜ਼ਬੂਤ ​​ਕਰਨ ਨੂੰ ਪ੍ਰਵਾਨਗੀ ਦਿੱਤੀ

December 31st, 03:11 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਓਡੀਸ਼ਾ ਰਾਜ ਵਿੱਚ ਐੱਨਐੱਚ-326 ਦੇ 68,600 ਕਿਲੋਮੀਟਰ ਤੋਂ 311,700 ਕਿਲੋਮੀਟਰ ਤੱਕ ਮੌਜੂਦਾ 2-ਲੇਨ ਨੂੰ ਪੇਵਡ ਸ਼ੋਲਡਰ (ਸੜਕ ਦੇ ਕਿਨਾਰੇ ਬਣੀ ਪੱਕੀ, ਸਮਤਲ ਪੱਟੀ) ਸਹਿਤ 2-ਲੇਨ ਵਿੱਚ ਬਦਲਣ ਅਤੇ ਮਜ਼ਬੂਤ ਕਰਨ ਨੂੰ ਐੱਨਐੱਚ(ਓ) ਅਧੀਨ ਈਪੀਸੀ ਮੋਡ (ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ ਪ੍ਰੋਜੈਕਟ ਡਿਲੀਵਰੀ ਵਿਧੀ) ਦੀ ਪ੍ਰਵਾਨਗੀ ਦੇ ਦਿੱਤੀ ਹੈ।