ਪ੍ਰਧਾਨ ਮੰਤਰੀ ਨੇ ਏਸ਼ੀਆ ਕੱਪ 2025 ਵਿੱਚ ਸ਼ਾਨਦਾਰ ਜਿੱਤ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈਆਂ ਦਿੱਤੀਆਂ

September 08th, 07:20 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਰਾਜਗੀਰ ਵਿੱਚ ਆਯੋਜਿਤ ਪੁਰਸ਼ ਹਾਕੀ ਏਸ਼ੀਆ ਕੱਪ 2025 ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਜਿੱਤ ਹੋਰ ਵੀ ਖਾਸ ਹੈ ਕਿਉਂਕਿ ਭਾਰਤੀ ਟੀਮ ਨੇ ਪਿਛਲੀ ਦੱਖਣ ਕੋਰੀਆ ਦੀ ਜੇਤੂ ਟੀਮ ਨੂੰ ਹਰਾਇਆ ਹੈ।

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਖੇਡ ਦਿਵਸ ‘ਤੇ ਬਿਹਾਰ ਦੇ ਰਾਜਗੀਰ ਵਿੱਚ ਪੁਰਸ਼ ਹਾਕੀ ਏਸ਼ੀਆ ਕੱਪ 2025 ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

August 28th, 09:33 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ, 29 ਅਗਸਤ ਨੂੰ ਬਿਹਾਰ ਦੇ ਇਤਿਹਾਸਿਕ ਸ਼ਹਿਰ ਰਾਜਗੀਰ ਵਿੱਚ ਸ਼ੁਰੂ ਹੋਣ ਵਾਲੇ ਪੁਰਸ਼ ਹਾਕੀ ਏਸ਼ੀਆ ਕੱਪ 2025 ਦੀ ਪੂਰਵ ਸੰਧਿਆ ‘ਤੇ ਸਾਰੀਆਂ ਪ੍ਰਤੀਭਾਗੀ ਟੀਮਾਂ, ਖਿਡਾਰੀਆਂ, ਅਧਿਕਾਰੀਆਂ ਅਤੇ ਏਸ਼ੀਆ ਭਰ ਦੇ ਸਮਰਥਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਬਿਹਾਰ ਦੀ ਸ਼ਲਾਘਾ ਕੀਤੀ, ਜਿਸ ਨੇ ਹਾਲ ਦੇ ਦਿਨਾਂ ਵਿੱਚ ਇੱਕ ਜੀਵੰਤ ਖੇਡ ਕੇਂਦਰ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ ਅਤੇ ਖੇਲੋ ਇੰਡੀਆ ਯੂਥ ਗੇਮਸ 2025, ਏਸ਼ੀਆ ਰਗਬੀ ਅੰਡਰ-20 ਸੇਵਨਸ ਚੈਂਪੀਅਨਸ਼ਿਪ 2025, ਆਈਐੱਸਟੀਏਐੱਫ ਸੇਪਕਟਕਰਾ ਵਿਸ਼ਵ ਕੱਪ 2024 ਅਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟ੍ਰਾਫੀ 2025 ਜਿਹੇ ਪ੍ਰਮੁੱਖ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ ਹੈ।