ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰਾਖੀ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ
June 25th, 10:53 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਮਰਜੈਂਸੀ ਦੌਰਾਨ ਲੋਕਤੰਤਰੀ ਕਦਰਾਂ-ਕੀਮਤਾਂ ਦੀ ਦ੍ਰਿੜ੍ਹਤਾ ਨਾਲ ਰਾਖੀ ਕਰਨ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਨੂੰ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਵਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਦੌਰਾਨ ਅਣਗਿਣਤ ਨਾਗਰਿਕਾਂ ਦੀ ਅਸਾਧਾਰਨ ਹਿੰਮਤ ਅਤੇ ਦ੍ਰਿੜ੍ਹਤਾ ਦਾ ਪਤਾ ਲੱਗਿਆ, ਜਿਨ੍ਹਾਂ ਨੇ ਚੁੱਪ ਰਹਿਣ ਤੋਂ ਇਨਕਾਰ ਕਰਕੇ ਸੰਵਿਧਾਨ ਵਿੱਚ ਦਰਜ ਆਦਰਸ਼ਾਂ ਨੂੰ ਬਰਕਰਾਰ ਰੱਖਿਆ।ਨਵੀਂ ਦਿੱਲੀ ਵਿੱਚ ਰਿਪਬਲਿਕ ਸਮਿਟ 2026 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
June 22nd, 10:24 pm
ਰਿਪਬਲਿਕ ਟੀਵੀ ਨੈੱਟਵਰਕ ਦੇ ਸਾਰੇ ਦਰਸ਼ਕ ਅਤੇ ਹੁਣ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਵੀ ਮੇਰਾ ਪ੍ਰਣਾਮ! ਮੈਂ ਇਸ ਸਮਿਟ ਵਿੱਚ ਹਿੱਸਾ ਲੈਣ ਆਏ ਸਾਰੇ ਸਾਥੀਆਂ ਦਾ ਵੀ ਸਵਾਗਤ ਕਰਦਾ ਹਾਂ। 24 ਘੰਟੇ ਚੱਲਣ ਵਾਲੇ ਚੈਨਲਾਂ ਵਿੱਚ ਬ੍ਰੇਕਿੰਗ ਨਿਊਜ਼ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਅਤੇ ਅੱਜ-ਕੱਲ੍ਹ ਤਾਂ ਦੁਨੀਆ ਵਿੱਚ ਹੀ, ਪੂਰੀ ਦੁਨੀਆ ਵਿੱਚ ਕਿਤੇ ਵੀ ਨਜ਼ਰ ਮਾਰੀਏ, ਪੂਰੀ ਦੁਨੀਆ ਬ੍ਰੇਕਿੰਗ ਨਿਊਜ਼ ਦੇ ਮੋਡ ’ਤੇ ਹੀ ਹੈ, ਅਤੇ ਇੰਨੀ ਭੱਜ-ਦੌੜ ਵਿੱਚ ਤੁਸੀਂ ਸਾਰੇ, ਇਸ ਸਮਿਟ ਨੂੰ ਹੋਸਟ ਕਰ ਰਹੇ ਹੋ, ਇਸ ਦਾ ਹਿੱਸਾ ਬਣੇ ਹੋ। ਅਤੇ ਇਸ ਲਈ ਤੁਸੀਂ ਖ਼ਾਸ ਵਧਾਈ ਦੇ ਪਾਤਰ ਹੋ। ਅਤੇ ਇਸ ਵਾਰ ਤੁਹਾਡੀ ਚਰਚਾ ਦਾ ਵਿਸ਼ਾ ਵੀ ਓਨਾ ਹੀ ਮਹੱਤਵਪੂਰਨ ਹੈ... ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ (Great Power India: Nation First...)ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਨੂੰ ਸੰਬੋਧਨ ਕੀਤਾ
June 22nd, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਰਿਪਬਲਿਕ ਸਮਿਟ' ਨੂੰ ਸੰਬੋਧਨ ਕੀਤਾ। ਸਮਿਟ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਬੰਧਕਾਂ ਨੂੰ ਅਜਿਹੇ ਦੌਰ ਵਿੱਚ ਮਹਾਨ ਸ਼ਕਤੀ ਭਾਰਤ: ਰਾਸ਼ਟਰ ਪਹਿਲਾਂ” (Great Power India: Nation First) ਵਿਸ਼ੇ ’ਤੇ ਚਰਚਾ ਆਯੋਜਿਤ ਕਰਨ ਦੇ ਲਈ ਵਧਾਈਆਂ ਦਿੱਤੀਆਂ, ਜਦੋਂ ਦੁਨੀਆ ਤੇਜ਼ੀ ਨਾਲ ਅਤੇ ਮਹੱਤਵਪੂਰਨ ਬਦਲਾਵ ਦੇਖ ਰਹੀ ਹੈ।ਪ੍ਰਧਾਨ ਮੰਤਰੀ ਨੇ ਉੱਘੇ ਲੇਖਕ, ਚਿੰਤਕ ਅਤੇ ਜਨਤਕ ਬੁੱਧੀਜੀਵੀ ਸ਼੍ਰੀ ਬਲਬੀਰ ਪੁੰਜ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ
April 19th, 12:08 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਲੇਖਕ, ਚਿੰਤਕ ਅਤੇ ਜਨਤਕ ਬੁੱਧੀਜੀਵੀ ਸ਼੍ਰੀ ਬਲਬੀਰ ਪੁੰਜ ਦੇ ਦੇਹਾਂਤ ’ਤੇ ਦੁੱਖ ਦੁੱਖ ਪ੍ਰਗਟ ਕੀਤਾ।ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
April 17th, 11:10 am
ਸਦਨ ਵੱਲੋਂ, ਮੇਰੇ ਵੱਲੋਂ, ਮੈਂ ਸ਼੍ਰੀਮਾਨ ਹਰੀਵੰਸ਼ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਰਾਜਸਭਾ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਇਹ ਆਪਣੇ ਆਪ ਵਿੱਚ ਇਸ ਸਦਨ ਦਾ ਤੁਹਾਡੇ ਪ੍ਰਤੀ ਜੋ ਡੂੰਘਾ ਭਰੋਸਾ ਹੈ ਅਤੇ ਬੀਤੇ ਹੋਏ ਕਾਲਖੰਡ ਵਿੱਚ ਤੁਹਾਡੇ ਤਜਰਬੇ ਦਾ ਜੋ ਸਦਨ ਨੂੰ ਲਾਭ ਮਿਲਿਆ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਤੁਹਾਡਾ ਜੋ ਯਤਨ ਰਿਹਾ ਹੈ, ਉਸ ਨੂੰ ਇੱਕ ਤਰ੍ਹਾਂ ਨਾਲ ਸਦਨ ਨੇ ਅੱਜ ਇੱਕ ਮੋਹਰ ਲਗਾ ਦਿੱਤੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਤਜਰਬੇ ਦਾ ਸਨਮਾਨ ਹੈ, ਇੱਕ ਸਹਿਜ ਕਾਰਜ ਸ਼ੈਲੀ ਦਾ ਸਨਮਾਨ ਹੈ ਅਤੇ ਇੱਕ ਸਹਿਜ ਕਾਰਜ ਸ਼ੈਲੀ ਦੀ ਮਾਨਤਾ ਵੀ ਹੈ। ਅਸੀਂ ਸਾਰਿਆਂ ਨੇ ਹਰੀਵੰਸ਼ ਜੀ ਦੀ ਅਗਵਾਈ ਵਿੱਚ ਸਦਨ ਦੀ ਤਾਕਤ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹੋਏ ਵੀ ਦੇਖਿਆ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਸਿਰਫ਼ ਸਦਨ ਦੀ ਕਾਰਵਾਈ ਦਾ ਸੰਚਾਲਨ ਹੀ ਨਹੀਂ, ਉਹ ਆਪਣੇ ਜੀਵਨ ਦੇ ਜੋ ਭੂਤਕਾਲ ਦੇ ਤਜਰਬੇ ਹਨ, ਉਸ ਨੂੰ ਵੀ ਬਹੁਤ ਸਟੀਕ ਤਰੀਕੇ ਨਾਲ ਸਦਨ ਨੂੰ ਅਮੀਰ ਕਰਨ ਵਿੱਚ ਵਰਤੋਂ ਵਿੱਚ ਲਿਆਉਂਦੇ ਹਨ। ਉਨ੍ਹਾਂ ਦਾ ਇਹ ਤਜਰਬਾ ਪੂਰੀ ਕਾਰਵਾਈ ਨੂੰ, ਸੰਚਾਲਨ ਨੂੰ ਅਤੇ ਸਦਨ ਦੇ ਮਾਹੌਲ ਨੂੰ ਹੋਰ ਜ਼ਿਆਦਾ ਪਰਪੱਕ ਬਣਾਉਂਦਾ ਹੈ। ਮੈਨੂੰ ਭਰੋਸਾ ਹੈ, ਡਿਪਟੀ ਚੇਅਰਮੈਨ ਜੀ ਦਾ ਨਵਾਂ ਕਾਰਜਕਾਲ ਉਸੇ ਭਾਵਨਾ, ਸੰਤੁਲਨ ਅਤੇ ਸਮਰਪਣ ਦੇ ਨਾਲ ਅੱਗੇ ਵਧੇਗਾ ਅਤੇ ਸਾਡੇ ਸਾਰਿਆਂ ਦੇ ਯਤਨਾਂ ਨਾਲ ਸਦਨ ਦੇ ਮਾਣ ਨੂੰ ਨਵੀਂ ਉਚਾਈ ਪ੍ਰਾਪਤ ਹੋਵੇਗੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਨੂੰ ਸੰਬੋਧਨ ਕੀਤਾ
April 17th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਹਰੀਵੰਸ਼ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਵਜੋਂ ਲਗਾਤਾਰ ਤੀਜੀ ਵਾਰ ਚੁਣੇ ਜਾਣ 'ਤੇ ਦਿਲੋਂ ਵਧਾਈ ਦਿੱਤੀ। ਇਸ ਇਤਿਹਾਸਕ ਉਪਲਬਧੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼੍ਰੀ ਹਰੀਵੰਸ਼ ’ਤੇ ਸਦਨ ਦੇ ਡੂੰਘੇ ਭਰੋਸੇ ਅਤੇ ਸੰਸਥਾ ਵਿੱਚ ਉਨ੍ਹਾਂ ਦੇ ਕੀਮਤੀ ਤਜਰਬੇ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਸਦਨ ਵੱਲੋਂ ਉਨ੍ਹਾਂ ਦੇ ਤਜਰਬੇ, ਸਮਾਵੇਸ਼ੀ ਨਜ਼ਰੀਏ ਅਤੇ ਸਨਮਾਨਜਨਕ ਕਾਰਜਸ਼ੈਲੀ ਦੀ ਮਾਨਤਾ ਹੈ।ਪ੍ਰਧਾਨ ਮੰਤਰੀ 13 ਅਪ੍ਰੈਲ ਨੂੰ 'ਨਾਰੀ ਸ਼ਕਤੀ ਵੰਦਨ ਸੰਮੇਲਨ' ਨੂੰ ਸੰਬੋਧਨ ਕਰਨਗੇ
April 12th, 04:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਪ੍ਰੈਲ, 2026 ਨੂੰ ਸਵੇਰੇ ਲਗਭਗ 11:00 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਣ ਵਾਲੇ ਰਾਸ਼ਟਰੀ ਪੱਧਰ ਦੇ 'ਨਾਰੀ ਸ਼ਕਤੀ ਵੰਦਨ ਸੰਮੇਲਨ' ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਸਟੇਟਮੈਂਟ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
February 08th, 08:35 am
ਸਭ ਤੋਂ ਪਹਿਲਾਂ ਮੈਂ ਆਪਣੇ ਕਰੀਬੀ ਦੋਸਤ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਨਿੱਘ ਭਰੇ ਸਵਾਗਤ ਲਈ ਦਿਲੋਂ ਧੰਨਵਾਦ ਕਰਦਾ ਹਾਂ। ਪਿਛਲੇ ਸਾਲ ਮੈਂ ਆਸੀਆਨ ਸੰਮੇਲਨ ਲਈ ਮਲੇਸ਼ੀਆ ਦੀ ਯਾਤਰਾ ਨਹੀਂ ਕਰ ਸਕਿਆ ਸੀ। ਪਰ ਮੈਂ ਆਪਣੇ ਪਿਆਰੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਤੋਂ ਜਲਦੀ ਮਲੇਸ਼ੀਆ ਅਵਾਂਗਾ ਅਤੇ ਅੱਜ ਸਾਲ 2026 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿੱਚ ਮੈਂ ਮਲੇਸ਼ੀਆ ਆਇਆ ਹਾਂ।ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਮਲੇਸ਼ੀਆ ਦੇ ਅਧਿਕਾਰਤ ਦੌਰੇ ਦੇ ਮੌਕੇ 'ਤੇ ਭਾਰਤ-ਮਲੇਸ਼ੀਆ ਦਾ ਸਾਂਝਾ ਬਿਆਨ
February 08th, 08:30 am
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਦਾਤੋ’ ਸੇਰੀ ਅਨਵਰ ਇਬਰਾਹਿਮ ਦੇ ਸੱਦੇ 'ਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਤੋਂ 8 ਫ਼ਰਵਰੀ, 2026 ਤੱਕ ਮਲੇਸ਼ੀਆ ਦਾ ਅਧਿਕਾਰਤ ਦੌਰਾ ਕੀਤਾ। ਇਹ ਦੌਰਾ ਦੋਵਾਂ ਦੇਸ਼ਾਂ ਵਿੱਚ ਸਭਿਅਤਾ ਦੇ ਸਬੰਧਾਂ 'ਤੇ ਅਧਾਰਿਤ ਡੂੰਘੀ ਦੋਸਤੀ ਅਤੇ ਅਟੁੱਟ ਲੋਕਾਂ ਦੇ ਸਬੰਧਾਂ ਨੂੰ ਦਰਸਾਉਂਦਾ ਹੈ। ਇਸ ਨੇ ਭਾਰਤ-ਮਲੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸਤਾਰ ਕਰਨ ਲਈ ਦੋਵਾਂ ਆਗੂਆਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।ਸੰਸਦ ਦੇ ਸਰਦ ਰੁੱਤ ਦੇ ਇਜਲਾਸ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ
December 01st, 10:15 am
ਇਹ ਸਰਦ ਰੁੱਤ ਦਾ ਇਜਲਾਸ, ਇਹ ਸਿਰਫ਼ ਕੋਈ ਰਸਮ ਨਹੀਂ ਹੈ। ਇਹ ਰਾਸ਼ਟਰ ਨੂੰ ਤਰੱਕੀ ਵੱਲ ਤੇਜ਼ ਰਫ਼ਤਾਰ ਨਾਲ ਲਿਜਾਣ ਦੇ ਜੋ ਉਪਰਾਲੇ ਚੱਲ ਰਹੇ ਹਨ, ਉਸ ਵਿੱਚ ਊਰਜਾ ਭਰਨ ਦਾ ਕੰਮ, ਇਹ ਸਰਦ ਰੁੱਤ ਇਜਲਾਸ ਵੀ ਕਰੇਗਾ, ਅਜਿਹਾ ਮੇਰਾ ਪੂਰਾ ਭਰੋਸਾ ਹੈ। ਭਾਰਤ ਨੇ ਲੋਕਤੰਤਰ ਨੂੰ ਹੰਢਾਇਆ ਹੈ, ਲੋਕਤੰਤਰ ਦੀ ਉਮੰਗ ਅਤੇ ਉਤਸ਼ਾਹ ਨੂੰ ਸਮੇਂ-ਸਮੇਂ 'ਤੇ ਅਜਿਹਾ ਜ਼ਾਹਰ ਕੀਤਾ ਹੈ ਕਿ ਲੋਕਤੰਤਰ ਪ੍ਰਤੀ ਭਰੋਸਾ ਹੋਰ ਪੱਕਾ ਹੁੰਦਾ ਰਹਿੰਦਾ ਹੈ। ਪਿਛਲੇ ਦਿਨੀਂ, ਬਿਹਾਰ ਵਿੱਚ ਜੋ ਚੋਣਾਂ ਹੋਈਆਂ, ਉਸ ਵਿੱਚ ਵੀ ਵੋਟਾਂ ਪੈਣ ਦਾ ਜੋ ਰਿਕਾਰਡ ਬਣਿਆ ਹੈ, ਉਹ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹੈ। ਮਾਵਾਂ-ਭੈਣਾਂ ਦੀ ਜੋ ਹਿੱਸੇਦਾਰੀ ਵਧ ਰਹੀ ਹੈ, ਇਹ ਆਪਣੇ ਆਪ ਵਿੱਚ ਇੱਕ ਨਵੀਂ ਆਸ, ਨਵਾਂ ਵਿਸ਼ਵਾਸ ਪੈਦਾ ਕਰਦੀ ਹੈ। ਇੱਕ ਪਾਸੇ ਲੋਕਤੰਤਰ ਦੀ ਮਜ਼ਬੂਤੀ ਅਤੇ ਇਸ ਲੋਕਤੰਤਰੀ ਢਾਂਚੇ ਦੇ ਅੰਦਰ ਅਰਥਚਾਰੇ ਦੀ ਮਜ਼ਬੂਤੀ, ਇਸ ਨੂੰ ਵੀ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ। ਭਾਰਤ ਨੇ ਸਾਬਤ ਕਰ ਦਿੱਤਾ ਹੈ- ਡੈਮੋਕਰੇਸੀ ਕੈਨ ਡਿਲੀਵਰ। ਜਿਸ ਰਫ਼ਤਾਰ ਨਾਲ ਅੱਜ ਭਾਰਤ ਦੀ ਆਰਥਿਕ ਹਾਲਤ, ਨਵੀਂਆਂ ਉੱਚਾਈਆਂ ਨੂੰ ਹਾਸਲ ਕਰ ਰਹੀ ਹੈ। ਵਿਕਸਿਤ ਭਾਰਤ ਦੇ ਟੀਚੇ ਵੱਲ ਜਾਣ ਵਿੱਚ ਇਹ ਸਾਡੇ ਅੰਦਰ ਨਵਾਂ ਭਰੋਸਾ ਤਾਂ ਜਗਾਉਂਦੀ ਹੈ, ਨਵੀਂ ਤਾਕਤ ਵੀ ਦਿੰਦੀ ਹੈ।ਸਰਦ ਰੁੱਤ ਸੈਸ਼ਨ 2025 ਦੀ ਸ਼ੁਰੂਆਤ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
December 01st, 10:00 am
ਅੱਜ ਸੰਸਦ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਦ ਰੁੱਤ ਸੈਸ਼ਨ 2025 ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸੈਸ਼ਨ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਦੇਸ਼ ਦੀ ਤੇਜ਼ ਤਰੱਕੀ ਦੀ ਚੱਲ ਰਹੀ ਯਾਤਰਾ ਲਈ ਨਵੀਂ ਊਰਜਾ ਦਾ ਇੱਕ ਮਹੱਤਵਪੂਰਨ ਸਰੋਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਸੈਸ਼ਨ ਦੇਸ਼ ਦੀ ਤਰੱਕੀ ਨੂੰ ਤੇਜ਼ ਕਰਨ ਲਈ ਚੱਲ ਰਹੇ ਯਤਨਾਂ ਵਿੱਚ ਨਵੀਂ ਊਰਜਾ ਭਰੇਗਾ।ਏਬੀਪੀ ਨੈੱਟਵਰਕ ਇੰਡੀਆ @2047 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
May 06th, 08:04 pm
ਅੱਜ ਸਵੇਰ ਤੋਂ ਹੀ ਭਾਰਤ ਮੰਡਪਮ ਦਾ ਇਹ ਪਲੈਟਫਾਰਮ ਇੱਕ ਜੀਵੰਤ ਪਲੈਟਫਾਰਮ ਬਣਿਆ ਹੋਇਆ ਹੈ। ਹੁਣ ਮੈਨੂੰ ਤੁਹਾਡੀ ਟੀਮ ਨੂੰ ਮਿਲਣ ਦਾ ਮੌਕਾ ਮਿਲਿਆ ਕੁਝ ਮਿੰਟਾਂ ਦੇ ਲਈ। ਇਹ ਸਮਿਟ ਬਹੁਤ ਵਿਭਿੰਨਤਾ ਨਾਲ ਭਰੀ ਰਹੀ ਹੈ। ਕਈ ਮਹਾਨੁਭਾਵਾਂ ਨੇ ਇਸ ਸਮਿਟ ਵਿੱਚ ਰੰਗ ਭਰੇ ਹਨ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਾਰਿਆਂ ਦਾ ਵੀ ਅਨੁਭਵ ਬਹੁਤ ਹੀ ਚੰਗਾ ਰਿਹਾ ਹੋਵੇਗਾ। ਇਸ ਸਮਿਟ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਮੌਜੂਦਗੀ, ਇਹ ਆਪਣੇ ਆਪ ਵਿੱਚ ਸ਼ਾਇਦ ਇਸ ਦਾ ਯੂਨੀਕਨੇਸ ਬਣ ਗਿਆ ਹੈ। ਖਾਸ ਤੌਰ ‘ਤੇ ਸਾਡੀਆਂ ਡ੍ਰੋਨ ਦੀਦੀਆਂ ਨੇ, ਲਖਪਤੀ ਦੀਦੀਆਂ ਨੇ ਜੋ ਆਪਣੇ ਅਨੁਭਵ ਸਾਂਝੇ ਕੀਤੇ, ਜਦੋਂ ਮੈਂ ਇਨ੍ਹਾਂ ਸਭ Anchors ਨੂੰ ਮਿਲਿਆ ਹੁਣ, ਮੈਂ ਦੇਖ ਰਿਹਾ ਸੀ, ਇੰਨੇ ਉਮੰਗ ਨਾਲ ਉਹ ਆਪਣਾ ਅਨੁਭਵ ਦੱਸ ਰਹੇ ਸਨ, ਉਨ੍ਹਾਂ ਦੇ ਇੱਕ-ਇੱਕ dialogue ਉਨ੍ਹਾਂ ਨੂੰ ਯਾਦ ਸਨ। ਯਾਨੀ ਆਪਣੇ ਆਪ ਵਿੱਚ ਇਹ ਬਹੁਤ ਪ੍ਰੇਰਿਤ ਕਰਨ ਵਾਲਾ ਅਵਸਰ ਰਿਹਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਨੂੰ ਸੰਬੋਧਤ ਕੀਤਾ
May 06th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਏਬੀਪੀ ਨੈੱਟਵਰਕ ਇੰਡੀਆ@2047 ਸਮਿਟ ਵਿੱਚ ਹਿੱਸਾ ਲਿਆ। ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਮੰਡਪਮ ਵਿੱਚ ਅੱਜ ਸਵੇਰ ਤੋਂ ਹੀ ਪ੍ਰੋਗਰਾਮ ਦੀ ਚਹਿਲ-ਪਹਿਲ ਬਣੀ ਹੋਇਆ ਹੈ। ਉਨ੍ਹਾਂ ਨੇ ਆਯੋਜਨ ਦਲ ਦੇ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਕੀਤਾ ਅਤੇ ਸਮਿਟ ਦੀ ਸਮ੍ਰਿੱਧ ਵਿਭਿੰਨਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਈ ਉੱਘੀਆਂ ਸ਼ਖ਼ਸੀਅਤਾਂ ਦੀ ਭਾਗੀਦਾਰੀ ਦੇ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਗਤੀਸ਼ੀਲਤਾ ਵਿੱਚ ਯੋਗਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਹਾਜ਼ਰੀਨ ਲੋਕਾਂ ਦਾ ਅਨੁਭਵ ਬੇਹੱਦ ਸਕਾਰਾਤਮਕ ਰਿਹਾ। ਸਮਿਟ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਮੌਜੂਦਗੀ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਖਾਸ ਤੌਰ 'ਤੇ ਡਰੋਨ ਦੀਦੀਆਂ ਅਤੇ ਲਖਪਤੀ ਦੀਦੀਆਂ ਦੁਆਰਾ ਸਾਂਝੇ ਕੀਤੇ ਗਏ ਪ੍ਰੇਰਕ ਤਜ਼ਰਬਿਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਪ੍ਰੇਰਨਾ ਦਾ ਸਰੋਤ ਹਨ।ਰੋਜ਼ਗਾਰ ਮੇਲੇ ਦੇ ਤਹਿਤ 51,000 ਤੋਂ ਵੱਧ ਨਿਯੁਕਤੀ ਪੱਤਰਾਂ ਦੀ ਵੰਡ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ
April 26th, 11:23 am
ਅੱਜ ਕੇਂਦਰ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ 51,000 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇ ਪੱਤਰ ਦਿੱਤੇ ਗਏ ਹਨ। ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤੁਹਾਡੀ ਨੌਜਵਾਨਾਂ ਦੀ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੋਈ ਹੈ। ਤੁਹਾਡੀ ਜ਼ਿੰਮੇਦਾਰੀ ਦੇਸ਼ ਦੇ ਆਰਥਿਕ ਤੰਤਰ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਹੈ, ਤੁਹਾਡੀ ਜ਼ਿੰਮੇਦਾਰੀ ਸ਼੍ਰਮਿਕਾਂ ਦੇ ਜੀਵਨ ਵਿੱਚ ਬੁਨਿਆਦੀ ਬਦਲਾਅ ਲਿਆਉਣ ਦੀ ਹੈ। ਆਪਣੇ ਕੰਮਾਂ ਨੂੰ ਤੁਸੀਂ ਜਿੰਨੀ ਇਮਾਨਦਾਰੀ ਨਾਲ ਪੂਰਾ ਕਰੋਗੇ, ਉਸ ਦਾ ਉੰਨਾ ਹੀ ਸਕਾਰਾਤਮਕ ਪ੍ਰਭਾਵ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨਜ਼ਰ ਆਵੇਗਾ। ਮੈਨੂੰ ਵਿਸ਼ਵਾਸ ਹੈ, ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਓਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ
April 26th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਨੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ ਇਨ੍ਹਾਂ ਨੌਜਵਾਨਾਂ ਦੇ ਲਈ ਅੱਜ ਨਵੀਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫਰਜ਼ਾਂ ਵਿੱਚ ਦੇਸ਼ ਦੇ ਆਰਥਿਕ ਢਾਂਚੇ ਨੂੰ ਮਜ਼ਬੂਤ ਕਰਨਾ, ਪੁਲਾੜ ਸੁਰੱਖਿਆ ਨੂੰ ਮਜ਼ਬੂਤ ਕਰਨਾ, ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਯੋਗਦਾਨ ਦੇਣਾ ਅਤੇ ਵਰਕਰਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਸ ਇਮਾਨਦਾਰੀ ਦੇ ਨਾਲ ਉਹ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ ਹਨ, ਉਸ ਦਾ ਭਾਰਤ ਦੇ ਵਿਕਸਿਤ ਰਾਸਟਰ ਬਣਨ ਦੀ ਯਾਤਰਾ ‘ਤੇ ਸਕਾਰਾਤਮਕ ਪ੍ਰਭਾਅ ਪਵੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਯੁਵਾ ਆਪਣੇ ਫਰਜ਼ਾਂ ਨੂੰ ਪੂਰੀ ਨਿਸ਼ਠਾ ਦੇ ਨਾਲ ਨਿਭਾਉਣਗੇ।NXT ਕਨਕਲੇਵ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 01st, 11:00 am
ਆਈ ਟੀਵੀ ਨੈੱਟਵਰਕ ਦੇ ਫਾਉਂਡਰ ਅਤੇ ਸੰਸਦ ਵਿੱਚ ਮੇਰੇ ਸਾਥੀ ਕਾਤਿਰਕਯ ਸ਼ਰਮਾ ਜੀ, ਨੈੱਟਵਰਕ ਦੀ ਪੂਰੀ ਟੀਮ , ਦੇਸ਼ - ਵਿਦੇਸ਼ ਤੋਂ ਆਏ ਸਾਰੇ ਮਹਿਮਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਨਐੱਕਸਟੀ ਕਨਕਲੇਵ ਵਿੱਚ ਹਿੱਸਾ ਲਿਆ
March 01st, 10:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਐੱਨਐਕਸਟੀ ਕਨਕਲੇਵ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਨਿਊਜ਼ਐਕਸ ਵਰਲਡ ਦੇ ਲਾਂਚ ‘ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਨੈੱਟਵਰਕ ਵਿੱਚ ਹਿੰਦੀ, ਅੰਗ੍ਰੇਜੀ ਅਤੇ ਵਿਭਿੰਨ ਖੇਤਰੀ ਭਾਸ਼ਾਵਾਂ ਦੇ ਚੈਨਲ ਸ਼ਾਮਲ ਹਨ ਅਤੇ ਅੱਜ ਇਹ ਗਲੋਬਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਈ ਫੈਲੋਸ਼ਿਪਸ ਅਤੇ ਸਕਾਲਰਸ਼ਿਪਸ ਦੀ ਸ਼ੁਰੂਆਤ ‘ਤੇ ਵੀ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਇਨ੍ਹਾਂ ਪ੍ਰੋਗਰਾਮਾਂ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਮੀਡੀਆ ਅਤੇ ਮਨੋਰੰਜਨ ਖੇਤਰ ਮਹੱਤਵਪੂਰਨ ਵਾਧੇ ਦੇ ਲਈ ਤਿਆਰ
September 18th, 04:24 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੰਪਨੀ ਐਕਟ 2013 ਦੇ ਅਧੀਨ ਧਾਰਾ 8 ਕੰਪਨੀ ਦੇ ਰੂਪ ਵਿੱਚ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਐਂਡ ਐਕਸਟੈਂਡਿਡ ਰਿਅਲਟੀ) ਏਵੀਜੀਸੀ-ਐਕਸਆਰ ਦੇ ਲਈ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ) ਐੱਨਸੀਓਈ (ਦੀ ਸਥਾਪਨਾ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਅਤੇ ਭਾਰਤੀ ਉਦਯੋਗ ਸੰਘ ਭਾਰਤ ਸਰਕਾਰ ਦੇ ਨਾਲ ਭਾਗੀਦਾਰ ਦੇ ਰੂਪ ਵਿੱਚ ਉਦਯੋਗ ਸੰਸਥਾਵਾਂ ਦੀ ਪ੍ਰਤੀਨਿਧਤਾ ਕਰਨਗੇ। ਐੱਨਸੀਓਈ ਦੀ ਸਥਾਪਨਾ ਮੁੰਬਈ, ਮਹਾਰਾਸ਼ਟਰ ਵਿੱਚ ਕੀਤੀ ਜਾਵੇਗੀ ਅਤੇ ਇਹ ਦੇਸ਼ ਵਿੱਚ ਇੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਦੇ ਲਈ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਦੀ ਸਾਲ 2022-23 ਦੇ ਬਜਟ ਐਲਾਨ ਦੇ ਅਨੁਸਰਣ ਵਿੱਚ ਹੈ।ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਟਾਵਰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 13th, 09:33 pm
ਸਭ ਤੋਂ ਪਹਿਲਾਂ ਮੈਂ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਆਪ ਸਭ ਨੂੰ ਮੁੰਬਈ ਵਿੱਚ ਇੱਕ ਵਿਸ਼ਾਲ ਅਤੇ ਆਧੁਨਿਕ ਭਵਨ ਮਿਲਿਆ ਹੈ। ਮੈਂ ਆਸ਼ਾ ਕਰਦਾ ਹਾਂ, ਇਸ ਨਵੇਂ ਭਵਨ ਨਾਲ ਤੁਹਾਡੇ ਕੰਮ-ਕਾਜ ਦਾ ਜੋ ਵਿਸਤਾਰ ਹੋਵੇਗਾ, ਤੁਹਾਡੀ ਜੋ Ease of Working ਵਧੇਗੀ, ਉਸ ਨਾਲ ਸਾਡੇ ਲੋਕਤੰਤਰ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ। ਇੰਡੀਅਨ ਨਿਊਜ਼ਪੇਪਰ ਸੋਸਾਇਟੀ ਤਾਂ ਆਜ਼ਾਦੀ ਦੇ ਪਹਿਲਾਂ ਤੋਂ ਅਸਤਿਤਵ ਵਿੱਚ ਆਉਣ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਇਸ ਲਈ ਆਪ ਸਭ ਨੇ ਦੇਸ਼ ਦੀ ਯਾਤਰਾ ਦੇ ਹਰ ਉਤਾਰ-ਚੜ੍ਹਾਅ ਨੂੰ ਵੀ ਬਹੁਤ ਬਰੀਕੀ ਨਾਲ ਦੇਖਿਆ ਹੈ, ਉਸ ਨੂੰ ਜੀਆ ਵੀ ਹੈ, ਅਤੇ ਜਨ-ਸਧਾਰਣ ਨੂੰ ਦੱਸਿਆ ਵੀ ਹੈ। ਇਸ ਲਈ, ਇੱਕ ਸੰਗਠਨ ਦੇ ਰੂਪ ਵਿੱਚ ਤੁਹਾਡਾ ਕੰਮ ਜਿੰਨਾ ਪ੍ਰਭਾਵੀ ਬਣੇਗਾ, ਦੇਸ਼ ਨੂੰ ਉਸ ਦਾ ਉਤਨਾ ਹੀ ਜ਼ਿਆਦਾ ਲਾਭ ਮਿਲੇਗਾ।ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਟਾਵਰਸ ਦਾ ਉਦਘਾਟਨ ਕੀਤਾ
July 13th, 07:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਬਾਂਦ੍ਰਾ ਕੰਪਲੈਕਸ ਦੇ ਜੀ-ਬਲੌਕ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ (ਆਈਐੱਨਐੱਸ) ਸਕੱਤਰੇਤ ਦੇ ਦੌਰੇ ਦੌਰਾਨ ਆਈਐੱਨਐੱਸ ਟਾਵਰਸ ਦਾ ਉਦਘਾਟਨ ਕੀਤਾ। ਇਹ ਨਵੀਂ ਇਮਾਰਤ ਮੁੰਬਈ ਵਿੱਚ ਆਧੁਨਿਕ ਤੇ ਕੁਸ਼ਲ ਦਫ਼ਤਰ ਸਬੰਧੀ ਆਈਐੱਨਐੱਸ ਦੇ ਮੈਂਬਰਾਂ ਦੀ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਅਤੇ ਮੁੰਬਈ ਵਿੱਚ ਸਮਾਚਾਰ ਪੱਤਰ ਉਦਯੋਗ ਦੇ ਮੁੱਖ ਕੇਂਦਰ ਦੇ ਰੂਪ ਵਿੱਚ ਕੰਮ ਕਰੇਗੀ।