ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ
January 29th, 10:15 am
ਕੱਲ੍ਹ ਰਾਸ਼ਟਰਪਤੀ ਜੀ ਦਾ ਭਾਸ਼ਣ 140 ਕਰੋੜ ਦੇਸ਼-ਵਾਸੀਆਂ ਦੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਸੀ, 140 ਕਰੋੜ ਦੇਸ਼-ਵਾਸੀਆਂ ਦੇ ਯਤਨਾਂ ਦਾ ਬਿਰਤਾਂਤ ਸੀ ਅਤੇ 140 ਕਰੋੜ ਦੇਸ਼-ਵਾਸੀਆਂ ਅਤੇ ਉਸ ਵਿੱਚ ਵੀ ਜ਼ਿਆਦਾਤਰ ਨੌਜਵਾਨ, ਉਨ੍ਹਾਂ ਦੀਆਂ ਇੱਛਾਵਾਂ ਨੂੰ ਰੇਖਾਂਕਿਤ ਕਰਨ ਦਾ ਬਹੁਤ ਹੀ ਸਟੀਕ ਭਾਸ਼ਣ, ਸਾਰੇ ਸੰਸਦ ਮੈਂਬਰਾਂ ਲਈ ਕਈ ਮਾਰਗ-ਦਰਸ਼ਕ ਗੱਲਾਂ ਵੀ, ਕੱਲ੍ਹ ਮਾਣਯੋਗ ਰਾਸ਼ਟਰਪਤੀ ਜੀ ਨੇ ਸਦਨ ਵਿੱਚ ਸਭ ਦੇ ਸਾਹਮਣੇ ਰੱਖੀਆਂ ਹਨ। ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਅਤੇ 2026 ਦੀ ਸ਼ੁਰੂਆਤ ਵਿੱਚ ਹੀ ਮਾਣਯੋਗ ਰਾਸ਼ਟਰਪਤੀ ਜੀ ਨੇ ਸੰਸਦ ਮੈਂਬਰਾਂ ਤੋਂ ਜੋ ਉਮੀਦਾਂ ਪ੍ਰਗਟਾਈਆਂ ਹਨ, ਉਨ੍ਹਾਂ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਰਾਸ਼ਟਰ ਦੇ ਮੁਖੀ ਵਜੋਂ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਮਾਣਯੋਗ ਸੰਸਦ ਮੈਂਬਰਾਂ ਨੇ ਉਸ ਨੂੰ ਗੰਭੀਰਤਾ ਨਾਲ ਹੀ ਲਿਆ ਹੋਵੇਗਾ ਅਤੇ ਇਹ ਸੈਸ਼ਨ ਆਪਣੇ ਆਪ ਵਿੱਚ ਬਹੁਤ ਹੀ ਮਹੱਤਵਪੂਰਨ ਸੈਸ਼ਨ ਹੁੰਦਾ ਹੈ।2026 ਬਜਟ ਸੈਸ਼ਨ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
January 29th, 10:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਕੰਪਲੈਕਸ ਵਿੱਚ 2026 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ 140 ਕਰੋੜ ਨਾਗਰਿਕਾਂ ਦੇ ਭਰੋਸੇ ਦਾ ਪ੍ਰਗਟਾਵਾ, ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਬੂਤ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਸਟੀਕ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਸੈਸ਼ਨ ਅਤੇ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਸਾਰੇ ਸੰਸਦ ਮੈਂਬਰਾਂ ਦੇ ਸਾਹਮਣੇ ਕਈ ਮਾਰਗ-ਦਰਸ਼ਕ ਨੁਕਤੇ ਰੱਖੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਮੁਖੀ ਵਜੋਂ ਰਾਸ਼ਟਰਪਤੀ ਵੱਲੋਂ ਸਰਲ ਸ਼ਬਦਾਂ ਵਿੱਚ ਪ੍ਰਗਟਾਈਆਂ ਗਈਆਂ ਉਮੀਦਾਂ ਨੂੰ ਸਾਰੇ ਸੰਸਦ ਮੈਂਬਰਾਂ ਨੇ ਗੰਭੀਰਤਾ ਨਾਲ ਲਿਆ ਹੋਵੇਗਾ, ਜਿਸ ਨਾਲ ਇਹ ਸੈਸ਼ਨ ਬੇਹੱਦ ਅਹਿਮ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਸੈਸ਼ਨ 21ਵੀਂ ਸਦੀ ਦੀ ਪਹਿਲੀ ਤਿਮਾਹੀ ਦੀ ਸਮਾਪਤੀ ਅਤੇ ਦੂਜੀ ਤਿਮਾਹੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਗਲੇ 25 ਸਾਲ ਅਹਿਮ ਹਨ ਅਤੇ ਇਹ ਬਜਟ ਸਦੀ ਦੀ ਦੂਜੀ ਤਿਮਾਹੀ ਦਾ ਪਹਿਲਾ ਬਜਟ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਜੋ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੈ, ਲਗਾਤਾਰ ਨੌਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕਰ ਰਹੀ ਹੈ, ਜੋ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਇੱਕ ਮਾਣਮੱਤਾ ਪਲ ਹੈ।ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਦੇਸ਼ ਦੀ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕਰਨ ਲਈ ਸ਼ਲਾਘਾ ਕੀਤੀ
December 23rd, 06:19 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕ-ਸਭਾ ਸਪੀਕਰ ਓਮ ਬਿਰਲਾ ਜੀ ਅਤੇ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੂੰ ਦੇਸ਼ ਦੀ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਉਜਾਗਰ ਕਰਨ ਲਈ ਸ਼ਲਾਘਾ ਕੀਤੀ, ਕਿਉਂਕਿ ਲੋਕ-ਸਭਾ ਭਾਸ਼ਣਾਂ ਵਿੱਚ ਖੇਤਰੀ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 11th, 11:00 am
ਕਾਰਜਕ੍ਰਮ ਵਿੱਚ ਉਪਸਥਿਤ ਸ਼੍ਰੀਮਾਨ ਓਮ ਬਿਰਲਾ ਜੀ, ਮਨੋਹਰ ਲਾਲ ਜੀ, ਕਿਰੇਨ ਰਿਜਿਜੂ ਜੀ, ਮਹੇਸ਼ ਸ਼ਰਮਾ ਜੀ, ਸੰਸਦ ਦੇ ਸਾਰੇ ਸਨਮਾਨਿਤ ਮੈਂਬਰ ਸਾਹਿਬਾਨ, ਲੋਕ ਸਭਾ ਦੇ ਸਕੱਤਰ ਜਨਰਲ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਸੰਸਦ ਮੈਬਰਾਂ ਦੇ ਲਈ ਨਵੇਂ ਬਣੇ ਫਲੈਟਸ ਦਾ ਉਦਘਾਟਨ ਕੀਤਾ
August 11th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਬਾਬਾ ਖੜਕ ਸਿੰਘ ਮਾਰਗ ‘ਤੇ ਸਾਂਸਦਾਂ ਦੇ ਲਈ ਨਵੇਂ ਬਣੇ 184 ਟਾਈਪ-VII ਮਲਟੀ-ਸਟੋਰੀ ਫਲੈਟਸ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਕਰਤਵਯ ਪਥ (Kartavya Path) ‘ਤੇ ਕਰਤਵਯ ਭਵਨ (Kartavya Bhavan) ਦੇ ਨਾਮ ਨਾਲ ਪ੍ਰਸਿੱਧ ਕੌਮਨ ਸੈਂਟਰਲ ਸਕੱਤਰੇਤ ਦਾ ਉਦਘਾਟਨ ਕੀਤਾ ਸੀ ਅਤੇ ਅੱਜ ਉਨ੍ਹਾਂ ਨੂੰ ਸਾਂਸਦਾਂ ਦੇ ਲਈ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਨੇ ਭਾਰਤ ਦੀਆਂ ਚਾਰ ਮਹਾਨ ਨਦੀਆਂ ਦੇ ਨਾਮ ‘ਤੇ ਰੱਖੇ ਗਏ ਕੰਪਲੈਕਸ ਦੇ ਚਾਰ ਟਾਵਰਾਂ- ਕ੍ਰਿਸ਼ਨਾ, ਗੋਦਾਵਰੀ, ਕੋਸੀ ਅਤੇ ਹੁਗਲੀ (Krishna, Godavari, Kosi, and Hooghly) ਦਾ ਉਲੇਖ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਨੂੰ ਜੀਵਨ ਦੇਣ ਵਾਲੀਆਂ ਇਹ ਨਦੀਆਂ ਹੁਣ ਜਨ-ਪ੍ਰਤੀਨਿਧੀਆਂ ਦੇ ਜੀਵਨ ਵਿੱਚ ਆਨੰਦ ਦੀ ਨਵੀਂ ਧਾਰਾ ਪ੍ਰਵਾਹਿਤ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਨਦੀਆਂ ‘ਤੇ ਨਾਮਕਰਣ ਦੀ ਪਰੰਪਰਾ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਨਵਾਂ ਕੰਪਲੈਕਸ ਦਿੱਲੀ ਵਿੱਚ ਸਾਂਸਦਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਸਾਂਸਦਾਂ ਦੇ ਲਈ ਸਰਕਾਰੀ ਆਵਾਸ ਦੀ ਉਪਲਧਤਾ ਵਧੇਗੀ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਫਲੈਟਾਂ ਦੇ ਨਿਰਮਾਣ ਵਿੱਚ ਸ਼ਾਮਲ ਇੰਜੀਨੀਅਰਾਂ ਅਤੇ ਸ਼੍ਰਮਜੀਵੀਆਂ (shramjeevis) ਦੀ ਵੀ ਸ਼ਲਾਘਾ ਕੀਤੀ ਅਤੇ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਸਾਂਸਦਾਂ ਦੇ ਲਈ ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕਰਨਗੇ
August 10th, 10:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਗਸਤ 2025 ਨੂੰ ਸਵੇਰੇ ਲਗਭਗ 10 ਵਜੇ ਬਾਬਾ ਖੜਕ ਸਿੰਘ ਮਾਰਗ, ਨਵੀਂ ਦਿੱਲੀ ਵਿੱਚ ਸੰਸਦ ਮੈਂਬਰਾਂ ਦੇ ਲਈ 184 ਨਵੇਂ ਬਣੇ ਟਾਈਪ-VII ਮਲਟੀ-ਸਟੋਰੀ ਫਲੈਟਾਂ ਦਾ ਉਦਘਾਟਨ ਕਰਨਗੇ।ਪ੍ਰਧਾਨ ਮੰਤਰੀ ਨੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖੀ
December 02nd, 08:09 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਨਡੀਏ ਸਾਂਸਦਾਂ ਦੇ ਨਾਲ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖੀ।ਪ੍ਰਧਾਨ ਮੰਤਰੀ ਨੇ ਸਾਬਕਾ ਸਾਂਸਦ, ਸ਼੍ਰੀ ਪ੍ਰਭਾਤ ਝਾਅ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
July 26th, 01:05 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਸਾਂਸਦ, ਸ਼੍ਰੀ ਪ੍ਰਭਾਤ ਝਾਅ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।ਪ੍ਰਧਾਨ ਮੰਤਰੀ ਨੇ ਸਾਂਸਦ ਡੀ ਸ੍ਰੀਨਿਵਾਸ ਗਾਰੂ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
June 29th, 08:44 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਰਾਜ ਸਭਾ ਮੈਂਬਰ (ਸਾਂਸਦ) ਸ਼੍ਰੀ ਡੀ ਸ੍ਰੀਨਿਵਾਸ ਗਾਰੂ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ
February 09th, 01:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਪੀ ਵੀ ਨਰਸਿਮਹਾ ਰਾਓ ਨੂੰ ਭਾਰਤ ਰਤਨ (Bharat Ratna) ਦੇਣ ਦਾ ਐਲਾਨ ਕੀਤਾ।ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 08th, 12:20 pm
ਹਰ ਦੋ ਸਾਲ ਬਾਅਦ ਇਸ ਸਦਨ ਵਿੱਚ ਇਸ ਪ੍ਰਕਾਰ ਦਾ ਪ੍ਰਸੰਗ ਆਉਂਦਾ ਹੈ, ਲੇਕਿਨ ਇਹ ਸਦਨ ਨਿਰੰਤਰਤਾ ਦਾ ਪ੍ਰਤੀਕ ਹੈ। ਲੋਕ ਸਭਾ 5 ਸਾਲ ਦੇ ਬਾਅਦ ਨਵੇਂ ਰੰਗ-ਰੂਪ ਦੇ ਨਾਲ ਸਜ ਜਾਂਦੀ ਹੈ। ਇਹ ਸਦਨ ਹਰ 2 ਸਾਲ ਦੇ ਬਾਅਦ ਇੱਕ ਨਵੀਂ ਪ੍ਰਾਣ ਸ਼ਕਤੀ ਪ੍ਰਾਪਤ ਕਰਦਾ ਹੈ, ਇੱਕ ਨਵੀਂ ਊਰਜਾ ਪ੍ਰਾਪਤ ਕਰਦਾ ਹੈ, ਇੱਕ ਨਵੇਂ ਉਮੰਗ ਅਤੇ ਉਤਸ਼ਾਹ ਦਾ ਵਾਤਾਵਰਣ ਭਰ ਦਿੰਦਾ ਹੈ। ਅਤੇ ਇਸ ਲਈ ਹਰ 2 ਸਾਲ ਵਿੱਚ ਜੋ ਹੋਣ ਵਾਲੀ ਵਿਦਾਈ ਹੈ, ਉਹ ਵਿਦਾਈ ਇੱਕ ਪ੍ਰਕਾਰ ਨਾਲ ਵਿਦਾਈ ਨਹੀਂ ਹੁੰਦੀ ਹੈ। ਉਹ ਅਜਿਹੀਆਂ ਯਾਦਾਂ ਨੂੰ ਇੱਥੇ ਛੱਡ ਕੇ ਜਾਂਦੇ ਹਨ, ਜੋ ਯਾਦਾਂ ਆਉਣ ਵਾਲੀ ਜੋ ਨਵੀਂ ਬੈਚ ਹੁੰਦੀ ਹੈ, ਉਨ੍ਹਾਂ ਦੇ ਲਈ ਇਹ ਅਨਮੋਲ ਵਿਰਾਸਤ ਹੁੰਦੀ ਹੈ। ਜਿਸ ਵਿਰਾਸਤ ਨੂੰ ਉਹ ਇੱਥੇ ਆਪਣੇ ਕਾਰਜਕਾਲ ਦੇ ਦਰਮਿਆਨ ਹੋਰ ਅਧਿਕ ਮੁੱਲਵਾਨ ਬਣਾਉਣ ਦਾ ਪ੍ਰਯਾਸ ਕਰਦੇ ਹਨ।ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਰਿਟਾਇਰ ਹੋ ਰਹੇ ਮੈਂਬਰਾਂ ਨੂੰ ਵਿਦਾਈ ਦਿੱਤੀ
February 08th, 12:16 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਦੇ ਰਿਟਾਇਰ ਹੋ ਰਹੇ ਮੈਂਬਰਾਂ ਨੂੰ ਵਿਦਾਈ ਦਿੱਤੀ।ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਨਮੋ (NaMo) ਐਪ ਵਿੱਚ ਇੱਕ ਮਹੱਤਵਪੂਰਨ ਸੈਕਸ਼ਨ ਹੈ ਜੋ ਸਥਾਨਕ ਸਾਂਸਦ (ਐੱਮਪੀ) ਨਾਲ ਜੁੜਨ ਵਿੱਚ ਮਦਦ ਕਰਦਾ ਹੈ
October 16th, 09:50 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਨਮੋ (NaMo) ਐਪ ਵਿੱਚ ਇੱਕ ਮਹੱਤਵਪੂਰਨ ਸੈਕਸ਼ਨ ਹੈ ਜੋ ਸਥਾਨਕ ਸਾਂਸਦ ਨਾਲ ਜੁੜਨ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸੈਕਸ਼ਨ ਸਾਡੀ ਲੋਕਤੰਤਰੀ ਭਾਵਨਾ ਨੂੰ ਅੱਗੇ ਲਿਜਾਣ ਵਿੱਚ ਬਹੁਤ ਮਦਦ ਕਰੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਇਸ ਨਾਲ ਸਬੰਧਿਤ ਸਥਾਨਕ ਸਾਂਸਦ ਨਾਲ ਸਬੰਧਾਂ ਨੂੰ ਹੋਰ ਗਹਿਰਾ ਕਰਨ ਵਿੱਚ ਅਸਾਨੀ ਹੋਵੇਗੀ, ਸਾਂਸਦ ਨਾਲ ਸੰਪਰਕ ਕਰਨ ਦੀ ਸੁਵਿਧਾ ਮਿਲੇਗੀ ਅਤੇ ਆਯੋਜਿਤ ਕੀਤੀਆਂ ਜਾ ਰਹੀਆਂ ਵਿਭਿੰਨ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਵੀ ਮਦਦ ਮਿਲੇਗੀ।ਪ੍ਰਧਾਨ ਮੰਤਰੀ ਨੇ ਲੋਕ ਸਭਾ ਵਿੱਚ ਸੰਵਿਧਾਨ (ਇੱਕ ਸੌ ਅਠਾਈਵੀਂ ਸੋਧ) ਬਿਲ, 2023 ਦੇ ਪਾਸ ਹੋਣ ਦਾ ਸੁਆਗਤ ਕੀਤਾ
September 20th, 09:36 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਸੰਵਿਧਾਨ (ਇੱਕ ਸੌ ਅਠਾਈਵੀਂ ਸੋਧ) ਬਿਲ, 2023 ਦੇ ਪਾਸ ਹੋਣ ਦਾ ਸੁਆਗਤ ਕੀਤਾ ਹੈ।ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿੱਚ ਨਾਗਾਲੈਂਡ ਤੋਂ ਪਹਿਲੀ ਮਹਿਲਾ ਮੈਂਬਰ ਸੁਸ਼੍ਰੀ ਐੱਸ ਫਾਂਗਨੌਨ ਕੋਨਯਾਕ, ਦੁਆਰਾ ਸਦਨ ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ
July 25th, 08:16 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਵਿੱਚ ਨਾਗਾਲੈਂਡ ਤੋਂ ਪਹਿਲੀ ਮਹਿਲਾ ਮੈਂਬਰ, ਸੁਸ਼੍ਰੀ ਐੱਸ ਫਾਂਗਨੌਨ ਕੋਨਯਾਕ ਦੁਆਰਾ ਪਿਛਲੇ ਹਫ਼ਤੇ ਰਾਜ ਸਭਾ ਦੇ ਚੇਅਰਮੈਨ, ਜਗਦੀਪ ਧਨਖੜ ਦੁਆਰਾ ਵਾਈਸ-ਚੇਅਰਪਰਸਨਸ ਦੇ ਪੈਨਲ ਵਿੱਚ ਨਾਮਾਂਕਿਤ ਕੀਤੇ ਜਾਣ ਦੇ ਬਾਅਦ ਸਦਨ ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।ਕਨੈਕਟੀਵਿਟੀ ਵਿੱਚ ਹੀ ਦੇਸ਼ ਦੀ ਸਮ੍ਰਿੱਧੀ ਨਿਹਿਤ ਹੈ ਅਤੇ ਇਹ ਸਾਡੀਆਂ ਪ੍ਰਾਥਮਿਕਤਾਵਾਂ ਵਿੱਚ ਸਭ ਤੋਂ ਉੱਪਰ ਹੈ: ਪ੍ਰਧਾਨ ਮੰਤਰੀ
February 25th, 09:46 am
ਪ੍ਰਧਾਨ ਮੰਤਰੀ ਨੇ ਖਜਾਨੀ ਵਿਧਾਨ ਸਭਾ ਹਲਕੇ ਵਿੱਚ ਬੇਲਘਾਟ ਤੋਂ ਸਿਕਰੀਗੰਜ ਦੀ ਅੱਠ ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਕਰਨ ਦਾ ਕੰਮ ਪੂਰਾ ਹੋ ਜਾਣ ’ਤੇ ਉਸ ਖੇਤਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ, ਸੰਤ ਕਬੀਰ ਨਗਰ ਤੋਂ ਸਾਂਸਦ ਸ਼੍ਰੀ ਪ੍ਰਵੀਣ ਨਿਸ਼ਾਦ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ ਵਿੱਚ ਸ਼੍ਰੀ ਨਿਸ਼ਾਦ ਨੇ ਉਪਰੋਕਤ ਸੜਕ ਨੂੰ ਚੌੜਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਹੈ।ਪ੍ਰਧਾਨ ਮੰਤਰੀ ਨੇ ਸੰਸਦ ਰਤਨ ਪੁਰਸਕਾਰ-2023 ਨਾਲ ਸਨਮਾਨਿਤ ਹੋਣ ਵਾਲੇ ਸਾਂਸਦ ਸਹਿਯੋਗੀਆਂ ਨੂੰ ਵਧਾਈਆਂ ਦਿੱਤੀਆਂ
February 22nd, 12:47 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਰਤਨ ਪੁਰਸਕਾਰ-2023 ਨਾਲ ਸਨਮਾਨਿਤ ਹੋਣ ਵਾਲੇ ਸਾਂਸਦ ਸਹਿਯੋਗੀਆਂ ਨੂੰ ਵਧਾਈਆਂ ਦਿੱਤੀਆਂ ਹੈ।ਉੱਤਰ ਪ੍ਰਦੇਸ਼ ਦੇ ਬਸਤੀ ਵਿੱਚ ਦੂਸਰੇ ਸਾਂਸਦ ਖੇਲ ਮਹਾਕੁੰਭ ਦੇ ਉਦਘਾਟਨ ਸਮੇਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 18th, 04:39 pm
ਯੂਪੀ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਸੰਸਦ ਵਿੱਚ ਮੇਰੇ ਸਾਥੀ ਸਾਡੇ ਯੁਵਾ ਮਿੱਤਰ ਭਾਈ ਹਰੀਸ਼ ਦ੍ਵਿਵੇਦੀ ਜੀ, ਵਿਭਿੰਨ ਖੇਡਾਂ ਦੇ ਖਿਡਾਰੀ, ਰਾਜ ਸਰਕਾਰ ਦੇ ਮੰਤਰੀਗਣ, ਵਿਧਾਇਕਗਣ ਹੋਰ ਸਾਰੇ ਜਨਪ੍ਰਤੀਨਿਧੀ, ਹੋਰ ਸਾਰੇ ਵਰਿਸ਼ਠ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਮੈਂ ਦੇਖ ਰਿਹਾ ਹਾਂ ਚਾਰੋਂ ਤਰਫ਼ ਨੌਜਵਾਨ ਹੀ ਨੌਜਵਾਨ ਹਨ। ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬਸਤੀ ਜ਼ਿਲ੍ਹੇ ਵਿੱਚ ਸਾਂਸਦ ਖੇਲ ਮਹਾਕੁੰਭ 2022-23 ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ
January 18th, 01:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਾਂਸਦ ਖੇਲ ਮਹਾਕੁੰਭ 2022-23 ਦੇ ਦੂਸਰੇ ਪੜਾਅ ਦਾ ਉਦਘਾਟਨ ਕੀਤਾ। ਸਾਲ 2021 ਤੋਂ ਬਸਤੀ ਤੋਂ ਸਾਂਸਦ ਸ਼੍ਰੀ ਹਰੀਸ਼ ਦਿਵੇਦੀ ਦੁਆਰਾ ਬਸਤੀ ਜ਼ਿਲੇ ਵਿੱਚ ਸਾਂਸਦ ਖੇਲ ਮਹਾਕੁੰਭ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਲ ਮਹਾਕੁੰਭ ਵਿੱਚ ਕੁਸ਼ਤੀ, ਕਬੱਡੀ, ਖੋ-ਖੋ, ਬਾਸਕਟਬਾਲ, ਫੁੱਟਬਾਲ, ਹਾਕੀ, ਵਾਲੀਬਾਲ, ਜਿਹੀਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਖੇਲ ਮਹਾਕੁੰਭ ਦੌਰਾਨ ਹੈਂਡਬਾਲ, ਸ਼ਤਰੰਜ, ਕੈਰਮ, ਬੈਡਮਿੰਟਨ, ਟੇਬਲ ਟੈਨਿਸ ਆਦਿ ਤੋਂ ਇਲਾਵਾ ਲੇਖ ਲਿਖਣ, ਪੇਂਟਿੰਗ, ਰੰਗੋਲੀ ਬਣਾਉਣ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
December 07th, 10:00 am
ਸਰਦ ਰੁੱਤ ਸੈਸ਼ਨ ਦਾ ਅੱਜ ਪ੍ਰਥਮ ਦਿਵਸ ਹੈ। ਇਹ ਸੈਸ਼ਨ ਮਹੱਤਵਪੂਰਨ ਇਸ ਲਈ ਹੈ ਕਿਉਂਕਿ 15 ਅਗਸਤ ਤੋਂ ਪਹਿਲਾਂ ਅਸੀਂ ਮਿਲੇ ਸਾਂ। 15 ਅਗਸਤ ਨੂੰ ਆਜ਼ਾਦੀ ਦੇ 75 ਵਰ੍ਹੇ ਪੂਰਨ ਹੋਏ ਅਤੇ ਹੁਣ ਅਸੀਂ ਅੰਮ੍ਰਿਤਕਾਲ ਦੀ ਯਾਤਰਾ ਵਿੱਚ ਅੱਗੇ ਵਧ ਰਹੇ ਹਾਂ। ਇੱਕ ਐਸੇ ਸਮੇਂ ਅਸੀਂ ਲੋਕ ਅੱਜ ਮਿਲ ਰਹੇ ਹਾਂ ਜਦੋਂ ਦੇਸ਼ ਨੂੰ, ਸਾਡੇ ਹਿੰਦੁਸਤਾਨ ਨੂੰ ਜੀ-20 ਦੀ ਮੇਜ਼ਬਾਨੀ ਦਾ ਅਵਸਰ ਮਿਲਿਆ ਹੈ। ਵਿਸ਼ਵ ਸਮੁਦਾਇ ਵਿੱਚ ਜਿਸ ਪ੍ਰਕਾਰ ਨਾਲ ਭਾਰਤ ਦਾ ਸਥਾਨ ਬਣਿਆ ਹੈ, ਜਿਸ ਪ੍ਰਕਾਰ ਨਾਲ ਭਾਰਤ ਤੋਂ ਅਪੇਖਿਆਵਾਂ (ਉਮੀਦਾਂ) ਵਧੀਆਂ ਹਨ ਅਤੇ ਜਿਸ ਪ੍ਰਕਾਰ ਨਾਲ ਭਾਰਤ ਵਿਸ਼ਵ ਮੰਚ ’ਤੇ ਆਪਣੀ ਭਾਗੀਦਾਰੀ ਵਧਾਉਂਦਾ ਜਾ ਰਿਹਾ ਹੈ, ਐਸੇ ਸਮੇਂ ਇਹ ਜੀ-20 ਦੀ ਮੇਜ਼ਬਾਨੀ ਭਾਰਤ ਨੂੰ ਮਿਲਣਾ ਇੱਕ ਬਹੁਤ ਹੀ ਬੜਾ ਅਵਸਰ ਹੈ।