ਪ੍ਰਧਾਨ ਮੰਤਰੀ ਨੇ ਸ਼੍ਰੀ ਸਵਰਾਜ ਕੌਸ਼ਲ ਜੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ

December 04th, 06:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸਵਰਾਜ ਕੌਸ਼ਲ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਸਵਰਾਜ ਕੌਸ਼ਲ ਜੀ ਨੇ ਇੱਕ ਵਕੀਲ ਅਤੇ ਇੱਕ ਅਜਿਹੀ ਸ਼ਖ਼ਸੀਅਤ ਵਜੋਂ ਆਪਣੀ ਪਹਿਚਾਣ ਬਣਾਈ, ਜੋ ਗ਼ਰੀਬਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਾਨੂੰਨੀ ਪੇਸ਼ੇ ਦੀ ਵਰਤੋਂ ਕਰਨ ਵਿੱਚ ਯਕੀਨ ਰੱਖਦੇ ਸਨ। ਸ਼੍ਰੀ ਮੋਦੀ ਨੇ ਕਿਹਾ, ਉਹ ਭਾਰਤ ਦੇ ਸਭ ਤੋਂ ਜਵਾਨ ਉਮਰ ਦੇ ਰਾਜਪਾਲ ਬਣੇ ਅਤੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਜ਼ੋਰਮ ਦੇ ਲੋਕਾਂ 'ਤੇ ਅਮਿੱਟ ਛਾਪ ਛੱਡੀ। ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਸੂਝ ਵੀ ਜ਼ਿਕਰਯੋਗ ਸੀ।

ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

September 22nd, 11:36 am

ਹੈਲੀਪੈਡ ਤੋਂ ਇੱਥੋਂ ਇਸ ਮੈਦਾਨ ਤੱਕ ਆਉਣਾ, ਰਸਤੇ ਵਿੱਚ ਇੰਨੇ ਸਾਰੇ ਲੋਕਾਂ ਨਾਲ ਮਿਲਣਾ, ਬੱਚਿਆਂ ਦੇ ਹੱਥਾਂ ਵਿੱਚ ਤਿਰੰਗਾ, ਬੇਟੇ-ਬੇਟੀਆਂ ਦੇ ਹੱਥਾਂ ਵਿੱਚ ਤਿਰੰਗਾ, ਅਰੁਣਾਚਲ ਦਾ ਇਹ ਆਦਰ-ਸਤਿਕਾਰ, ਮਾਣ ਨਾਲ ਭਰ ਦਿੰਦਾ ਹੈ। ਅਤੇ ਇਹ ਸਵਾਗਤ ਇੰਨਾ ਜ਼ਬਰਦਸਤ ਸੀ ਕਿ ਮੈਨੂੰ ਪਹੁੰਚਣ ਵਿੱਚ ਵੀ ਦੇਰੀ ਹੋ ਗਈ, ਅਤੇ ਇਸ ਲਈ ਵੀ ਮੈਂ ਆਪ ਸਭ ਤੋਂ ਮਾਫ਼ੀ ਮੰਗਦਾ ਹਾਂ। ਅਰੁਣਾਚਲ ਦੀ ਇਹ ਧਰਤੀ, ਚੜ੍ਹਦੇ ਸੂਰਜ ਦੀ ਧਰਤੀ ਦੇ ਨਾਲ ਹੀ ਦੇਸ਼ ਭਗਤੀ ਦੇ ਉਫਾਨ ਦੀ ਵੀ ਧਰਤੀ ਹੈ। ਜਿਵੇਂ ਤਿਰੰਗੇ ਦਾ ਪਹਿਲਾ ਰੰਗ ਕੇਸਰੀ ਹੈ, ਓਵੇਂ ਹੀ ਅਰੁਣਾਚਲ ਦਾ ਪਹਿਲਾ ਰੰਗ ਕੇਸਰੀ ਹੈ। ਇੱਥੇ ਦਾ ਹਰ ਵਿਅਕਤੀ ਮਾਣ ਦਾ ਪ੍ਰਤੀਕ ਹੈ, ਸਾਦਗੀ ਦਾ ਪ੍ਰਤੀਕ ਹੈ। ਅਤੇ ਇਸ ਲਈ ਅਰੁਣਾਚਲ ਤਾਂ ਮੈਂ ਕਈ ਵਾਰ ਆਇਆ ਹਾਂ, ਰਾਜਨੀਤੀ ਵਿੱਚ ਸੱਤਾ ਦੇ ਗਲਿਆਰਿਆਂ ਵਿੱਚ ਨਹੀਂ ਸੀ, ਓਦੋਂ ਵੀ ਆਇਆ ਹਾਂ, ਅਤੇ ਇਸ ਲਈ ਇੱਥੇ ਦੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ, ਅਤੇ ਉਸ ਦੀ ਯਾਦ ਵੀ ਮੈਨੂੰ ਬਹੁਤ ਚੰਗੀ ਲਗਦੀ ਹੈ। ਆਪ ਸਭ ਦੇ ਨਾਲ ਬਿਤਾਏ ਹਰ ਪਲ ਮੇਰੇ ਲਈ ਯਾਦਗਾਰ ਹੁੰਦੇ ਹਨ। ਤੁਸੀਂ ਜਿੰਨਾ ਪਿਆਰ ਮੈਨੂੰ ਦਿੰਦੇ ਹੋ, ਮੈਂ ਸਮਝਦਾ ਹਾਂ ਜੀਵਨ ਵਿੱਚ ਇਸ ਤੋਂ ਵੱਡਾ ਕੋਈ ਸੁਭਾਗ ਨਹੀਂ ਹੁੰਦਾ ਹੈ। ਤਵਾਂਗ ਮਠ ਤੋਂ ਲੈ ਕੇ ਨਮਸਾਈ ਦੇ ਸਵਰਣ ਪਗੋਡਾ ਤੱਕ ਅਰੁਣਾਚਲ ਸ਼ਾਂਤੀ ਅਤੇ ਸੱਭਿਆਚਾਰ ਦਾ ਸੰਗਮ ਹੈ। ਮਾਂ ਭਾਰਤੀ ਦਾ ਮਾਣ ਹੈ, ਮੈਂ ਇਸ ਪੂਜਨੀਕ ਧਰਤੀ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

September 22nd, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਵਿੱਚ ₹5,100 ਕਰੋੜ ਤੋਂ ਵੱਧ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਬ-ਸ਼ਕਤੀਮਾਨ ਡੋਨਯੀ ਪੋਲੋ ਦੇ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਅਤੇ ਸਾਰਿਆਂ ‘ਤੇ ਕਿਰਪਾ ਦੀ ਪ੍ਰਾਰਥਨਾ ਕੀਤੀ।

ਮਿਜ਼ੋਰਮ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

September 13th, 10:30 am

ਮਿਜ਼ੋਰਮ ਦੇ ਰਾਜਪਾਲ ਵੀ.ਕੇ. ਸਿੰਘ ਜੀ, ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਮਿਜ਼ੋਰਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ ਅਤੇ ਹੋਰ ਚੁਣੇ ਹੋਏ ਨੁਮਾਇੰਦੇ, ਮਿਜ਼ੋਰਮ ਦੀ ਸ਼ਾਨਦਾਰ ਜਨਤਾ ਨੂੰ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਆਈਜ਼ੋਲ ਵਿੱਚ 9,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ

September 13th, 10:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਜ਼ੋਰਮ ਦੇ ਆਈਜ਼ੋਲ ਵਿੱਚ 9000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਹ ਪ੍ਰੋਜੈਕਟ ਰੇਲਵੇ, ਰੋਡ, ਊਰਜਾ, ਖੇਡਾਂ ਸਮੇਤ ਕਈ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਵੀਡੀਓ ਕਾਨਫਰੰਸਿੰਗ ਰਾਹੀਂ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੁਪਰੀਮ ਭਗਵਾਨ ਪਥੀਅਨ ਨੂੰ ਨਮਨ ਕੀਤਾ, ਜੋ ਨੀਲੇ ਪਹਾੜਾਂ ਦੀ ਸੁੰਦਰ ਧਰਤੀ ਦੀ ਨਿਗਰਾਨੀ ਕਰਦੇ ਹਨ। ਅਫ਼ਸੋਸ ਪ੍ਰਗਟ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਹ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ 'ਤੇ ਮੌਜੂਦ ਸਨ ਅਤੇ ਖਰਾਬ ਮੌਸਮ ਕਾਰਨ ਆਈਜ਼ੋਲ ਵਿੱਚ ਲੋਕਾਂ ਨਾਲ ਸ਼ਾਮਲ ਨਹੀਂ ਹੋ ਸਕੇ। ਹਾਲਾਤਾਂ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਇਸ ਮਾਧਿਅਮ ਰਾਹੀਂ ਵੀ ਲੋਕਾਂ ਦੇ ਪਿਆਰ ਅਤੇ ਸਨੇਹ ਨੂੰ ਮਹਿਸੂਸ ਕਰ ਸਕਦੇ ਹਨ।

ਪ੍ਰਧਾਨ ਮੰਤਰੀ 13 ਤੋਂ 15 ਸਤੰਬਰ ਤੱਕ ਮਿਜ਼ੋਰਮ, ਮਣੀਪੁਰ, ਅਸਮ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ

September 12th, 02:12 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਤੋਂ 15 ਸਤੰਬਰ ਤੱਕ ਮਿਜ਼ੋਰਮ, ਮਣੀਪੁਰ, ਅਸਮ, ਪਛੱਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।

ਮਿਜ਼ੋਰਮ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

July 14th, 04:48 pm

ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ (Shri Lalduhoma) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 23rd, 11:00 am

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਮਣੀਪੁਰ ਦੇ ਰਾਜਪਾਲ ਅਜੈ ਭੱਲਾ ਜੀ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸ਼ਵ ਸ਼ਰਮਾ ਜੀ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰਿਓ ਜੀ, ਮਿਜ਼ੋਰਮ ਦੇ ਮੁੱਖ ਮੰਤਰੀ ਲਾਲਦੁਹੋਮਾ ਜੀ, ਸਾਰੇ ਇੰਡਸਟ੍ਰੀ ਲੀਡਰਸ, ਇਨਵੈਸਟਰਸ, ਦੇਵੀਓ ਅਤੇ ਸੱਜਣੋਂ!

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ

May 23rd, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ 2025 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਉਪਸਥਿਤ ਸਾਰੇ ਪਤਵੰਤਿਆਂ ਦਾ ਹਾਰਦਿਕ ਸੁਆਗਤ ਕਰਦੇ ਹੋਏ ਨੌਰਥ-ਈਸਟ ਖੇਤਰ ਦੇ ਭਵਿੱਖ ‘ਤੇ ਗਰਵ (ਮਾਣ), ਉਤਸ਼ਾਹ ਅਤੇ ਅਪਾਰ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਭਾਰਤ ਮੰਡਪਮ ਵਿੱਚ ਹਾਲ ਹੀ ਵਿੱਚ ਆਯੋਜਿਤ ਅਸ਼ਟਲਕਸ਼ਮੀ ਮਹੋਤਸਵ (Ashtalakshmi Mahotsav) ਨੂੰ ਯਾਦ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦਾ ਸਮਾਗਮ ਨੌਰਥ-ਈਸਟ ਵਿੱਚ ਨਿਵੇਸ਼ ਦਾ ਉਤਸਵ ਹੈ। ਪ੍ਰਧਾਨ ਮੰਤਰੀ ਨੇ ਸਮਿਟ ਵਿੱਚ ਉਦਯੋਗ ਜਗਤ ਪ੍ਰਮੁੱਖਾਂ ਦੀ ਮਹੱਤਵਪੂਰਨ ਉਪਸਥਿਤੀ ਦਾ ਉਲੇਖ ਕਰਦੇ ਹੋਏ ਖੇਤਰ ਵਿੱਚ ਅਵਸਰਾਂ ਨੂੰ ਲੈ ਕੇ ਉਨ੍ਹਾਂ ਦੇ ਉਤਸ਼ਾਹ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਵਧਾਈਆਂ ਦਿੰਦੇ ਹੋਏ ਨਿਵੇਸ਼ ਦੇ ਅਨੁਕੂਲ ਮਾਹੌਲ ਬਣਾਉਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦੀ ਪ੍ਰਸ਼ੰਸਾ ਕਰਦੇ ਹੋਏ ਖੇਤਰ ਦੇ ਨਿਰੰਤਰ ਵਿਕਾਸ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ

February 20th, 04:03 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦੇ ਸਥਾਪਨਾ ਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮਿਜ਼ੋ (Mizo) ਸੱਭਿਆਚਾਰ ਵਿਰਾਸਤ ਅਤੇ ਸਦਭਾਵ ਦੇ ਇੱਕ ਸੁੰਦਰ ਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਹੈ ਕਿ ਮਿਜ਼ੋਰਮ ਨਿਰੰਤਰ ਸਮ੍ਰਿੱਧ ਹੁੰਦਾ ਰਹੇ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਸ਼ਾਂਤੀ, ਵਿਕਾਸ ਅਤੇ ਪ੍ਰਗਤੀ ਦੀ ਇਸ ਦੀ ਯਾਤਰਾ ਹੋਰ ਵੀ ਵੱਧ ਉਚਾਈਆਂ ਨੂੰ ਛੂਹੇ।

ਮਿਜ਼ੋਰਮ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

January 21st, 12:54 pm

ਮਿਜ਼ੋਰਮ ਦੇ ਰਾਜਪਾਲ, ਜਨਰਲ ਵੀ.ਕੇ. ਸਿੰਘ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਨਵੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 06th, 02:10 pm

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਮਿਜ਼ੋਰਮ ਅਤੇ ਨਾਗਾਲੈਂਡ ਦੀ ਸਰਕਾਰ ਦੇ ਮੰਤਰੀਗਣ, ਹੋਰ ਜਨਪ੍ਰਤੀਨਿਧੀ, ਨੌਰਥ ਈਸਟ ਤੋਂ ਆਏ ਸਾਰੇ ਭਰਾਵੋ ਅਤੇ ਭੈਣੋਂ, ਦੇਵੀਓ ਅਤੇ ਸੱਜਣੋਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ

December 06th, 02:08 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਾਬਾਸਾਹੇਬ ਡਾ ਬੀ.ਆਰ.ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾਸਾਹੇਬ ਅੰਬੇਡਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ, ਜਿਸ ਦੇ 75 ਸਾਲ ਪੂਰੇ ਹੋ ਗਏ ਹਨ, ਸਾਰੇ ਨਾਗਰਿਕਾਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਸ਼੍ਰੀ ਮੋਦੀ ਨੇ ਭਾਰਤ ਦੇ ਸਾਰੇ ਨਾਗਰਿਕਾਂ ਵੱਲੋਂ ਬਾਬਾਸਾਹੇਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ।

ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲ ਦੁਹੋਮਾ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

October 26th, 01:45 pm

ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲ ਦੁਹੋਮਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਮਿਜ਼ੋਰਮ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

July 06th, 01:25 pm

ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲਦੁਹੋਮਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।”

ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੇ ਨਿਵਾਸੀਆਂ ਨੂੰ ਰਾਜ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

February 20th, 10:49 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਜ਼ੋਰਮ ਦੇ ਸਥਾਪਨਾ ਦਿਵਸ ‘ਤੇ ਉਥੋਂ ਦੇ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਮਿਜ਼ੋਰਮ ਦੀ ਨਿਰੰਤਰ ਪ੍ਰਗਤੀ, ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਵੀ ਪ੍ਰਾਰਥਨਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਮਿਜ਼ੋ ਜੈਵਿਕ ਕਿਸਾਨਾਂ ਦੀ ਆਮਦਨ 7 ਗੁਣਾ ਤੋਂ ਅਧਿਕ ਵਧਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ

January 08th, 03:18 pm

ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਸਮੇਤ ਦੇਸ਼ ਭਰ ਤੋਂ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀਆਂ ਨੇ ਹਿੱਸਾ ਲਿਆ।

ਪ੍ਰਧਾਨ ਮੰਤਰੀ ਨਾਲ ਮਿਜ਼ੋਰਮ ਦੇ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ

January 04th, 02:30 pm

ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਪੁ. ਲਾਲਦੁਹੋਮਾ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

‘Modi Ki Guarantee’ vehicle is now reaching all parts of the country: PM Modi

December 16th, 08:08 pm

PM Modi interacted and addressed the beneficiaries of the Viksit Bharat Sankalp Yatra via video conferencing. Addressing the gathering, the Prime Minister expressed gratitude for getting the opportunity to flag off the Viksit Bharat Sankalp Yatra in the five states of Rajasthan, Madhya Pradesh, Chhattisgarh, Telangana and Mizoram, and remarked that the ‘Modi Ki Guarantee’ vehicle is now reaching all parts of the country

ਕੇਰਲ ਦਾ ਇੱਕ ਪ੍ਰਗਤੀਸ਼ੀਲ ਕਿਸਾਨ ਆਪਣੀਆਂ ਬੇਟੀਆਂ ਨੂੰ ਸਿੱਖਿਅਤ ਕਰ ਰਿਹਾ ਹੈ

December 16th, 06:08 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਵਿਕਸਿਤ ਭਾਰਤ ਸਕੰਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾਈ।