ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ (BRICS) ਸਮਿਟ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਊਬਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 07th, 05:19 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 17ਵੇਂ ਬ੍ਰਿਕਸ (BRICS) ਸਮਿਟ ਦੇ ਦੌਰਾਨ ਕਿਊਬਾ ਦੇ, ਰਾਸ਼ਟਰਪਤੀ ਮਹਾਮਹਿਮ ਮਿਗੁਏਲ ਡਿਆਜ਼- ਕੈਨੇਲ ਬਰਮੂਡੇਜ਼ (H.E. Miguel Diaz-Canel Bermudez) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲs 2023 ਵਿੱਚ ਜੋਹਾਨਸਬਰਗ ਵਿੱਚ ਬ੍ਰਿਕਸ ਸਮਿਟ ਵਿੱਚ ਰਾਸ਼ਟਰਪਤੀ ਡਿਯਾਜ਼ –ਕੈਨੇਲ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਕਿਊਬਾ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਮੈਂਬਰ ਸੀ।ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ਵ ਭਰ ਦੇ ਰਾਜਨੇਤਾਵਾਂ ਵੱਲੋਂ ਵਧਾਈ ਸੰਦੇਸ਼ ਮਿਲਣੇ ਨਿਰੰਤਰ ਜਾਰੀ ਹਨ
June 11th, 05:47 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੰਦੇਸ਼ਾਂ ਲਈ ਵਿਸ਼ਵ ਭਰ ਦੇ ਰਾਜਨੇਤਾਵਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਵਿਸ਼ਵ ਭਰ ਦੇ ਰਾਜਨੇਤਾਵਾਂ ਦੇ ਵਧਾਈ ਸੰਦੇਸ਼ਾਂ ਅਤੇ ਟੈਲੀਫੋਨ ਕਾਲ ਦਾ ਜਵਾਬ ਦਿੱਤਾ।