ਪ੍ਰਧਾਨ ਮੰਤਰੀ ਨੂੰ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ ਗਈ
July 06th, 02:42 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਬਿਊਨਸ ਆਇਰਸ ਸ਼ਹਿਰ ਦੀ ਸਰਕਾਰ ਦੇ ਪ੍ਰਮੁੱਖ ਸ਼੍ਰੀ ਜੌਰਜ ਮੈਕ੍ਰੀ (Mr. Jorge Macri) ਨੇ ਬਿਊਨਸ ਆਇਰਸ ਸ਼ਹਿਰ ਦੀ ਚਾਬੀ ਪ੍ਰਦਾਨ ਕੀਤੀ।ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਹਾਵਿਯਰ ਮੀਲੇਈ (President Javier Milei) ਨਾਲ ਮੁਲਾਕਾਤ ਕੀਤੀ
July 06th, 01:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰਜਨਟੀਨਾ ਦੇ ਰਾਸ਼ਟਰਪਤੀ ਮਹਾਮਹਿਮ ਹਾਵਿਯਰ ਮੀਲੇਈ (President of Argentina, H.E. Javier Milei) ਨਾਲ ਮੁਲਾਕਾਤ ਕੀਤੀ। ਕਾਸਾ ਰੋਸਾਡਾ ਪਹੁੰਚਣ ‘ਤੇ ਰਾਸ਼ਟਰਪਤੀ ਮੀਲੇਈ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਕੱਲ੍ਹ ਬਿਊਨਸ ਆਇਰਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ ਗਿਆ। ਇਹ ਯਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ 57 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਅਰਜਨਟੀਨਾ ਦੀ ਪਹਿਲੀ ਦੁਵੱਲੀ ਯਾਤਰਾ ਹੈ। ਇਹ ਭਾਰਤ-ਅਰਜਨਟੀਨਾ ਸਬੰਧਾਂ ਦੇ ਲਈ ਮਹੱਤਵਪੂਰਨ ਵਰ੍ਹਾ (seminal year) ਹੈ ਕਿਉਂਕਿ ਦੋਨੋਂ ਦੇਸ਼ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਅਤੇ ਆਪਣੇ ਵਫ਼ਦ ਦੀ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਰਾਸ਼ਟਰਪਤੀ ਮੀਲੇਈ ਦਾ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਨੇ ਸੈਨ ਮਾਰਟਿਨ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ
July 06th, 12:08 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰਜਨਟੀਨਾ ਦੀ ਆਪਣੀ ਸਰਕਾਰੀ ਯਾਤਰਾ ਦੀ ਸ਼ੁਰੂਆਤ ਅਰਜਨਟੀਨਾ ਦੇ ਰਾਸ਼ਟਰਪਿਤਾ, ਜਨਰਲ ਜੋਸ ਡੇ ਸੈਨ ਮਾਰਟਿਨ (General José de San Martín, Argentina’s Father of the Nation) ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਨਾਲ ਕੀਤੀ।ਪ੍ਰਧਾਨ ਮੰਤਰੀ ਮੋਦੀ ਅਰਜਨਟੀਨਾ ਦੇ ਬਿਊਨਸ ਆਇਰਸ ਪਹੁੰਚੇ
July 05th, 07:23 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਥੋੜ੍ਹੀ ਦੇਰ ਪਹਿਲਾਂ ਅਰਜਨਟੀਨਾ ਪਹੁੰਚੇ ਸਨ। ਉਹ ਰਾਸ਼ਟਰਪਤੀ ਮੀਲੇਈ ਨਾਲ ਦੁਵੱਲੀ ਗੱਲਬਾਤ ਕਰਨਗੇ।