ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 09th, 06:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬ੍ਰਾਸੀਲੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਸ਼੍ਰੀ ਮੋਦੀ ਨੇ ਅੱਜ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਲੂਲਾ ਨੇ ਸ਼੍ਰੀ ਮੋਦੀ ਦੀ ਉਨ੍ਹਾਂ ਦੇ ਆਗਮਨ ‘ਤੇ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਰੰਗਾਰੰਗ ਰਸਮੀ ਸੁਆਗਤ ਕੀਤਾ ਗਿਆ।ਸੰਯੁਕਤ ਬਿਆਨ: ਭਾਰਤ ਅਤੇ ਬ੍ਰਾਜ਼ੀਲ- ਉਚੇਰੇ ਉਦੇਸ਼ਾਂ ਵਾਲੇ ਦੋ ਮਹਾਨ ਰਾਸ਼ਟਰ
July 09th, 05:55 am
ਭਾਰਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ 2025 ਨੂੰ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ ਕੀਤੀ। ਇਹ ਯਾਤਰਾ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ (His Excellency Mr. Luiz Inácio Lula da Silva) ਦੇ ਸੱਦੇ ‘ਤੇ ਕੀਤੀ ਗਈ। ਮਿੱਤਰਤਾ ਅਤੇ ਵਿਸ਼ਵਾਸ ਦੀ ਭਾਵਨਾ ਨਾਲ ਹੋਈ ਇਹ ਯਾਤਰਾ ਲਗਭਗ ਅੱਠ ਦਹਾਕਿਆਂ ਤੋਂ ਬ੍ਰਾਜ਼ੀਲ-ਭਾਰਤ ਸਬੰਧਾਂ ਦਾ ਆਧਾਰ ਰਹੀ ਹੈ। ਵਰ੍ਹੇ 2006 ਵਿੱਚ ਇਸ ਸਬੰਧ ਨੂੰ ਰਣਨੀਤਕ ਸਾਂਝੇਦਾਰੀ (Strategic Partnership) ਤੱਕ ਵਧਾਇਆ ਗਿਆ।ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ
July 09th, 03:14 am
ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਿਪਟਣ ਵਿੱਚ ਸਹਿਯੋਗ ‘ਤੇ ਸਮਝੌਤਾ।(Agreement on Cooperation in Combating International Terrorism and Transnational Organized Crime.)ਪ੍ਰਧਾਨ ਮੰਤਰੀ ਨੂੰ ਬ੍ਰਾਜ਼ੀਲ ਦੇ ਸਰਬਉੱਚ ਰਾਸ਼ਟਰੀ ਸਨਮਾਨ “ਦ ਗ੍ਰੈਂਡ ਕਾਲਰ ਆਵ੍ ਦ ਨੈਸ਼ਨਲ ਆਰਡਰ ਆਵ੍ ਦ ਸਦਰਨ ਕ੍ਰਾਸ” ਨਾਲ ਸਨਮਾਨਿਤ ਕੀਤਾ ਗਿਆ
July 09th, 12:58 am
ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਬ੍ਰਾਜ਼ੀਲ ਦੇ ਸਰਬਉੱਚ ਰਾਸ਼ਟਰੀ ਸਨਮਾਨ “ਦ ਗ੍ਰੈਂਡ ਕਾਲਰ ਆਵ੍ ਦ ਨੈਸ਼ਨਲ ਆਰਡਰ ਆਵ੍ ਦ ਸਦਰਨ ਕ੍ਰਾਸ” (The Grand Collar of the National Order of the Southern Cross”) ਨਾਲ ਸਨਮਾਨਿਤ ਕੀਤਾ।ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 08th, 08:30 pm
“ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਬ੍ਰਾਸੀਲੀਆ ਪਹੁੰਚ
July 08th, 02:55 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਹੀ ਸਰਕਾਰੀ ਦੌਰੇ ਲਈ ਬ੍ਰਾਜ਼ੀਲ ਪਹੁੰਚੇ। ਉਹ ਭਾਰਤ-ਬ੍ਰਾਜ਼ੀਲ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਰਾਸ਼ਟਰਪਤੀ ਲੂਲਾ ਨਾਲ ਵਿਸਤ੍ਰਿਤ ਗੱਲਬਾਤ ਕਰਨਗੇ।ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ (BRICS) ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਊਬਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 07th, 05:19 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ (BRICS) ਸਮਿਟ ਦੇ ਦੌਰਾਨ ਕਿਊਬਾ ਦੇ, ਰਾਸ਼ਟਰਪਤੀ ਮਹਾਮਹਿਮ ਮਿਗੁਏਲ ਡਿਆਜ਼- ਕੈਨੇਲ ਬਰਮੂਡੇਜ਼ (H.E. Miguel Diaz-Canel Bermudez) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲs 2023 ਵਿੱਚ ਜੋਹਾਨਸਬਰਗ ਵਿੱਚ ਬ੍ਰਿਕਸ ਸਮਿਟ ਵਿੱਚ ਰਾਸ਼ਟਰਪਤੀ ਡਿਯਾਜ਼ –ਕੈਨੇਲ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਕਿਊਬਾ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਮੈਂਬਰ ਸੀ।ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਮਿਟ ਦੇ ਅਵਸਰ ‘ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
July 07th, 05:13 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ ਸਮਿਟ ਦੇ ਅਵਸਰ ‘ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਅਨਵਰ ਬਿਨ ਇਬ੍ਰਾਹਿਮ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਵਿੱਚ ਭਾਰਤੀ ਸਮੁਦਾਇ ਦੀ ਤਰਫ਼ੋਂ ਗਰਮਜੋਸ਼ੀ ਭਰੇ ਸੁਆਗਤ ਦੀ ਸ਼ਲਾਘਾ ਕੀਤੀ
July 06th, 08:28 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੀਓ ਡੀ ਜਨੇਰੀਓ ਵਿੱਚ ਆਪਣੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਬ੍ਰਾਜ਼ੀਲ ਵਿੱਚ ਰਹਿਣ ਵਾਲੇ ਭਾਰਤੀ ਸਮੁਦਾਇ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਹੈਰਾਨੀ ਜਤਾਈ ਕਿ ਉਹ ਕਿਸ ਤਰ੍ਹਾਂ ਭਾਰਤੀ ਸੱਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਭਾਰਤ ਦੇ ਵਿਕਾਸ ਦੇ ਪ੍ਰਤੀ ਭੀ ਬਹੁਤ ਭਾਵੁਕ ਹਨ। ਸ਼੍ਰੀ ਮੋਦੀ ਨੇ ਸੁਆਗਤ ਦੀਆਂ ਕੁਝ ਝਲਕੀਆਂ ਭੀ ਸਾਂਝਾ ਕੀਤੀਆਂ।ਪ੍ਰਧਾਨ ਮੰਤਰੀ ਮੋਦੀ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਪਹੁੰਚੇ
July 06th, 04:47 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਬ੍ਰਾਜ਼ੀਲ ਪਹੁੰਚੇ ਸਨ। ਉਹ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ ਸਮਿਟ ਵਿੱਚ ਸ਼ਾਮਲ ਹੋਣਗੇ ਅਤੇ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ।