ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
February 21st, 12:30 pm
ਜਿਸ ਨੇੜਤਾ ਅਤੇ ਗਰਮਜੋਸ਼ੀ ਨਾਲ ਤੁਸੀਂ ਪਿਛਲੇ ਸਾਲ ਬ੍ਰਾਜ਼ੀਲ ਵਿੱਚ ਮੇਰਾ ਸਵਾਗਤ ਕੀਤਾ ਸੀ, ਅੱਜ ਉਸੇ ਭਾਵ ਨਾਲ ਭਾਰਤ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਇਹ ਮੇਰੇ ਲਈ ਵਿਸ਼ੇਸ਼ ਸੰਤੁਸ਼ਟੀ ਦਾ ਵਿਸ਼ਾ ਹੈ। ਭਾਰਤ ਅਤੇ ਬ੍ਰਾਜ਼ੀਲ ਸਬੰਧਾਂ ਨੂੰ ਰਾਸ਼ਟਰਪਤੀ ਲੂਲਾ ਦੇ ਦ੍ਰਿਸ਼ਟੀਕੋਣ ਅਤੇ ਪ੍ਰੇਰਨਾਦਾਇਕ ਅਗਵਾਈ ਦਾ ਲੰਬੇ ਸਮੇਂ ਤੋਂ ਲਾਭ ਮਿਲਦਾ ਰਿਹਾ ਹੈ।ਪ੍ਰਧਾਨ ਮੰਤਰੀ 13 ਫਰਵਰੀ ਨੂੰ ਸੇਵਾ ਤੀਰਥ ਅਤੇ ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਦਾ ਉਦਘਾਟਨ ਕਰਨਗੇ
February 12th, 12:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਫਰਵਰੀ, 2026 ਨੂੰ ਦੁਪਹਿਰ ਲਗਭਗ 1:30 ਵਜੇ ਸੇਵਾ ਤੀਰਥ ਭਵਨ ਕੰਪਲੈਕਸ ਦਾ ਨਾਮਕਰਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸੇਵਾ ਤੀਰਥ ਅਤੇ ਕਰਤਵਯ ਭਵਨ-1 ਅਤੇ ਕਰਤਵਯ ਭਵਨ-2 ਦਾ ਰਸਮੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 6 ਵਜੇ ਸੇਵਾ ਤੀਰਥ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਵੀ ਕਰਨਗੇ।ਕੈਬਨਿਟ ਨੇ ਫੋਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦਾਂ 'ਤੇ ਹਾੜੀ ਸੀਜ਼ਨ, 2024 (01.10.2024 ਤੋਂ 31.03.2025 ਤੱਕ) ਦੇ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨੂੰ ਪ੍ਰਵਾਨਗੀ ਦਿੱਤੀ
September 18th, 03:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਫੋਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦਾਂ ਲਈ ਹਾੜੀ ਸੀਜ਼ਨ, 2024 (01.10.2024 ਤੋਂ 31.03.2025 ਤੱਕ) ਦੇ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਤੈਅ ਕਰਨ ਲਈ ਰਸਾਇਣ ਅਤੇ ਖਾਦ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।