ਭਾਰਤ-ਥਾਈਲੈਂਡ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ‘ਤੇ ਸੰਯੁਕਤ ਐਲਾਨਨਾਮਾ

April 04th, 07:29 pm

ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 03-04- 2005 ਦੇ ਦੌਰਾਨ ਥਾਈਲੈਂਡ ਦੀ ਸਰਕਾਰੀ ਯਾਤਰਾ ਦੀ ਤਰਫ਼ ਥਾਈਲੈਂਡ ਸਾਮਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ (H.E. Ms. Paetongtarn Shinawatra) ਦੇ ਸੱਦੇ 'ਤੇ ਬੈਂਕਾਕ ਵਿੱਚ 6ਵੇਂ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲਿਆ। ਬੈਂਕਾਕ ਵਿੱਚ ਗਵਰਨਮੈਂਟ ਹਾਊਸ ਵਿੱਚ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਰਾਜੇ ਅਤੇ ਰਾਣੀ ਦੇ ਨਾਲ ਸ਼ਾਹੀ ਮੁਲਾਕਾਤ ਕੀਤੀ

April 04th, 07:27 pm

ਪ੍ਰਧਾਨ ਮੰਤਰੀ ਨੇ ਅੱਜ ਬੈਂਕਾਕ ਦੇ ਦੁਸਿਤ ਪੈਲੇਸ (Dusit Palace) ਵਿੱਚ ਥਾਈਲੈਂਡ ਦੇ ਮਹਾਮਹਿਮ ਰਾਜੇ ਮਹਾ ਵਜੀਰਾਲੋਂਗਕੋਰਨ ਫ੍ਰਾ ਵਾਜਿਰਾਕਲਾਓਚਾਓਯੁਹੁਆ (His Majesty King Maha Vajiralongkorn Phra Vajiraklaochaoyuhua) ਅਤੇ ਮਹਾਮਹਿਮ ਰਾਣੀ ਸੁਥਿਦਾ ਬਜਰਾਸੁਧਾਬਿਮਲਾਲਕਸ਼ਣ (Her Majesty Queen Suthida Bajrasudhabimalalakshana) ਦੇ ਨਾਲ ਸ਼ਾਹੀ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 04th, 04:17 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਆਯੋਜਿਤ 6ਵੇਂ ਬਿਮਸਟੈੱਕ ਸਮਿਟ(6th BIMSTEC Summit) ਦੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਕੇ.ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਨਾਲ ਮੁਲਾਕਾਤ ਕੀਤੀ

April 04th, 03:49 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਅੱਜ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਨਾਲ ਮੁਲਾਕਾਤ ਕੀਤੀ।

Prime Minister’s visit to Wat Pho

April 04th, 03:36 pm

PM Modi with Thai PM Paetongtarn Shinawatra, visited Wat Pho, paying homage to the Reclining Buddha. He offered ‘Sanghadana’ to senior monks and presented a replica of the Ashokan Lion Capital. He emphasized the deep-rooted civilizational ties between India and Thailand, strengthening cultural bonds.

ਪਹਿਲਾਂ (Initiatives) ਦੀ ਸੂਚੀ: ਛੇਵੇਂ ਬਿਮਸਟੈੱਕ ਸਮਿਟ (6th BIMSTEC SUMMIT) ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

April 04th, 02:32 pm

ਬਿਮਸਟੈੱਕ ਖੇਤਰ ਵਿੱਚ ਸਥਾਨਕ ਮੁਦਰਾ ਵਿੱਚ ਵਪਾਰ ਦੀਆਂ ਸੰਭਾਵਨਾਵਾਂ ‘ਤੇ ਵਿਵਹਾਰਕਤਾ ਅਧਿਐਨ। (Feasibility study on the possibilities of trade in local currency in the BIMSTEC region.)

ਪ੍ਰਧਾਨ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 04th, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਵਿੱਚ ਬੈਂਕਾਕ ਵਿੱਚ ਛੇਵੇ ਬਿਮਸਟੈੱਕ ਸਮਿਟ (6th BIMSTEC summit) ਦੇ ਦੌਰਾਨ ਭੂਟਾਨ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਸ਼ੇਰਿੰਗ ਤੋਬਗੇ (H.E. Mr. Tshering Tobgay) ਨਾਲ ਮੁਲਾਕਾਤ ਕੀਤੀ।

ਛੇਵੇਂ ਬਿਮਸਟੈੱਕ ਸਮਿਟ (6th BIMSTEC Summit) ਦੇ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ

April 04th, 12:59 pm

ਅੱਜ ਇਸ ਸਮਿਟ (Summit) ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਥਾਈਲੈਂਡ ਦੀ ਪ੍ਰਧਾਨ ਮੰਤਰੀ Her Excellency ਸ਼ਿਨਾਵਾਤ੍ਰਾ ਜੀ ਦਾ ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਥਾਈਲੈਂਡ ਵਿੱਚ ਛੇਵੇਂ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲਿਆ

April 04th, 12:54 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈੰਡ ਦੁਆਰਾ ਆਯੋਜਿਤ 6ਵੇਂ ਬਿਮਸਟੈੱਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਲਈ ਬੰਗਾਲ ਦੀ ਖਾੜੀ ਪਹਿਲ-BIMSTEC) ਸਮਿਟ ਵਿੱਚ ਹਿੱਸਾ ਲਿਆ। ਸਮਿਟ ਦਾ ਵਿਸ਼ਾ ਸੀ- “ਬਿਮਸਟੈੱਕ: ਸਮ੍ਰਿੱਧ, ਲਚੀਲਾ ਅਤੇ ਖੁੱਲ੍ਹਾ।” ਇਸ ਵਿੱਚ ਸ਼ਾਮਲ ਨੇਤਾਵਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਬਿਮਸਟੈੱਕ ਖੇਤਰ ਦੇ ਲੋਕਾਂ ਦੀਆਂ ਆਕਾਂਖਿਆਵਾਂ ਦੇ ਨਾਲ-ਨਾਲ ਆਲਮੀ ਅਨਿਸ਼ਚਿਤਤਾਵਾਂ ਦੇ ਸਮੇਂ ਵਿੱਚ ਸਾਂਝਾ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਬਿਮਸਟੈੱਕ ਦੇ ਪ੍ਰਯਾਸਾਂ ਨੂੰ ਦਰਸਾਇਆ ਗਿਆ।

ਪ੍ਰਧਾਨ ਮੰਤਰੀ ਨੇ ਬਿਮਸਟੈੱਕ ਦੇਸ਼ਾਂ (BIMSTEC nations) ਦੇ ਦਰਮਿਆਨ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ 21-ਨੁਕਾਤੀ ਕਾਰਜ ਯੋਜਨਾ (21-point Action Plan) ਦਾ ਪ੍ਰਸਤਾਵ ਰੱਖਿਆ

April 04th, 12:53 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ ਆਯੋਜਿਤ ਛੇਵੇਂ ਬਿਮਸਟੈੱਕ ਸਮਿਟ ਵਿੱਚ ਬਿਮਸਟੈੱਕ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਇੱਕ 21-ਨੁਕਾਤੀ ਕਾਰਜ ਯੋਜਨਾ (21-point Action Plan) ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਬਿਮਸਟੈੱਕ ਦੇਸ਼ਾਂ (BIMSTEC nations) ਦੇ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ ਅਤੇ ਆਈਟੀ ਖੇਤਰ (IT sector) ਦੀ ਸਮ੍ਰਿੱਧ ਸਮਰੱਥਾ ਦਾ ਲਾਭ ਉਠਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਦੇ ਮੱਦੇਨਜ਼ਰ ਆਪਦਾ ਪ੍ਰਬੰਧਨ (disaster management) ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਭੀ ਬਲ ਦਿੱਤਾ। ਸ਼੍ਰੀ ਮੋਦੀ ਨੇ ਪੁਲਾੜ ਦੀ ਦੁਨੀਆ ਵਿੱਚ ਕੰਮ ਕਰਨ ਅਤੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਬਿਮਸਟੈੱਕ (BIMSTEC) ਨੂੰ ਸਮੂਹਿਕ ਤੌਰ ‘ਤੇ ਊਰਜਾਵਾਨ ਬਣਾਉਣ ਅਤੇ ਅਗਵਾਈ ਕਰਨ ਵਾਲੇ ਨੌਜਵਾਨਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਉਮੀਦ ਜਤਾਈ ਕਿ ਸੱਭਿਆਚਾਰਕ ਸਬੰਧ ਬਿਮਸਟੈੱਕ ਦੇਸ਼ਾਂ (BIMSTEC nations) ਨੂੰ ਹੋਰ ਕਰੀਬ ਲਿਆਉਣਗੇ।

ਪ੍ਰਧਾਨ ਮੰਤਰੀ ਨੇ ਬੈਂਕਾਕ ਵਿੱਚ ਬਿਮਸਟੈੱਕ ਸਮਿਟ ਦੇ ਦੌਰਾਨ ਮਿਆਂਮਾਰ ਦੇ ਸਟੇਟ ਐਡਮਿਨਿਸਟ੍ਰੇਸ਼ਨ ਕੌਂਸਲ ਦੇ ਚੇਅਰਮੈਨ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ

April 04th, 09:43 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਮਿਆਂਮਾਰ ਦੇ ਪ੍ਰਧਾਨ ਮੰਤਰੀ ਅਤੇ ਸਟੇਟ ਐਡਮਿਨਿਸਟ੍ਰੇਸ਼ਨ ਕੌਂਸਲ ਦੇ ਚੇਅਰਮੈਨ, ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਥਾਈ ਸਰਕਾਰ ਦੀ ਰਾਮਕਿਏਨ ਕੰਧ ਚਿੱਤਰਾਂ ਨੂੰ ਦਰਸਾਉਣ ਵਾਲੀ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ

April 03rd, 09:14 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈ ਸਰਕਾਰ ਦੇ ਰਾਮਕਿਏਨ (Ramakien) ਕੰਧ ਚਿੱਤਰਾਂ ਨੂੰ ਦਰਸਾਉਣ ਵਾਲੇ ਆਈਸਟੈਂਪ (iStamp) ਦੇ ਜਾਰੀ ਹੋਣ ‘ਤੇ ਪ੍ਰਕਾਸ਼ ਪਾਇਆ ਹੈ।

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 03rd, 08:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਥਾਕਸਿਨ ਸ਼ਿਨਾਵਾਤ੍ਰਾ ਨਾਲ ਬੈਂਕਾਕ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਨੇ ਰੱਖਿਆ, ਵਪਾਰ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

April 03rd, 08:42 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੀ ਆਪਣੀ ਸਰਕਾਰੀ ਯਾਤਰਾ ‘ਤੇ ਅੱਜ ਬੈਂਕਾਕ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਪੈਟੋਂਗਤਰਨ ਸ਼ਿਨਾਵਾਤ੍ਰਾ ਨਾਲ ਮੁਲਾਕਾਤ ਕੀਤੀ। ਗਵਰਨਮੈਂਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਨੀ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਕੀਤੀ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ। ਇਹ ਉਨ੍ਹਾਂ ਦੋਹਾਂ ਦੀ ਦੂਸਰੀ ਮੁਲਾਕਾਤ ਸੀ। ਇਸ ਤੋਂ ਪਹਿਲੇ, ਦੋਹਾਂ ਨੇਤਾਵਾਂ ਨੇ ਅਕਤੂਬਰ 2024 ਵਿੱਚ ਵਿਅਨਤਿਆਨੇ (Vientiane) ਵਿੱਚ ਆਸੀਆਨ ਨਾਲ ਸਬੰਧਿਤ ਸਮਿਟ (ASEAN related Summit) ਦੇ ਦੌਰਾਨ ਮੁਲਾਕਾਤ ਕੀਤੀ ਸੀ।

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦਾ ਥਾਈਲੈਂਡ ਦੌਰਾ

April 03rd, 08:36 pm

ਥਾਈਲੈਂਡ ਦੇ ਡਿਜੀਟਲ ਅਰਥਵਿਵਸਥਾ ਅਤੇ ਸਮਾਜ ਮੰਤਰਾਲੇ (Ministry of Digital Economy and Society) ਅਤੇ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ(Ministry of Electronics and Information Technology) ਦੇ ਦਰਮਿਆਨ ਡਿਜੀਟਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।

ਪ੍ਰਧਾਨ ਮੰਤਰੀ ਨੇ ਪਾਲੀ ਵਿੱਚ ਤਿਪਿਟਕ (Tipitaka) ਦੀ ਇੱਕ ਕਾਪੀ ਦੇਣ ਦੇ ਲਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ

April 03rd, 05:43 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਾਲੀ ਵਿੱਚ ਤਿਪਿਟਕ ਦੀ ਇੱਕ ਕਾਪੀ ਦੇਣ ਦੇ ਲਈ ਥਾਈਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਇੱਕ ਉਤਕ੍ਰਿਸ਼ਟ ਭਾਸ਼ਾ ਦੱਸਿਆ, ਜਿਸ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਸਾਰ ਸਮਾਇਆ ਹੋਇਆ ਹੈ।

ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

April 03rd, 03:01 pm

ਇਸ ਖੂਬਸੂਰਤ ਸਵਰਣ-ਭੂਮੀ ਵਿੱਚ ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ-ਸਤਿਕਾਰ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਥਾਈ ਰਾਮਾਇਣ ਰਾਮਕਿਏਨ ਦਾ ਮਨਮੋਹਕ ਪ੍ਰਦਰਸ਼ਨ ਦੇਖਿਆ

April 03rd, 01:02 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ ਥਾਈ ਰਾਮਾਇਣ, ਰਾਮਕਿਏਨ ਦਾ ਆਕਰਸ਼ਕ ਪ੍ਰਦਰਸ਼ਨ ਦੇਖਿਆ। ਉਨ੍ਹਾਂ ਨੇ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਗਹਿਰੇ ਸੱਭਿਆਚਾਰਕ ਅਤੇ ਸੱਭਿਅਤਾਗਤ ਸਬੰਧਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਥਾਈਲੈਂਡ ਦੇ ਬੈਂਕਾਕ ਪਹੁੰਚੇ

April 03rd, 11:01 am

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥਾਈਲੈਂਡ ਦੇ ਬੈਂਕਾਕ ਪਹੁੰਚੇ। ਉਹ ਬਿਮਸਟੈੱਕ ਸਮਿਟ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਪਣੇ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ (Paetongtarn Shinawatra) ਨਾਲ ਵੀ ਗੱਲਬਾਤ ਕਰਨਗੇ।

ਪ੍ਰਧਾਨ ਮੰਤਰੀ ਦਾ 03-06 ਅਪ੍ਰੈਲ, 2025 ਤੱਕ ਥਾਈਲੈਂਡ ਅਤੇ ਸ੍ਰੀ ਲੰਕਾ ਦਾ ਦੌਰਾ

April 02nd, 02:00 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੈਂਕਾਕ ਵਿੱਚ 6ਵੇਂ ਬਿਮਸਟੈੱਕ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਥਾਈਲੈਂਡ (3-4 ਅਪ੍ਰੈਲ, 2025) ਜਾਣਗੇ। ਇਸ ਤੋਂ ਬਾਅਦ, ਉਹ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੇ ਸੱਦੇ 'ਤੇ ਸ੍ਰੀ ਲੰਕਾ ਦੇ ਸਰਕਾਰੀ ਦੌਰੇ (4-6 ਅਪ੍ਰੈਲ, 2025) 'ਤੇ ਜਾਣਗੇ।