ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
March 28th, 12:15 pm
ਉਦਘਾਟਨ ਹੋ ਗਿਆ? ਉਦਘਾਟਨ ਹੋ ਗਿਆ? ਨਹੀਂ, ਅਜੇ ਅੱਧਾ ਕੰਮ ਹੋਇਆ ਹੈ। ਮੈਂ ਸਿਰਫ਼ ਉਹ ਪਰਦਾ ਹਟਾਇਆ ਹੈ, ਪਰ ਮੈਂ ਅੱਜ ਚਾਹੁੰਦਾ ਹਾਂ ਕਿ ਇਸ ਏਅਰਪੋਰਟ ਦਾ ਉਦਘਾਟਨ ਇੱਥੇ ਜੋ ਵੀ ਮੌਜੂਦ ਹਨ, ਤੁਸੀਂ ਸਾਰੇ ਕਰੋ, ਅਤੇ ਇਸ ਲਈ ਤੁਸੀਂ ਆਪਣਾ ਮੋਬਾਈਲ ਫੋਨ ਕੱਢੋ, ਆਪਣੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਗਾਓ ਅਤੇ ਤੁਸੀਂ ਇਸ ਦਾ ਉਦਘਾਟਨ ਕਰ ਰਹੇ ਹੋ। ਤੁਸੀਂ ਦੀਵਾ ਜਗਾ ਕੇ ਇੱਥੇ ਮੌਜੂਦ ਹਰ ਵਿਅਕਤੀ, ਅੱਜ ਇਸ ਏਅਰਪੋਰਟ ਦਾ ਉਦਘਾਟਨ ਕਰ ਰਿਹਾ ਹੈ। ਇਹ ਤੁਹਾਡੀ ਅਮਾਨਤ ਹੈ, ਇਹ ਤੁਹਾਡਾ ਭਵਿੱਖ ਹੈ, ਇਹ ਤੁਹਾਡੀ ਮਿਹਨਤ ਹੈ ਅਤੇ ਇਸ ਲਈ ਇਸ ਦਾ ਉਦਘਾਟਨ ਵੀ ਤੁਹਾਡੇ ਹੱਥਾਂ ਨਾਲ ਹੋ ਰਿਹਾ ਹੈ, ਤੁਸੀਂ ਭਾਰਤ ਮਾਤਾ ਦੀ ਜੈ ਬੋਲ ਕੇ, ਹੱਥ ਉੱਪਰ ਕਰਕੇ, ਫਲੈਸ਼ ਲਾਈਟ ਪੂਰੀ ਤਰ੍ਹਾਂ ਦਿਖਾਓ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਬਹੁਤ-ਬਹੁਤ ਧੰਨਵਾਦ। ਹੁਣ ਉਦਘਾਟਨ ਹੋ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਗਭਗ 11,200 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤੇ ਗਏ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ
March 28th, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੀ ਖ਼ੁਸ਼ੀ ਅਤੇ ਮਾਣ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ 'ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਅਭਿਆਨ' ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਰਾਜ ਹੁਣ ਅੰਤਰਰਾਸ਼ਟਰੀ ਹਵਾਈ ਅੱਡਿਆਂ ਦੀ ਸਭ ਤੋਂ ਵੱਧ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਬਣ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰੀ ਖ਼ੁਸ਼ੀ ਹੈ, ਪਹਿਲੀ ਇਸ ਹਵਾਈ ਅੱਡੇ ਦੀ ਨੀਂਹ ਰੱਖਣ ਅਤੇ ਹੁਣ ਇਸ ਦਾ ਉਦਘਾਟਨ ਕਰਨ ’ਤੇ, ਅਤੇ ਦੂਜੀ ਇਸ ਸ਼ਾਨਦਾਰ ਹਵਾਈ ਅੱਡੇ ਦਾ ਨਾਮ ਉੱਤਰ ਪ੍ਰਦੇਸ਼ ਨਾਲ ਜੁੜਨ ’ਤੇ। ਸ਼੍ਰੀ ਮੋਦੀ ਨੇ ਕਿਹਾ, ਇਹ ਉਹੀ ਰਾਜ ਹੈ ਜਿਸ ਨੇ ਮੈਨੂੰ ਆਪਣਾ ਪ੍ਰਤੀਨਿਧੀ ਚੁਣਿਆ ਅਤੇ ਸੰਸਦ ਮੈਂਬਰ ਬਣਾਇਆ, ਅਤੇ ਹੁਣ ਇਸ ਦੀ ਪਛਾਣ ਇਸ ਸ਼ਾਨਦਾਰ ਹਵਾਈ ਅੱਡੇ ਨਾਲ ਜੁੜ ਗਈ ਹੈ।ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
February 22nd, 01:30 pm
ਉੱਤਰ ਪ੍ਰਦੇਸ਼ ਦੇ ਹਰਮਨ ਪਿਆਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਪੰਕਜ ਚੌਧਰੀ ਜੀ, ਜਯੰਤ ਚੌਧਰੀ ਜੀ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਮੰਤਰੀ ਸਾਹਿਬਾਨ, ਸੰਸਦ ਵਿੱਚ ਮੇਰੇ ਸਾਥੀ, ਵਿਧਾਇਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਨਮੋ ਭਾਰਤ ਆਰਆਰਟੀਐਸ ਦਾ ਉਦਘਾਟਨ ਕੀਤਾ ਅਤੇ ਦਿੱਲੀ-ਮੇਰਠ ਨਮੋ ਭਾਰਤ ਕੋਰੀਡੋਰ ਰਾਸ਼ਟਰ ਨੂੰ ਸਮਰਪਿਤ ਕੀਤਾ
February 22nd, 01:12 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਰਠ ਵਿੱਚ ਨਮੋ ਭਾਰਤ ਰੈਪਿਡ ਰੇਲ ਅਤੇ ਮੇਰਠ ਮੈਟਰੋ ਮਾਰਗ ਦਾ ਉਦਘਾਟਨ ਕੀਤਾ ਅਤੇ ਇਸ ਪ੍ਰੋਜੈਕਟ ਨੂੰ ‘ਵਿਕਸਤ ਉੱਤਰ ਪ੍ਰਦੇਸ਼’ ਅਤੇ ‘ਵਿਕਸਤ ਭਾਰਤ’ ਲਈ ਨਵੀਂ ਊਰਜਾ ਦਾ ਸਰੋਤ ਦੱਸਿਆ। ਇਹ ਭਾਰਤ ਵਿੱਚ ਪਹਿਲੀ ਵਾਰ ਹੈ ਜਦੋਂ ਇੱਕ ਹੀ ਮੰਚ ਤੋਂ ਇੱਕ ਹੀ ਦਿਨ ਰੈਪਿਡ ਰੇਲ ਅਤੇ ਮੈਟਰੋ ਸੇਵਾ ਦੋਵਾਂ ਦੀ ਸ਼ੁਰੂਆਤ ਕੀਤੀ ਗਈ ਹੈ।ਪ੍ਰਧਾਨ ਮੰਤਰੀ 22 ਫ਼ਰਵਰੀ ਨੂੰ ਮੇਰਠ ਦਾ ਦੌਰਾ ਕਰਨਗੇ
February 20th, 06:52 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਫ਼ਰਵਰੀ 2026 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 12:30 ਵਜੇ, ਪ੍ਰਧਾਨ ਮੰਤਰੀ ਸ਼ਤਾਬਦੀ ਨਗਰ ਨਮੋ ਭਾਰਤ ਸਟੇਸ਼ਨ 'ਤੇ ਮੇਰਠ ਮੈਟ੍ਰੋ ਅਤੇ ਨਮੋ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਇੱਥੋਂ ਉਹ ਮੇਰਠ ਸਾਊਥ ਸਟੇਸ਼ਨ ਤੱਕ ਮੈਟ੍ਰੋ ਦਾ ਸਫ਼ਰ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਮੇਰਠ ਵਿੱਚ ਲਗਭਗ ₹12,930 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇਸ ਮੌਕੇ 'ਤੇ ਸਭਾ ਨੂੰ ਸੰਬੋਧਨ ਵੀ ਕਰਨਗੇ।ਪੱਛਮੀ ਬੰਗਾਲ ਦੇ ਮਾਲਦਾ ਤੋਂ ਵੱਖ-ਵੱਖ ਰੇਲ ਅਤੇ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸੰਖੇਪ ਵੇਰਵਾ
January 17th, 02:00 pm
ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਸ਼ਾਂਤਨੂ ਠਾਕੁਰ ਜੀ, ਸੁਕਾਂਤਾ ਮਜੂਮਦਾਰ ਜੀ, ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਾਥੀ ਸ਼ੌਮਿਕ ਭੱਟਾਚਾਰੀਆ ਜੀ, ਖਗੇਨ ਮੁਰਮੂ ਜੀ, ਕਾਰਤਿਕ ਚੰਦਰਪਾਲ ਜੀ, ਹੋਰ ਜਨ-ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਵਿਖੇ ₹3,250 ਕਰੋੜ ਤੋਂ ਵੱਧ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
January 17th, 01:45 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਵਿਖੇ ₹3,250 ਕਰੋੜ ਦੇ ਕਈ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸਦਾ ਮੰਤਵ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਵਿਕਾਸ ਨੂੰ ਤੇਜ਼ ਕਰਨਾ ਹੈ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਮਾਲਦਾ ਤੋਂ ਪੱਛਮੀ ਬੰਗਾਲ ਦੀ ਤਰੱਕੀ ਨੂੰ ਤੇਜ਼ ਕਰਨ ਦੀ ਮੁਹਿੰਮ ਨੂੰ ਹੋਰ ਗਤੀ ਮਿਲੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੱਛਮੀ ਬੰਗਾਲ ਦੇ ਵਿਕਾਸ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਜ਼ਿਕਰ ਕਰਦੇ ਹੋਏ ਕਿ ਇਹ ਪ੍ਰੋਜੈਕਟ ਲੋਕਾਂ ਲਈ ਯਾਤਰਾ ਨੂੰ ਆਸਾਨ ਬਣਾਉਣਗੇ ਅਤੇ ਵਪਾਰ ਅਤੇ ਵਣਜ ਨੂੰ ਵੀ ਸੁਖਾਲ਼ਾ ਬਣਾਉਣਗੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਲਈ ਨਵੀਆਂ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਥੇ ਸਥਾਪਤ ਨਵੀਆਂ ਰੇਲ ਰੱਖ-ਰਖਾਅ ਸਹੂਲਤਾਂ ਬੰਗਾਲ ਦੇ ਨੌਜਵਾਨਾਂ ਲਈ ਨਵੇਂ ਮੌਕੇ ਪ੍ਰਦਾਨ ਕਰਨਗੀਆਂ।ਪ੍ਰਧਾਨ ਮੰਤਰੀ 10 ਤੋਂ 12 ਜਨਵਰੀ ਤੱਕ ਗੁਜਰਾਤ ਦਾ ਦੌਰਾ ਕਰਨਗੇ
January 09th, 12:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਤੋਂ 12 ਜਨਵਰੀ ਤੱਕ ਗੁਜਰਾਤ ਦੇ ਦੌਰੇ 'ਤੇ ਰਹਿਣਗੇ। ਪ੍ਰਧਾਨ ਮੰਤਰੀ 10 ਜਨਵਰੀ ਦੀ ਸ਼ਾਮ ਨੂੰ ਸੋਮਨਾਥ ਪਹੁੰਚਣਗੇ ਅਤੇ ਰਾਤ ਲਗਭਗ 8 ਵਜੇ ਓਂਕਾਰ ਮੰਤਰ ਜਾਪ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਸੋਮਨਾਥ ਮੰਦਰ ਵਿੱਚ ਇੱਕ ਡ੍ਰੋਨ ਸ਼ੋਅ ਦੇਖਣਗੇ।ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
December 25th, 06:16 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਇੱਥੋਂ ਦੇ ਲੋਕ-ਪ੍ਰਸਿੱਧ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸੀਨੀਅਰ ਸਹਿਯੋਗੀ ਅਤੇ ਲਖਨਊ ਦੇ ਸਾਂਸਦ, ਰੱਖਿਆ ਮੰਤਰੀ ਰਾਜਨਾਥ ਸਿੰਘ ਜੀ, ਯੂਪੀ ਭਾਜਪਾ ਦੇ ਪ੍ਰਧਾਨ ਅਤੇ ਕੇਂਦਰ ਵਿੱਚ ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਪੰਕਜ ਚੌਧਰੀ ਜੀ, ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਬ੍ਰਜੇਸ਼ ਪਾਠਕ ਜੀ, ਮੌਜੂਦ ਹੋਰ ਮੰਤਰੀ, ਲੋਕਾਂ ਦੇ ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ
December 25th, 05:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਜੀਵਨ ਅਤੇ ਆਦਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਸ਼ਟਰ ਪ੍ਰੇਰਨਾ ਸਥਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ 101ਵੀਂ ਜਯੰਤੀ 'ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲਖਨਊ ਦੀ ਧਰਤੀ ਇੱਕ ਨਵੀਂ ਪ੍ਰੇਰਨਾ ਦਾ ਗਵਾਹ ਬਣ ਰਹੀ ਹੈ। ਉਨ੍ਹਾਂ ਨੇ ਦੇਸ਼ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਵਿੱਚ ਲੱਖਾਂ ਈਸਾਈ ਪਰਿਵਾਰ ਵੀ ਅੱਜ ਇਸ ਤਿਉਹਾਰ ਨੂੰ ਮਨਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕ੍ਰਿਸਮਸ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਵੇ, ਇਹ ਸਾਡੀ ਸਭ ਦੀ ਇੱਛਾ ਹੈ।ਕੈਬਨਿਟ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਫੇਜ-2. ਖਰਾੜੀ-ਖੜਕਵਾਸਲਾ (ਲਾਈਨ 4) ਅਤੇ ਨਲ ਸਟੌਪ-ਵਾਰਜੇ-ਮਾਣਿਕ ਬਾਗ (ਲਾਈਨ 4ਏ) ਨੂੰ ਪ੍ਰਵਾਨਗੀ ਦਿੱਤੀ
November 26th, 04:22 pm
ਪੁਣੇ ਆਪਣੇ ਪਬਲਿਕ ਟਰਾਂਸਪੋਰਕਟ ਨੈੱਟਵਰਕ ਦੀ ਇੱਕ ਹੋਰ ਵੱਡੀ ਸਫਲਤਾ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ-2 ਦੇ ਤਹਿਤ ਲਾਈਨ-4 (ਖਰਾੜੀ-ਹੜਪਸਰ-ਸਰਵਗੇਟ-ਖੜਕਵਾਸਲਾ) ਅਤੇ ਲਾਈਨ-4ਏ (ਨਲ ਸਟੌਪ-ਵਾਰਜੇ-ਮਾਣਿਕ ਬਾਗ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਲਾਈਨ-2ਏ (ਵਨਾਜ-ਚਾਂਦਨੀ ਚੌਂਕ) ਅਤੇ ਲਾਈਨ 2ਬੀ (ਰਾਮਵਾੜੀ-ਵਾਘੋਲੀ/ਵਿੱਠਲਵਾੜੀ) ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਹ ਦੂਸਰੇ ਪੜਾਅ ਦੇ ਤਹਿਤ ਮਨਜ਼ੂਰ ਦੂਸਰਾ ਵੱਡਾ ਪ੍ਰੋਜੈਕਟ ਹੈ।India - Japan Economic Forum ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
August 29th, 11:20 am
ਅਤੇ ਉਸ ਪ੍ਰਕਾਰ ਦੇ ਬਹੁਤ ਲੋਕ ਹਨ ਜਿਨ੍ਹਾਂ ਨਾਲ ਮੇਰੀ ਵਿਅਕਤੀਗਤ ਜਾਣ-ਪਹਿਚਾਣ ਰਹੀ ਹੈ। ਜਦੋਂ ਮੈਂ ਗੁਜਰਾਤ ਵਿੱਚ ਸੀ, ਤੱਦ ਵੀ, ਅਤੇ ਗੁਜਰਾਤ ਤੋਂ ਦਿੱਲੀ ਆਇਆ ਤਾਂ ਤੱਦ ਵੀ। ਤੁਹਾਡੇ ਵਿੱਚੋਂ ਕਈ ਲੋਕਾਂ ਨਾਲ ਨਜ਼ਦੀਕ ਜਾਣ-ਪਹਿਚਾਣ ਮੇਰਾ ਰਿਹਾ ਹੈ।ਮੈਨੂੰ ਖੁਸ਼ੀ ਹੈ ਕੀ ਅੱਜ ਤੁਹਾਨੂੰ ਸਭ ਨੂੰ ਮਿਲਣ ਦਾ ਮੌਕਾ ਮਿਲਿਆ ਹੈ ।ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ
August 29th, 11:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿਗੇਰੂ ਇਸ਼ਿਬਾ ਨੇ 29 ਅਗਸਤ 2025 ਨੂੰ ਟੋਕੀਓ ਵਿੱਚ ਭਾਰਤੀ ਉਦਯੋਗ ਸੰਘ ਅਤੇ ਕੀਦਾਨਰੇਨ (ਜਪਾਨ ਵਪਾਰ ਸੰਘ) ਦੁਆਰਾ ਆਯੋਜਿਤ ਭਾਰਤ-ਜਪਾਨ ਆਰਥਿਕ ਫੋਰਮ ਵਿੱਚ ਹਿੱਸਾ ਲਿਆ। ਭਾਰਤ-ਜਪਾਨ ਬਿਜ਼ਨਸ ਲੀਡਰਸ ਫੋਰਮ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ ਭਾਰਤ ਅਤੇ ਜਪਾਨ ਦੇ ਉਦਯੋਗ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 06:42 pm
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ
August 25th, 06:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ 5,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਾ ਦੇਸ਼ ਇਸ ਸਮੇਂ ਗਣੇਸ਼ਉਤਸਵ ਦੇ ਉਤਸ਼ਾਹ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ, ਅੱਜ ਗੁਜਰਾਤ ਦੀ ਪ੍ਰਗਤੀ ਨਾਲ ਜੁੜੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਦੇ ਚਰਣਾਂ ਵਿੱਚ ਕਈ ਪ੍ਰੋਜੈਕਟ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਵਿਕਾਸ ਪਹਿਲਕਦਮੀਆਂ ਦੇ ਲਈ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 23rd, 10:10 pm
ਮੈਂ World Leaders Forum ਵਿੱਚ ਆਏ ਸਾਰੇ ਮਹਿਮਾਨਾਂ ਦਾ ਅਭਿਨੰਦਨ ਕਰਦਾ ਹਾਂ। ਇਹ ਫੋਰਮ ਦੀ ਟਾਈਮਿੰਗ ਬਹੁਤ perfect ਹੈ, ਅਤੇ ਇਸ ਲਈ ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ। ਅਜੇ ਪਿਛਲੇ ਹਫ਼ਤੇ ਹੀ ਲਾਲ ਕਿਲ੍ਹੇ ਤੋਂ ਮੈਂ ਨੈਕਸਟ ਜੈਨਰੇਸ਼ਨ ਰਿਫੌਰਮਸ ਦੀ ਗੱਲ ਕਹੀ ਹੈ, ਅਤੇ ਹੁਣ ਇਹ ਫੋਰਮ ਇਸ ਸਪਿਰਿਟ ਦੇ ਫੋਰਸ ਮਲਟੀਪਲਾਇਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ
August 23rd, 05:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਇਕੌਨਮਿਕ ਟਾਈਮਜ਼ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਵਰਲਡ ਲੀਡਰ ਫੋਰਮ ਵਿੱਚ ਮੌਜੂਦ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਫੋਰਮ ਦੇ ਆਯੋਜਨ ਦੇ ਸਮੇਂ ਨੂੰ “ਬੇਹੱਦ ਉਪਯੁਕਤ” ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਸਮੇਂ ਸਿਰ ਪਹਿਲਕਦਮੀ ਦੇ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪਿਛਲੇ ਹਫਤੇ ਹੀ ਉਨ੍ਹਾਂ ਨੇ ਲਾਲ ਕਿਲੇ ਤੋਂ ਅਗਲੀ ਪੀੜ੍ਹੀ ਦੇ ਸੁਧਾਰਾਂ ਬਾਰੇ ਗੱਲ ਕੀਤੀ ਸੀ ਅਤੇ ਅੱਗੇ ਕਿਹਾ ਕਿ ਇਹ ਫੋਰਮ ਹੁਣ ਉਸੇ ਭਾਵਨਾ ਨੂੰ ਗੁਣਾਤਮਕ ਬਲ ਪ੍ਰਦਾਨ ਕਰ ਰਿਹਾ ਹੈ।ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000 ਤੋਂ ਅਧਿਕ ਨਿਯੁਕਤੀ ਪੱਤਰਾਂ ਦੀ ਵੰਡ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 12th, 11:30 am
ਕੇਂਦਰ ਸਰਕਾਰ ਵਿੱਚ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਣ ਦਾ ਸਾਡਾ ਅਭਿਯਾਨ ਨਿਰੰਤਰ ਜਾਰੀ ਹੈ। ਅਤੇ ਸਾਡੀ ਪਹਿਚਾਣ ਭੀ ਹੈ, ਬਿਨਾ ਪਰਚੀ, ਬਿਨਾ ਖਰਚੀ। ਅੱਜ 51 ਹਜ਼ਾਰ ਤੋਂ ਅਧਿਕ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਅਜਿਹੇ ਰੋਜ਼ਗਾਰ ਮੇਲਿਆਂ ਦੇ ਮਾਧਿਅਮ ਨਾਲ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਭਾਰਤ ਸਰਕਾਰ ਵਿੱਚ ਪਰਮਾਨੈਂਟ ਜੌਬ ਮਿਲ ਚੁੱਕੀ ਹੈ। ਹੁਣ ਇਹ ਨੌਜਵਾਨ, ਰਾਸ਼ਟਰ ਨਿਰਮਾਣ ਵਿੱਚ ਬੜੀ ਭੂਮਿਕਾ ਨਿਭਾ ਰਹੇ ਹਨ। ਅੱਜ ਭੀ ਤੁਹਾਡੇ ਵਿੱਚੋਂ ਕਈ ਨੇ ਭਾਰਤੀ ਰੇਲਵੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਸ਼ੁਰੂਆਤ ਕੀਤੀ ਹੈ, ਕਈ ਸਾਥੀ ਹੁਣ ਦੇਸ਼ ਦੀ ਸੁਰੱਖਿਆ ਦੇ ਭੀ ਪਹਿਰੇਦਾਰ ਬਣਨਗੇ, ਡਾਕ ਵਿਭਾਗ ਵਿੱਚ ਨਿਯੁਕਤ ਹੋਏ ਸਾਥੀ, ਪਿੰਡ-ਪਿੰਡ ਸਰਕਾਰ ਦੀਆਂ ਸੁਵਿਧਾਵਾਂ ਨੂੰ ਪਹੁੰਚਾਉਣਗੇ, ਕੁਝ ਸਾਥੀ Health for All ਮਿਸ਼ਨ ਦੇ ਸਿਪਾਹੀ ਹੋਣਗੇ, ਕਈ ਯੁਵਾ ਫਾਇਨੈਂਸ਼ਿਅਲ ਇੰਕਲੂਜਨ ਦੇ ਇੰਜਣ ਨੂੰ ਹੋਰ ਤੇਜ਼ ਕਰਨਗੇ ਅਤੇ ਬਹੁਤ ਸਾਰੇ ਸਾਥੀ ਭਾਰਤ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ
July 12th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ-ਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦਾ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਦਾ ਦਿਨ ਇਨ੍ਹਾਂ ਨੌਜਵਾਨਾਂ ਦੇ ਲਈ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਦਾ ਦਿਨ ਹੈ। ਉਨ੍ਹਾਂ ਨੇ ਵਿਭਿੰਨ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਲੱਗ-ਅਲੱਗ ਭੂਮਿਕਾਵਾਂ ਦੇ ਬਾਵਜੂਦ, ਉਨ੍ਹਾਂ ਦਾ ਸਾਂਝਾ ਟੀਚਾ ਨਾਗਰਿਕ ਪ੍ਰਥਮ ਦੇ ਸਿਧਾਂਤ ’ਤੇ ਅਧਾਰਿਤ ਰਾਸ਼ਟਰ ਸੇਵਾ ਹੈ।ਭੋਪਾਲ ਵਿੱਚ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਣ ਮਹਾਸੰਮੇਲਨ (Devi Ahilyabai Mahila Sashaktikaran Mahasammelan) ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 31st, 11:00 am
ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਸਾਡੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਮੋਹਨ ਯਾਦਵ ਜੀ, ਟੈਕਨੋਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਕੇਂਦਰੀ ਮੰਤਰੀ, ਇੰਦੌਰ ਤੋਂ ਤੋਖਨ ਸਾਹੂ ਜੀ, ਦਤੀਆ ਤੋਂ ਰਾਮ ਮੋਹਨ ਨਾਇਡੂ ਜੀ, ਸਤਨਾ ਤੋਂ ਮੁਰਲੀਧਰ ਮੋਹੋਲ ਜੀ, ਇੱਥੇ ਮੰਚ ‘ਤੇ ਉਪਸਥਿਤ ਰਾਜ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਜੀ, ਰਾਜੇਂਦਰ ਸ਼ੁਕਲਾ ਜੀ, ਲੋਕ ਸਭਾ ਵਿੱਚ ਮੇਰੇ ਸਾਥੀ ਵੀ ਡੀ ਸ਼ਰਮਾ ਜੀ, ਹੋਰ ਮੰਤਰੀਗਣ, ਜਨਪ੍ਰਤੀਨਿਧੀਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।