ਭਾਰਤੀ ਮਿਟਿਰਯੋਲੌਜਿਕਲ ਵਿਭਾਗ ਨੇ 150ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

January 14th, 10:45 am

ਅੱਜ ਅਸੀਂ ਭਾਰਤੀ ਮੌਸਮ ਵਿਭਾਗ, IMD ਦੇ 150 ਸਾਲ ਸੈਲੀਬ੍ਰੇਟ ਕਰ ਰਹੇ ਹਾਂ। IMD ਦੇ ਇਹ 150 ਸਾਲ, ਇਹ ਕੇਵਲ ਭਾਰਤੀ ਮੌਸਮ ਵਿਭਾਗ ਦੀ ਯਾਤਰਾ ਹੈ, ਅਜਿਹਾ ਨਹੀਂ ਹੈ। ਇਹ ਸਾਡੇ ਭਾਰਤ ਵਿੱਚ ਆਧੁਨਿਕ ਸਾਇੰਸ ਅਤੇ ਟੈਕਨੋਲੋਜੀ ਦੀ ਵੀ ਇੱਕ ਗੌਰਵਸ਼ਾਲੀ ਯਾਤਰਾ ਹੈ। IMD ਨੇ ਇਸ ਡੇਢ ਸੌ ਸਾਲਾਂ ਵਿੱਚ ਨਾ ਕੇਵਲ ਕਰੋੜਾਂ ਭਾਰਤੀਆਂ ਦੀ ਸੇਵਾ ਕੀਤੀ ਹੈ, ਬਲਕਿ ਭਾਰਤ ਦੀ ਵਿਗਿਆਨਕ ਯਾਤਰਾ ਦਾ ਵੀ ਪ੍ਰਤੀਕ ਬਣਿਆ ਹੈ। ਇਨ੍ਹਾਂ ਉਪਲੱਬਧੀਆਂ ’ਤੇ ਅੱਜ ਡਾਕ ਟਿਕਟ ਅਤੇ ਵਿਸ਼ੇਸ਼ coin ਵੀ ਰਿਲੀਜ਼ ਕੀਤਾ ਗਿਆ ਹੈ। 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਭਾਰਤੀ ਮੌਸਮ ਵਿਭਾਗ ਦਾ ਸਵਰੂਪ ਕੀ ਹੋਵੇਗਾ, ਇਸ ਦੇ ਲਈ ਵਿਜ਼ਨ document ਵੀ ਜਾਰੀ ਹੋਇਆ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ

January 14th, 10:30 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤੀ ਮੌਸਮ ਵਿਭਾਗ (IMD) ਦੇ 150ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਆਈਐੱਮਡੀ ਦੇ 150 ਸਾਲ ਨਾ ਸਿਰਫ਼ ਵਿਭਾਗ ਦੀ ਯਾਤਰਾ ਨੂੰ ਦਰਸਾਉਂਦੇ ਹਨ, ਸਗੋਂ ਭਾਰਤ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਇੱਕ ਮਾਣਮੱਤੇ ਯਾਤਰਾ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਨੇ ਆਈਐੱਮਡੀ ਦੀ ਸ਼ਲਾਘਾ ਕੀਤੀ ਜਿਸ ਨੇ ਇਨ੍ਹਾਂ ਡੇਢ ਸਦੀਆਂ ਦੌਰਾਨ ਲੱਖਾਂ ਭਾਰਤੀਆਂ ਦੀ ਸੇਵਾ ਕੀਤੀ ਹੈ ਅਤੇ ਇਹ ਭਾਰਤ ਦੀ ਵਿਗਿਆਨਕ ਤਰੱਕੀ ਦਾ ਪ੍ਰਤੀਕ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਆਈਐੱਮਡੀ ਦੀਆਂ ਪ੍ਰਾਪਤੀਆਂ ਬਾਰੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2047 ਵਿੱਚ ਆਈਐੱਮਡੀ ਦੇ ਭਵਿੱਖ ਨੂੰ ਰੇਖਾਂਕਿਤ ਕਰਨ ਵਾਲਾ ਇੱਕ ਵਿਜ਼ਨ ਡਾਕਿਊਮੈਂਟ ਜਾਰੀ ਹੋਣਾ, ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਮਨਾਏਗਾ। ਉਨ੍ਹਾਂ ਨੇ ਆਈਐੱਮਡੀ ਦੇ 150 ਵਰ੍ਹੇ ਪੂਰੇ ਹੋਣ ਦੇ ਇਸ ਮਹੱਤਵਪੂਰਨ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ 14 ਜਨਵਰੀ ਨੂੰ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ

January 13th, 11:14 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜਨਵਰੀ ਨੂੰ ਸਵੇਰੇ ਕਰੀਬ 10:30 ਮਿੰਟ ‘ਤੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਭਾਰਤ ਮੌਸਮ ਵਿਗਿਆਨ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਕੈਬਨਿਟ ਨੇ ਦੋ ਵਰ੍ਹਿਆਂ ਦੇ ਲਈ 2000 ਕਰੋੜ ਰੁਪਏ ਦੇ ਖਰਚ ਦੇ ਨਾਲ ਹਰ ਮੌਸਮ ਦੇ ਲਈ ਅਧਿਕ ਤਿਆਰ ਅਤੇ ਜਲਵਾਯੂ-ਸਮਾਰਟ ਭਾਰਤ ਬਣਾਉਣ ਦੇ ਲਈ ‘ਮਿਸ਼ਨ ਮੌਸਮ’ ('Mission Mausam') ਨੂੰ ਸਵੀਕ੍ਰਿਤੀ

September 11th, 08:19 pm

ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਅਗਲੇ ਦੋ ਵਰ੍ਹਿਆਂ ਦੇ ਲਈ 2000 ਕਰੋੜ ਰੁਪਏ ਦੇ ਖਰਚ (outlay) ਨਾਲ ‘ਮਿਸ਼ਨ ਮੌਸਮ’ (‘Mission Mausam') ਨੂੰ ਅੱਜ ਸਵੀਕ੍ਰਿਤੀ ਪ੍ਰਦਾਨ ਕੀਤੀ ਹੈ।