ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜੌਰਡਨ ਫੇਰੀ ਮੌਕੇ ਜਾਰੀ ਸਾਂਝਾ ਬਿਆਨ
December 16th, 03:56 pm
ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਬਿਨ ਅਲ ਹੁਸੈਨ ਦੇ ਸੱਦੇ 'ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15-16 ਦਸੰਬਰ, 2025 ਨੂੰ ਜੌਰਡਨ ਦਾ ਦੌਰਾ ਕੀਤਾ।ਭਾਰਤ-ਜੌਰਡਨ ਵਪਾਰ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 16th, 12:24 pm
ਦੁਨੀਆਂ ਵਿੱਚ ਕਈ ਦੇਸ਼ਾਂ ਦੀਆਂ ਸਰਹੱਦਾਂ ਮਿਲਦੀਆਂ ਹੀ ਹਨ, ਕਈ ਦੇਸ਼ਾਂ ਦੀਆਂ ਮੰਡੀਆਂ ਵੀ ਮਿਲਦੀਆਂ ਹਨ। ਪਰ ਭਾਰਤ ਅਤੇ ਜੌਰਡਨ ਦੇ ਸਬੰਧ ਅਜਿਹੇ ਹਨ, ਜਿੱਥੇ ਇਤਿਹਾਸਿਕ ਭਰੋਸੇ ਅਤੇ ਭਵਿੱਖ ਦੇ ਆਰਥਿਕ ਮੌਕੇ ਇਕੱਠੇ ਮਿਲਦੇ ਹਨ।ਪ੍ਰਧਾਨ ਮੰਤਰੀ ਅਤੇ ਸ਼ਾਹ ਅਬਦੁੱਲਾ ਦੂਜੇ ਨੇ ਭਾਰਤ-ਜੌਰਡਨ ਵਪਾਰਕ ਮੰਚ ਨੂੰ ਸੰਬੋਧਨ ਕੀਤਾ
December 16th, 12:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ਼ਾਹ ਅਬਦੁੱਲਾ ਦੂਜੇ ਨੇ ਅੱਜ ਅਮਾਨ ਵਿੱਚ ਭਾਰਤ-ਜੌਰਡਨ ਵਪਾਰਕ ਮੰਚ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਕਰਾਊਨ ਪ੍ਰਿੰਸ ਹੁਸੈਨ ਅਤੇ ਜੌਰਡਨ ਦੇ ਵਪਾਰ ਤੇ ਉਦਯੋਗ ਮੰਤਰੀ ਅਤੇ ਨਿਵੇਸ਼ ਮੰਤਰੀ ਵੀ ਮੌਜੂਦ ਸਨ। ਸ਼ਾਹ ਅਬਦੁੱਲਾ ਦੂਜੇ ਅਤੇ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧ ਮਜ਼ਬੂਤ ਕਰਨੇ ਬਹੁਤ ਅਹਿਮ ਹਨ। ਉਨ੍ਹਾਂ ਨੇ ਦੋਹਾਂ ਪਾਸਿਆਂ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਅਤੇ ਮੌਕਿਆਂ ਰਾਹੀਂ ਤਰੱਕੀ ਅਤੇ ਖ਼ੁਸ਼ਹਾਲੀ ਹਾਸਲ ਕਰਨ। ਸ਼ਾਹ ਅਬਦੁੱਲਾ ਦੂਜੇ ਨੇ ਕਿਹਾ ਕਿ ਜੌਰਡਨ ਦੇ ਮੁਕਤ ਵਪਾਰ ਸਮਝੌਤਿਆਂ ਅਤੇ ਭਾਰਤ ਦੀ ਆਰਥਿਕ ਤਾਕਤ ਨੂੰ ਜੋੜ ਕੇ ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਤੇ ਉਸ ਤੋਂ ਅੱਗੇ ਦੇ ਖੇਤਰਾਂ ਵਿਚਾਲੇ ਆਰਥਿਕ ਗਲਿਆਰੇ ਦਾ ਨਿਰਮਾਣ ਕੀਤਾ ਜਾ ਸਕਦਾ ਹੈ।List of Outcomes Visit of Prime Minister to Jordan
December 15th, 11:52 pm
During the meeting between PM Modi and HM King Abdullah II of Jordan, several MoUs were signed. These include agreements on New and Renewable Energy, Water Resources Management & Development, Cultural Exchange and Digital Technology.ਜੌਰਡਨ ਦੇ ਮਹਾਮਹਿਮ ਰਾਜਾ ਅਬਦੁੱਲਾ II ਦੇ ਨਾਲ ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
December 15th, 11:00 pm
ਮੇਰੇ ਅਤੇ ਮੇਰੇ ਵਫ਼ਦ ਦੇ ਨਿੱਘੇ ਸਵਾਗਤ ਲਈ ਮੈਂ 140 ਕਰੋੜ ਭਾਰਤੀਆਂ ਵੱਲੋਂ ਤੁਹਾਡਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਤੁਸੀਂ ਭਾਰਤ ਅਤੇ ਜੌਰਡਨ ਦੇ ਸਬੰਧਾਂ ਨੂੰ ਨਵੇਂ ਪੱਧਰ 'ਤੇ ਲਿਜਾਣ ਲਈ ਬਹੁਤ ਹੀ ਸਕਾਰਾਤਮਕ ਵਿਚਾਰ ਰੱਖੇ। ਮੈਂ ਤੁਹਾਡੀ ਦੋਸਤੀ ਅਤੇ ਭਾਰਤ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਲਈ ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨਾਲ ਮੁਲਾਕਾਤ ਕੀਤੀ
December 15th, 10:58 pm
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਜੌਰਡਨ ਦੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨਾਲ ਮੁਲਾਕਾਤ ਕੀਤੀ। ਅਲ ਹੁਸੈਨੀਆ ਪੈਲੇਸ ਪਹੁੰਚਣ 'ਤੇ ਮਹਾਮਹਿਮ ਸ਼ਾਹ ਅਬਦੁੱਲਾ ਦੂਜੇ ਨੇ ਪ੍ਰਧਾਨ ਮੰਤਰੀ ਨੂੰ ਗਰਮਜੋਸ਼ੀ ਨਾਲ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।ਪ੍ਰਧਾਨ ਮੰਤਰੀ ਦਾ ਜਾਰਡਨ ਦੇ ਅੱਮਾਨ ਵਿੱਚ ਵਿਸ਼ੇਸ਼ ਸਵਾਗਤ
December 15th, 04:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਮਾਨ ਪਹੁੰਚ ਗਏ ਹਨ। ਦੋਵਾਂ ਦੇਸ਼ਾਂ ਵਿਚਕਾਰ ਨੇੜਲੇ ਸਬੰਧਾਂ ਦੇ ਪ੍ਰਤੀਕ ਵਜੋਂ ਇੱਕ ਵਿਸ਼ੇਸ਼ ਸਨਮਾਨ ਤਹਿਤ, ਪ੍ਰਧਾਨ ਮੰਤਰੀ ਦਾ ਅੱਮਾਨ ਹਵਾਈ ਅੱਡੇ 'ਤੇ ਜਾਰਡਨ ਦੇ ਪ੍ਰਧਾਨ ਮੰਤਰੀ ਡਾ. ਜਾਫ਼ਰ ਹਸਨ ਵੱਲੋਂ ਨਿੱਘਾ ਅਤੇ ਰਸਮੀ ਸਵਾਗਤ ਕੀਤਾ ਗਿਆ।ਪ੍ਰਧਾਨ ਮੰਤਰੀ ਦਾ ਜਾਰਡਨ, ਇਥੋਪੀਆ ਅਤੇ ਓਮਾਨ ਦੇ ਦੌਰੇ ਤੋਂ ਪਹਿਲਾਂ ਰਵਾਨਗੀ ਬਿਆਨ
December 15th, 08:15 am
ਅੱਜ, ਮੈਂ ਹਾਸ਼ਮਾਈਟ ਕਿੰਗਡਮ ਆਫ਼ ਜਾਰਡਨ, ਫ਼ੈਡਰਲ ਡੈਮੋਕ੍ਰੈਟਿਕ ਰਿਪਬਲਿਕ ਆਫ਼ ਇਥੋਪੀਆ ਅਤੇ ਸਲਤਨਤ ਆਫ਼ ਓਮਾਨ ਦੇ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਜਾ ਰਿਹਾ ਹਾਂ, ਜਿਨ੍ਹਾਂ ਨਾਲ ਭਾਰਤ ਸਦੀਆਂ ਪੁਰਾਣੇ ਸਭਿਆਚਾਰਕ ਸਬੰਧਾਂ ਦੇ ਨਾਲ-ਨਾਲ ਵਿਆਪਕ ਸਮਕਾਲੀ ਦੁਵੱਲੇ ਸਬੰਧਾਂ ਨੂੰ ਸਾਂਝਾ ਕਰਦਾ ਆ ਰਿਹਾ ਹੈ।