ਪ੍ਰਧਾਨ ਮੰਤਰੀ ਮੋਦੀ ਦਾ 79ਵਾਂ ਸੁਤੰਤਰਤਾ ਦਿਵਸ ਸੰਬੋਧਨ: ਵਿਕਸਿਤ ਭਾਰਤ 2047 ਲਈ ਵਿਜ਼ਨ

August 15th, 11:58 am

79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਆਪਣਾ ਸਭ ਤੋਂ ਲੰਬਾ ਅਤੇ ਨਿਰਣਾਇਕ ਭਾਸ਼ਣ ਦਿੱਤਾ, ਜੋ ਕਿ 103 ਮਿੰਟ ਲੰਬਾ ਸੀ ਅਤੇ ਜਿਸ ਨੇ ਵਿਕਸਿਤ ਭਾਰਤ 2047 ਲਈ ਇੱਕ ਸਾਹਸਿਕ ਰੋਡਮੈਪ ਤਿਆਰ ਕੀਤਾ। ਆਤਮ-ਨਿਰਭਰਤਾ, ਇਨੋਵੇਸ਼ਨ ਅਤੇ ਨਾਗਰਿਕ ਸਸ਼ਕਤੀਕਰਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੇ ਇੱਕ ਨਿਰਭਰ ਰਾਸ਼ਟਰ ਤੋਂ ਇੱਕ ਵਿਸ਼ਵ ਪੱਧਰ 'ਤੇ ਆਤਮਵਿਸ਼ਵਾਸੀ, ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਰਾਸ਼ਟਰ ਬਣਨ ਦੇ ਸਫ਼ਰ 'ਤੇ ਪ੍ਰਕਾਸ਼ ਪਾਇਆ।

ਆਤਮਨਿਰਭਰ ਭਾਰਤ : ਇੱਕ ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਨੀਂਹ

August 15th, 10:20 am

79ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੱਖਿਆ, ਟੈਕਨੋਲੋਜੀ, ਊਰਜਾ, ਪੁਲਾੜ ਅਤੇ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਹੋਈ ਭਾਰਤ ਦੀ ਪ੍ਰਗਤੀ ਦਾ ਹਵਾਲਾ ਦਿੰਦੇ ਹੋਏ, ਆਤਮਨਿਰਭਰ ਭਾਰਤ ਨੂੰ ਵਿਕਸਿਤ ਭਾਰਤ ਦੇ ਪ੍ਰਮੁੱਖ ਮੂਲ ਸਿਧਾਂਤਾਂ ਵਿੱਚੋਂ ਇੱਕ ਦੱਸਿਆ। ਅਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਣਨੀਤਕ ਖ਼ੁਦਮੁਖਤਿਆਰੀ ਅਤੇ ਸਵਦੇਸ਼ੀ ਸਮਰੱਥਾਵਾਂ, ਖ਼ਤਰਿਆਂ ਨਾਲ ਨਿਰਣਾਇਕ ਤੌਰ ‘ਤੇ ਨਜਿੱਠਣ, ਆਤਮਨਿਰਭਰਤਾ ਨੂੰ ਰਾਸ਼ਟਰੀ ਸ਼ਕਤੀ, ਸਨਮਾਨ ਅਤੇ 2047 ਤੱਕ ਵਿਕਸਿਤ ਭਾਰਤ ਦੀ ਯਾਤਰਾ ਦਾ ਅਧਾਰ ਬਣਾਉਣ ਦੇ ਲਈ ਬੇਹੱਦ ਅਹਿਮ ਹਨ।