ਗੁਜਰਾਤ ਵਿੱਚ ਸੋਮਨਾਥ ਸਵਾਭੀਮਾਨ ਪਰਵ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

January 11th, 12:00 pm

ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਊਰਜਾਵਾਨ ਨੌਜਵਾਨ ਉਪ ਮੁੱਖ ਮੰਤਰੀ ਹਰਸ਼ ਸੰਘਵੀ ਜੀ, ਗੁਜਰਾਤ ਸਰਕਾਰ ਵਿੱਚ ਮੰਤਰੀ ਜੀਤੂ ਭਾਈ ਵਾਘਾਣੀ, ਅਰਜੁਨ ਭਾਈ ਮੋਢਵਾੜੀਆ, ਡਾ. ਪ੍ਰਦਿਊਮਨ ਵਾਜਾ, ਕੌਸ਼ਿਕ ਭਾਈ ਵੇਕਰੀਆ, ਸੰਸਦ ਮੈਂਬਰ ਰਾਜੇਸ਼ ਭਾਈ ਤੇ ਹੋਰ ਦੇਵੀਓ ਅਤੇ ਸੱਜਣੋ। ਅੱਜ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਲੋਕ ਜੁੜੇ ਸਾਡੇ ਨਾਲ, ਉਨ੍ਹਾਂ ਨੂੰ ਵੀ ਮੇਰੇ ਵੱਲੋਂ ਜੈ ਸੋਮਨਾਥ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਸੋਮਨਾਥ ਸਵਾਭੀਮਾਨ ਪਰਵ ਨੂੰ ਸੰਬੋਧਨ ਕੀਤਾ

January 11th, 11:41 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੋਮਨਾਥ ਵਿੱਚ ਸੋਮਨਾਥ ਸਵਾਭੀਮਾਨ ਪਰਵ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ਅਸਾਧਾਰਨ ਹੈ, ਇਹ ਮਾਹੌਲ ਅਸਾਧਾਰਨ ਹੈ ਅਤੇ ਇਹ ਜਸ਼ਨ ਅਸਾਧਾਰਨ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵਾਨ ਮਹਾਦੇਵ ਖ਼ੁਦ ਇੱਥੇ ਬਿਰਾਜਮਾਨ ਹਨ, ਜਦਕਿ ਦੂਜੇ ਪਾਸੇ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ, ਸੂਰਜ ਦੀਆਂ ਕਿਰਨਾਂ, ਮੰਤਰਾਂ ਦੀ ਗੂੰਜ ਅਤੇ ਭਗਤੀ ਦੇ ਪ੍ਰਵਾਹ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੈਵੀ ਮਾਹੌਲ ਵਿੱਚ ਭਗਵਾਨ ਸੋਮਨਾਥ ਦੇ ਸਾਰੇ ਭਗਤਾਂ ਦੀ ਮੌਜੂਦਗੀ ਇਸ ਮੌਕੇ ਨੂੰ ਦੈਵੀ ਅਤੇ ਸ਼ਾਨਦਾਰ ਬਣਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਟਰੱਸਟ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸੋਮਨਾਥ ਸਵਾਭੀਮਾਨ ਪਰਵ ਵਿੱਚ ਸਰਗਰਮੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਓਂਕਾਰ ਦੇ ਨਿਰੰਤਰ ਜਾਪ ਅਤੇ 72 ਘੰਟੇ ਮੰਤਰਾਂ ਦੇ ਨਿਰੰਤਰ ਪਾਠ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਸ਼ਾਮ 1,000 ਡਰੋਨਾਂ ਅਤੇ ਵੈਦਿਕ ਗੁਰੂਕੁਲਾਂ ਦੇ 1,000 ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਸੋਮਨਾਥ ਦੇ ਹਜ਼ਾਰ ਸਾਲਾਂ ਦੀ ਗਾਥਾ ਪੇਸ਼ ਕੀਤੀ ਗਈ ਸੀ ਅਤੇ ਅੱਜ, 108 ਘੋੜਿਆਂ ਨਾਲ ਸ਼ੌਰਿਆ ਯਾਤਰਾ ਮੰਦਰ ਪਹੁੰਚੀ। ਉਨ੍ਹਾਂ ਕਿਹਾ ਕਿ ਮੰਤਰਾਂ ਅਤੇ ਭਜਨਾਂ ਦੇ ਮਨਮੋਹਕ ਪ੍ਰਦਰਸ਼ਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਸਿਰਫ ਸਮਾਂ ਹੀ ਇਸ ਅਹਿਸਾਸ ਨੂੰ ਪ੍ਰਗਟ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਤਸਵ ਮਾਣ ਅਤੇ ਸਨਮਾਨ, ਸਤਿਕਾਰ ਅਤੇ ਗਿਆਨ, ਮਹਾਨਤਾ ਅਤੇ ਵਿਰਾਸਤ, ਅਧਿਆਤਮਕਤਾ ਅਤੇ ਨੇੜਤਾ, ਅਹਿਸਾਸ, ਖ਼ੁਸ਼ੀ ਅਤੇ ਨੇੜਤਾ ਦਾ ਪ੍ਰਤੀਕ ਹੈ ਅਤੇ ਸਭ ਤੋਂ ਵੱਧ, ਇਹ ਭਗਵਾਨ ਮਹਾਦੇਵ ਦੇ ਆਸ਼ੀਰਵਾਦ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ 25 ਨਵੰਬਰ ਨੂੰ ਕੁਰੂਕਸ਼ੇਤਰ ਦਾ ਦੌਰਾ ਕਰਨਗੇ

November 24th, 12:44 pm

ਪ੍ਰਧਾਨ ਮੰਤਰੀ ਸ਼ਾਮ ਨੂੰ ਲਗਭਗ 4:00 ਵਜੇ ਭਗਵਾਨ ਕ੍ਰਿਸ਼ਨ ਦੇ ਪਵਿੱਤਰ ਸੰਖ ਦੇ ਸਨਮਾਨ ਵਿੱਚ ਬਣਾਏ ਗਏ ਨਵੇਂ 'ਪਾਂਚਜਨਯ' ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਮਹਾਭਾਰਤ ਅਨੁਭਵ ਕੇਂਦਰ ਜਾਣਗੇ, ਜੋ ਕਿ ਅਨੋਖਾ ਤਜਰਬਾ ਦੇਣ ਵਾਲਾ ਕੇਂਦਰ ਹੈ, ਜਿੱਥੇ ਮਹਾਭਾਰਤ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਦਰਸਾਇਆ ਗਿਆ ਹੈ, ਜੋ ਇਸ ਦੀ ਸਦੀਵੀ ਸਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ਨੂੰ ਉਜਾਗਰ ਕਰਦੀਆਂ ਹਨ।

ਦੇ ਵਰਲਡ ਦਿਸ ਵੀਕ ਔਨ ਇੰਡੀਆ

February 06th, 01:03 pm

ਇਸ ਹਫ਼ਤੇ, ਭਾਰਤ ਨੇ ਆਪਣੀਆਂ ਆਲਮੀ ਸਾਂਝੇਦਾਰੀਆਂ ਨੂੰ ਮਜ਼ਬੂਤ ​​ਕਰਨ, ਟੈਕਨੋਲੋਜੀ ਅਤੇ ਪੁਲਾੜ ਖੋਜ ਨੂੰ ਅੱਗੇ ਵਧਾਉਣ, ਅਤੇ ਆਲਮੀ ਸੰਭਾਲ਼ ਅਤੇ ਸਿਹਤ ਸੇਵਾ ਯਤਨਾਂ ਵਿੱਚ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਜ਼ਰਾਈਲ ਦੇ ਨਾਲ ਸਬੰਧਾਂ ਨੂੰ ਗਹਿਰਾ ਕਰਨ ਤੋਂ ਲੈ ਕੇ ਨਵੇਂ ਸੈਟੇਲਾਇਟ ਪ੍ਰੋਗਰਾਮਾਂ ਨੂੰ ਲਾਂਚ ਕਰਨ ਅਤੇ ਵਿਦੇਸ਼ਾਂ ਵਿੱਚ ਭਾਰਤੀ ਪ੍ਰਤਿਭਾ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਤੱਕ, ਭਾਰਤ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਆਪਣੀ ਵਧਦੀ ਭੂਮਿਕਾ ਨੂੰ ਲਗਾਤਾਰ ਸਥਾਪਿਤ ਕਰ ਰਿਹਾ ਹੈ। ਯੂਰਪ ਭਾਰਤ ਨੂੰ ਭਵਿੱਖ ਦੇ ਸਹਿਯੋਗ ਲਈ ਇੱਕ ਮਹੱਤਵਪੂਰਨ ਮੌਕੇ ਦੇ ਰੂਪ ਵਿੱਚ ਦੇਖਦਾ ਹੈ। ਆਓ ਇਸ ਹਫ਼ਤੇ ਦੀਆਂ ਕੁਝ ਪ੍ਰਮੁੱਖ ਘਟਨਾਵਾਂ 'ਤੇ ਇੱਕ ਨਜ਼ਰ ਮਾਰੀਏ।

ਪ੍ਰਧਾਨ ਮੰਤਰੀ ਨੇ ਰਾਮਾਇਣ ਅਤੇ ਮਹਾਭਾਰਤ ਦਾ ਅਰਬੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਲਈ ਅਬਦੁੱਲ੍ਹਾ ਅਲ-ਬਰੂਨ ਅਤੇ ਅਬਦੁਲ ਲਤੀਫ ਅਲ-ਨਸੇਫ ਦੀ ਪ੍ਰਸੰਸ਼ਾ ਕੀਤੀ

December 21st, 07:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਮਾਇਣ ਅਤੇ ਮਹਾਭਾਰਤ ਦਾ ਅਰਬੀ ਭਾਸ਼ਾ ਵਿੱਚ ਅਨੁਵਾਦ ਅਤੇ ਪ੍ਰਕਾਸ਼ਨ ਕਰਨ ਦੇ ਲਈ ਅਬਦੁੱਲ੍ਹਾ ਅਲ-ਬਰੂਨ ਅਤੇ ਅਬਦੁਲ ਲਤੀਫ ਅਲ-ਨਸੇਫ ਦੀ ਪ੍ਰਸ਼ੰਸਾ ਕੀਤੀ ਹੈ।