ਉਡੁਪੀ, ਕਰਨਾਟਕ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
November 28th, 11:45 am
ਮੈਂ ਆਪਣੀ ਗੱਲ ਸ਼ੁਰੂ ਕਰਾਂ ਉਸ ਤੋਂ ਪਹਿਲਾਂ, ਇੱਥੇ ਕੁਝ ਬੱਚੇ ਤਸਵੀਰਾਂ ਬਣਾ ਕੇ ਲਿਆਏ ਹਨ, ਕਿਰਪਾ ਕਰਕੇ ਐੱਸਪੀਜੀ ਦੇ ਲੋਕ ਅਤੇ ਸਥਾਨਕ ਪੁਲਿਸ ਦੇ ਲੋਕ ਮਦਦ ਕਰੋ, ਉਨ੍ਹਾਂ ਨੂੰ ਕਲੈਕਟ ਕਰ ਲਓ। ਜੇਕਰ ਤੁਸੀਂ ਉਸਦੇ ਪਿੱਛੇ ਆਪਣਾ ਪਤਾ ਲਿਖਿਆ ਹੋਵੇਗਾ, ਤਾਂ ਮੈਂ ਤੁਹਾਨੂੰ ਜ਼ਰੂਰ ਇੱਕ ਧੰਨਵਾਦ ਪੱਤਰ ਭੇਜਾਂਗਾ। ਜਿਸ ਦੇ ਕੋਲ ਕੁਝ ਨਾ ਕੁਝ ਹੈ, ਦੇ ਦਿਉ, ਉਹ ਕਲੈਕਟ ਕਰ ਲੈਣਗੇ ਅਤੇ ਤੁਸੀਂ ਫਿਰ ਸ਼ਾਂਤੀ ਨਾਲ ਬੈਠ ਜਾਓ। ਇਹ ਬੱਚੇ ਇੰਨੀ ਮਿਹਨਤ ਕਰਦੇ ਹਨ ਅਤੇ ਕਦੇ-ਕਦੇ ਮੈਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ ਤਾਂ ਮੈਨੂੰ ਦੁੱਖ ਹੁੰਦਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿੱਚ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ ਨੂੰ ਸੰਬੋਧਨ ਕੀਤਾ
November 28th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਉਡੁਪੀ ਵਿੱਚ ਸ਼੍ਰੀ ਕ੍ਰਿਸ਼ਨ ਮੱਠ ਵਿਖੇ ਲਕਸ਼ ਕੰਠ ਗੀਤਾ ਪਾਰਾਇਣ ਪ੍ਰੋਗਰਾਮ (ਇੱਕ ਲੱਖ ਲੋਕਾਂ ਵੱਲੋਂ ਸ਼੍ਰੀਮਦ ਭਗਵਤ ਗੀਤਾ ਦਾ ਸਮੂਹਿਕ ਪਾਠ) ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬ੍ਰਹਮ ਦਰਸ਼ਨ, ਸ਼੍ਰੀਮਦ ਭਗਵਤ ਗੀਤਾ ਦੇ ਮੰਤਰਾਂ ਦਾ ਅਧਿਆਤਮਿਕ ਅਨੁਭਵ ਅਤੇ ਇੰਨੇ ਸਾਰੇ ਸਤਿਕਾਰਯੋਗ ਸੰਤਾਂ ਅਤੇ ਗੁਰੂਆਂ ਦੀ ਸੰਗਤ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਸੁਭਾਗ ਦੀ ਗੱਲ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਣਗਿਣਤ ਅਸ਼ੀਰਵਾਦ ਦੇ ਬਰਾਬਰ ਹੈ।ਆਈਬੀਐੱਸਏ ਆਗੂਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ
November 23rd, 12:45 pm
“ਜੋਹੈੱਨਸ-ਬਰਗ” ਜਿਹੇ ਜੀਵਿਤ ਖ਼ੂਬਸੂਰਤ ਸ਼ਹਿਰ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲੈਣਾ ਮੇਰੇ ਲਈ ਬੇਹੱਦ ਖ਼ੁਸ਼ੀ ਦਾ ਵਿਸ਼ਾ ਹੈ। ਇਸ ਪਹਿਲ ਲਈ ਮੈਂ ਇਬਸਾ ਦੇ ਚੇਅਰ, ਰਾਸ਼ਟਰਪਤੀ ਲੂਲਾ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਮਹਿਮਾਨਨਿਵਾਜ਼ੀ ਅਤੇ ਸਤਿਕਾਰ ਲਈ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਆਈਬੀਐੱਸਏ ਆਗੂਆਂ ਦੀ ਬੈਠਕ ਵਿੱਚ ਹਿੱਸਾ ਲਿਆ
November 23rd, 12:30 pm
ਪ੍ਰਧਾਨ ਮੰਤਰੀ ਨੇ ਇਸ ਮੀਟਿੰਗ ਨੂੰ ਸਮੇਂ ਅਨੁਕੂਲ ਦਸਦੇ ਹੋਏ ਕਿਹਾ ਕਿ ਇਹ ਮੀਟਿੰਗ ਅਫ਼ਰੀਕੀ ਧਰਤੀ 'ਤੇ ਪਹਿਲੇ ਜੀ20 ਸਿਖਰ ਸੰਮੇਲਨ ਦੇ ਨਾਲ ਹੋਈ ਅਤੇ ਗਲੋਬਲ ਸਾਊਥ ਦੇਸ਼ਾਂ ਵਿੱਚ ਲਗਾਤਾਰ ਚਾਰ ਜੀ20 ਪ੍ਰਧਾਨਗੀਆਂ ਦੀ ਸਮਾਪਤੀ ਨੂੰ ਚਿੰਨ੍ਹਤ ਕਰਦੀ ਹੈ, ਜਿਨ੍ਹਾਂ ਵਿੱਚੋਂ ਆਖਰੀ ਤਿੰਨ ਆਈਬੀਐੱਸਏ ਦੇ ਮੈਂਬਰ ਦੇਸ਼ਾਂ ਨੇ ਕੀਤੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਨੁੱਖ-ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ 'ਤੇ ਕੇਂਦ੍ਰਿਤ ਕਈ ਅਹਿਮ ਪਹਿਲਕਦਮੀਆਂ ਹੋਈਆਂ ਹਨ।ਜੀ20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 2
November 22nd, 09:57 pm
ਕੁਦਰਤੀ ਆਫ਼ਤਾਂ ਮਨੁੱਖਤਾ ਲਈ ਲਗਾਤਾਰ ਇੱਕ ਵੱਡੀ ਚੁਨੌਤੀ ਬਣੀਆਂ ਹੋਈਆਂ ਹਨ। ਇਸ ਸਾਲ ਵੀ, ਇਨ੍ਹਾਂ ਨੇ ਵਿਸ਼ਵ ਦੀ ਇੱਕ ਵੱਡੀ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਇਹ ਘਟਨਾਵਾਂ ਸਪਸ਼ਟ ਤੌਰ ’ਤੇ ਅੰਤਰਰਾਸ਼ਟਰੀ ਸਹਿਯੋਗ ਮਜ਼ਬੂਤ ਕਰਨ ਦੀ ਲੋੜ ਨੂੰ ਦਰਸਾਉਂਦੀਆਂ ਹਨ ਤਾਂ ਕਿ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਲਈ ਤਿਆਰੀ ਅਸਰਦਾਰ ਬਣ ਸਕੇ।ਪ੍ਰਧਾਨ ਮੰਤਰੀ ਨੇ ਜੋਹੈੱਨਸਬਰਗ ਵਿੱਚ ਜੀ20 ਸੰਮੇਲਨ 'ਚ ਹਿੱਸਾ ਲਿਆ
November 22nd, 09:35 pm
ਸਭ ਨੂੰ ਨਾਲ ਲੈ ਕੇ ਸਮੂਹਿਕ ਅਤੇ ਟਿਕਾਊ ਆਰਥਿਕ ਵਿਸ਼ੇ 'ਤੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਹੁਨਰਮੰਦ ਪ੍ਰਵਾਸ, ਸੈਰ-ਸਪਾਟਾ, ਖੁਰਾਕ ਸੁਰੱਖਿਆ, ਏਆਈ, ਡਿਜੀਟਲ ਅਰਥ-ਵਿਵਸਥਾ, ਨਵੀਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰਾਂ ਵਿੱਚ ਸਮੂਹ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਪ੍ਰਕਿਰਿਆ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਨਵੀਂ ਦਿੱਲੀ ਸੰਮੇਲਨ ਦੌਰਾਨ ਲਏ ਗਏ ਕੁਝ ਇਤਿਹਾਸਕ ਫੈਸਲਿਆਂ ਨੂੰ ਅੱਗੇ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹੁਣ ਵਿਕਾਸ ਦੇ ਨਵੇਂ ਮਿਆਰ ਤੈਅ ਕਰਨ ਦਾ ਸਮਾਂ ਹੈ—ਅਜਿਹੇ, ਜੋ ਵਿਕਾਸ ਦੀ ਅਸੰਤੁਲਨਤਾ ਅਤੇ ਕੁਦਰਤ ਦੇ ਅਤਿ ਸ਼ੋਸ਼ਣ ਨਾਲ ਨਜਿੱਠਦੇ ਹਨ, ਖ਼ਾਸ ਕਰਕੇ ਇਸ ਸਮੇਂ, ਜਦੋਂ ਜੀ20 ਸਿਖਰ ਸੰਮੇਲਨ ਪਹਿਲੀ ਵਾਰ ਅਫ਼ਰੀਕਾ ਵਿੱਚ ਹੋ ਰਿਹਾ ਹੈ। ਇਸ ਸਬੰਧ ਵਿੱਚ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਸਭਿਅਤਾ ਦੇ ਗਿਆਨ 'ਤੇ ਅਧਾਰਤ ਇੰਟੀਗ੍ਰਲ ਹਿਊਮਨਿਜ਼ਮ ਦੇ ਵਿਚਾਰ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਵਿਸਥਾਰ ਕੀਤਾ ਕਿ ਇੰਟੀਗ੍ਰਲ ਹਿਊਮਨਿਜ਼ਮ ਮਨੁੱਖਾਂ, ਸਮਾਜ ਅਤੇ ਕੁਦਰਤ ਦਾ ਇੱਕ ਸੰਪੂਰਨ ਦ੍ਰਿਸ਼ਟੀਕੋਣ ਹੈ ਅਤੇ ਇਸ ਤਰ੍ਹਾਂ ਤਰੱਕੀ ਅਤੇ ਧਰਤੀ ਦਰਮਿਆਨ ਸਦਭਾਵਨਾ ਬਣਾਈ ਜਾ ਸਕਦੀ ਹੈ।ਕੋਇੰਬਟੂਰ, ਤਾਮਿਲਨਾਡੂ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
November 19th, 07:01 pm
ਮੰਚ 'ਤੇ ਬਿਰਾਜਮਾਨ ਤਾਮਿਲਨਾਡੂ ਦੇ ਰਾਜਪਾਲ ਆਰ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਐੱਲ ਮੁਰੂਗਨ ਜੀ, ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾਕਟਰ ਕੇ. ਰਾਮਾਸਾਮੀ ਜੀ, ਵੱਖ-ਵੱਖ ਖੇਤੀ ਸੰਗਠਨਾਂ ਤੋਂ ਆਏ ਸਾਰੇ ਪਤਵੰਤੇ ਸੱਜਣੋ, ਬਾਕੀ ਹਾਜ਼ਰੀਨ ਮੇਰੇ ਪਿਆਰੇ ਕਿਸਾਨ ਭਰਾਵੋ ਤੇ ਭੈਣੋ ਅਤੇ ਦੇਸ਼ ਭਰ ਵਿੱਚ ਡਿਜੀਟਲ ਤਕਨੀਕ ਦੇ ਜ਼ਰੀਏ ਜੁੜੇ ਲੱਖਾਂ ਕਿਸਾਨਾਂ ਨੂੰ ਮੈਂ ਇੱਥੋਂ ਵਣੱਕਮ ਕਹਿੰਦਾ ਹਾਂ, ਨਮਸਕਾਰ ਕਹਿੰਦਾ ਹਾਂ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਅਤੇ ਦੇਸ਼ ਭਰ ਵਿੱਚ ਇਕੱਠੇ ਹੋਏ ਮੇਰੇ ਕਿਸਾਨ ਭਰਾਵਾਂ-ਭੈਣਾਂ ਤੋਂ ਵੀ ਮੁਆਫੀ ਮੰਗਦਾ ਹਾਂ। ਮੈਨੂੰ ਆਉਣ ਵਿੱਚ ਕਰੀਬ-ਕਰੀਬ ਇੱਕ ਘੰਟਾ ਦੇਰੀ ਹੋ ਗਈ, ਕਿਉਂਕਿ ਅੱਜ ਪੁੱਟਾਪਰਥੀ ਵਿੱਚ ਸੱਤਿਆ ਸਾਈਂ ਬਾਬਾ ਦੇ ਪ੍ਰੋਗਰਾਮ ਵਿੱਚ ਸੀ, ਪਰ ਉੱਥੇ ਪ੍ਰੋਗਰਾਮ ਥੋੜ੍ਹਾ ਲੰਮਾ ਚੱਲ ਗਿਆ, ਤਾਂ ਮੈਨੂੰ ਆਉਣ ਵਿੱਚ ਦੇਰੀ ਹੋਈ। ਤੁਹਾਨੂੰ ਸਭ ਨੂੰ ਅਤੇ ਦੇਸ਼ ਭਰ ਵਿੱਚ ਬੈਠੇ ਸਾਨੂੰ ਦੇਖ ਰਹੇ ਵੱਡੀ ਗਿਣਤੀ ਲੋਕਾਂ ਨੂੰ ਜੋ ਅਸੁਵਿਧਾ ਹੋਈ, ਉਸ ਲਈ ਮੈਂ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਨੂੰ ਸੰਬੋਧਨ ਕੀਤਾ
November 19th, 02:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ 2025 ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕੋਇੰਬਟੂਰ ਦੀ ਪਵਿੱਤਰ ਧਰਤੀ 'ਤੇ ਮਰੂਧਮਲਾਈ ਦੇ ਭਗਵਾਨ ਮੁਰੂਗਨ ਨੂੰ ਨਮਨ ਕਰਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਕੋਇੰਬਟੂਰ ਨੂੰ ਸਭਿਆਚਾਰ, ਦਇਆ ਅਤੇ ਸਿਰਜਣਾਤਮਕਤਾ ਦੀ ਧਰਤੀ ਦੱਸਿਆ ਅਤੇ ਇਸ ਨੂੰ ਦੱਖਣੀ ਭਾਰਤ ਵਿੱਚ ਉੱਦਮਤਾ ਦੇ ਇੱਕ ਪਾਵਰ-ਹਾਊਸ ਵਜੋਂ ਸਵੀਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਦਾ ਕੱਪੜਾ ਸੈਕਟਰ ਦੇਸ਼ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਇੰਬਟੂਰ ਨੇ ਹੁਣ ਹੋਰ ਨਾਂ ਕਮਾਇਆ ਹੈ, ਕਿਉਂਕਿ ਇਸ ਦੇ ਸਾਬਕਾ ਸੰਸਦ ਮੈਂਬਰ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ, ਹੁਣ ਉਪ ਰਾਸ਼ਟਰਪਤੀ ਵਜੋਂ ਦੇਸ਼ ਦੀ ਅਗਵਾਈ ਕਰ ਰਹੇ ਹਨ। ਇਹ ਦੱਸਦੇ ਹੋਏ ਕਿ ਕੁਦਰਤੀ ਖੇਤੀ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ, ਸ਼੍ਰੀ ਮੋਦੀ ਨੇ ਤਾਮਿਲਨਾਡੂ ਦੇ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਦੱਖਣੀ ਭਾਰਤ ਕੁਦਰਤੀ ਖੇਤੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਮਾਗਮ ਵਿੱਚ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ, ਉਦਯੋਗ ਭਾਈਵਾਲਾਂ, ਸਟਾਰਟਅੱਪ ਉੱਦਮਾਂ ਅਤੇ ਨਵੀਨਤਾ ਨੇਤਾਵਾਂ ਦੀ ਮੌਜੂਦਗੀ ਦਾ ਸਵਾਗਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ।ਨਵੀਂ ਦਿੱਲੀ ਵਿਖੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
October 12th, 06:45 pm
ਕਿਸਾਨ – ਰਾਮ-ਰਾਮ! ਮੈਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਹਾਂ। ਮੈਂ ਛੋਲਿਆਂ ਦੀ ਬਿਜਾਈ ਕਰਕੇ ਖੇਤੀ ਸ਼ੁਰੂ ਕੀਤੀ ਸੀ। ਤਾਂ, ਪਹਿਲਾਂ ਥੋੜ੍ਹੀ...ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਮੌਕੇ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ
October 12th, 06:25 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਖੇਤੀਬਾੜੀ ਖੋਜ ਅਦਾਰਿਆਂ ਵਿੱਚ ਇੱਕ ਕ੍ਰਿਸ਼ੀ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ। ਇਹ ਪ੍ਰੋਗਰਾਮ ਕਿਸਾਨਾਂ ਦੀ ਭਲਾਈ, ਖੇਤੀਬਾੜੀ ਵਿੱਚ ਆਤਮ-ਨਿਰਭਰਤਾ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜਨਤਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿੱਥੇ ਸ਼੍ਰੀ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ 35,440 ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੀ ਲਾਗਤ 24,000 ਕਰੋੜ ਰੁਪਏ ਹੈ। ਉਨ੍ਹਾਂ ਨੇ 11,440 ਕਰੋੜ ਰੁਪਏ ਦੀ ਲਾਗਤ ਨਾਲ ਦਾਲ਼ਾਂ ਵਿੱਚ ਆਤਮ-ਨਿਰਭਰਤਾ ਲਈ ਮਿਸ਼ਨ ਦੀ ਵੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ 5,450 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਨੂੰ ਸਮਰਪਿਤ ਕੀਤੇ, ਜਦਕਿ ਲਗਭਗ 815 ਕਰੋੜ ਰੁਪਏ ਦੇ ਵਾਧੂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ।ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਵਰਲਡ ਫੂਡ ਇੰਡੀਆ 2025 ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
September 25th, 06:16 pm
ਰੂਸ ਦੇ ਉਪ ਪ੍ਰਧਾਨ ਮੰਤਰੀ ਦਮਿਤਰੀ ਪਾਤਰੁਸ਼ੇਵ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਚਿਰਾਗ਼ ਪਾਸਵਾਨ, ਰਵਨੀਤ ਜੀ, ਪ੍ਰਤਾਪਰਾਓ ਜਾਧਵ ਜੀ, ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਸਾਰੇ ਮੰਤਰੀਓ, ਹੋਰ ਪ੍ਰਤੀਨਿਧੀਓ, ਮਹਿਮਾਨੋ, ਦੇਵੀਓ ਅਤੇ ਸੱਜਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰਲਡ ਫੂਡ ਇੰਡੀਆ 2025 ਨੂੰ ਸੰਬੋਧਨ ਕੀਤਾ
September 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਵਰਲਡ ਫੂਡ ਇੰਡੀਆ 2025 ਦੇ ਦੌਰਾਨ ਇੱਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ, ਉੱਦਮੀ, ਨਿਵੇਸ਼ਕ, ਇਨੋਵੇਟਰਸ ਅਤੇ ਖ਼ਪਤਕਾਰ, ਸਾਰੇ ਇਸ ਆਯੋਜਨ ਵਿੱਚ ਇਕੱਠੇ ਮੌਜੂਦ ਹਨ, ਜਿਸ ਨਾਲ ਵਰਲਡ ਫੂਡ ਇੰਡੀਆ ਇੱਕ ਨਵੇਂ ਸੰਪਰਕ, ਨਵੇਂ ਜੁੜਾਅ ਅਤੇ ਰਚਨਾਤਮਕਤਾ ਦਾ ਇੱਕ ਮੰਚ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਵਿੱਚ ਮੁੱਖ ਤੌਰ 'ਤੇ ਪੋਸ਼ਣ, ਤੇਲ ਦੀ ਖ਼ਪਤ ਘੱਟ ਕਰਨ ਅਤੇ ਪੈਕੇਜਡ ਉਤਪਾਦਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਨਵੀਂ ਦਿੱਲੀ ਵਿੱਚ ਐੱਮ.ਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 07th, 09:20 am
ਮੰਤਰੀ ਮੰਡਲ(ਕੈਬਨਿਟ) ਦੇ ਮੇਰੇ ਸਹਿਯੋਗੀ ਸ਼ਿਵਰਾਜ ਸਿੰਘ ਚੌਹਾਨ ਜੀ, ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਚੇਅਰਪਰਸਨ ਡਾ. ਸੌਮਯਾ ਸਵਾਮੀਨਾਥਨ ਜੀ, ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ ਜੀ, ਮੈਂ ਦੇਖ ਰਿਹਾ ਹਾਂ ਸਵਾਮੀਨਾਥਨ ਜੀ ਦੇ ਪਰਿਵਾਰ ਨੂੰ ਵੀ ਸਾਰੇ ਜਨ ਇੱਥੇ ਮੌਜੂਦ ਹਨ, ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਸਾਰੇ ਸਾਇੰਸਟਿਸਟਸ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਨੂੰ ਸੰਬੋਧਨ ਕੀਤਾ
August 07th, 09:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਆਈਸੀਏਆਰ ਪੂਸਾ(ICAR PUSA) ਵਿੱਚ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਦਾ ਉਦਘਾਟਨ ਕੀਤਾ ਆਤੇ ਸੰਮੇਲਨ ਕੀਤਾ। ਪ੍ਰੋਫੈਸਰ ਐੱਮਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਵਿਅਕਤਿਤਵ ਵਰਣਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਕਿਸੇ ਵੀ ਯੁਗ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਇੱਕ ਮਹਾਨ ਵਿਗਿਆਨੀ ਸਨ, ਜਿਨ੍ਹਾਂ ਨੇ ਵਿਗਿਆਨ ਨੂੰ ਜਨਸੇਵਾ ਦੇ ਮਾਧਿਅਮ ਵਿੱਚ ਬਦਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਰਾਸ਼ਟਰ ਦੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਇੱਕ ਐਸੀ ਚੇਤਨਾ ਜਾਗਰਿਤ ਕੀਤੀ ਜੋ ਆਉਣ ਵਾਲੀਆਂ ਸਦੀਆਂ ਤੱਕ ਭਾਰਤ ਦੀਆਂ ਨੀਤੀਆਂ ਅਤੇ ਪ੍ਰਾਥਮਿਕਤਾਵਾਂ ਦਾ ਮਾਰਗਦਰਸ਼ਨ ਕਰਦੀ ਰਹੇਗੀ। ਉਨ੍ਹਾਂ ਨੇ ਸਵਾਮੀਨਾਥਨ ਜਨਮ ਸ਼ਤਾਬਦੀ ਸਮਾਰੋਹ ਦੇ ਅਵਸਰ ‘ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.06.2025)
June 29th, 11:30 am
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਆਚਾਰੀਆਂ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
June 28th, 11:15 am
ਅੱਜ ਅਸੀਂ ਸਾਰੇ ਭਾਰਤ ਦੀ ਆਧਿਆਤਮ ਪਰੰਪਰਾ ਦੇ ਇੱਕ ਮਹੱਤਵਪੂਰਣ ਮੌਕੇ ਦੇ ਸਾਕਸ਼ੀ ਬਣ ਰਹੇ ਹਾਂ। ਪੂਜਯ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ, ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਇਹ ਪੁਣਯ ਪਰਵ, ਉਨ੍ਹਾਂ ਦੀਆਂ ਅਮਰ ਪ੍ਰੇਰਣਾਵਾਂ ਨਾਲ ਭਰਿਆ ਇਹ ਪ੍ਰੋਗਰਾਮ, ਇੱਕ ਅਭੂਤਪੂਰਵ ਪ੍ਰੇਰਕ ਵਾਤਾਵਰਣ ਦਾ ਨਿਰਮਾਣ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਇੱਥੇ ਮੌਜੂਦ ਲੋਕਾਂ ਦੇ ਨਾਲ ਹੀ, ਲੱਖਾਂ ਲੋਕ ਔਨਲਾਈਨ ਵਿਵਸਥਾ ਦੇ ਜ਼ਰੀਏ ਵੀ ਸਾਡੇ ਨਾਲ ਜੁੜੇ ਹਨ। ਮੈਂ ਤੁਹਾਡਾ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ, ਮੈਨੂੰ ਇੱਥੇ ਆਉਣ ਦਾ ਮੌਕੇ ਦੇਣ ਲਈ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ
June 28th, 11:01 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਾਰਤ ਦੀ ਅਧਿਆਤਮਿਕ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਮੌਕੇ ਦਾ ਗਵਾਹ ਬਣ ਰਿਹਾ ਹੈ, ਅਤੇ ਅਚਾਰਿਆ ਸ਼੍ਰੀ ਵਿਦਿਆਨੰਦ ਜੀ ਮੁਨੀਰਾਜ ਦੇ ਸ਼ਤਾਬਦੀ ਸਮਾਰੋਹ ਦੀ ਪਵਿੱਤਰਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਅਚਾਰਿਆ ਦੀ ਅਮਰ ਪ੍ਰੇਰਨਾ ਨਾਲ ਭਰਪੂਰ ਇਹ ਸਮਾਗਮ ਇੱਕ ਅਸਾਧਾਰਣ ਅਤੇ ਉਤਸ਼ਾਹਜਨਕ ਮਾਹੌਲ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੌਜੂਦ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।NXT ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 01st, 11:00 am
ਆਈ ਟੀਵੀ ਨੈੱਟਵਰਕ ਦੇ ਫਾਉਂਡਰ ਅਤੇ ਸੰਸਦ ਵਿੱਚ ਮੇਰੇ ਸਾਥੀ ਕਾਤਿਰਕਯ ਸ਼ਰਮਾ ਜੀ, ਨੈੱਟਵਰਕ ਦੀ ਪੂਰੀ ਟੀਮ , ਦੇਸ਼ - ਵਿਦੇਸ਼ ਤੋਂ ਆਏ ਸਾਰੇ ਮਹਿਮਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਐੱਕਸਟੀ ਕਨਕਲੇਵ ਵਿੱਚ ਹਿੱਸਾ ਲਿਆ
March 01st, 10:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਐੱਨਐਕਸਟੀ ਕਨਕਲੇਵ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਨਿਊਜ਼ਐਕਸ ਵਰਲਡ ਦੇ ਲਾਂਚ ‘ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨੈੱਟਵਰਕ ਵਿੱਚ ਹਿੰਦੀ, ਅੰਗ੍ਰੇਜੀ ਅਤੇ ਵਿਭਿੰਨ ਖੇਤਰੀ ਭਾਸ਼ਾਵਾਂ ਦੇ ਚੈਨਲ ਸ਼ਾਮਲ ਹਨ ਅਤੇ ਅੱਜ ਇਹ ਗਲੋਬਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਈ ਫੈਲੋਸ਼ਿਪਸ ਅਤੇ ਸਕਾਲਰਸ਼ਿਪਸ ਦੀ ਸ਼ੁਰੂਆਤ ‘ਤੇ ਵੀ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਇਨ੍ਹਾਂ ਪ੍ਰੋਗਰਾਮਾਂ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।"ਪਰੀਕਸ਼ਾ ਪੇ ਚਰਚਾ 2025" ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
February 10th, 11:30 am
ਇਹ ਇੱਕ ਬਹੁਤ Privilege ਦੀ ਬਾਤ ਹੈ ਕਿ ਇਤਨੇ ਸਾਰੇ ਬੱਚਿਆਂ ਨੇ ਇਸ ਵਿੱਚ ਰਜਿਸਟਰ ਕੀਤਾ ਸੀ and we were one of them.