ਸਾਇਪ੍ਰਸ ਅਤੇ ਭਾਰਤ ਦਰਮਿਆਨ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ‘ਤੇ ਜੁਆਇੰਟ ਡੈਕਲੇਰੇਸ਼ਨ

ਸਾਇਪ੍ਰਸ ਅਤੇ ਭਾਰਤ ਦਰਮਿਆਨ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ‘ਤੇ ਜੁਆਇੰਟ ਡੈਕਲੇਰੇਸ਼ਨ

June 16th, 03:20 pm

ਸਾਇਪ੍ਰਸ ਦੇ ਰਾਸ਼ਟਰਪਤੀ, ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ ਨੇ 15 ਤੋਂ 16 ਜੂਨ, 2025 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਾਇਪ੍ਰਸ ਦੀ ਸਰਕਾਰੀ ਯਾਤਰਾ ਦੌਰਾਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਹ ਯਾਤਰਾ ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੈ। ਇਹ ਇੱਕ ਇਤਿਹਾਸਕ ਉਪਲਬਧੀ ਹੈ ਅਤੇ ਦੋਨੋਂ ਦੇਸ਼ਾਂ ਦਰਮਿਆਨ ਗਹਿਰੀ ਅਤੇ ਸਥਾਈ ਮਿੱਤਰਤਾ ਦੀ ਪੁਸ਼ਟੀ ਕਰਦੀ ਹੈ। ਸ਼੍ਰੀ ਮੋਦੀ ਦੀ ਇਹ ਯਾਤਰਾ ਨਾ ਸਿਰਫ ਇੱਕ ਸਾਂਝੇ ਇਤਿਹਾਸ ਦਾ ਜਸ਼ਨ ਹੈ, ਸਗੋਂ ਇੱਕ ਸੰਯੁਕਤ ਰਣਨੀਤਕ ਦ੍ਰਿਸ਼ਟੀ ਅਤੇ ਆਪਸੀ ਵਿਸ਼ਵਾਸ ਅਤੇ ਸਨਮਾਨ ਵਿੱਚ ਨਿਹਿਤ ਇੱਕ ਦੂਰਗਾਮੀ ਸਾਂਝੇਦਾਰੀ ਦਾ ਜਸ਼ਨ ਹੈ।

ਪ੍ਰਧਾਨ ਮੰਤਰੀ ਨੇ ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

June 16th, 03:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ (H.E. Mr. Nikos Christodoulides) ਦੇ ਨਾਲ ਸਰਕਾਰੀ ਵਾਰਤਾ ਕੀਤੀ। ਰਾਸ਼ਟਰਪਤੀ ਭਵਨ ਪਹੁੰਚਣ ‘ਤੇ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ। ਕੱਲ੍ਹ ਸਾਇਪ੍ਰਸ ਪਹੁੰਚਣ ‘ਤੇ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ, ਜੋ ਕਿ ਦੋਨੋਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਥਾਈ ਮਿਤੱਰਤਾ ਨੂੰ ਦਰਸਾਉਂਦਾ ਹੈ।

ਸਾਇਪ੍ਰਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

ਸਾਇਪ੍ਰਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

June 16th, 01:45 pm

ਸਭ ਤੋਂ ਪਹਿਲਾਂ ਮੈਂ ਸ਼ਾਨਦਾਰ ਸੁਆਗਤ ਅਤੇ ਪ੍ਰਾਹੁਣਾਚਾਰੀ-ਸਨਮਾਨ ਦੇ ਲਈ ਰਾਸ਼ਟਰਪਤੀ ਜੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਕੱਲ੍ਹ, ਜਦੋਂ ਤੋਂ ਮੈਂ ਸਾਇਪ੍ਰਸ ਦੀ ਧਰਤੀ ‘ਤੇ ਕਦਮ ਰੱਖਿਆ ਹੈ, ਰਾਸ਼ਟਰਪਤੀ ਜੀ ਅਤੇ ਇੱਥੋਂ ਦੇ ਲੋਕਾਂ ਨੇ ਜੋ ਆਪਣਾਪਨ ਅਤੇ ਪਿਆਰ ਦਿਖਾਇਆ, ਉਹ ਸਿੱਧਾ ਦਿਲ ਨੂੰ ਛੂਹ ਗਿਆ।

ਸਾਇਪ੍ਰਸ ਦੇ ਸਰਵਉੱਚ ਸਨਮਾਨ, ਗ੍ਰੈਂਡ ਕ੍ਰੌਸ ਆਫ ਦ ਆਰਡਰ ਆਫ ਮਕਾਰਿਓਸ ।।। ਨੂੰ ਸਵੀਕਾਰ ਕਰਨ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

June 16th, 01:35 pm

‘The Grand Cross of the ਆਰਡਰ ਆਫ ਮਕਾਰਿਓਸ- ਥ੍ਰੀ’ ਸਨਮਾਨ ਦੇ ਲਈ ਮੈਂ ਤੁਹਾਡਾ, ਸਾਇਪ੍ਰਸ ਸਰਕਾਰ ਦਾ ਅਤੇ ਸਾਇਪ੍ਰਸ ਦੇ ਲੋਕਾਂ ਦਾ ਹਾਰਦਿਕ ਅਭਿਨੰਦਰ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਪ੍ਰਾਪਤ ਕੀਤਾ

June 16th, 01:33 pm

ਸਾਇਪ੍ਰਸ ਦੇ ਰਾਸ਼ਟਰਪਤੀ, ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ (H.E. Nikos Christodoulides), ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਾਇਪ੍ਰਸ ਦੇ ਸਨਮਾਨ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਨਾਲ ਸਨਮਾਨਿਤ ਕੀਤਾ।

ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ

June 16th, 02:17 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

June 15th, 11:10 pm

ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ‘ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼ ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਪਹੁੰਚੇ

June 15th, 06:06 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਸਾਇਪ੍ਰਸ ਪਹੁੰਚੇ। ਹਵਾਈ ਅੱਡੇ 'ਤੇ ਸਾਇਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਿਡੇਸ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।